ਬੰਗਾ- ਵਾਤਾਵਰਨ ਵਿਚ ਆ ਰਹੀ ਗਿਰਾਵਟ ਭਵਿਖ ਲਈ ਵਡਾ ਖ਼ਤਰਾ ਬਣ ਗਈ ਹੈ। ਥਾਂ ਥਾਂ ਕੂੜੇ ਕਰਕਟ ਦੇ ਢੇਰਾਂ ਨੂੰ ਅਗ ਲਾਉਣ ਵਾਲੇ ਲੋਕਾਂ ਜੋ ਵਾਤਾਵਰਨ ਨੂੰ ਗੰਧਲਾ ਕਰਨ ਦੇ ਵਿਰੁਧ ਕੋਈ ਕਾਰਵਾਈ ਨਾ ਕਰਨਾ ਨਿਦੰਣਯੋਗ ਹੈ। ਇਸ ਮੌਕੇ ਵਖ ਵਖ ਪਾਠਕਾਂ ਜਿਨ੍ਹਾਂ ਵਿਚ ਰਜਨੀ ਬੰਗਾ, ਹਰਦੇਵ ਸਿੰਘ ਬੇਦੀ,ਡਾ.ਬਲਵੀਰ ਸਿੰਘ ਬਲ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੀ ਧਾਰਾ 48ਏ ਦੇ ਅਨੁਸਾਰ ਸਰਕਾਰ ਦਾ ਸਭ ਤੋਂ ਮੁਢਲਾ ਫ਼ਰਜ਼ ਹੈ ਕਿ ਉਹ ਵਾਤਾਵਰਨ ਦੀ ਗੁਣਵਤਾ ਬਣਾਵੇ।ਪਰ ਆਜ਼ਾਦੀ ਤੋਂ ਬਾਅਦ ਕਦੇ ਵੀ ਸਰਕਾਰਾਂ ਨੇ ਵਾਤਾਵਰਣ ਵਿਚ ਆ ਰਹੀ ਗਿਰਾਵਟ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਨ ਲੋਕ ਦਮਾ, ਕੈਂਸਰ, ਅਲਰਜੀ ਤੇ ਹੋਰ ਬਿਮਾਰੀਆਂ ਨਾਲ ਪੀੜਿਤ ਹੋ ਰਹੇ ਹਨ। ਪ੍ਰੀਵੈਨਸ਼ਨ ਐਡ ਕਟਰੋਲ ਆਫ ਪ੍ਰਦੂਸ਼ਣ 1981 ਸਿਰਫ ਕਿਤਾਬਾਂ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ ਅਤੇ ਅੰਤਰਰਾਸ਼ਟਰੀ ਪਧਰ ਤੇ ਭਾਰਤ ਨੇ ਵੀ 1972 ਵਿਚ ਸਟਰੋਕ ਹੈਲਥ ਕਾਨਫਰੰਸ ਵਿਚ ਹਿਸਾ ਲਿਆ ਸੀ ਤੇ ਵਾਤਾਵਰਣ ਸਬੰਧੀ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਬਾਰੇ ਕਿਹਾ ਗਿਆ ਸੀ ਪਰ ਇਕ ਵੀ ਫ਼ੈਸਲਾ ਕੇਂਦਰ ਸਰਕਾਰ ਲਾਗੂ ਕਰਨ ਵਿਚ ਸਫਲ ਨਹੀਂ ਹੋਈ। ਹਵਾ ਦੀ ਗੁਣਵਤਾ ਬਣਾ ਕੇ ਰਖਣ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਤੇ ਦੇਸ਼ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਣ ਦੀ ਭਠੀ ਵਿਚ ਝੋਕ ਰਹੀ ਹੈ।ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬਣੇ ਨਿਯਮਾਂ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਲੋਕ ਭਿਆਨਕ ਬਿਮਾਰੀਆਂ ਤੋਂ ਬਚ ਸਕਣ ਅਤੇ ਹਵਾ ਦੀ ਗੁਣਵਤਾ ਵਿਚ ਆ ਰਹੀ ਗਿਰਾਵਟ ਚ ਸੁਧਾਰ ਹੋ ਸਕੇ।ਇਸ ਸਬੰਧੀ ਸਰਪੰਚ ਅਮਨਪ੍ਰੀਤ ਮੈਹਿਮੀ ਰਟੈਂਡਾ, ਡਾ.ਉਕਾਰ ਸਿੰਘ ਬੰਗਾ ਅਤੇ ਬਿੰਦਾ ਢਿਲੋਂ ਨੇ ਕਿਹਾ ਕਿ ਦੇਸ਼ ਅੰਦਰ ਸਰਕਾਰੀ ਅਣਗਹਿਲੀਆਂ ਕਾਰਨ ਸਾਹ ਲੈਣ ਵਾਲੀ ਹਵਾ ਦੀ ਗੁਣਵਤਾ ਵਿਚਾਰ ਰਹੀ ਗਿਰਾਵਟ ਵਲ ਪ੍ਰਦੂਸ਼ਣ ਕੰਟਰੋਲ ਸਿਹਤ ਵਿਭਾਗ ਅਤੇ ਖੇਤੀਬਾੜੀ ਮੰਤਰਾਲੇ ਵਲੋਂ ਧਿਆਨ ਨਾ ਦੇਣ ਆਉਣ ਵਾਲੇ ਸਮੇਂ ਵਿਚ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਆਮ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਸਰਕਾਰੀ ਵਿਭਾਗ ਹਥ ਤੇ ਹਥ ਧਰ ਬੈਠੇ ਹਨ। ਵਣ ਵਿਭਾਗ ਦੇ ਕਰਮਚਾਰੀ ਅਜ ਕਲ੍ਹ ਜੰਗਲਾਂ ਨੂੰ ਅਗ ਲਗਾ ਕੇ ਕਟੇ ਹੋਏ ਨਾਜਾਇਜ਼ ਦਰਖਤਾਂ ਨੂੰ ਆਪਣੀ ਹੋਂਦ ਬਚਾਉਣ ਲਈ ਖਤਮ ਕਰ ਰਹੇ ਹਨ। ਜਿਸ ਸਦਕਾ ਇਥੇ ਸਾਹ ਲੈਣ ਵਾਲੀ ਹਵਾ ਇੰਨੀ ਪ੍ਰਦੂਸ਼ਿਤ ਹੋ ਰਹੀ ਹੈ ਕਿ ਦੋ ਘੰਟੇ ਬਾਅਦ ਦੋ ਪਹੀਆ ਚਲਾਉਣ ਵਾਲਿਆਂ ਦੇ ਕਪੜੇ ਅਤੇ ਹਥ ਮੂੰਹ ਕਾਲੇ ਹੋ ਜਾਂਦੇ ਹਨ ਲੋਕ ਪੂਰੀ ਤਰ੍ਹਾਂ ਧੂੜ ਨਾਲ ਭਰ ਜਾਂਦੇ ਹਨ। ਹਵਾ ਵਿਚਲੀ ਧੂੜ ਦੇ ਕਣ ਅਤੇ ਅਲਗ ਅਲਗ ਸਾਧਨਾਂ ਤੋਂ ਪੈਦਾ ਹੋ ਰਹੇ ਧੂੰਏਂ ਦਾ ਮਿਸ਼ਰਣ ਮਨੁਖ ਲਈ ਤੇ ਕੁਦਰਤੀ ਬਨਸਪਤੀ ਲਈ ਘਾਤਕ ਹੈ ਜਿਸ ਤੇ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਨਿਰਭਰ ਹੈ।
– ਸੁਖਜਿੰਦਰ ਸਿੰਘ ਬਖਲੌਰ
ਪੱਤਰਕਾਰ ‘ਪੰਜਾਬ ਟਾਇਮਜ਼’