ਏਸ ਵਕਤ ਭਾਰਤ ਵਿਚ ਨੈਸ਼ਨਲ ਪਧਰ ਤੇ ਇਕ ਹਫੜਾ -ਦਫੜੀ ਜਿਹੀ ਮਚੀ ਪਈ ਏ ,ਲਗਭਗ ਸਵਾ ਸੌ ਕਰੋੜ ਦੀ ਅਬਾਦੀ ਚੋਂ ਲਗਦਾ ਨਹੀਂ ਕਿ ਕੋਈ ਸੁਖੀ ਹੋਵੇਗਾ ਕਿਉਂਕਿ ਏਸ ਵਕਤ ਭਾਰਤੀ ਪ੍ਰਸ਼ਾਸ਼ਨਕ ਢਾਂਚਾਂ ਬੁਰੀ ਤਰ੍ਹਾਂ ਟੁਟ-ਭਜ ਚੁਕਾ ਹੈ,ਦੇਸ਼ ਨੂੰ ਇਕੋ ਰਸੇ ਵਿਚ ਬੰਨ ਕੇ ਰਖਣ ਵਾਲੇ ਕਨੂੰਨ ਦੀ ਕਿਤਾਬ ਦੇਸ਼ ਦੇ ਹਾਕਮਾਂ ਤੇ ਲੋਕਾਂ ਲਈ ਹਊਆ ਬਣੇ ਧਰਮ ਦੇ ਠੇਕੇਦਾਰਾਂ ਨੇ ਚੁਕ ਕੇ ਆਪਣੇ ਖੀਸੇ ਵਿਚ ਪਾਈ ਹੋਈ ਹੈ ਜਦੋ ਜੀ ਕਰਦਾ ਤੁਰੰਤ ਠਸੰਵਿਧਾਨਕ ਠਸੋਧ ਤੇ ਸੋਧ ਤੇ ਸੋਧ! ਇੰਝ ਲਗਦਾ ਹੈ ਕਿ ਇਕ ਦਿਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਤਾਂ ਸਿਰਫ ਨਾਮ ਈ ਰਹਿ ਜਾਣਾ ਬਾਕੀ ਸਭ ਇਹਨਾਂ ਲੀਡਰਾਂ ਦੀ ਮਰਜੀ ਦਾ ਹੋਊ !ਦੇਸ਼ ਦੀ ਸਵਾ ਸੌ ਕਰੋੜ ਦੀ ਅਬਾਦੀ ਤੇ ਹੁਕਮ ਚਲਾਉਣਾ ਲਈ ਏਸ ਵਕਤ ਦੇਸ਼ ਦੇ ਹਾਕਮਾਂ ਕੋਲ ਠਧਰਮ ਠ ਸਭ ਤੋਂ ਵਡਾ ਤੇ ਕਾਰਗਰ ਹਥਿਆਰ ਹੈ ਜਿਸ ਨਾਲ ਚਲਾਕ ਹਾਕਮ ਭਾਰਤ ਦੇ ਹਰ ਧਰਮ ਨਾਲ ਸੰਬੰਧਤ ਲੋਕਾਂ ਨੂੰ ਧਰਮ ਨੂੰ ਖਤਰਾ ਦਾ ਨਾਅਰਾ ਦੇ ਕੇ ਆਪਣੇ ਵਲ ਸੌਖਿਆਂ ਈ ਕਰ ਲੈਂਦੇ ਹਨ ਤੇ ਮੇਰੇ ਭਾਰਤ ਦੇਸ਼ ਦੀ ਜਨਤਾ ਭੇਡ ਚਾਲ ਚ ਫਸਣ ਲਗੀ ਬਿੰਦ ਨਹੀਂ ਲਾਉਂਦੀ ?