ਸੁਨਾਮ – ਪੰਜ ਦਰਿਆਵਾਂ ਦੀ ਧਰਤੀ ਜਿਥੇ ਕਦੇ ਪਾਣੀਆਂ ਦੀ ਥੂੜ ਨਹੀਂ ਸੀ ਹੁੰਦੀਂ ਉੱਥੇ ਅੱਜ ਪਾਣੀਆਂ ਦੇ ਦਰੀਆਂ ਤਾਂ ਸੁੱਕ ਹੀ ਰਹੇ ਹਨ ਪਰ ਵੱਖੋ ਵੱਖਰੇ ਨਸ਼ਿਆਂ ਦੇ ਦਰਿਆ ਬੜੀ ਤੇਜ਼ੀ ਨਾਲ ਵਗ ਰਹੇ ਹਨ ਨਸ਼ਿਆਂ ਦੇ ਦਰਿਆ ਦੀਆਂ ਚੁੱਲਾ ਹਰ ਦਿਨ ਛੋਟੇ ਵੱਡੇ ਅਮੀਰ ਗਰੀਬ ਨੋਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਕਲਾਵੇ ਵਿੱਚ ਲੈਣ ਰਹੀਆਂ ਹਨ ਪਰ ਦੁੱਖ ਇਸ ਗੱਲ ਦਾ ਹੈ ਕਿ ਦੇਸ਼ ਦੇ ਭਵਿੱਖ ਭਾਵ ਵਿਦਿਆਰਥੀ ਵਰਗ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ ਨਸ਼ਿਆਂ ਦਾ ਰੁਝਾਨ ਹੁਣ ਵਿਦਿਆਰਥੀ ਵਰਗ ਵਿੱਚ ਐਨਾਂ ਵੱਧ ਗਿਆ ਕਿ ਸ਼ਾਇਦ ਹੀ ਕੋਈ ਪੰਜਾਬ ਦਾ ਕਾਲਜ਼ ਹੋਸਟਲ ਹੋਣਾ ਜਿਸ ਦਾ ਨਜ਼ਦੀਕ ਪਾਏ ਕੂੜੇਦਾਨ ਦੇ ਢੇਰ ਉਪੱਰ ਨਸ਼ੇ ਦੀਆਂ ਖਾਲੀ ਪੱਤੇ ਸ਼ੀਸ਼ੀਆਂ ਨਾ ਮਿਲਣ ਪੰਜਾਬ ਦੇ ਨੋਜਵਾਨ ਦੋ ਕਦੇ ਤਕੜੇ ਸਰੀਰਾਂ ਦੇ ਮਾਲਕ ਹੁੰਦੇ ਸਨ ਹੁਣ ਉਹ ਦਮੇਂ ਦੇ ਮਰੀਜ਼ਾਂ ਵਾਂਗ ਜਾਪਦੇ ਹਨ ਨਸ਼ਾਂ ਘੁੱਣ ਵਾਂਗ ਪੰਜਾਬ ਦੀ ਜਵਾਨੀ ਨੂੰ ਖ਼ਾਂ ਰਹੇ ਹਨ ਕਾਲਜ ਦੇ ਵਿਦਿਆਰਥੀ ਕਰੈਕਸ ਟਰਮਾਡੋਲ ਆਦਿ ਖਾਂਦੇ ਸਨ ਪਰ ਹੁਣ ਸਮੈਕ ਦੀ ਲਪੇਟ ਵਿੱਚ ਆ ਰਹੇ ਹਨ ਮਾਲਵੇ ਦੇ ਸੰਗਰੂਰ ਜ਼ਿਲ੍ਹੇ ਵਿੱਚ ਸਮੈਕ ਦੀ ਵਰਤੋਂ ਹੁਣ ਵੱਡੇ ਪੱਧਰ ਤੇ ਹੋ ਰਹੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਕੁੱਝ ਨੋਜਵਾਨ ਤਾਂ ਕਾਲਜ਼ ਵਿੱਚ ਦਾਖਲਾ ਸਿਰਫ ਇਸ ਲਈ ਲੈਂਦੇ ਹਨ ਕਿ ਸਮੈਕ ਨਸ਼ੇ ਆਦਿ ਦੀ ਮਾਰਕਿਟ ਕੀਤੀ ਜਾਵੇ ਅਜਿਹੇ ਅਨਸਰ ਪਹਿਲਾਂ ਵਿਦਿਆਰਥੀਆਂ ਨੂੰ ਸਮੈਕ ਆਦਿ ਦੇ ਨਸ਼ੇ ਦੀ ਆਦਤ ਪਾਓ ਦਿੰਦੇ ਹਨ ਫਿਰ ਉਹ ਸਮੈਕ ਆਦਿ ਨਸ਼ੇ ਸਪਲਾਈ ਕਰਦੇ ਹਨ ਸਮੈਕ ਆਦਿ ਨਸ਼ਿਆਂ ਦੀ ਆਦਤ ਉਨ੍ਹਾਂ ਬੱਚਿਆਂ ਵਿੱਚ ਜ਼ਿਆਦਾ ਪੈਂਦੀ ਹੈ ਜਿਹੜੇ ਘਰ ਤੋਂ ਖੁੱਲਾਂ ਖਰਚਾ ਪ੍ਰਾਪਤ ਕਰਦੇ ਹਨ ਪਹਿਲਾਂ ਨਸ਼ਾ ਸ਼ੋਕ ਨਾਲ ਕਰਦੇ ਹਨ ਬਾਅਦ ਵਿੱਚ ਇਸ ਦੇ ਆਦੀ ਹੋ ਜਾਂਦੇ ਹਨ ਪਰ ਦੇ ਸਰਕਾਰ ਮੈਡੀਕਲ ਸਟੋਰਾਂ ਤੋਂ ਮਿਲ ਰਹੇ ਨਸ਼ੇ ਰੋਕਣ ਲਈ ਕੋਈ ਨਾਂ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੀ ਜੁਵਾਨੀ ਨੂੰ ਬਚਾਇਆ ਜਾ ਸਕੇ ਕਿਉਂਕਿ ਨਸ਼ਿਆਂ ਦੀ ਪ੍ਰਵਿਰਤੀ ਵਿੱਚ ਮੈਡੀਕਲ ਸਟੋਰਾਂ ਦਾ ਕਾਫ਼ੀ ਹੱਦ ਤੱਕ ਯੋਗਦਾਨ ਹੈ।
– ਗੁਰਵਿੰਦਰ ਗੰਢੂਆ
ਪੱਤਰਕਾਰ ‘ਪੰਜਾਬ ਟਾਇਮਜ਼’