May 15, 2026 9:06 am

ਕੈਨੇਡਾ ਦੀ ਧਰਤੀ ’ਤੇ ਸਿਰਦਾਰ ਕਪੂਰ ਸਿੰਘ ਜੀ ਦਾ 110ਵਾਂ ਜਨਮ ਦਿਹਾੜਾ ਸ੍ਰੀ ਗੁਰੁ ਸਿੰਘ ਸਭਾ ਵੱਲੋਂ ਯਾਦਗਾਰੀ ਹੋ ਨਿਬੜਿਆ

ਸਰੀ ਕੈਨੇਡਾ- ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਸਹਿਯੋਗ ਨਾਲ 4 ਮਾਰਚ 2019 ਨੂੰ ਗੁਰੂ ਘਰ ਵਿਚ ਸਿੱਖ ਕੌਮ ਦੇ ਨਾਮਵਰ ਵਿਦਵਾਨ ਤੇ ਚਿੰਤਕ ਸਿਰਦਾਰ ਕਪੂਰ ਸਿੰਘ ਜੀ ਦਾ 110ਵਾਂ ਜਨਮ ਦਿਹਾੜਾ ਬੜੀ ਧੂਮ-ਧਾਮ, ਸ਼ਰਧਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਹੋ ਨਿਬੜਿਆ। ਸਿਰਦਾਰ ਜੀ ਦੀ ਯਾਦ ਵਿਚ ਰੱਖੇ ਗਏ ਅਖੰਡ ਪਾਠ ਦੇ ਭੋਗ ਤੋਂ ਬਾਅਦ ਕੀਰਤਨ ਤੇ ਢਾਡੀ ਜੱਥਿਆਂ ਨੇ ਢਾਡੀ ਪ੍ਰਸੰਗ ਰਾਹੀਂ ਉਸ ਮਹਾਨ ਵਿਦਵਾਨ ਨੂੰ ਯਾਦ ਕੀਤਾ ਗਿਆ। ਸੰਗਤਾਂ ਦੇ ਠਾਠਾਂ ਮਾਰਦੇ ਸਮੁੰਦਰ ਰੂਪੀ ਵਿਸ਼ੇਸ਼ ਦੀਵਾਨ ਵਿਚ ਕੈਨੇਡਾ ਦੇ ਸਿੱਖਾਂ ਦੀ ਬੁਲੰਦ ਆਵਾਜ਼ ਸ੍ਰ: ਦਲਜੀਤ ਸਿੰਘ ਸੰਧੂ ਨੇ ਅੱਜ ਦੇ ਸਮਾਗਮ ਦੀ ਅਹਿਮੀਅਤ ’ਤੇ ਸਿਰਦਾਰ ਜੀ ਦਾ ਖਾਲਸਾ ਪੰਥ ਪ੍ਰਤੀ ਦਿੱਤੀ ਅਦੁੱਤੀ ਕੁਰਬਾਨੀ ਨੂੰ ਯਾਦ ਕੀਤਾ। ਬਿੱਕਰ ਸਿੰਘ ਖੋਸਾ ਡਾਇਰੈਕਟਰ ਲੇਖਕ ਸਭਾ ਉਤਰੀ ਅਮਰੀਕਾ ਨੇ ਸਿਰਦਾਰ ਦੀ ਸ਼ਖ਼ਸੀਅਤ ਤੇ ਜੀਵਨ ਦੇ ਕਈ ਅਣਫੋਲੇ ਵਰਕਿਆਂ ਨੂੰ ਫੋਲਿਆ। ਡਾ: ਅੰਬੇਦਕਰ ਦੀ ਸੋਚ ਨੂੰ ਸਮਰਪਿਤ ਬੀਬੀ ਕਮਲੇਸ਼ ਅਹੀਰ ਨੇ ਕਿਹਾ ਕਿ ਸਿੱਖਾਂ ਵਿਚ ਮਹਾਤਮਾ ਬੁੱਧ ਤੇ ਜੇਕਰ ਕਿਸੇ ਨੇ ਬੜੀ ਗੰਭੀਰਤਾ ਨਾਲ ਲਿਖਿਆ ਹੈ ਤਾਂ ਉਹ ਸਿਰਦਾਰ ਕਪੂਰ ਸਿੰਘ ਹੀ ਹਨ, ਜਿਨ੍ਹਾਂ ਦੀ ਹਰ ਪੁਸਤਕ ਮਹਾਤਮਾ ਬੁੱਧ ਤੋਂ ਅਧੂਰੀ ਹੈ। ਉਹ ਸਿੱਖਾਂ ਦੇ ਹੀ ਸਿਰਦਾਰ ਨਹੀਂ, ਸਗੋਂ ਦੁਨੀਆ ਦੇ ਸਮੂਹ ਬੋਧੀ ਉਨ੍ਹਾਂ ਨੂੰ ਆਪਣਾ ਸਿਰਤਾਜ ਮੰਨਦੇ ਹਨ। ਨਾਮਵਰ ਰੇਡਿਓ ਹੋਸਟ ਹਰਪ੍ਰੀਤ ਸਿੰਘ ਨੇ ਬੜੇ ਪ੍ਰਭਾਵਸ਼ਾਲੀ ਤੇ ਢੁਕਵੇਂ ਸ਼ਬਦਾਂ ਵਿਚ ਚੰਦੂ ਲਾਲ ਤ੍ਰੈਵੇਦੀ ਦਾ ਉਹ ਗੁਪਤ ਸਰਕੁਲਰ ਠਸਿੱਖ ਇਕ ਜਰਾਇਮਪੇਸ਼ ਲੋਗ ਹਨੂ ਦਾ ਜ਼ਿਕਰ ਕੀਤਾ। ਉਨ੍ਹਾਂ ਦੀ ਜਗਤ ਪ੍ਰਸਿੱਧ ਪੁਸਤਕ ‘ਸਾਚੀ ਸਾਖੀ’ ਦੇ ਅਨੇਕਾਂ ਪੰਨੇ ਫੋਲੇ।