ਜਿਵੇਂ ਕਦੇ ਰਾਮ ਮੰਦਰ ਦੀ ਰਟ,ਕਦੇ ਬਾਬਰੀ ਮਸਜਿਦ ਦਾ ਹੇਜ ਤੇ ਕਦੇ ਸਾਡੇ ਪੰਜਾਬ ਵਿਚ ਠਪੰਥ ਨੂੰ ਖਤਰਾ ਠਵਗੈਰਾ ਵਗੈਰਾ। ਬਾਈਬਲ, ਭਗਵਤ ਗੀਤਾ , ਕੁਰਾਨ ਸ਼ਰੀਫ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਲੇ ਮਾਨਵਤਾ ਦੇ ਭਲੇ ਦੇ ਸੰਦੇਸ਼ ਸਿਰਫ ਕਹਿਣ ਦੀਆਂ ਗਲਾਂ ਬਣ ਕੇ ਰਹਿ ਗਏ ਕਿਉਂਕਿ ਅਸਲ ਮਾਨਵਤਾ ਦੇ ਧਰਮ ਤੋਂ ਭਟਕਾਉਣ ਲਈ ਹੁਣ ਦੇਸ਼ ਡੇਰਾਵਾਦ ਵਿਚ ਬੁਰੀ ਤਰ੍ਹਾਂ ਪਰੁੰਨਿਆ ਪਿਆ ਤੇ ਇਹਨਾਂ ਡੇਰੇਦਾਰਾਂ ਦੀ ਬੁਕਲ ਵਿਚ ਦੇਸ਼ ਦੇ ਰਾਜਨੇਤਾਵਾਂ ਦੀ ਸ਼ਹਿ ਤੇ ਦੁਨੀਆਂ ਦਾ ਹਰ ਨਸ਼ਾ ਤੇ ਹਰ ਜੁਰਮ ਪਨਪਦਾ ਹੈ !ਇਹਨਾਂ ਧਰਮ ਦੇ ਨਾਂ ਤੇ ਬਣੇ ਇਹਨਾਂ ਡੇਰਿਆਂ ਨਾਲ ਗੁਰਬਤ ਦੇ ਮਾਰੇ ਭਾਰਤੀ ਲੋਕ ਇੰਝ ਚਿੰਬੜ ਜਾਂਦੇ ਹਨ ਜਿਵੇਂ ਛਤੇ ਦੁਆਲੇ ਮਖੀਆਂ!ਇਹਨਾਂ ਨੂੰ ਭੁਲੇਖਾ ਹੁੰਦਾ ਕਿ ਇਹ ਡੇਰੇ ਇਹਨਾਂ ਨੂੰ ਆਰਥਿਕ ਤੇ ਮਾਨਸਿਕ ਤਸਲੀ ਦੇਣਗੇ ਪਰ ਹੁੰਦਾ ਜਦਕਿ ਉਲਟ ਹੈ ਕਿਉਂਕਿ ਇਹ ਡੇਰੇ ਜਿਥੇ ਆਮ ਇਨਸਾਨ ਨੂੰ ਆਰਥਿਕ ਤੌਰ ਤੇ ਲੁਟਦੇ ਹਨ ਜਾਂ ਮਾਨਸਿਕ ਤੌਰ ਤੇ ਨਕਾਰਾ ਕਰਦੇ ਹਨ ਉਥੇ ਵਿਹਲੜ ਤੇ ਨਿਕੰਮਾ ਵੀ ਕਰਦੇ ਹਨ ਤੇ ਫਿਰ ਉਪਜਦੀ ਹੈ ਉਹ ਗਰੀਬੀ ਜਿਹੜੀ ਆਟਾ ਦਾਲ ਸਕੀਮ ਜਾਂ ਫਿਰ ਸਬਸਿਡੀਆਂ ਦੇ ਲੌਲੀਪੌਪਾਂ ਦੀ ਗੁਲਾਮ ਹੋ ਕੇ ਸ਼ਾਤਰ ਰਾਜਨੇਤਾਵਾਂ ਦੀ ਝੋਲੀ ਜਾ ਡਿਗਦੀ ਹੈ ਤੇ ਫਿਰ ਸ਼ੁਰੂ ਹੁੰਦੀ ਹੈ ਇਨਸਾਨੀਅਤ ਹਥੋਂ ਇਨਸਾਨੀਅਤ ਦੀ ਸ਼ਰਮਨਾਕ ਲੁਟ ! ਚੋਣਾਂ ਵੇਲੇ ਰਾਜਨੇਤਾ ਕੁਰਸੀ ਪਕੀ ਕਰਨ ਲਈ ਇਹਨਾਂ ਮਾਨਸਿਕ ਤੇ ਆਰਥਿਕ ਤੌਰ ਤੇ ਗੁਲਾਮ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾ ਕੇ ਦੰਗੇ ਕਰਵਾ ਕੇ ਧਰਮ ਨੂੰ ਖਤਰਾ ਦਾ ਨਾਅਰਾ ਦੇ ਕੇ ਆਪਣੇ ਵਲ ਭੁਗਤਣ ਲਈ ਤਿਆਰ ਕਰ ਲੈਂਦੇ ਹਨ ਤੇ ਇਹਨਾਂ ਲੋਕਾਂ ਕੋਲ ਇਹ ਸੋਚਣ ਦਾ ਹਕ ਨਹੀਂ ਹੈ ਕਿ ਕਿਹੜਾ ਸਹੀ ਏ ਜਾਂ ਕਿਹੜਾ ਗਲਤ ! ਕਿਉਂਕਿ ਸ਼ਾਤਰ ਰਾਜਨੇਤਾਵਾਂ ਨੇ ਧਾਰਮਿਕ ਡੇਰੇਦਾਰਾਂ ਦੀ ਮਦਦ ਨਾਲ ਇਹਨਾਂ ਨੂੰ ਧਰਮ ਦਾ ਡਰ ਦੇ ਕੇ ਇਹਨਾਂ ਦੀ ਸੋਚਣ ਸ਼ਕਤੀ ਪਹਿਲਾਂ ਤੋਂ ਹੀ ਖੋਹ ਲਈ ਹੁੰਦੀ ਹੈ! ਏਸ ਵਕਤ ਸਭ ਧਰਮਾਂ ਦੇ ਕਟੜ ਲੋਕ ਆਪਣੇ ਗੁਰੂਆਂ ਪੀਰਾਂ ਦੇ ਮਾਨਵਤਾ ਦੇ ਭਲੇ ਦੇ ਸੰਦੇਸ਼ ਨੂੰ ਭੁਲ ਕੇ ਰਾਜਨੇਤਾਵਾਂ ਜਾਂ ਡੇਰੇਦਾਰਾਂ ਦੀ ਉਹਨਾਂ ਅੰਦਰ ਭਰੀ ਜਹਿਰ ਉਗਲਦੀ ਅਗ ਨੂੰ ਪ੍ਰਵਾਨ ਕਰਕੇ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ ਜਦੋਕਿ ਉਹਨਾਂ ਭੋਲਿਆ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਸ ਜ਼ਹਿਰੀਲੀ ਅਗ ਨਾਲ ਰਾਜਨੇਤਾਵਾਂ ਦੀਆਂ ਰੋਟੀਆਂ ਜਰੂਰ ਸੇਕੀਆ ਜਾਣਗੀਆਂ ਜਦਕਿ ਉਹ ਖੁਦ ਤਬਾਹ ਹੋ ਜਾਣਗੇ!ਮੇਰੇ ਭਾਰਤ ਦੇਸ਼ ਦੇ ਲੋਕਾਂ ਨੂੰ ਇਹ ਇਲਮ ਨਹੀਂ ਕਿ ਦੇਸ਼ ਦੇ ਰਾਜਨੇਤਾ ਉਹਨਾਂ ਨੂੰ ਆਪਸ ਵਿਚ ਲੜਾ ਕੇ ਖੁਦ ਆਪਣੇ ਸਿਆਸੀ ਕਿਲੇ ਦੀਆਂ ਕੰਧਾਂ ਮਜਬੂਤ ਕਰ ਰਹੇ ਹਨ ! ਇਹਨਾਂ ਸ਼ਾਤਰ ਦਿਮਾਗ਼ ਲੋਕਾਂ ਨੇ ਲੋਕਾਂ ਵਿਚ ਧਾਰਮਿਕ ਕਟੜਤਾ ਏਸ ਕਦਰ ਭਰ ਦਿਤੀ ਹੈ ਕਿ ਇਹਨਾਂ ਨੂੰ ਸਹੀ ਰਸਤੇ ਤੋਰਨ ਦੀ ਗਲ ਕਰਨ ਵਾਲਾ ਵੀ ਇਹਨਾਂ ਦਾ ਦੁਸ਼ਮਣ ਬਣ ਜਾਂਦਾ ਹੈ। ਵਡੇ ਵਡੇ ਉਦਯੋਗਾਂ ਦਾ ਰੂਪ ਧਾਰਨ ਕਰ ਚੁਕੇ ਇਹਨਾਂ ਡੇਰੇਦਾਰਾਂ ਵਲੋ ਆਪਣੇ ਅਖੌਤੀ ਪ੍ਰਵਚਨਾਂ ਵਿਚ ਇਨਸਾਨੀਅਤ ਦੀ ਗਲ ਕਿਉਂ ਨਹੀਂ ਕੀਤੀ ਜਾਂਦੀ,ਮਨੁਖਤਾ ਦੇ ਭਲੇ ਦੀ ਗਲ ਕਿਉਂ ਨਹੀਂ ਕੀਤੀ ਜਾਂਦੀ,ਸਿਰਫ ਤੇ ਸਿਰਫ ਧਾਰਮਿਕ ਕਟੜਤਾ ਹੀ ਕਿਉਂ ਭਰੀ ਜਾਂਦੀ ਏ ,ਇਹ ਲੋਕ ਸਕੂਲ ਜਾਂ ਹਸਪਤਾਲ ਕਿਉਂ ਨਹੀਂ ਖੋਲਦੇ!ਇਹ ਮਾਨਵਤਾ ਦੇ ਭਲੇ ਦੇ ਸੰਦੇਸ਼ ਇਹਨਾਂ ਨੇ ਕਦੇ ਨਹੀਂ ਦੇਣੇ ਕਿਉਂਕਿ ਜੇ ਲੋਕ ਪੜ ਲਿਖ ਗਏ ਤਾਂ ਇਹਨਾਂ ਦੇ ਝੂਠ ਦੀਆਂ ਨੀਹਾਂ ਤੇ ਬਣਾਏ ਸਿਆਸੀ ਕਿਲੇ ਢਹਿ ਢੇਰੀ ਹੋ ਜਾਣੇ ਹਨ ਕਿਉਂਕਿ ਪੜਾਈ ਨਾਲ ਇਨਸਾਨ ਦੀ ਤੀਜੀ ਅਖ ਖੁਲਦੀ ਹੈ ਜੋ ਉਹਨੂੰ ਚੰਗੇ ਮਾੜੇ ਦਾ ਅਹਿਸਾਸ ਕਰਵਾਉਂਦੀ ਹੈ ਤੇ ਜੇ ਇਨਸਾਨ ਨੂੰ ਚੰਗੇ ਮਾੜੇ ਦਾ ਅਹਿਸਾਸ ਹੋ ਗਿਆ ਤਾਂ ਉਹ ਇਹਨਾਂ ਨੂੰ ਸਵਾਲ ਜਵਾਬ ਕਰੂ ਤੇ ਇਹਨਾਂ ਕੋਲ ਕੋਈ ਜਵਾਬ ਨਹੀਂ ਤੇ ਇਹਨਾਂ ਦੀ ਠਗੀ ਦੀ ਦੁਕਾਨਦਾਰੀ ਬੰਦ ।
ਤੇ ਭਾਰਤ ਵਾਸੀਉ ਆਉ ਤੀਜੀ ਅਖ ਖੋਲਣ ਲਈ ਸਿਖਿਆ ਪ?ਪਤ ਕਰੀਏ ਤੇ ਧਰਮ ਦੇ ਅਸਲੀ ਸੰਦੇਸ਼ ਠ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਠਨੂੰ ਸਮਝ ਕੇ ਨਕਲੀ ਅਖੌਤੀ ਡੇਰੇਦਾਰਾਂ ਦੀ ਧਾਰਮਿਕ ਪੰਜਾਲੀ ਨੂੰ ਗਲੋਂ ਲਾਹ ਸੁਟੀਏ !ਉਸ ਧਰਮ ਦਾ ਕੀ ਮੰਨਣਾ ਜਿਹੜਾ ਕਾਦਰ ਦੀ ਕੁਦਰਤ ਦੇ ਬਣਾਏ ਮਨੁਖ ਨੂੰ ਹੀ ਜਾਤਾਂ ਪਾਤਾਂ ਤੇ ਮਜਹਬਾ ਵਿਚ ਵੰਡ ਕੇ ਲੁਟਦਾ ਏ! ਸਭ ਤੋਂ ਪਹਿਲਾਂ ਇਨਸਾਨ ਬਣੀਏ ਸਿਰਫ ਇਨਸਾਨ।