May 15, 2026 11:09 am

ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿ ਵਿਚਾਲੇ ਬੈਠਕ 14 ਨੂੰ

ਨਵੀਂ ਦਿੱਲੀ, 6 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕਰਤਾਰਪੁਰ ਲਾਂਘੇ ਦੀ ਰੂਪ-ਰੇਖਾ ਤਿਆਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲੀ ਬੈਠਕ ਆਉਣ ਵਾਲੀ 14 ਮਾਰਚ ਨੂੰ ਹੋਵੇਗੀ। ਇਹ ਬੈਠਕ ਅਟਾਰੀ-ਵਾਹਗਾ ਸਰਹਦ (ਭਾਰਤੀ ਪਖ) ‘ਤੇ ਹੋਵੇਗੀ। ਭਾਰਤ ਨੇ ਇਹ ਵੀ ਪ੍ਰਸਤਾਵ ਦਿਤਾ ਹੈ ਕਿ ਇਸ ਬੈਠਕ ਤੋਂ ਇਲਾਵਾ ਇਸੇ ਦਿਨ ਲਾਂਘੇ ਦੀ ਤਰਤੀਬ ‘ਤੇ ਤਕਨੀਕੀ ਪਧਰ ’ਤੇ ਚਰਚਾ ਹੋਣੀ ਚਾਹੀਦੀ ਹੈ।ਦਸ ਦਈਏ ਇਸ ਲਾਂਘੇ ਸੰਬੰਧੀ ਗਲਬਾਤ ਕਰਨ ਲਈ 14 ਮਾਰਚ ਨੂੰ ਇਕ ਪਾਕਿਸਤਾਨੀ ਵਫ਼ਦ ਭਾਰਤ ਆਵੇਗਾ।

Send this to a friend