May 15, 2026 10:08 am

‘ਗੁਰਸਿੱਖੀ ਤੇ ਹਊਮੈ’ ਦਾ ਕੋਈ ਮੇਲ ਨਹੀਂ: ਸੰਗਠਨਾਂ ਦੇ ਸਿੱਖ ਆਗੂ ਹਊਮੈ ਤਿਆਗਣ ਜਾਂ ਫਿਰ ਨੂੰ ਗੁਰਸਿੱਖ ਕਹਾਉਣਾ ਬੰਦ ਕਰਨ

ਸ੍ਰੀ ਫਤਿਹਗੜ੍ਹ ਸਾਹਿਬ- ਠਗੁਰਸਿਖ ਅਤੇ ਹਊਮੈਂ ਦਾ ਕੋਈ ਮੇਲ ਨਹੀˆ ਇਸ ਲਈ ਵਖ-ਵਖ ਸੰਗਠਨਾˆ ਵਿਚ ਵਿਚਰ ਰਹੇ ਸਿਖ ਆਗੂ ਜਾˆ ਤਾˆ ਹਊਮੈਂ ਨੂੰ ਤਿਆਗ ਦੇਣ ਜਾˆ ਫਿਰ ਆਪਣੇ ਆਪ ਨੂੰ ਗੁਰਸਿਖ ਕਹਿਲਾਉਣਾ ਬੰਦ ਕਰ ਦੇਣ। ਅਖੌਤੀ ਟਕਸਾਲੀ ਦਲ, ਲੋਕਤੰਤਰ ਗਠਜੋੜ, ਆਮ ਆਦਮੀ ਪਾਰਟੀ ਕੇਜ਼ਰੀਵਾਲ, 1920 ਅਕਾਲੀ ਦਲ ਅਤੇ ਬੈˆਸ ਭਰਾਂ ਆਦਿ ਉਚੀ ਦੁਕਾਨ ਫਿਕਾ ਪਕਵਾਨ ਵਾਲੇ ਆਗੂ ਅਤੇ ਸੰਗਠਨ ਪੰਜਾਬ ਸੂਬੇ ਵਿਚ ਫਿਰਕੂ ਕਾˆਗਰਸ ਅਤੇ ਪੁਲਵਾਮਾ ਵਰਗੇ ਸੀ.ਆਰ.ਪੀ.ਐਫ. ਦੇ ਹਮਲੇ ਦੀਆˆ ਸਾਜਿਸ਼ਾˆ ਕਰਨ ਵਾਲੀ ਬੀ.ਜੇ.ਪੀ-ਆਰ.ਐਸ.ਐਸ. ਆਉਣ ਵਾਲੀਆˆ ਲੋਕ ਸਭਾ ਚੋਣਾˆ ਵਿਚ ਪੰਜਾਬ ਸੂਬੇ ਅਤੇ ਸਿਖ ਪਖੀ ਕੋਈ ਵੀ ਅਮਲ ਨਾˆ ਤਾˆ ਕਰਨ ਦੇ ਸਮਰਥ ਹਨ ਅਤੇ ਨਾˆ ਹੀ ਅਜਿਹਾ ਕਰ ਸਕਣਗੀਆˆ, ਜਿਸ ਨਾਲ ਪੰਜਾਬ ਸੂਬੇ ਅਤੇ ਗੁਆˆਢੀ ਸੂਬਿਆˆ ਜੰਮੂ-ਕਸ਼ਮੀਰ, ਰਾਜਸਥਾਂਨ, ਹਰਿਆਣਾ, ਹਿਮਾਚਲ ਅਤੇ ਪਾਕਿਸਤਾਨ ਦੀਆˆ ਸਰਹਦਾˆ ਉਤੇ ਸਥਾਈ ਤੌਰ ਤੇ ਅਮਨ-ਚੈਨ ਕਾਇਮ ਹੋ ਸਕੇ ਅਤੇ ਇਥੋˆ ਦੇ ਨਿਵਾਸੀ ਅਮਨਮਈ ਜੀਵਨ ਬਤੀਤ ਕਰ ਸਕਣ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ, ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੋਕ ਸਭਾ ਚੋਣਾਂ ਉਤੇ ਪੈਦਾ ਹੋਏ ਅਤਿ ਗੁੰਝਲਦਾਰ ਹਾਲਾਤਾˆ ਅਤੇ ਸਿਖ ਆਗੂਆˆ ਵਲੋˆ ਆਪੋ ਆਪਣੀ ਹਊਮੈਂ ਨੂੰ ਜਿਉˆਦਾ ਰਖਦੇ ਹੋਏ ਕੀਤੀਆˆ ਜਾਣ ਵਾਲੀਆˆ ਦੁਖਦਾਇਕ ਕਾਰਵਾਈਆˆ ਉਤੇ ਤਿਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਉਨ੍ਹਾˆ ਨੂੰ ਆਪਣੀ ਹਊਮੈਂ ਤਿਆਗ ਕੇ ਕਾˆਗਰਸ, ਬੀ.ਜੇ.ਪੀ. ਅਤੇ ਬਾਦਲ ਦਲੀਆˆ ਵਿਰੁਧ ਇਕ ਉਮੀਦਵਾਰ ਖੜ੍ਹਾ ਕਰਨ ਲਈ ਅਮਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾˆ ਕਿਹਾ ਕਿ ਸਮੁਚੇ ਪੰਜਾਬੀਆˆ ਅਤੇ ਸਿਖ ਕੌਮ ਨੂੰ ਚਾਹੀਦਾ ਹੈ ਕਿ ਉਹ ਬਰਗਾੜੀ ਇਨਸਾਫ਼ ਮੋਰਚੇ ਦੇ ਮੁਖੀ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋˆ ਠਬੇਗਮਪੁਰਾ ਸ਼ਹਿਰ ਕੋ ਨਾਓਠ ਦੀ ਸਰਬਤ ਦੇ ਭਲੇ ਅਤੇ ਬਰਾਬਰਤਾ ਵਾਲੀ ਸੋਚ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਸਾˆਝੇ ਤੌਰ ਤੇ ਖੜ੍ਹੇ ਕੀਤੇ ਜਾਣ ਵਾਲੇ 13 ਨਿਰਪਖ ਦ੍ਰਿੜਤਾ ਭਰੀਆˆ ਸਖ਼ਸੀਅਤਾਂ ਨੂੰ ਜਿਤਾਉਣ, ਕਾˆਗਰਸ, ਭਾਜਪਾ-ਬਾਦਲ ਦਲ ਵਿਰੁਧ ਇਕ ਉਮੀਦਵਾਰ ਦੇਣ ਲਈ ਊਦਮ ਕਰਨ। ਜੇਕਰ ਬਲਿਊ ਸਟਾਰ ਦਾ ਫੌਜੀ ਹਮਲਾ ਕਰਨ ਵਾਲੀ ਅਤੇ 1984 ਵਿਚ ਸਿਖ ਕਤਲੇਆਮ ਕਰਨ ਵਾਲੀ ਕਾˆਗਰਸ, ਇੰਡੀਆˆ ਵਿਚ ਕਟੜਵਾਦੀ ਜ਼ਹਿਰ ਉਗਲ ਕੇ ਆਪਣੇ ਸਵਾਰਥੀ ਹਿਤਾˆ ਦੀ ਪੂਰਤੀ ਕਰਨ ਵਾਲੀ ਭਾਜਪਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 75 ਵਾਰ ਅਪਮਾਨ ਕਰਵਾਉਣ ਵਾਲੇ ਬਾਦਲ ਦਲੀਆˆ ਨੂੰ ਇਸ ਪਵਿਤਰ ਧਰਤੀ ਤੋˆ ਖਦੇੜਨ ਲਈ ਇਕ ਹੋ ਕੇ ਅਮਲ ਕਰ ਸਕਣ ਫਿਰ ਤਾˆ ਪੰਜਾਬ, ਕਸ਼ਮੀਰ ਵਰਗੇ ਸਰਹਦੀ ਸੂਬੇ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਕਰਨ ਲਈ ਅਸੀˆ ਭੂਮਿਕਾ ਨਿਭਾਅ ਰਹੇ ਹੋਵਾˆਗੇ। ਵਰਨਾ ਅਖੌਤੀ ਟਕਸਾਲੀ ਅਕਾਲੀ ਦਲ, ਆਮ ਆਦਮੀ ਪਾਰਟੀ, ਅਕਾਲੀ ਦਲ 1920, ਲੋਕਤੰਤਰ ਗਠਜੋੜ ਅਤੇ ਬੈˆਸ ਭਰਾ ਆਦਿ ਕਾˆਗਰਸ ਵਰਗੀ ਜ਼ਾਬਰ ਅਤੇ ਜਾਲਮ ਸਿਖ ਵਿਰੋਧੀ ਜਮਾਤ ਨੂੰ ਪੰਜਾਬ ਵਿਚ 13 ਸੀਟਾˆ ਥਾਲੀ ਵਿਚ ਪਰੋਸ ਕੇ ਦੇਣ ਦੇ ਦੋਖੀ ਬਣ ਜਾਣਗੇ। ਜਦੋˆ ਕਿ ਸਭਨਾˆ ਨੂੰ ਨਿਗਲਣ ਵਾਲੀਆˆ ਇਨ੍ਹਾˆ ਅਜਗਰ ਰੂਪੀ ਕਾˆਗਰਸ ਅਤੇ ਬੀ.ਜੇ.ਪੀ. ਫਿਰਕੂ ਜਮਾਤਾˆ ਤੋˆ ਬਚਣ ਦੀ ਅਜ ਸਖ਼ਤ ਲੋੜ ਹੈ।ਉਨ੍ਹਾˆ ਕਿਹਾ ਕਿ ਗੁਰੂਆˆ, ਪੀਰਾˆ, ਫਕੀਰਾˆ ਅਤੇ ਦਰਵੇਸ਼ਾਂ ਦੀ ਪਵਿਤਰ ਧਰਤੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਪਵਿਤਰਤਾ, ਇਨਸਾਨੀ ਅਤੇ ਸਮਾਜਿਕ ਕਦਰਾˆ-ਕੀਮਤਾˆ ਨੁੰ ਕਾਇਮ ਰਖਣ ਲਈ ਇਹ ਜਰੂਰੀ ਹੈ ਕਿ ਸਭ ਸਿਖ ਆਗੂ ਆਪੋ ਆਪਣੀ ਹਊਮੈਂ ਨੂੰ ਤਿਆਗ ਕੇ ਮੈਰਿਟ ਦੇ ਅਧਾਰ ‘ਤੇ ਕਿਸੇ ਵੀ ਪਾਰਟੀ ਜਾˆ ਸੰਗਠਨ ਵਿਚੋˆ ਜੋ ਕਾˆਗਰਸ, ਬੀ.ਜੇ.ਪੀ. ਅਤੇ ਬਾਦਲ ਦਲੀਆˆ ਨੂੰ ਹਰਾਉਣ ਅਤੇ ਆਪਣੀ ਸ਼ਾਨ ਵਾਲੀ ਜਿਤ ਨੂੰ ਦਰਜ਼ ਕਰਨ ਦੀ ਯੋਗਤਾ ਰਖਦਾ ਹੈ, ਉਸਨੁੰ ਬਰਗਾੜੀ ਇਨਸਾਫ਼ ਮੋਰਚੇ ਵਲੋˆ ਸਮੁਚੇ ਪੰਜਾਬੀਆˆ ਅਤੇ ਸਿਖ ਕੌਮ ਦਾ ਸਾˆਝਾ ਉਮੀਦਵਾਰ ਐਲਾਨ ਕੇ ਮਦਦ ਕੀਤੀ ਜਾਵੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਰੂਪੀ ਇਸ ਸਮੇˆ ਡਿਕ-ਡੋਲੇ ਖਾˆਦੀ ਬੇੜੀ ਨੁੰ ਕਿਨਾਰੇ ਤੇ ਲਗਾਉਣ ਲਈ ਸਭ ਧਿਰਾˆ ਅਤੇ ਸਖ਼ਸੀਅਤਾਂ ਸੰਜੀਦਗੀ ਨਾਲ ਊਦਮ ਕਰਨ। ਉਨ੍ਹਾˆ ਇਸ ਗਲ ਤੇ ਡੂੰਘਾ ਦੁਖ ਪ੍ਰਗਟ ਕੀਤਾ ਕਿ ਜਨਰਲ ਜੇ.ਜੇ.ਸਿੰਘ ਅਤੇ ਸ. ਬੀਰਦਵਿੰਦਰ ਸਿੰਘ ਵਰਗੀਆˆ ਵਿਦਵਾਨ ਸਖ਼ਸੀਅਤਾਂ ਉਨ੍ਹਾˆ ਅਖੌਤੀ ਪਾਰਟੀਆˆ ਅਤੇ ਆਗੂਆˆ ਦਾ ਪਲਾ ਫੜਨ ਦੀ ਗੁਸਤਾਖੀ ਕਰ ਰਹੀਆˆ ਹਨ ਜਿਨ੍ਹਾˆ ਦਾ ਪੰਜਾਬ ਸੂਬੇ ਅਤੇ ਸਿਖ ਕੌਮ ਵਿਚ ਕੋਈ ਅਧਾਰ ਜਾˆ ਸਾਖ ਨਹੀˆ।
