ਮੈਰੀਲੈਂਡ- ਇਸ ਸਾਲ ਦੀ ਸਲਾਨਾ ਨਸਲੀ ਕਮਿਸ਼ਨ ਦੀ ਰਾਤ ਮਿਲਰ ਸੈਨੇਟ ਬਿਲਡਿੰਗ ਅਨੈਪਲਿਸ ਵਿਖੇ ਮਨਾਈ ਗਈ ਹੈ। ਜਿਥੇ ਸਾਂਝੇ ਤੌਰ ਤੇ ਸਾਰੇ ਕਮਿਸ਼ਨਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਕਮਿਊਨਿਟੀ ਲੀਡਰਾਂ ਅਤੇ ਗਵਰਨਰ ਆਫਿਸ ਦੇ ਸਕਤਰਾਂ ਅਤੇ ਡਿਪਟੀ ਸਕਤਰਾਂ ਤੋਂ ਇਲਾਵਾ ਕੁਝ ਡਾਇਰੈਕਟਰਾਂ ਨੇ ਵੀ ਹਿਸਾ ਲਿਆ। ਸ਼ੁਰੂਆਤ ਵਿਚ ਆਏ ਮਹਿਮਾਨਾਂ ਨੇ ਇਕ ਦੂਜੇ ਨਾਲ ਮੇਲ ਮਿਲਾਪ ਕੀਤਾ। ਉਪਰੰਤ ਚਾਹ ਤੇ ਸਨੈਕਸਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਪਾਂਸਰਾਂ ਅਤੇ ਸਮਾਗਮ ਨੂੰ ਕਾਮਯਾਬ ਕਰਨ ਵਾਲੀਆਂ ਸਖਸ਼ੀਅਤਾਂ ਦੇ ਨਾਵਾਂ ਦਾ ਸਟੇਜ਼ ਤੋਂ ਐਲਾਨ ਕਰਕੇ ਕੀਤਾ ਗਿਆ। ਸਟੀਵ ਮਕੈਡਮ ਨੇ ਸਟੇਟ ਪ੍ਰਤੀ ਕੀਤੀਆਂ ਕਾਰਗੁਜ਼ਾਰੀਆਂ ਨੂੰ ਬਾਖੂਬ ਬੋਲਾਂ ਰਾਹੀਂ ਦਰਸਾਇਆ। ਉਹਨਾਂ ਕਿਹਾ ਕਿ ਲੈਰੀ ਹੋਗਨ ਤੁਹਾਡੇ ਨੁਮਾਇੰਦੇ ਹਨ ਜੋ ਕਮਿਊਨਿਟੀ ਅਤੇ ਸਟੇਟ ਲਈ ਵਧੀਆ ਸਕੀਮਾਂ ਰਾਹੀਂ ਵਿਕਾਸ ਕਰ ਰਹੇ ਹਨ। ਫਰੈਂਕ ਡਿਕਸਨ ਵਲੋਂ ਛੋਟੇ ਅਤੇ ਵਡੇ ਉਦਯੋਗਾਂ ਦਾ ਨਿਵੇਸ਼ ਅਤੇ ਇਸ ਨੂੰ ਸਟੇਟ ਸਕੀਮ ਅੰਤਰਗਤ ਲਿਆਉਣ ਸਬੰਧੀ ਗਰਾਂਟਾ ਲੈਣ ਬਾਰੇ ਜ਼ਿਕਰ ਕੀਤਾ ਤਾਂ ਜੋ ਵਧ ਤੋਂ ਵਧ ਨੌਕਰੀਆਂ ਦੇ ਵਸੀਲੇ ਉਤਪੰਨ ਹੋ ਸਕਣ। ਬਿਜ਼ਨਸ ਹਬ ਵਿਚ ਵਡੇ ਪਧਰ ਤੇ ਕੰਪਨੀਆਂ ਨੂੰ ਮੈਰੀਲੈਂਡ ਵਿਚ ਜੁਟਾਇਆ ਜਾ ਸਕੇ। ਹੋਡਲ ਨਿਕਸਨ ਜੋ ਜਨਗਣਨਾ ਦੇ ਡਾਇਰੈਕਟਰ ਹਨ।ਉਹਨਾਂ ਦਸਿਆ ਕਿ 18% ਲੋਕੀ ਜਨ ਗਣਨਾ ਵਿਚ ਹਿਸਾ ਨਹੀਂ ਲੈਂਦੇ। ਇਸੇ ਤਰ੍ਹਾਂ ਇਹ ਲੋਕ ਟੈਕਸ ਵੀ ਨਹੀਂ ਦਿੰਦੇ ਜਿਸ ਕਰਕੇ ਸਟੇਟ ਨੂੰ ਘਾਟਾ ਪੈਂਦਾ ਹੈ। ਸੋ ਕਮਿਊਨਿਟੀ ਦੇ ਸਹਿਯੋਗ ਲਈ ਕਈ ਪ੍ਰੋਗਰਾਮ ਉਲੀਕੇ ਗਏ ਹਨ ਉਹਨ੍ਹਾਂ ਦਾ ਲਾਭ ਲਵੋ ਅਤੇ ਸਟੇਟ ਨੂੰ ਖੁਸ਼ਹਾਲ ਬਣਾਉਣ। ਡਾਕਟਰ ਜੈਮਜ਼ ਡੀ ਫੀਲਡਰ ਜੋ ਉਚ ਸਿਖਿਆ ਦੇ ਡਾਇਰੈਕਟਰ ਹਨ ਉਹਨਾਂ ਦਸਿਆ ਕਿ ਸਕਾਲਰਸ਼ਿਪ, ਸਿਖਿਆ ਕਰਜੇ ਰਾਹੀਂ ਉਚ ਪਧਰੀ ਸਿਖਿਆ ਨੂੰ ਬੜਾਵਾ ਦਿਤਾ ਗਿਆ ਹੈ। ਇਥੋਂ ਤਕ ਕਿ ਬਗੈਰ ਸੋਸ਼ਲ ਸਕਿਊਰਟੀ ਵਾਲਿਆਂ ਨੂੰ ਵੀ ਗਰਾਂਟ ਸਹੂਲਤਾਂ ਦਿਤੀਆਂ ਗਈਆਂ ਹਨ। ਜਿਸ ਤੇ 110 ਮਿਲੀਅਨ ਡਾਲਰ ਖਰਚ ਕੀਤੇ ਗਏ ਹਨ। ਜਿਸ ਕਰਕੇ ਉਚ ਸਿਖਿਆ ਲੈਣ ਵਾਲਿਆਂ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ। ਮੈਰੀਲੈਂਡ ਗਵਰਨਰ ਦੇ ਚੀਫ਼ ਲੈਜਿਸਲੇਟਿਵ ਅਫ਼ਸਰ ਕ੍ਰਿਸਟੋਫੋਰ ਸ਼ਾਂਕ ਨੇ ਦਸਿਆ ਕਿ ਮੈਰੀਲੈਂਡ ਗਵਰਨਰ ਵਲੋਂ ਬਹੁਤ ਸਾਰੀਆਂ ਸਕੀਮਾਂ ਉਲੀਕੀਆਂ ਗਈਆਂ ਹਨ। ਇਹਨਾਂ ਲਈ ਤੁਹਾਡੇ ਉਪਰਾਲੇ ਦੀ ਲੋੜ ਹੈ। ਤਾਂ ਜੋ ਤੁਸੀਂ ਇਸ ਦਾ ਲਾਭ ਲੈ ਸਕੋ। ਅਜ ਵੀ ਲੈਜਿਸਲੇਟਿਵ ਨਾਈਟ ਇਹਨਾਂ ਸਕੀਮਾਂ ਦੇ ਪਸਾਰੇ ਲਈ ਤੁਹਾਡੇ ਸਹਿਯੋਗ ਨੂੰ ਲੋਚਦੀ ਹੈ। ਸੋ ਇਸ ਸਬੰਧੀ ਵਧ ਤੋਂ ਵਧ ਕਮਿਊਨਿਟੀ ਤਕ ਲੈ ਕੇ ਜਾਵੋ ਅਤੇ ਇਸ ਦਾ ਲਾਭ ਲਵੋ। ਅਖੀਰ ਵਿਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੀਮਾਂ ਦੀ ਸਾਂਝ ਇਕ ਦੂਜੇ ਨਾਲ ਵਿਚਾਰ ਵਟਾਂਦਰੇ ਰਾਹੀਂ ਪਾਈ ਗਈ। ਸਮੁੱਚੇ ਤੌਰ ’ਤੇ ਇਹ ਲੈਜਿਸਲੇਟਿਵ ਨਾਈਟ ਵਖਰੀ ਛਾਪ ਛਡ ਗਈ।ਜਸ ਪੰਜਾਬੀ ਦੀ ਟੀਮ ਜੋ ਹਰਵਿੰਦਰ ਸਿੰਘ ਰਿਆੜ ਪ੍ਰੋਗਰਾਮ ਡਾਇਰੈਕਟਰ ਦੀਪਕ ਧੀਮਾਨ ਦੀ ਕੈਮਰੇ ਦੀ ਅਖ ਰਾਹੀਂ ਰਿਕਾਰਡ ਕੀਤੀ ਗਈ। ਹਰਵਿੰਦਰ ਰਿਆੜ ਵਲੋਂ ਇਸ ਲੈਜਿਸਲੇਟਿਵ ਨਾਈਟ ਦਾ ਅਦਾਨ ਪ੍ਰਦਾਨ ਸਰੋਤਿਆਂ ਦੀ ਨਜ਼ਰ ਕਰਨ ਨੂੰ ਤਰਜੀਹ ਦਿਤੀ ਗਈ ਜੋ ਕਾਬਲੇ ਤਾਰੀਫ ਸੀ। ਮੁਖ ਤੌਰ ਤੇ ਡਾ.ਅਰੁਣ ਭੰਡਾਰੀ, ਬਲਜਿੰਦਰ ਸਿੰਘ ਸ਼ੰਮੀ, ਅੰਜਨਾ, ਡਾ, ਰਿਜਵੀ, ਕਾਰਡਿਨ ਡਿਸਾਈ, ਅਹੁਜਾ ਨਿਧੀ, ਪਵਨ ਬੈਜਵਾੜਾ, ਬਤੌਰ ਕਮਿਸ਼ਨਰ ਅਤੇ ਮਹਿਮਾਨ ਵਜੋਂ ਸ਼ਾਮਲ ਹੋਏ।