ਬੇਰੁਜਗਾਰੀ ਇਸ ਕਦਰ ਫੈਲ ਰਹੀ ਹੈ ਕਿ ਸਾਡੇ ਨੌਜਵਾਨਾਂ ਨੂੰ +2 ਤੋ ਬਾਅਦ ਸਿਰਫ ਇੱਕੋ-ਇੱਕ ਕੋਰਸ ਆਈ ਲੈਟਸ ਕਰਕੇ ਕਿਵੇ ਨਾ ਕਿਵੇ ਵਿਦੇਸ਼ਾਂ ਵਿੱਚ ਪਹੁੰਚਣ ਦੀ ਕਾਹਲ ਹੋ ਰਹੀ ਹੈ ਸਾਡੀਆਂ ਸਰਕਾਰਾਂ ਦੇ ਕੰਨਾਂ ਤੇ ਜੂੰ ਤੱਕ ਨਹੀ ਸਰਕ ਰਹੀ,ਕੋਈ ਵੀ ਰਾਜਸੀ ਪਾਰਟੀ ਇਸ ਮੁੱਦੇ ਤੇ ਬਿਲਕੁਲ ਵੀ ਗੰਭੀਰ ਨਹੀ,ਹੁਣ ਦੇਸ ਵਿੱਚ ਚੋਣਾਂ ਦਾ ਮਾਹੋਲ ਬਣਿਆਂ ਹੋਇਆ ਹੈ ਕਿਸੇ ਵੀ ਰਾਜਸੀ ਪਾਰਟੀ ਨੇ ਵਿਦੇਸ਼ਾਂ ਵਿੱਚ ਰੁਲਣ ਲਈ ਮਜਬੂਰ ਸਾਡੀ ਨੌਜਵਾਨ ਪੀੜੀ ਦੇ ਹੱਕ ਵਿੱਚ ਨਾਆਰਾ ਨਹੀ ਮਾਰਿਆ ਹਰ ਸਾਲ ਲੱਖਾਂ ਦੀ ਤਦਾਦ ਵਿੱਚ ਜਾਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਥਾਂ-ਥਾਂ ਖੁੰਭਾਂ ਵਾਗੂੰ ਆਈਲੈਟਸ ਸੈਂਟਰ ਖੁੱਲ ਰਹੇ ਹਨ ਜੋ ਪਹਿਲਾ ਤੋ ਹੀ ਮਜਬੂਰ ਗਰੀਬ ਮਾਪਿਆਂ ਦੀ ਹੱਡ ਭੰਨਵੀ ਮਿਹਨਤ ਕਰਕੇ ਕਮਾਏ ਪੈਸਿਆਂ ਨੂੰ ਹੜੱਪ ਰਹੇ ਹਨ ਸਾਰੀਆਂ ਰਾਜਸੀ ਪਾਰਟੀਆਂ ਚੋਣਾਂ ਮੌਕੇ ਅਜਿਹੇ ਵਾਅਦੇ ਕਰਦੀਆਂ ਹਨ ਜੋ ਪਹਿਲਾ ਤੋ ਹੀ ਆਰਥਿਕਤਾ ਦੀ ਮਾਰ ਝੱਲ ਰਹੇ ਸੂਬੇ ਨੂੰ ਹੋਰ ਲੀਹੋ ਲਾ ਦੇਣ,ਕੁਝ ਵਕਤੀ ਲਾਭ ਦੇ ਕੇ ਇਹ ਰਾਜਸੀ ਲੋਕ ਹਰ ਵਾਰ ਆਪਣਾ ਉਲੂ ਸਿੱਧਾ ਕਰ ਲੈਦੇ ਹਨ।ਨੌਜਵਾਨਾਂ ਦੇ ਪ੍ਰਵਾਸ ਦਾ ਸ਼ੰਵੇਦਨਸੀਲ ਮੁੱਦਾ ਕਿਸੇ ਵੀ ਰਾਜਸੀ ਪਾਰਟੀ ਦੇ ਧਿਆਨ ਵਿੱਚ ਨਹੀ ਆ ਰਿਹਾ,ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਛੰਨਾਟਾ ਛਾ ਰਿਹਾ ਹੈ ਜੇਕਰ ਕੋਈ ਇੱਥੇ ਰਹਿ ਕੇ ਮਹਿੰਗੀਆਂ ਪੜਾਈਆਂ ਕਰ ਵੀ ਲੈਦਾ ਹੈ ਤਾਂ ਵੀ ਉਸ ਨੂੰ ਰੋਜਗਾਰ ਮਿਲਣ ਦੀ ਕੋਈ ਗਾਰੰਟੀ ਨਹੀ ਹੁੰਦੀ ਅਖੀਰ ਵਿੱਚ ਮਜਬੂਰ ਮਾਪੇ ਕਰਜਾ ਲੈ ਕੇ ਜਾ ਜਮੀਨਾਂ ਵੇਚ ਕੇ ਬਾਹਰਲੇ ਕਾਲਜਾਂ ਵਿੱਚ ਫੀਸਾ ਭਰ ਰਹੇ ਹਨ ਇੱਕਲੇ-ਇੱਕਲੇ ਪੁੱਤਰਾਂ ਨੂੰ ਮਾਵਾਂ ਭੁੱਬਾਂ ਮਾਰ-ਮਾਰ ਵਿਦੇਸ਼ਾਂ ਨੂੰ ਤੋਰਦੀਆਂ ਹਨ, ਜਿਹੜਾ ਬੱਚਾ ਇੱਕ ਵਾਰ ਬਾਹਰ ਚਲਿਆ ਜਾਦਾ ਹੈ ਉਹ ਕਿਸੇ ਵੀ ਕੀਮਤ ਤੇ ਵਾਪਿਸ ਪੰਜਾਬ ਨਹੀ ਆਉਣਾ ਚਾਹੁੰਦਾ ਇਸ ਕਰਕੇ ਆਉਣ ਵਾਲੇ ਸਮੇ ਵਿੱਚ ਸਾਡੇ ਬਜੁਰਗ ਵੀ ਵਿਰਧ ਆਸਰਮਾਂ ਵਿੱਚ ਰੁਲਣ ਲਈ ਮਜਬੂਰ ਹੋਣਗੇ,ਸੂਬੇ ਦੇ ਸਾਰੇ ਹੁੰਨਰਮੰਦ ਨੌਜਵਾਨਾਂ ਦੇ ਬਾਹਰ ਜਾਣ ਨਾਲ ਸੂਬੇ ਨੂੰ ਬੋਧਿਕ ਕੰਗਾਲੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਹ ਬਹੁਤ ਗੰਭੀਰ ਅਤੇ ਚਿੰਤਾ ਦਾ ਵਿਸਾ ਹੈ ਸਾਡੀਆਂ ਸਰਕਾਰਾਂ ਨੂੰ ਅਤੇ ਬੁਧੀਜੀਵੀ ਵਰਗ ਨੂੰ ਇਸ ਮੁੱਦੇ ਉਪਰ ਗੰਭੀਰਤਾ ਨਾਲ ਸੋਚਣ ਦੀ ਜਰੂਰਤ ਆ,ਨਹੀ ਉਹ ਦਿਨ ਦੂਰ ਨਹੀ ਜਦ ਪੰਜਾਬ ਵਿੱਚ ਅਨਪੜ, ਬਜੁਰਗ ਅਤੇ ਪ੍ਰਵਾਸੀ ਮਜਦੂਰਾਂ ਤੋ ਬਿਨਾ ਕੁਝ ਵੀ ਵਿਖਾਈ ਨਹੀ ਦੇਵੇਗਾ।