ਬੰਗਾ- ਬਹੁਤ ਸਾਰੇ ਅਜਿਹੇ ਲੋਕ ਹਨ ਜੋ ਵੋਟਾਂ ਲੈਣ ਲਈ ਹਰ ਹਰਬਾ ਵਰਤਦੇ ਹਨ। ਇਥੋਂ ਤਕ ਕਿ ਸਟੇਜਾਂ ਤੇ ਨਸ਼ਿਆਂ ਖਿਲਾਫ ਬੋਲਣ ਵਾਲੇ ਨੇਤਾ ਵੀ ਵੋਟਾਂ ਮੌਕੇ ਨਸ਼ੇ ਵੰਡ ਕੇ ਵੋਟਾਂ ਲੈਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਆਮ ਲੋਕਾਂ ਨੂੰ ਜਾਗਰੁਕ ਹੋਣਾ ਚਾਹੀਦਾ ਹੈ ਤੇ ਨਸ਼ਾ ਵੰਡਣ ਵਾਲੇ ਉਮੀਦਵਾਰਾਂ ਨੂੰ ਵੋਟ ਬਿਲਕੁਲ ਨਹੀਂ ਪਾਉਣੀ ਚਾਹੀਦੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਉਂਕਾਰ ਸਿੰਘ ਬੰਗਾ,ਬਹਾਦਰ ਸਿੰਘ ਸ਼ੇਰਗਿਲ ਯੂ ਕੇ, ਹੈਪੀ ਸਿੰਘ ਰਟੈਂਡਾ, ਅਜੇ ਖਟਕੜ, ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ, ਕੁਲਵੀਰ ਤਲਵੰਡੀ ਨੇ ਸਾਝੇ ਤੋਰ ਤੇ ਕੀਤਾ। ਉਨ੍ਹਾਂ ਕਿਹਾ ਵੋਟ ਹੋ ਸਕਦੀ ਹੈ ਜਿਸ ਨਾਲ ਅਸੀਂ ਭਾਰਤ ਦੇ ਰਾਜ ਭਾਗ ਨੂੰ ਬਦਲ ਸਕਦੇ ਹਾਂ, ਜਿਸ ਨਾਲ ਨਰੋਏ ਸਮਾਜ ਦਾ ਆਗਾਜ਼ ਹੁੰਦਾ ਹੈ ਤੇ ਲੋਕ ਸ਼ਕਤੀ ਅਗੇ ਵਡੇ ਦੋ ਵਡੇ ਰਾਜੇ ਵੀ ਚੁਕ ਕੇ ਜਨਤਾ ਦੀ ਸੇਵਾ ਕਰਨ ਲਈ ਖੜ੍ਹੇ ਹੁੰਦੇ ਹਨ। ਪਰ ਅਫਸੋਸ ਦੀ ਗਲ ਹੈ ਕਿ ਕੁਝ ਲੋਕ ਸ਼ਰਾਬ ਦੀ ਬੋਤਲ ਅਤੇ ਹੋਰ ਨਸ਼ੇ ਦੀ ਨਸ਼ੇ ਦੀ ਲੋਰ ਵਿਚ ਆਪਣੀ ਵੋਟ ਵੇਚ ਦਿੰਦੇ ਹਨ ਜੋ ਸਾਡੇ ਲੋਕਤੰਤਰ ਤੇ ਧਬਾ ਹੈ। ਉਨ੍ਹਾਂ ਕਿਹਾ ਕਿ ਹਰ ਪੰਜ ਸਾਲ ਬਾਅਦ ਵੋਟ ਪ੍ਰਣਾਲੀ ਰਾਹੀਂ ਨਿਜ਼ਾਮ ਬਦਲਿਆ ਜਾ ਸਕਦਾ ਹੈ ਤਾਂ ਜੋ ਸਾਡੇ ਸਮਾਜ ਦੀ ਤਰਕੀ ਹੋ ਸਕੇ ਵੋਟ ਸ਼ਕਤੀ ਰਾਹੀਂ ਬਦਲਦੇ ਰਾਜ ਭਾਗ ਤਾਂ ਹੀ ਕਾਰਗਰ ਕਾਰਗਰ ਹਨ ਜੇ ਅਸੀਂ ਰਲ ਮਿਲ ਕੇ ਐਸੇ ਲੋਕਾਂ ਨੂੰ ਅਗੇ ਲਿਆਈਏ ਜੋ ਸਮਾਜ ਵਿਚ ਪਸਰ ਚੁਕੀਆਂ ਅਲਾਮਤਾਂ ਨੂੰ ਦੂਰ ਕਰਨ ਵਿਚ ਸਹਾਈ ਹੋਣ ਜੇਕਰ ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਾਂਗੇ ਤਾਂ ਸਮਾਜ ਚ ਬੁਰਾਈਆਂ ਖਤਮ ਹੋ ਸਕਦੇ ਹਨ। ਆਗੂਆਂ ਨੇ ਕਿਹਾ ਜਦੋਂ ਵੀ ਲੋਕਾਂ ਨੇ ਸਹੀ ਲੋਕਾਂ ਦੇ ਹਥ ਰਾਜ ਭਾਗ ਦੀ ਡੋਰ ਦਿਤੀ ਉਦੋਂ ਹੀ ਸਮਾਜ ਵਿਚ ਤਰਕੀ ਦਾ ਪ੍ਰਸਾਰ ਹੋਇਆ ਹੈ ਤੇ ਇਸ ਦੇ ਉਲਟ ਜਦੋਂ ਲੋਕਾਂ ਨੇ ਨਸ਼ਿਆਂ ਤੇ ਹੋਰ ਲਾਲਚਾਂ ਵਿਚ ਫਸ ਕੇ ਆਪਣੀ ਵੋਟ ਦਾ ਗਲਤ ਇਸਤੇਮਾਲ ਕੀਤਾ ਹੈ ਉਦੋਂ ਸਮਾਜ ਵਿਚ ਘੋਰ ਹਨੇਰਾ ਬੇਰੁਜ਼ਗਾਰੀ, ਨਸ਼ਿਆਂ ਦੀ ਦਲ ਦਾ ਲੜਾਈ ਝਗੜੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਰਿਹਾ ਹੈ। ਆਗੂਆਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਹਰ ਤਰ੍ਹਾਂ ਦੇ ਲਾਲਚ ਅਤੇ ਨਸ਼ਿਆਂ ਤੋਂ ਉਪਰ ਉਠ ਕੇ ਸੋਹਣੇ ਸਮਾਜ ਦੀ ਸਿਰਜਣਾ ਲਈ ਵਧੀਆ ਨੁਮਾਇੰਦੇ ਲੋਕ ਸਭਾ ਵਿਚ ਭੇਜੇ ਜਾਣ ਤਾਂ ਜੋ ਸਾਡਾ ਭਾਰਤ ਤਰਕੀ ਦੀਆਂ ਸਿਖਰਾਂ ਛੋਹ ਸਕੇ।
– ਸੁਖਜਿੰਦਰ ਸਿੰਘ ਬਖਲੋਰ
ਪੱਤਰਕਾਰ ‘ਪੰਜਾਬ ਟਾਇਮਜ਼’ ਬੰਗਾ