ਉਨ੍ਹਾˆ ਬੀਤੇ ਸਮੇˆ ਦੇ ਹੋਏ ਵਰਤਾਰੇ ਨੂੰ ਸਾਹਮਣੇ ਰਖਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਦੋˆ ਪੰਜਾਬ ਸੂਬੇ ਵਿਚ ਪੂਰੀ ਹਨ੍ਹੇਰੀ ਚਲੀ ਸੀ, ਉਹ ਪਾਰਟੀ ਵੀ ਆਪਣੀਆˆ ਗੈਰ ਇਖ਼ਲਾਕੀ ਅਤੇ ਗੈਰ ਸਮਾਜਿਕ ਕਾਰਵਾਈਆˆ ਦੀ ਬਦੌਲਤ 117 ਵਿਚੋˆ 20 ਦਾ ਅੰਕੜਾ ਵੀ ਪਾਰ ਨਹੀˆ ਸੀ ਕਰ ਸਕੀ। ਫਿਰ ਅਖੌਤੀ ਅਤੇ ਸਵਾਰਥੀ ਟਕਸਾਲੀ ਅਕਾਲੀ ਦਲ, ਅਕਾਲੀ ਦਲ 1920, ਲੋਕਤੰਤਰ ਗਠਜੋੜ, ਬੈˆਸ ਭਰਾ ਆਦਿ ਇਕਲੇ-ਇਕਲੇ ਇਸ ਸਮੇˆ ਕੋਈ ਕ੍ਰਿਸ਼ਮਾਂ ਨਹੀˆ ਕਰ ਸਕਣਗੇ। ਇਸ ਲਈ ਬਿਹਤਰ ਇਹੀ ਹੋਵੇਗਾ ਕਿ ਕਾˆਗਰਸ, ਬੀ.ਜੇ.ਪੀ-ਬਾਦਲ ਦਲ ਵਿਰੁਧ ਬਰਗਾੜੀ ਇਨਸਾਫ਼ ਮੋਰਚੇ ਵਲੋˆ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾˆ ਦੀ ਜਿਤ ਨੂੰ ਯਕੀਨੀ ਬਣਾਉਣ ਲਈ ਅਤੇ ਉਪਰੋਕਤ ਫਿਰਕੂ ਅਤੇ ਪੰਜਾਬ ਵਿਰੋਧੀ ਤਾਕਤਾˆ ਨੂੰ ਖਦੇੜਨ ਲਈ ਅਜਿਹੇ ਊਦਮ ਕਰਨ ਜਿਸ ਨਾਲ ਪੰਜਾਬ ਸੂਬੇ ਅਤੇ ਸਿਖ ਕੌਮ ਵਲੋਂ ਪਾਰਲੀਮੈˆਟ ਵਿਚ ਸਹੀ ਨੁਮਾˆਇਦਗੀ ਕਰਨ ਵਾਲੀਆˆ ਸਖ਼ਸੀਅਤਾਂ ਭੇਜੀਆˆ ਜਾ ਸਕਣ। ਉਨ੍ਹਾˆ ਆਪਣੀ ਨਿਗੁਣੀ ਸਿਆਸੀ ਅਤੇ ਬੌਧਿਕ ਤਾਕਤ ਦਾ ਗਲਤ ਅੰਦਾਜਾ ਲਾਉਣ ਵਾਲਿਆˆ ਨੂੰ ਅਤੇ ਆਪਣੇ ਆਪ ਨੂੰ ਵਡੇ ਲਿਆਕਤਮੰਦ ਕਹਾਉਣ ਵਾਲੇ ਸ. ਜਗਮੀਤ ਸਿੰਘ ਬਰਾੜ, ਸ. ਬੀਰਦਵਿੰਦਰ ਸਿੰਘ, ਸ. ਸੁਖਪਾਲ ਸਿੰਘ ਖਹਿਰਾ ਅਤੇ ਮੌਜੂਦਾ ਕੈਬਨਿਟ ਵਜੀਰ ਸ. ਨਵਜੋਤ ਸਿੰਘ ਸਿਧੂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਜੇਕਰ ਉਹ ਆਪਣੇ ਆਪ ਨੂੰ ਪੰਜਾਬ ਨਿਵਾਸੀਆˆ ਅਤੇ ਸੰਗਤ ਦੀ ਧੂੜ ਸਮਝਕੇ ਵਿਚਰ ਸਕਣ ਫਿਰ ਤਾˆ ਇਹ ਹਰ ਪਖੋˆ ਲਿਆਕਤਮੰਦ ਜਰੂਰ ਕੋਈ ਕ੍ਰਿਸ਼ਮਾਂ ਕਰ ਸਕਣਗੇ ਵਰਨਾˆ ਪੰਜਾਬ ਸੂਬੇ ਅਤੇ ਸਿਖ ਕੌਮ ਦੀ ਬਿਹਤਰੀ ਅਤੇ ਆਪਣੀ ਆਤਮਿਕ ਸੰਤੁਸਟੀ ਲਈ ਕੋਈ ਪ੍ਰਾਪਤੀ ਨਹੀˆ ਕਰ ਸਕਣਗੇ।

Send this to a friend