ਮੇਰਾ ਮਨ ‘ਧੀ’ ਲੋਚੇ

ਮੈਨੂੰ ਯਾਦ ਨਹੀਂ ਪਰ ਮੈਂ ਕਿਸੇ ਦੇ ਮੂੰਹੋਂ ਇਹ ਸੁਣਿਆ ਸੀ ਕਿ ਪਰਮਾਤਮਾ ਧੀ ਉਸ ਨੂੰ ਦਿੰਦਾ ਹੈਂ ਜਿਸ ਕੋਲ ਉਸ ਦੀ ਪਰਵਰਿਸ਼ ਕਰਨ ਦੀ ਸਮਰੱਥਾ ਹੋਵੇ, ਇਹ ਗੱਲ ਮੇਰੇ ਦਿਮਾਗ ਵਿਚ ਘਰ ਜਿਹਾ ਕਰ ਗਈ। ਕਿਉਂਕਿ ਮੇਰੀ ਆਪਣੀ ਭੈਣ ਨਹੀਂ। ਜਦੋਂ ਵੀ ਮੈਨੂੰ ਰਿਸ਼ਤੇਦਾਰਾਂ ਜਾਂ ਕਿਤੇ ਬਾਹਰ ਛੋਟੀ ਬੱਚੀ ਦਿਖਾਈ ਦਿੰਦੀ ਹੈ ਤਾਂ ਉਸ ਦੀ ਮਾਸੂਮੀਅਤ ਵਾਲਿਆਂ ਅੱਖਾਂ ਸਮੇਂ ਨੂੰ ਰੋਕ ਦਿੰਦੀਆਂ ਹਨ ਅਤੇ ਜਿੰਨੀ ਵੀ ਵਾਰ ਮੈਂ ਇਹੋ ਜਿਹੀਆਂ ਬੱਚੀਆਂ ਦੇਖਦਾ ਹਾਂ ਮੇਰੇ ਮਨ ਵਿਚ ਹਮੇਸ਼ਾ ਸਭ ਤੋਂ ਪਹਿਲਾਂ ਇਹ ਸਵਾਲ ਉਠਦਾ ਹੈ, ਠਕੀ ਮੇਰੀ ਬੱਚੀ ਵੀ ਇਸ ਬੱਚੀ ਵਾਂਗ ਹੋਵੇਗੀ ਜਾਂ ਉਸ ਬੱਚੀ ਦੀ ਤਰਾਂ ?ੂ
ਬਹੁਤ ਦੇਰ ਤੋਂ ਮੈਂ ਆਪਣੇ ਦਿਲ ਦੀ ਇਹ ਗੱਲ ਕਿਸੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕਿ ਕੋਈ ਮੇਰੇ ਤੋਂ ਪੁੱਛੇ ਤੇ ਮੈਂ ਉਸ ਨੂੰ ਆਪਣੀਆਂ ਸੱਧਰਾਂ ਬਾਰੇ ਦੱਸਾਂ ਕਿ ਮੈਨੂੰ ਉਹ ਮਾਸੂਮੀਅਤ ਵਾਲੀਆਂ ਦੋ ਅੱਖਾਂ ਬਹੁਤ ਪਸੰਦ ਹਨ ਜਿਹਨਾਂ ਦੇ ਲਈ ਉਹਨਾਂ ਦੇ ਪਾਪਾ ਹੀ ‘ਸੁਪਰਹੀਰੋ’ ਹੁੰਦੇ ਹਨ ਤੇ ਜਿੰਨਾ ਲਈ ਆਪਣੀ ਪਿਓ ਦੀ ਸੁਰੱਖਿਅਤ ਗਲਵੱਕੜੀ ਵਿੱਚ ਸਾਰਾ ਜਹਾਨ ਨਜ਼ਰ ਆਉਂਦਾ ਹੈ।
ਗੱਲ ਕੁੱਝ ਦਿਨ ਪਹਿਲਾਂ ਦੀ ਹੈ,ਜਦ ਸਾਡੇ ਘਰ ਅਚਾਨਕ ਹੀ ਇੱਕ ਮੁੱਦੇ ਉਪਰ ਚਰਚਾ ਚਲ ਰਹੀ ਸੀ। ਮੇਰੀ ਦਾਦੀ ਜੀ ਅਤੇ ਗੁਆਂਢੀ ਘਰ ਦੀ ਬੇਬੇ ਆਪਸ ਵਿਚ ਗੱਲਾਂ ਕਰ ਰਹੇ ਸੀ।ਗੱਲਾਂ ਗੱਲਾਂ ਵਿਚ ਉਹਨਾਂ ਦੇ ਮੂੰਹੋਂ ਇਹ ਨਿਕਲ ਗਿਆ,ਠਕੁੜੀ ਨੂੰ ਤਾਂ 100 ਰੁਪਏ ਹੀ ਦੇਣੇ ਹਨ, ਜੇ ਮੁੰਡਾ ਹੋਇਆ ਹੁੰਦਾ ਤਾਂ ਮੈਂ 500 ਵੀ ਦੇ ਆਉਂਦੇੂ। ਜਦੋਂ ਇਹ ਗੱਲਾਂ ਚੱਲ ਰਹੀਆਂ ਸਨ ਮੇਰਾ ਸਾਰਾ ਪਰਿਵਾਰ ਵੀ ਓਥੇ ਹੀ ਸੀ, ਉਹ ਵੀ ਸਾਰੀਆਂ ਗੱਲਾਂ ਸੁਣ ਰਹੇ ਸਨ। ਮੇਰੇ ਤੋਂ ਤਾਂ ਰਿਹਾ ਨਹੀਂ ਗਿਆ ਅਤੇ ਮੈਂ ਕਹਿ ਦਿੱਤਾ ਠਹੁਣ ਤਾਂ ਸਮਾਂ ਬਦਲ ਗਿਆ, ਹੁਣ ਤਾਂ ਇਹ ਕੁੜੀਆਂ ਮੁੰਡਿਆਂ ਵਿੱਚ ਫ਼ਰਕ ਕਰਨਾ ਛੱਡ ਦਿਓ।ਹੁਣ ਤਾਂ ਕੋਈ ਵੀ ਅਜਿਹਾ ਖੇਤਰ ਨਹੀਂ ਜਿਥੇ ਕੁੜੀਆਂ ਨੇ ਮੱਲਾਂ ਨਾ ਮਾਰੀਆਂ ਹੋਣੂ।ਇਸ ਤੋਂ ਪਹਿਲਾਂ ਉਹ ਕੁੱਝ ਬੋਲਦੇ, ਮੈਂ ਆਪਣੀ ਗੱਲ ਤੋਰਦਿਆਂ ਕਿਹਾ ਠਦਾਦੀ ਜੀ ਜੇ ਤੁਸੀਂ ਉਸ ਕੁੜੀ ਨੂੰ ਪਿਆਰ ਦੇਣਾ ਹੈ ਤਾਂ ਉਨ੍ਹਾਂ ਹੀ ਦੇਣਾ ਜਿੰਨਾ ਕਿ ਇੱਕ ਮੁੰਡੇ ਨੂੰ ਦਿੰਦੇ ਹੋੂ।ਮੈਂ ਗਹਿਰੀ ਸੋਚ ਵਿੱਚ ਚਲਾ ਗਿਆ ਕਿ ਭਾਵੇਂ ਕੁੜੀਆਂ ਪੜ੍ਹ ਲਿਖ ਤਾਂ ਗਈਆਂ ਹਨ ਪਰ ਫਿਰ ਵੀ ਸਾਡੇ ਸਮਾਜ ਦਾ ਇੱਕ ਤਬਕਾ ਹਜੇ ਵੀ ਉਹਨਾਂ ਨੂੰ ਬਣਦਾ ਪਿਆਰ ਤੇ ਸਤਿਕਾਰ ਨੂੰ ਰਾਜੀ ਨਹੀਂ, ਇਸ ਤੋਂ ਪਹਿਲਾਂ ਕਿ ਘਰ ਦੇ ਕੰਮਾਂ ਵਿਚ ਲਗਦੇ ਮੈਂ ਝੱਟ ਹੀ ਕਹਿ ਦਿੱਤਾ,ਠਮੈਨੂੰ ਆਸ਼ੀਰਵਾਦ ਦਿਓ ਕਿ ਮੇਰੇ ਘਰ ਵੀ ਇੱਕ ਧੀ ਦਾ ਜਨਮ ਹੋਵੇ ਜੋ ਪਹਿਲਾਂ ਮੇਰੀ ਪਰੀ, ਵਿਆਹ ਤੋਂ ਬਾਅਦ ਮੇਰੀ ਮਾਂ ਵਾਂਗ ਸਾਊ ਤੇ ਪਿਆਰੀ ਮਾਂ ਅਤੇ ਬੁਢਾਪੇ ਵਿਚ ਮੇਰੀ ਦਾਦੀ ਦੀ ਵਾਂਗ ਇੱਕ ਸੂਝਵਾਨ ਔਰਤ ਬਣ ਕੇ ਸਾਡੇ ਘਰ ਨੂੰ ਰੋਸ਼ਨ ਕਰੇੂ।

-ਸੁਖਜੋਤ ਸਿੰਘ
ਵਿਦਿਆਰਥੀ, ਮਾਤਾ ਗੁਜਰੀ ਕਾਲਜ
ਸ੍ਰੀ ਫਤਹਿਗੜ੍ਹ ਸਾਹਿਬ
ਮੋ:8872360542

Send this to a friend