ਇਸੇ ਤਰ੍ਹਾਂ ਸਿੱਖ ਸੰਗਤ ਵੈਨਕੋਵਰ ਦੇ ਸਪੋਕਸਮੈਨ ਭਾਈ ਲਖਵੀਰ ਸਿੰਘ ਖੰਗੂੜਾ, ਐਡੀਟਰ, ਪੰਜਾਬ ਹੈਰੀਟੇਜ ਨੇ ਸਿਰਦਾਰ ਜੀ ਵੱਲੋਂ ਸਿੱਖਾਂ ਪ੍ਰਤੀ, ਪੰਥ ਪ੍ਰਤੀ ਆਪਣੇ ਹਿਰਦੇ ਵਿਚ ਡੂੰਘੇ ਦਰਦ ਦਾ ਅਹਿਜ਼ਾਰ ਕੀਤਾ। ਕੈਨੇਡਾ ਵਿਚ ਸਿੱਖਾਂ ਦੀ ਸਰਵਉਚ ਸੰਸਥਾ ਠਵਰਲਡ ਸਿੱਖ ਔਰਗੇਨਾਈਜੇਸ਼ਨੂ ਦੇ ਪਹਿਲੇ ਪ੍ਰਧਾਨ ਤੇ ਫਾਊਂਡਰ ਸ੍ਰ: ਗਿਆਨ ਸਿੰਘ ਸੰਧੂ ਨੇ ਸਿਰਦਾਰ ਜੀ ਦੇ ਉਚ ਦਰਜੇ ਦੇ ਇਖਲਾਖ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਸਿਰਦਾਰ ਸਾਹਿਬ ਦੀ ਸਿੱਖਿਆ ਤੋਂ ਕੁਝ ਸਿੱਖਣਾ ਚਾਹੀਦਾ ਹੈ ਤੇ ਸਾਨੂੰ ਥੋੜ੍ਹਾ ਉਨ੍ਹਾਂ ਨੂੰ ਪੜ੍ਹਨ ਦੀ ਲੋੜ ਹੈ। ਉਨ੍ਹਾਂ ਕੈਨੇਡੀਅਨ ਵਿਦੇਸ਼ੀ ਮੰਤਰੀ ਦੇ ਨਾਲ ਉਸ ਟਿੱਪਣੀ ਦਾ ਜ਼ਿਕਰ ਕੀਤਾ, ਜਿਸ ਵਿਚ ਸਿੱਖਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਪੰਜਾਬ ਗਾਰਡੀਅਨ ਦੇ ਸੰਪਾਦਕ ਸ੍ਰ: ਹਰਕੀਰਤ ਸਿੰਘ ਨੇ ਵੀ ਇਸ ਗੱਲ ਨੂੰ ਦੁਹਰਾਇਆ ਕਿ ਸਿਰਦਾਰ ਜੀ ਇਕ ਰੌਸ਼ਨ ਦੀਮਾਗ਼ ਸਨ ਤੇ ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਇਜ਼ਮ, ਜਿਨ੍ਹਾਂ ਨੇ ਖ਼ਾਲਸਾ ਪੰਥ ਦੀ ਝੋਲੀ ਵਿਚ ਆਪਣੇ ਡੂੰਘੇ ਅਨੁਭਵ ਤੇ ਸਟੱਡੀ ਨਾਲ ਬੜਾ ਸ਼ਬਦੀ ਗਿਆਨ ਦਿੱਤਾ ਹੈ। ਉਨ੍ਹਾਂ ਦੀਆਂ ਕਿਤਾਬਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਕੈਨੇਡਾ ਦੇ ਵਿਦਵਾਨ ਤੇ ਚਿੰਤਕ ਸ੍ਰ: ਗੁਰਨਾਮ ਸਿੰਘ ਵਿਜ਼ਟਿੰਗ ਪ੍ਰੋਫ਼ੈਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕਿਹਾ ਕਿ ਭਾਵੇਂ ਮੈਂ ਉਨ੍ਹਾਂ ਦੇ ਕਦੇ ਦਰਸ਼ਨ ਨਹੀਂ ਕੀਤੇ ਤੇ ਨਾ ਹੀ ਮੈਨੂੰ ਕੋਈ ਮਿਲਣ ਦਾ ਮੌਕਾ ਮਿਲਿਆ ਹੈ ਪਰ ਜਦੋਂ ਉਨ੍ਹਾਂ ਦੀਆਂ ਮਿਆਰੀ ਕਿਤਾਬਾਂ ਨੂੰ ਪੜ੍ਹਦੇ ਹਾਂ ਤਾਂ ਆਪ-ਮੁਹਾਰੇ ਉਨ੍ਹਾਂ ਦੇ ਦਰਸ਼ਨ ਹੋ ਜਾਂਦੇ ਹਨ। ਉਨ੍ਹਾਂ ਦੀ ‘ਦਾ ਬੈਸਾਖੀ ਆਫ਼ ਗੁਰੂ ਗੋਬਿੰਦ ਸਿੰਘ’ ਪੁਸਤਕ ਦਾ ਕੋਈ ਜਵਾਬ ਨਹੀਂ। ਇਸ ਵਿਸ਼ੇਸ਼ ