ਨਕਲੀ ਸ਼ਰਾਬ ਦਾ ਜਖੀਰਾ ਮਿਲਣ ਤੋਂ ਬਾਅਦ ਦਹੀ ਪਨੀਰ ਦੀ ਮਿਲੀ ਵੱਡੀ ਖੇਪ ਦਾ- ਨਕਲੀ ਦਹੀ, ਪਨੀਰ ਜਿਸ ਦੁਕਾਨ ਤੋਂ ਆਉਂਦਾ ਸੀ ਉਸ ਦੁਕਾਨਦਾਰ ‘ਤੇ ਕਾਰਵਾਈ ਕਿਉ ਨਹੀ?
ਰਾਜਪੁਰਾ- ਇਸ ਸ਼ਹਿਰ ਨੂੰ ਪੰਜਾਬ ਦੇ ਪਹਿਲੇ ਸ਼ਹਿਰ ਵਜੋਂ ਜਾਣਿਆਂ ਜਾਦਾਂ ਹੈ ਪਰ ਕੁੱਝ ਦਿਨਾਂ ਦੇ ਵਿਚ ਸ਼ਹਿਰ ਵਿਚੋ ਨਕਲੀ ਸ਼ਰਾਬ ਬਨਾਉਣ ਦਾ ਜਖੀਰਾ ਬਰਾਮਦ ਹੋਣ ਦਾ ਸਿਲਸਿਲਾ ਅਜੇ ਠੰਡਾਂ ਨਹੀ ਸੀ ਹੋਇਆ ਅਤੇ ਹੁਣ ਸ਼ਹਿਰ ਵਿਚ ਲੋਕਾਂ ਨੂੰ ਦਹੀ, ਪਨੀਰ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਮਿਲਾਵਟ ਵਾਲਾ ਨਕਲੀ ਸਮਾਨ ਮਿਲਣ ਕਰਕੇ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ ਅਤੇ ਚਰਚਾ ਬਣੀ ਹੋਈ ਹੈ ਕਿ ਕਿਸ ਦੀ ਸ਼ਹਿ ਤੇ ਇਹ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀ ਭੋਗਲਾਂ ਰੋਡ ਤੇ ਇਕ ਗੋਦਾਮ ਵਿਚ ਨਕਲੀ ਸ਼ਰਾਬ ਦੇ ਲੇਵਲ, ਕੈਮੀਕਲ, ਸਟੀਕਰ, ਹੋਲੋਗ੍ਰਾਮ ਅਤੇ ਸੀਲਾਂ ਵੱਡੀ ਪੱਧਰ ਤੇ ਮਿਲੀਆਂ ਸਨ। ਜਿਸ ਵਿਚ ਕੁੱਝ ਕੁ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦਿਆ ਕੇਸ ਦਰਜ ਕਰ ਦਿੱਤਾ ਗਿਆ ਸੀ ਅਤੇ ਰਾਤੋ ਰਾਤ ਕਈਆਂ ਦੇ ਨਾਂਅ ਇਸ ਕੇਸ ਵਿਚ ਬਾਹਰ ਕਰ ਦਿੱਤੇ ਸਨ।ਉਸ ਤੋਂ ਕੁੱਝ ਦਿਨ ਬਾਅਦ ਬਨੂੜ ਸ਼ਹਿਰ ਦੇ ਨੇੜਲੇ ਢਾਬੇ ਤੇ ਵੱਡੀ ਪੱਧਰ ਤੇ ਐਕਸਾਇਜ਼ ਵਿਭਾਗ ਨੇ ਛਾਪੇਮਾਰੀ ਕਰਕੇ ਪੰਜਾਬ ਦੀ ਸੱਭ ਤੋਂ ਵੱਡੀ ਨਕਲੀ ਸ਼ਰਾਬ ਬਨਾਉਣ ਦੀ ਖੇਪ ਬ੍ਰਮਾਦ ਕੀਤੀ ਸੀ।