ਅਸੀਂ ਕਲ ਹੀ 15 ਅਗਸਤ, 2019 ਨੂੰ ਆਪਣੇ ਮੁਲਕ ਦਾ 73 ਵਾਂ ਆਜ਼ਾਦੀ ਦਿਵਸ ਮਨਾਇਆ ਹੈ। ਰਸਮੀ ਤੋਰ ਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਲਾਲ ਕਿਲ੍ਹੇ ਤੋਂ ਆਪਣਾ ਸੰਦੇਸ਼ ਲੋਕਾਂ ਤਕ ਪੁਚਾਇਆ ਹੈ। ਮੁਖ ਤੋਰ ਤੇ ਨਰਿੰਦਰ ਮੋਦੀ ਜੀ, ਪ੍ਰਧਾਨ ਮੰਤਰੀ ਇਹ ਆਖ ਰਹੇ ਸਨ ਕਿ ਅਸੀਂ ਆਪਣੇ ਦੇਸ਼ ਨੂੰ ਆਰਥਿਕ ਤੋਰ ਤੇ ਬਹੁਤ ਹੀ ਅਗੇ ਲਿਜਾ ਰਹੇ ਹਾਂ। ਉਹ ਇਹ ਵੀ ਆਖ ਰਹੇ ਸਨ ਕਿ ਅਸੀਂ ਇਕ ਹੀ ਦੇਸ਼ ਹਾਂ, ਇਕ ਹੀ ਰਾਸ਼ਟਰ ਹਾਂ, ਇਕ ਹੀ ਕੌਮ ਹਾਂ, ਇਕ ਹੀ ਕਾਨੂੰਨ ਹੈ, ਇਕ ਹੀ ਵਕਤ ਚੋਣਾ ਹੋਣੀਆਂ ਚਾਹੀਦੀਆਂ ਹਨ, ਇਕ ਹੀ ਟੈਕਸ ਹੋਣਾ ਚਾਹੀਦਾ ਹੈ। ਇਕ ਹੀ ਜੀਵਨ ਪਧਰ ਲੋਕਾਂ ਨੂੰ ਜਿਉਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਸਰਕਾਰ ਕਿਸੇ ਵੀ ਪਾਰਟੀ ਦੀ ਰਹੀ ਹੋਵੇ, ਇਸ ਮੁਲਕ ਨੇ ਪਿਛਲੇ ਸਤ ਦਹਾਕਿਆਂ ਵਿੱਚ ਵਡੀਆਂ ਪ੍ਰਾਪਤੀਆਂ ਕੀਤੀਆਂ ਹਨ। ਅੱਜ ਭਾਰਤ ਦਾ ਨਾਮ ਅੰਤਰ ਰਾਸ਼ਟਰੀ ਪਧਰ ਉਤੇ ਬੋਲਦਾ ਹੈ ਪਿਆ ਅਤੇ ਅਜ ਸਾਡੇ ਕਾਰਖਾਨਿਆ ਦਾ ਬਣਾਇਆ ਮਾਲ ਦੁਨੀਆਂ ਭਰ ਦੀ ਮਾਰਕੀਟ ਵਿੱਚ ਵਿਕ ਰਿਹਾ ਹੈ ਅਤੇ ਦੁਨੀਆਂ ਭਰ ਦੇ ਲੋਕੀਂ ਸਾਡਾ ਬਣਾਇਆ ਮਾਲ ਖਰੀਦ ਰਹੇ ਹਨ ਅਤੇ ਵਰਤ ਵੀ ਰਹੇ ਹਨ। ਅਜ ਸਾਡੇ ਮੁਲਕ ਵਿੱਚ ਸਕੂਲ ਹਨ, ਕਾਲਿਜ ਹਨ, ਸਿਖਲਾਈ ਕੇਂਦਰ ਹਨ, ਯੂਨੀਵਰਸਟੀਆਂ ਹਨ, ਹਸਪਤਾਲ ਹਨ, ਮੈਡੀਕਲ ਕਾਲਿਜ ਹਨ, ਇੰਜਨੀਅਰਿੰਗ ਕਾਲਿਜ ਹਨ ਇੰਨ੍ਹਾਂ ਲਈ ਵਖਰੀਆਂ ਯੂਨੀਵਰਸਟੀਆਂ ਹਨ ਅਤੇ ਅਜ ਦੁਨੀਆਂ ਭਰ ‘ਚੋਂ ਵਿਦਿਆਰਥੀ ਸਾਡੇ ਦੇਸ਼ ਵਿੱਚ ਵਿਦਿਆ ਲੈਣ, ਸਿਖਲਾਈ ਲੈਣ ਅਤੇ ਸਾਡੀਆਂ ਡਿਗਰੀਆਂ ਨੇਕੇ ਆਪਣੇ ਦੇਸ਼ਾਂ ਵਿੱਚ ਜਾਕੇ ਆਪਣੇ ਦੇਸ਼ ਦੀ ਸੇਵਾ ਕਰ ਰਹੇ ਹਨ। ਆ ਸਾਡੇ ਮੁਲਕ ਵਿੱਚ ਹਰ ਤਰ੍ਹਾਂ ਦੀਆਂ ਆਵਾਜਾਈ ਸਹੂਲਤਾ ਆ ਗਈਆਂ ਹਨ ਅਤੇ ਸਾਡਾ ਜੀਵਨ ਪਧਰ ਵੀ ਉਚਾ ਹੋ ਉਠਿਆ ਹੈ। ਅਜ ਸਾਡੇ ਮੁਲਕ ਦੀਆਂ ਮੁਢਲੀਆਂ ਜ਼ਰੂਰਤਾਂ ਰੋਟੀ, ਕਪੜਾ ਅਤੇ ਮਕਾਨ ਹੀ ਨਹੀਂ ਹਨ, ਬਲਕਿ ਇਲਾਜ, ਬਿਜਲੀ, ਆਵਾਜਾਈ ਦੇ ਸਾਧਨ, ਗਰਮੀ ਸਰਦੀ ਵਕਤ ਬਿਜਲੀ ਦਾ ਸਾਮਾਨ ਜਿਹੜਾ ਸਾਡੇ ਲਈ ਠੰਡਾ ਅਤੇ ਗਰਮ ਕਰਨ ਦਾ ਪ੍ਰਬੰਧ ਕਰਦਾ ਹੈ, ਚਾਹੀਦੇ ਹਨ ਅਤੇ ਇੰਨ੍ਹਾਂ ਸਹੂਲਤਾ ਬਗੈਰ ਅਜ ਅਸੀਂ ਮੁਸ਼ਕਿਲਾਂ ਮਹਿਸੂਸ ਕਰ ਰਹੇ ਹਾਂ। ਅਜ ਅਸੀਂ ਇਲਾਜ ਦੀਆਂ ਸਹੂਲਤਾਂ ਵੀ ਭਾਲਦੇ ਹਾਂ, ਬੈਂਕ ਖਾਤਾ ਵੀ ਚਾਹੀਦਾ ਹੈ, ਉਸ ਵਿੱਚ ਰਕਮ ਵੀ ਚਾਹਹਦੀ ਹੈ, ਅਜ ਅਸੀਂ ਇਹ ਵੀ ਚਾਹ ਰਹੇ ਹਾਂ ਕਿ ਸਾਡਾ ਬੀਮਾਂ ਕੀਤਾਜਾਣਾ ਚਾਹੀਦਾ ਹੈ, ਅਸੀਂ ਗ੍ਰੈਚਉਟੀ ਵੀ ਭਾਲਦੇ ਹਾਂ, ਜੀਪੀ ਫੰਡ ਵੀ ਚਾਹੀਦਾ ਹੈ ਅਤੇ ਅਸੀਂ ਇਹ ਵੀ ਚਾਹ ਰਹੇ ਹਾਂ ਕਿ ਸਾਡੀ ਹਰ ਕਿਸੇ ਦੀ ਪੈਨਸ਼ਨ ਵੀ ਹੋਣੀ ਚਾਹੀਦੀ ਹੈ। ਅਸੀਂ ਅਨਪੜ੍ਹਤਾ ਅਤੇ ਗੁਰਬਤ ਵਿਚੋਂ ਬਾਹਰ ਨਿਕਲਣਾ ਚਾਹ ਰਹੇ ਹਾਂ ਅਤੇ ਇਸ ਕਰਕੇ ਜਦ ਇਹ ਵਧੀਆਂ ਲੋੜਾਂ ਸਾਡੀਆਂ ਪੂਰੀਆਂ ਨਹੀਂ ਹੋ ਰਹੀਆਂ ਤਾਂ ਅਸੀਂ ਇਹ ਆਖ ਰਹੈ ਹਾਂ ਕਿ ਅਸੀਂ ਅਗੇ ਨਾਲੋਂ ਵੀ ਗਰੀਬ ਹੋ ਗਏ ਹਾਂ ਅਤੇ ਇਹ ਸਾਰੀਆਂ ਜ਼ਿਮੇਵਾਰੀਆਂ ਅਸੀਂ ਸਰਕਾਰ ਸਿਰ ਲਗਾ ਰਹੇ ਹਾਂ ਕਿਉਂਕਿ ਪਰਜਾਤੰਤਰ ਅੰਦਰ ਲੋਕਾਂ ਲਈ ਹਰ ਸਹੂਲਤਾਂ ਪੈਦਾ ਕਰਨਾ ਵਕਤ ਦੀ ਸਰਕਾਰ ਦਾ ਹੀ ਕੰਮ ਹੁੰਦਾ ਹੈ।
ਅਸੀਂ ਪਰਜਾਤੰਤਰ ਅਪਨਾ ਲਿਆ ਹੈ ਅਤੇ ਜਲਦੀ ਵਿੱਚ ਸਾਡੇ ਪਾਸ ਰਾਜਸੀ ਲੋਕਾਂ ਦੀ ਭਰਤੀ ਲਈ ਕੋਈ ਮਿਆਰ ਨਹੀਂ ਸਨ ਅਤੇ ਇਸ ਕਰਕੇ ਇਹ ਰਾਜਸੀ ਖੇਤਰ ਕੁਝ ਕੁ ਲੋਕਾਂ ਹਥ ਆ ਗਿਆ ਹੈ। ਇਹ ਵੀ ਆਖਿਆ ਜਾ ਸਕਦਾ ਹੈ ਕਿ ਕੁਝ ਪਰਵਾਰਾਂ ਨੇ ਰਾਜਸੀ ਖੇਤਰ ਉਤੇ ਕਬਜ਼ਾ ਕਰ ਲਿਤਾ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਆਪਣੇ ਗੁਲਾਮ ਕਿਸਮ ਦੇ ਲੋਕਾਂ ਦੀ ਭਰਤੀ ਕਰਦੇ ਰਹੇ ਹਨ ਅਤੇ ਇਸ ਕਰਕੇ ਰਾਜਸੀ ਖੇਤਰ ਵਿੱਚ ਵਿਅਕਤੀਗਤ ਤਾਨਾਸ਼ਾਹੀ ਜਿਹੀ ਆ ਗਈ ਹੈ। ਪਰ ਅਸੀਂ ਆਪਣੀ ਇਹ ਕਮਜ਼ੋਰੀ ਸਮਝ ਵੀ ਲਿਤੀ ਹੈ ਅਤੇ ਜਲਦੀ ਹੀ ਖਤਮ ਵੀ ਕਰ ਦੇਵਾਂਗੇ। ਇਹ ਰਾਜਸੀ ਖੇਤਰ ਵਿੱਚ ਖਾਨਦਾਨੀ ਕਬਜ਼ਾ ਖਤਮ ਹੁੰਦਾ ਦਿਖਾਈ ਵੀ ਦੇ ਰਿਹਾ ਹੈ। ਇਹ ਮੁਲਕ ਤਰਕੀ ਕਰ ਰਿਹਾ ਹੈ ਅਤੇ ਕਾਫੀ ਤਰਕੀ ਕਰ ਵੀ ਲਿਤੀ ਹੈ। ਅਜ ਸਾਡੇ ਮੁਲਕ ਦੀ ਆਬਾਦੀ ਵਧ ਰਹੀ ਹੈ ਅਤੇ ਬਹੁਤ ਹੀ ਵਧ ਗਈ ਹੈ, ਪਰ ਫਿਰ ਵੀ ਅਸੀਂ ਆਪਣੇ ਲੋਕਾਂ ਲਈ ਅਨਾਜ ਪੈਦਾ ਕਰ ਲਿਤਾ ਹੈ। ਸਾਡੇ ਕਾਰਖਾਨਿਆ ਨੇ ਮਨੁਖੀ ਵਰਤੋਂ ਦੀ ਹਰ ਸ਼ੈਅ ਤਿਆਰ ਕਰ ਲਿਤੀ ਹੈ ਅਤੇ ਸਾਡੀਆਂ ਵਿਉਪਾਰਿਕ ਕੰਪਨੀਆਂ ਨੇ ਮਨੁਖੀ ਵਰਤੋਂ ਦੀ ਹਰ ਸ਼ੈਅ ਤਿਆਠਰ ਕਰਕੇ ਬਾਜ਼ਾਰਾ ਵਿੱਚ ਲਿਆ ਰਖੀ ਹੈ। ਵਕਤ ਆਉਣ ਵਾਲਾ ਹੈ ਜਦ ਲੋਕਾਂ ਦੀ ਆਮਦਨ ਵਧਾ ਦਿਤੀ ਜਾਵੇਗੀ ਅਤੇ ਸਾਡੇ ਮੁਲਕ ਦੇ ਲੋਕੀਂ ਮੁਲਕ ਵਿੱਚ ਬਣੀਆਂ ਚੀਜ਼ਾਂ ਖਰੀਦ ਵੀ ਸਕਿਆ ਕਰਨਗੇ ਅਤੇ ਵਰਤ ਵੀ ਸਕਿਆ ਕਰਨਗੇ ਅਤੇ ਇਸ ਤਰ੍ਹਾਂ ਇਹ ਜਿਹੜਾ ਗੁਰਬਤ ਅਤੇ ਪਛੜੇਪਣ ਦਾ ਨਜ਼ਾਰਾ ਦਿਖਾਈ ਦੇ ਰਿਹਾ ਹੈ ਇਹ ਵੀ ਅਸਾਂ ਦੂਰ ਕਰ ਲੈਣਾ ਹੈ। ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਐਸਾ ਹੀ ਬੋਲ ਰਹੇ ਹਨ ਅਤੇ ਉਨ੍ਹਾਂ ਦਾ ਆਜ਼ਾਦੀ ਦਿਵਸ ਉਤੇ ਦਿਤਾ ਭਾਸ਼ਣ ਵੀ ਇਹੀ ਆਖ ਰਿਹਾ ਸੀ ਕਿ ਭਾਰਤ ਦੁਨੀਆਂ ਦਾ ਵਿਕਸਿਤ ਦੇਸ਼ ਬਣਨ ਜਾ ਰਿਹਾ ਹੈ।
ਸਾਡੀ ਆਬਾਦੀ ਵਧ ਰਹੀ ਹੈ ਅਤੇ ਇਸ ਕਰਕੇ ਪ੍ਰਧਾਨ ਮੰਤਰੀ ਜੀ ਨੇ ਉਨ੍ਹਾਂ ਲੋਕਾਂ ਦੀ ਸ਼ਨਾਖਤ ਕਰਨ ਦਾ ਵਚਨ ਦਿਤਾ ਹੈ ਜਿਹੜੇ ਘਟ ਬਚੇ ਪੈਦਾ ਕਰ ਰਹੇ ਹਨ ਅਤੇ ਇਹ ਵੀ ਲਗਦਾ ਹੈ ਕਿ ਕੋਈ ਇਨਾਮ ਵੀ ਰਖ ਦਿਤਾ ਜਾਵੇ। ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਹਰ ਕਿਸੇ ਪਾਸ ਮਕਾਨ ਦੇਣ ਦਾ ਵਚਨ ਦੇ ਰਖਿਆ ਹੈ। ਛੋਟੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਉਤੇ ਵੀ ਗਲ ਕੀਤੀ ਗਈ ਹੈ ਅਤੇ ਇਹ ਵੀ ਲਗਦਾ ਹੈ ਕਿ ਸਹਿਕਾਰਤਾ ਸਮਿਤੀਆਂ ਬਣਾਕੇ ਖੇਤਰੀਕਰਨ ਦਾ ਸਿਲਸਿਲਾ ਵੀ ਆ ਜਾਵੇ ਅਤੇ ਫਿਰ ਅਜ ਜਿਹੜਾ ਇਹ ਬੋਝ ਛੋਟੇ ਕਿਸਾਨਾ ਸਿਰ ਪਿਆ ਹੋਇਆ ਹੈ ਇਹ ਬੋਝ ਸਹਿਕਾਰਤਾ ਸਮਿਤੀਆਂ ਸਿਰ ਪੈ ਜਾਵੇਗਾ ਅਤੇ ਇਹ ਸਹਿਕਾਰਤਾ ਸਮਿਤੀਆਂ ਕਈ ਸਹਾਇਕ ਧੰਦੇ ਵੀ ਚਲਾ ਲੈਣਗੀਆਂ ਜਿਸ ਨਾਲ ਸਾਡੇ ਮੁਲਕ ਵਿੱਚ ਇਹ ਡੇਅਰੀ ਫਾਰਮਿਕੰਗ, ਸੂਰ ਪਾਲਣੇ, ਇਹ ਮੁਰਗੀ ਖਾਨੇ, ਇਹ ਦੁਧ ਦੀਆਂ ਫੈਕਟਰੀਆਂ, ਇਹ ਕਾਗਜ਼ ਦੇ ਕਾਰਖਾਨੇ ਆਦਿ ਸਹਿਕਾਰਤਾ ਖੇਤਰ ਵਿੱਚ ਆ ਲਗਣਗੇ ਅਤੇ ਪਿੰਡਾ ਦੇ ਨੌਜਵਾਨਾ ਲਈ ਕਈ ਰੈਂਗਾਰ ਦੇ ਨਵੇਂ ਖੇਤਰ ਖੁਲ੍ਹ ਜਾਣਗੇ ਅਤੇ ਇਹ ਪੰਜਾਬ ਦੇ ਪਿੰਡਾ ਵਿੱਚ ਜਿਹੜਾ ਅਜ ਨਸ਼ਿਆਂ ਦਾ ਰੁਝਾਨ ਆ ਗਿਆ ਹੈ ਇਹ ਵੀ ਖਤਮ ਹੋ ਸਕਦਾ ਹੈ।
ਅੱਜ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਵਡੀਆਂ ਤਬਦੀਲੀਆਂ ਆ ਗਈਆਂ ਹਨ ਅਤੇ ਅਸੀਂ ਭਾਰਤੀਆਂ ਨੇ ਇਹ ਤਬਦੀਲੀਆਂ ਅਪਨਾ ਲਿਤੀਆਂ ਹਨ। ਅੱਜ ਅਸੀਂ ਦੁਨੀਆਂ ਵਿੱਚ ਆ ਚੁਕੀਂ ਹਰ ਸ਼ੈਅ ਤਿਆਰ ਕਰ ਰਹੇ ਹਾਂ ਅਤੇ ਲੋਕਾਂ ਦੀ ਵਰਤੋਂ ਲਈ ਬਾਜ਼ਾਰ ਵਿੱਚ ਆ ਗਈ ਹੈ। ਅਜ ਸਾਡਾ ਭਾਰਤ ਵੀ ਅਗੇ ਨਾਲੋਂ ਬਿਹਤਰ ਬਿਹਤਰ ਦਿਖਾਈ ਦੇ ਰਿਹਾ ਹੈ। ਇਹ ਸੜਕਾ, ਇਹ ਪੁਲ, ਇਹ ਇਮਾਰਤਾਂ, ਇਹ ਕਾਰਖਾਨੇ, ਇਹ ਬਾਜ਼ਾਰਾਂ ਵਿੱਚ ਸਜੀਆਂ ਚੀਜ਼ਾ, ਇਹ ਆਵਾਜਾਈ ਦੇ ਸਾਧਨ ਸਾਰਾ ਕੁਝ ਦੇਖਕੇ ਕੋਈ ਵੀ ਇਹ ਨਹੀਂ ਆਖ ਸਕਦਾ ਕਿ ਅਜ ਭਾਰਤ ਕਿਸੇ ਦੇਸ਼ ਨਾਲੋਂ ਪਿਛੇ ਹੈ। ਅਗਰ ਸਾਡੇ ਆਪਣੇ ਹੀ ਦੇਸ਼ ਵਿੱਚ ਕੁਝ ਲੋਕਾਂ ਨੂੰ ਪਿਛਾੜ ਰਹੇ ਹਾਂ, ਉਨ੍ਹਾਂ ਤਕ ਪੈਸਾ ਨਹੀਂ ਪੁਜਣ ਦੇ ਰਹੇ ਤਾਂ ਇਹ ਸਾਡੀਆਂ ਆਪਣੀਆਂ ਹੀ ਗਲਤੀਆਂ ਹਨ ਅਤੇ ਇਹ ਵੀ ਸਾਫ ਦਿਖਜਾਈ ਦੇ ਰਿਹਾ ਹੈ ਕਿ ਇਹ ਕਮਜ਼ੋਰੀਆਂ ਵੀ ਅਸੁਂ ਭਾਰਤ ਵਾਲੇ ਜਲਦੀ ਹੀ ਹਲ ਕਰ ਲਵਾਂਗੇ। ਸਰਕਾਰ ਨੇ ਗਰੀਬਾਂ ਪ੍ਰਤੀ ਕੁਝ ਕਰਨ ਦਾ ਯਤਨ ਕੀਤਾ ਹੈ ਅਤੇ ਇਹ ਪੈਨਸ਼ਨਾਂ ਇਹ ਦਰਸਾ ਰਹੀਆਂ ਹਨ ਕਿ ਸਰਕਾਰ ਦਾ ਇਸ ਪਾਸੇ ਵਲ ਧਿਆਨ ਆ ਗਿਆ ਹੈ ਅਤੇ ਜਿਥੇ ਅਸੀਂ ਇਤਨੀਆਂ ਪ੍ਰਾਪਤੀਆਂ ਕਰ ਲਿਤੀਆਂ ਹਨ, ਜਲਦੀ ਹੀ ਅਸੀਂ ਹਰ ਘਰ ਤਕ ਪੈਸਾ ਵੀ ਪੁਜਦਾ ਕਰ ਦੇਵਾਂਗੇ ਅਤੇ ਇਹ ਗੁਰਬਤ ਅਤੇ ਇਹ ਪਛੜਾਪਣ ਵੀ ਦੂਰ ਹੋ ਜਾਵੇਗਾ।
ਸਾਡਾ ਪ੍ਰਧਾਨ ਮੰਤਰ ਨਰਿੰਦਰ ਮੋਦੀ ਜੀ ਕੁਝ ਐਸਾ ਹੀ ਬੋਲ ਰਹੇ ਹਨ ਅਤੇ ਇਹ ਵੀ ਸਚਾਈ ਬਣ ਸਕਦੀ ਹੈ ਕਿ ਅਸੀਂ ਵੀ ਦੁਨੀਆਂ ਦਾ ਇਕ ਵਿਕਸਿਤ ਦੇਸ਼ ਬਣ ਜਾਈਏ। ਇਹ ਉਮੀਦਾ ਅਜ ਹਰ ਭਾਰਤੀ ਦੇ ਦਿਲ ਵਿੱਚ ਛਾ ਗਈਆਂ ਹਨ ਅਤੇ ਰਬ ਕਰੇ ਇਹ ਸਾਰਾ ਕੁਝ ਐਸਾ ਹੀ ਹੋ ਜਾਵੇ ਅਤੇ ਅਜ ਅਸੀਂ ਜਿਹੜਾ ਇਹ ਆਖ ਰਹੇ ਹਾਂ ਕਿ ਇਹ ਗੁਰਬਤ ਰਬ ਦੀ ਦੇਣ ਹੈ, ਸ਼ਾਇਦ ਅਸੀਂ ਇਹ ਵੀ ਆਖਣ ਲਗ ਪਈਏ ਕਿ ਰਬ ਕਿਸੇ ਨੂੰ ਗਰੀਬ ਨਹੀਂ ਰਖਣਾ ਚਾਹੁੰਦਾ, ਬਲਕਿ ਹਰ ਕਿਸੇ ਨੂੰ ਇਸ ਦੁਨੀਆਂ ਵਿੱਚ ਵਧੀਆਂ ਜੀਵਨ ਜਿਉਣ ਲਈ ਭੇਜਦਾ ਹੈ।