ਬਟਾਲਾ- ਗੈਰ ਸਰਕਾਰੀ ਸਕੂਲਾਂ ਵਲੋ ਜਿਥੇ ਸਕੂਲ ਦੀਆਂ ਕਿਤਾਬਾਂ ਐਨ ਸੀ ਈ ਆਰ ਟੀ ਅਧੀਨ ਲਗਵਾਉਣੀਆਂ ਚਾਹੀਦੀਆਂ ਹਨ ਉਥੇ ਇਹ ਸਕੂਲ ਨਿਜੀ ਪ੍ਰਕਾਸ਼ਕਾਂ ਵਲੋ ਮੋਟੀ ਕਮੀਸ਼ਨ ਲੈ ਕੇ ਬਚਿਆਂ ਦੇ ਮਾ ਬਾਪ ਨੂੰ ਲੁਟ ਰਹੇ ਹਨ ਪ੍ਰਕਾਸ਼ਕਾਂ ਵਲੋ ਕਿਤਾਬਾਂ ਦੇ ਮੁਲ ਆਪਣੀ ਮਰਜੀ ਨਾਲ ਪ੍ਰਕਾਸ਼ਿਤ ਕੀਤਾ ਜਾਦਾ ਹੈ ਜਿਸ ਕਿਤਾਬਾਂ ਦੇ ਸੈਟ ਦੀ ਕੀਮਤ ਵਧ ਤੋਂ ਵਧ 350 ਰੁਪਏ ਹੋਵੇਗੀ ਇਹਨਾ ਪ੍ਰਕਾਸ਼ਕਾਂ ਵਲੋ ਉਹਨਾਂ ਦਾ ਮੁਲ ਲਗਭਗ 6ਤੋ 7ਹਜਾਰ ਰੁਪਏ ਵਸੂਲਿਆ ਜਾ ਰਿਹਾ ਹਰ ਮਾਰ ਬਾਪ ਦਾ ਸੁਪਨਾ ਹੁੰਦਾ ਹੈ ਕਿ ਉਹਨਾ ਦੇ ਬਚੇ ਪੜਤਾਲ ਲਿਖ ਜਾਣ ਅਤੇ ਇਸੇ ਆਸ ਤੇ ਉਹ ਆਪਣੇ ਬਚਿਆਂ ਨੂੰ ਪ੍ਰਾਇਵੇਟ ਸਕੂਲਾਂ ਵਿਚ ਪੜਨ ਭੇਜਦੇ ਹਨ ਕਿਉਕਿ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦਾ ਸਤ੍ਰਰ ਚੰਗਾ ਨਾ ਹੋਣ ਕਾਰਨ ਲੋਕਾਂ ਨੂੰ ਮਜਬੂਰਨ ਆਪਣੇ ਬਚਿਆਂ ਨੂੰ ਪ੍ਰਾਇਵੇਟ ਸਕੂਲਾਂ ਵਿਚ ਦਾਖਲ ਕਰਵਾਉਣਾ ਪੈਦਾ ਹੈ ਜਿਥੇ ਉਹਨਾ ਨੂੰ ਨਾ ਚਾਹ ਕੇਵਿ ਆਪਣੇ ਬਚੇ ਦੀ ਪੜਾਈ ਲਈ ਕਰਜਾ ਤਕ ਚੁਕਣਾ ਪੈਦਾ ਹੈ ਦੂਜੇ ਪਾਸੇ ਇਹਨਾ ਸਕੂਲਾਂ ਵਲੋ ਗਲਤ ਢੰਗ ਨਾਲ ਬਚਿਆਂ ਤੋ ਫੀਸਾਂ ਵਸੂਲੀਆ ਜਾਦੀਆ ਹਨ ਜਿਥੇ ਇਸ ਗਲ ਦਾ ਅਸਰ ਮਾ ਬਾਪ ਦੀ ਜੇਬ ਤੇ ਪੈਦਾ ਹੈ ਉਥੇ ਸਾਡੇ ਸਮਾਜ ਦਾ ਵੀ ਵਖ ਵਖ ਵਰਗਾ ਵਿਚ ਖੰਡਨ ਕੀਤਾ ਜਾਦਾ ਹੈ ਇਹ ਸਭ ਕੁਝ ਸਾਡੀਆਂ ਸਰਕਾਰਾ ਦੀ ਨਲਾਇਕੀ ਦਾ ਸਬੂਤ ਹੈ ਜਿਥੇ ਇਹਨਾ ਪ੍ਰਾਇਵੇਟ ਸਕੂਲਾਂ ਵਲੋ ਬਚਿਆਂ ਦੇ ਮਾ ਬਾਪ ਨੂੰ ਲੁਟਿਆ ਜਾਦਾ ਹੈ ਉਥੇ ਇਹਨਾ ਨਿਜੀ ਪ੍ਰਕਾਸ਼ਕਾਂ ਵਲੋ ਹਰ ਸਾਲ ਸਰਕਾਰ ਨੂੰ ਵੀ ਕਰੋੜਾ ਰੁਪਏ ਦੇ ਟੈਕਸ ਦਾ ਚੁਨਾ ਲਾਇਆ ਜਾਦਾ ਹੈ ਪਰ ਸੁਤੀ ਹੋਈ ਸਰਕਾਰ ਇਹ ਗਲ ਮੰਨਨ ਨੂੰ ਤਿਆਰ ਨਹੀਂ ਉਹ ਇਹ ਨਹੀ ਸਮਜ ਸਕਦੇ ਕਿ ਇਹਨਾ ਸਕੂਲਾਂ ਵਲੋ ਲੂਟਨ ਤੋ ਬਾਅਦ ਜੇ ਕੋਈ ਬਚਾ ਅਫਸਰ ਵੀ ਬੰਨ ਜਾਦਾ ਤਾ ਕਿਤੇ ਨਾ ਕਿਤੇ ਆਪਣੀ ਪੜਾਈ ਤੇ ਖਰਚ ਕੀਤੇ ਲਖਾਂ ਰੁਪਏ ਇਕਠੇ ਕਰਨ ਲਈ ਉਹ ਵੀ ਰਿਸ਼ਵਤ ਲੈਣ ਨੂੰ ਤਰਜੀਹ ਦੇਵੇਗਾ ਜਿਸ ਨਾਲ ਸਾਡੇ ਸਮਾਜ ਅੰਦਰ ਫੈਲੀ ਬੇਈਮਾਨੀ ਹੋਰ ਵਧੇਗੀ ਅਤੇ ਸੂਬਾ ਤਰਕੀ ਨਹੀਂ ਬਲਕਿ ਬਰਬਾਦੀ ਦੀ ਰਾਹ ਤੇ ਹੋਵੇਗਾ
ਪ੍ਰਾਇਵੇਟ ਸਕੂਲ 50 ਤੋਂ 60%ਕਮੀਸ਼ਨ ਵਸੂਲਦੇ ਹਨ ਨਿਜੀ ਪ੍ਰਕਾਸ਼ਕ ਤੋਂ: ਹਨੀ ਮਿਤਲ
ਵਿਸ਼ਵ ਹਿੰਦੂ ਪਰਿਸ਼ਦ ਦੇ ਜਿਲਾ ਮਹਾ ਮੰਤਰੀ ਹਨੀ ਮਿਤਲ ਨੇ ਕਿਹਾ ਕਿ ਇਹਨਾ ਪ੍ਰਾਇਵੇਟ ਸਕੂਲਾਂ ਵਲੋ ਆਪਣੇ ਨਿਜੀ ਪ੍ਰਕਾਸ਼ਕਾਂ ਵਲੋ ਕਿਤਾਬਾਂ ਬਣਵਾ ਕੇ ਉਹਨਾ ਤੋ ਮੋਟੀ ਕਮੀਸ਼ਨ ਲਈ ਜਾਦੀ ਹੈ ਜਿਸ ਦਾ ਸਿਧਾ ਅਸਰ ਬਚਿਆਂ ਦੇ ਮਾਪਿਆਂ ਦੀਆ ਜੇਬਾਂ ਤੇ ਪੈਦਾ ਹੈ ਅਤੇ ਇਹਨਾ ਪ੍ਰਕਾਸ਼ਕਾਂ ਅਤੇ ਕਿਤਾਬਾਂ ਵੇਚਨ ਵਾਲਿਆਂ ਦੀ ਚਾਂਦੀ ਹੁੰਦੀ ਹੈ ਸਰਕਾਰ ਨੂੰ ਅਜਿਹੇ ਸਕੂਲਾਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ ਤੇ ਵਿਦਿਆ ਦੇ ਸਤਰ ਨੂੰ ਉਚਾ ਚੁਕਣ ਲਈ ਸਰਕਾਰੀ ਸਕੂਲਾਂ ਵਿਚ ਵੀ ਪੜਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਜੋ ਸਕੂਲ ਗਲਤ ਢੰਗ ਨਾਲ ਮਾਪਿਆਂ ਤੋ ਫੀਸਾਂ ਤੇ ਫੰਡ ਵਸੂਲਦੇ ਹਨ ਉਹਨਾ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਮਾਜ ਵਿਚ ਵਿਦਿਆ ਦੇ ਸਤਰ ਨੂੰ ਉਚਾ ਚੁਕਨਾ ਚਾਹੀਦਾ ਹੈ
ਪ੍ਰਾਇਵੇਟ ਸਕੂਲ ਬਣ ਚੁਕੇ ਹਨ ਮੋਟੇ ਵਪਾਰ ਦਾ ਸਾਧਨ: ਅਜੇ ਰਿਸ਼ੀ
