ਪੱਟੀ – ਪੱਟੀ ਵਿਖੇ ਹਿਮਾਲਿਆ ਫਾਉਡੇਸ਼ਨ ਨਾਮੀ ਸੰਸਥਾ ਕਾਲਜ ਰੋਡ ਪੱਟੀ ਜਿਹੜੀ ਕਿ ਨਸ਼ੇੜੀਆ ਨੂੰ ਪੁਰਾਣੀਆਂ ਸਰਿੰਜਾ ਜਮਾਂ ਕਰਕੇ ਉਹਨਾ ਦੀ ਬਿਨਾਂ ਤੇ ਨਵੀਆ ਸੂਈ ਸਰਿੰਜਾ ਦੇਂਣ ਦਾ ਕੰਮ ਕਰਦੇ ਹਨ ਤੇ ਨਸ਼ੇੜੀ ਵੱਲੋ ਸੂਈ ਸਰਿੰਜ ਨਾ ਦੇਂਣ ਕਾਰਨ ਦੁਕਾਨ ’ਚ ਕੀਤੀ ਭੰਨਤੋੜ ।ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਹਿਮਾਲਿਆ ਫਾਉਡੇਸ਼ਨ ਸੰਸਥਾ ਦੇ ਸੁਖਬੀਰ ਸਿੰਘ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾ ਦੀ ਸੰਸਥਾ ਵੱਲੋ ਨਸ਼ੇੜੀਆ ਨੂੰ ਟੀਕਾ ਲਗਾਉਣ ਲਈ ਨਵੀਆਂ ਸੂਈ ਸਰਿੰਜਾਂ ਸਰਕਾਰ ਤੇ ਸਿਹਤ ਵਿਭਾਗ ਦੀਆ ਹਦਾਇਤਾ ਅਨੁਸਾਰ ਦਿੱਤੀਆ ਜਾਦੀਆ ਹਨ ਜਿਹੜੇ ਨਸ਼ੇੜੀ ਟੀਕਾ ਲਗਾ ਕੇ ਉਹ ਪੁਰਾਣੀ ਸੂਈ ਸਰਿੰਜਾ ਵਾਪਿਸ ਕਰਕੇ ਫਿਰ ਉੁਹਨਾ ਕੋਲੋ ਫਰੀ ’ਚ ਨਵੀਆ ਸੂਈ ਸਰਿੰਜਾ ਲੈ ਕੇ ਜਾਦੇ ਹਨ ਤਾ ਅੱਜ ਜਦੋ ਉਹਨਾ ਦੇ ਪਾਸ ਰਾਜਿੰਦਰ ਸਿੰਘ ਉਰਫ ਸੋਨੂੰ ਪੁੱਤਰ ਗੁਰਬਚਨ ਸਿੰਘ ਵਾਸੀ ਭੱਲਿਆ ਦਾ ਮੁਹੱਲਾ ਪੱਟੀ ਜਿਸਦੀ 2014 ਦੀ ਫਾਈਲ ਬਣੀ ਹੋਈ ਹੈ ਉਹਨਾ ਦੀ ਸੰਸਥਾ ਵਿਚ ਆਇਆ ਤੇ ਉਹਨਾ ਪਾਸੋ ਨਵੀ ਸੂਈ ਸਰਿੰਜ ਦੀ ਮੰਗ ਕੀਤੀ ਉਹਨਾ ਦੇ ਸਟਾਫ ਨੇ ਕਿਹਾ ਪਹਿਲਾ ਪੁਰਾਣੀ ਸੂਈ ਸਰਿੰਜਾ ਵਾਪਿਸ ਕਰੋ ਤਾ ਉਹਨਾ ਦੇ ਲੇਡੀਜ ਸਟਾਫ ਨੂੰ ਕਿਰਚ ਦਿਖਾ ਕੇ ਸਰਿੰਜਾ ਵਾਲਾ ਡੱਬਾ ਖੋਹ ਲਿਆ ਤਾ ਜਦੋ ਸਾਰੇ ਸਟਾਫ ਨੇ ਉਹਨਾ ਪਾਸੋ ਡੱਬਾ ਖੋਹਿਆ ਤਾ ਰਾਜਿੰਦਰ ਸਿੰਘ ਨੇ ਸੰਸਥਾ ਵਿਚ ਕੁਰਸੀਆ ਤੇ ਹੋਰ ਸਮਾਨ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਉਹਨਾ ਰੋਕਣ ਦੀ ਕੋਸ਼ਿਸ ਕਰਨ ਤੇ ਨਸ਼ੇੜੀ ਨੇ ਸਟਾਫ ਕਰਮਚਾਰੀਆ ਦੇ ਗਲ ਪੈ ਗਿਆ ਦਸਤਾਵੇਜ ਪਾੜਨ ਦੀ ਕੋਸ਼ਿਸ ਕੀਤੀ ਤੇ ਸਟਾਫ ਦੇ ਕੱਪੜੇ ਵੀ ਪਾੜੇ ਉਹਨਾ ਨੂੰ ਗਾਲੀ ਗਲੋਚ ਕਰਨ ਲੱਗ ਪਿਆ ਹੈ ਜਾਨੀ ਮਾਲੀ ਨੁਕਸਾਨ ਕਰਨ ਦੀ ਧਮਕੀ ਵੀ ਦਿੱਤੀ ਉਹਨਾ ਕਿਹਾ ਕਿ ਬੀਤੇ ਦਿਨੀ ਭੱਲਿਆ ਦੇ ਮੁਹੱਲੇ ਵਿਚ ਮੁਹੱਲਾ ਵਾਸੀਆ ਵੱਲੋ ਸਰਿੰਜਾ ਵੱਡੀ ਗਿਣਤੀ ਵਿਚ ਨੇੜੇ ਬੰਬੀ ਤੇ ਮੁਹੱਲੇ ਸਰਿੰਜਾ ਮਿਲਣ ਕਾਰਨ ਸ਼ੋਸਲ ਮੀਡੀਆ ਤੇ ਪਾਇਆ ਗਿਆ ਸੀ ਉਹਨਾ ਦੀ ਸੰਸਥਾ ਦੀਆ ਸਰਿੰਜਾਂ ਤੇ ਉਹਨਾ ਦੀ ਸੰਸਥਾ ਤੇ ਨਸ਼ੇੜੀਆ ਕੋਲੋ ਪੁਰਾਣੀਆ ਸਰਿੰਜਾਂ ਵਾਪਿਸ ਨਾਂ ਲੈਂਣ ਦਾ ਦਾ ਵੀ ਦੋਸ਼ ਲਗਾਇਆ ਸੀ ਮਿਲੀਆ ਸਰਿੰਜਾ ਹਿਮਾਲਿਆ ਫਾਉਡੇਸ਼ਨ ਦੀਆ ਹਨ ਉਹਨਾ ਲੋਕਾਂ ਵਿਚ ਇਹ ਰਾਜਿੰਦਰ ਸਿੰਘ ਨਾਮੀ ਨਸ਼ੇੜੀ ਵੀ ਸ਼ਾਮਲ ਹੈ ਜਿਹੜਾ ਖੁਦ ਬਹੁਤ ਜਿਆਦਾ ਨਸ਼ਾ ਕਰਦਾ ਹੈ ਨਸ਼ੇੜੀ ਨਾਲ ਆਉਣ ਵਾਲੇ ਬਹੁਤ ਵੱਡੀ ਗਿਣਤੀ ਵਿਚ ਲੋਕ ਨਸ਼ਾ ਕਰਦੇ ਹਨ ਤੇ ਉਹਨਾ ਦੀ ਸੰਸਥਾ ਤੋ ਸੂਈ ਸਰਿੰਜਾ ਲੈ ਕੇ ਜਾਦੇ ਹਨ। ਫਿਰ ਨਸ਼ੇੜੀਆਂ ਵੱਲੋ ਵਰਤੀਆ ਸਰਿੰਜਾ ਦਾ ਮਾਮਲਾ ਖੁਦ ਹੀ ਜੱਗ ਜਾਹਰ ਕਰਦੇ ਹਨ।ਉਹਨਾ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਉਹਨਾ ਦਾ ਸਟਾਫ ਬਹੁਤ ਜਿਆਦਾ ਸਹਿਮ ਵਿਚ ਹੈ ਤੇ ਉਹਨਾ ਦੀ ਸੰਸਥਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਕਿਉਕਿ ਨਸ਼ੇੜੀ ਅਕਸਰ ਹੀ ਉਹਨਾ ਨਾਲ ਬਹਿਸਦੇ ਰਹਿੰਦੇ ਹਨ ਉਹਨਾ ਦੀ ਸੰਸਥਾ ਦਾ ਕੋਈ ਵੀ ਜਾਨੀ ਮਾਨੀ ਨੁਕਸਾਨ ਕਰ ਸਕਦੇ ਹਨ।
– ਬਲਦੇਵ ਸਿੰਘ ਸੰਧੂ
ਪੱਤਰਕਾਰ ‘ਪੰਜਾਬ ਟਾਇਮਜ਼’ ਪੱਟੀ