ਜਿਸ ਵਿਚ ਕਈ ਵਿਅਕਤੀਆਂ ਨਾਂਅ ਸਾਹਮਣੇ ਆਏ ਸਨ।ਇਸੋ ਤੋਂ ਬਾਅਦ ਨਕਲੀ ਸ਼ਰਾਬ ਦੇ ਮਾਮਲੇ ਦੀ ਚਰਚਾ ਸ਼ਹਿਰ ਵਿਚ ਖਤਮ ਨਹੀ ਸੀ ਹੋਈ ਤੇ ਬੀਤੀ ਦਿਨੀ ਵੱਡੀ ਪੱਧਰ ਤੇ ਨਕਲੀ, ਦੁੱਧ, ਪਨੀਰ, ਅਨਮੌਨੀਆ, ਐਸਿਡ ਅਤੇ ਕਾਸਟਿਕ ਸੋਡਾ ਸਮੇਤ ਹੋਰ ਖਾਣ ਪੀਣ ਦਾ ਸਮਾਨ ਕਾਫੀ ਮਾਤਰਾ ਵਿਚ ਸਿਹਤ ਵਿਭਾਗ ਨੇ ਕਾਬੂ ਕਰ ਲਿਆ ਸੀ।ਜਿਸ ਵਿਚ ਬਾਹਰਲੇ ਸ਼ਹਿਰ ਦੇ ਵਿਅਕਤੀਆਂ ਖਿਲਾਫ ਕਾਰਵਾਈ ਕਰ ਦਿੱਤੀ।ਪਰ ਦਸਣਯੋਗ ਹੈ ਕਿ ਇਹ ਸਾਰਾ ਸਮਾਨ ਕਿਸ ਦੁਕਾਨ ਤੇ ਜਾਣਾ ਸੀ ਇਸ ਦੀ ਤਫਤੀਸ਼ ਕਰਕੇ ਸ਼ਹਿਰ ਦੇ ਦੁਕਾਨਦਾਰ ਖਿਲਾਫ ਕਿਉ ਨਹੀ ਕਰਵਾਈ ਕੀਤੀ?ਦਸਣਯੋਗ ਹੈ ਕਿ ਪੰਜਾਬ ਅੰਦਰ 40 ਤੋਂ 45 ਸਾਲ ਦੇ ਨੋਜਵਾਨਾਂ ਨੂੰ ਮਿਲਾਵਟੀ ਸਮਾਨ ਖਾਣ ਕਰਕੇ ਤਾਂ ਨਹੀ ਹਾਰਡ ਅਟੈਕ ਦੀਆਂ ਬਿਮਾਰੀਆਂ ਨਾਲ ਮਰ ਰਹੇ ਹਨ। ਹੁਣ ਦੇਖਣਾਂ ਹੋਵੇਗਾ ਪੁਲਿਸ ਤਫਤੀਸ਼ ਵਿਚ ਕਿਹੜੇ ਕਿਹੜੇ ਦੁਕਾਨਦਾਰਾਂ ਤੇ ਕਾਰਵਾਈ ਕਰਦੀ ਹੈ ਜੋ ਇਨ੍ਹਾਂ ਤੋਂ ਮਿਲਾਵਟੀ ਦਹੀ ਪਨੀਰ ਜਾਂ ਹੋਰ ਸਮਾਨ ਖਰੀਦ ਕੇ ਲੋਕਾਂ ਨੁੰ ਮੋਤ ਦੇ ਰਹੇ ਹਨ।ਇਸ ਸਬੰਧੀ ਐਸਐਚਓ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾਕਿ ਸੁਰਿੰਦਰਪਾਲ ਸਿੰਘ ਕਾਬੂ ਕੀਤੇ 2 ਵਿਅਕਤੀਆਂ ਦਾ 5 ਦਿਨ ਦਾ ਰਿਮਾਂਡ ਚਲ ਰਿਹਾ ਹੈ ਤਫਤੀਸ਼ ਤੋਂ ਬਾਅਦ ਸ਼ਹਿਰ ਵਿਚ ਜਿਸ ਦੁਕਾਨਦਾਰ ਦਾ ਨਾਂਅ ਸਾਹਮਣੇ ਆਇਆ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
– ਦਇਆ ਸਿੰਘ ਪੱਤਰਕਾਰ ‘ਪੰਜਾਬ ਟਾਇਮਜ਼’