ਪ੍ਰਸਿਧ ਸਮਾਜ ਸੇਵੀ ਅਤੇ ਕਾਰੋਬਾਰੀ ਅਜੇ ਰਿਸ਼ੀ ਨੇ ਕਿਹਾ ਕਿ ਅਜ ਦੇ ਸਮੇਂ ਵਿਚ ਪ੍ਰਾਇਵੇਟ ਸਕੂਲ ਸਿਰਫ ਤੇ ਸਿਰਫ਼ ਮੋਟੀ ਕਮਾਈ ਵਾਲੇ ਵਪਾਰ ਦਾ ਸਾਧਨ ਬਨ ਕੇ ਰਹਿ ਗਏ ਹਨ ਇਹਨਾ ਸਕੂਲਾ ਵਲੋ ਹਰ ਸਾਲ ਬਚਿਆਂ ਤੋ ਬਿਲਡਿੰਗ ਫੰਡ, ਵਰਦੀਆਂ, ਕਿਤਾਬਾਂ ਅਤੇ ਹੋਰਨਾ ਫੰਡਾਂ ਦੇ ਰੂਪ ਵਿਚ ਮੋਟੀਆਂ ਰਕਮਾਂ ਵਸੂਲੀਆ ਜਾਦੀਆ ਹਨ ਪਰ ਬਚਿਆਂ ਦੀ ਪੜਾਈ ਵਲ ਉਨਾ ਧਿਆਨ ਨਹੀਂ ਦਿਤਾ ਜਾਦਾ ਇਹਨਾ ਸਕੂਲਾ ਦੇ ਪ੍ਰਬੰਧਕਾ ਵਲੋ ਇਕ ਵਾਰ ਸਕੂਲ ਤੇ ਇਨਵੈਸਟਮੈਂਟ ਲਗਾ ਕੇ ਹਰ ਸਾਲ ਇਹਨਾ ਦੀ ਰਿਕਵਰੀ ਕੀਤੀ ਜਾਂਦੀ ਹੈ ਸਰਕਾਰਾਂ ਨੂੰ ਅਜਿਹਾ ਸਕੂਲਾਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਮਾਜ ਵਿਚ ਪੜਾਈ ਦੇ ਸਤਰ ਵਿਚ ਬਰਾਬਰਤਾ ਲਿਆਨੀ ਚਾਹੀਦੀ ਹੈ
ਗਲਤ ਢੰਗ ਨਾਲ ਪੈਸੇ ਲੈਣਾ ਪ੍ਰਾਇਵੇਟ ਸਕੂਲਾਂ ਦੀ ਗੁੰਡਾਗਰਦੀ: ਰਾਜਾ ਵਾਲੀਆਂ
ਸ਼ਿਵ ਸੈਨਾ ਹਿੰਦੋਸਤਾਨ ਦੇ ਪੰਜਾਬ ਸੰਗਠਨ ਮੰਤਰੀ ਰਾਜਾ ਵਾਲੀਆਂ ਨੇ ਕਿਹਾ ਕਿ ਪ੍ਰਾਇਵੇਟ ਸਕੂਲਾਂ ਵਲੋ ਪੜਨ ਵਾਲੇ ਬਚਿਆਂ ਤੋ ਗਲਤ ਢੰਗ ਨਾਲ ਪੈਸੇ ਇਕਠੇ ਕਰਨਾ ਇਕ ਤਰਾਂ ਦੀ ਗੁੰਡਾਗਰਦੀ ਹੈ ਅਤੇ ਵਿਚਾਰੇ ਮਾਰ ਬਾਪ ਆਪਣੇ ਬਚਿਆਂ ਦੇ ਭਵਿਖ ਨੂੰ ਵੇਖਦੇ ਹੋਏ ਇਹਨਾ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਪ੍ਰਾਇਵੇਟ ਸਕੂਲਾਂ ਦੀ ਮੰਗ ਪੂਰੀ ਕਰਨ ਨੂੰ ਤਿਆਰ ਹੋ ਜਾਦੇ ਹਨ ਇਸ ਸਾਰੇ ਖੇਲ ਦੇ ਪਿਛੇ ਸਾਡੀਆਂ ਮੋਜੂਦਾ ਅਤੇ ਸਾਬਕਾ ਸਰਕਾਰਾ ਹਨ ਜੋ ਇਹਨਾ ਗੁੰਡਾਗਰਦਾ ਨੂੰ ਨਕੇਲ ਨਾ ਪਾ ਕੇ ਵਿਦਿਆ ਦੇ ਮੰਦਰ ਨੂੰ ਵਪਾਰ ਦਾ ਅਡਾ ਬਣਾਉਣ ਦਾ ਕੰਮ ਕਰ ਰਹੇ ਹਨ ਪ੍ਰਾਇਵੇਟ ਸਕੂਲਾਂ ਵਲੋ ਫੰਡਾਂ ਦੇ ਰੂਪ ਵਿਚ ਮਾਪਿਆਂ ਨੂੰ ਲੁਟਿਆ ਜਾਣਾ ਚਿੰਤਾ ਦਾ ਵਿਸ਼ਾ ਹੈ ਅਤੇ ਇਹਨਾ ਸਕੂਲਾਂ ਵਲੋ ਮਨਮਰਜ਼ੀ ਦੀਆਂ ਕਿਤਾਬਾਂ ਲਗਾ ਕੇ ਮੋਟੀਆਂ ਕਮੀਨਾ ਖਾਣਾ ਸਰਕਾਰ ਦੀਆਂ ਨਕਾਮੀਆ ਸਾਮਣੇ ਲਿਆਂਦੀਆਂ ਹਨ।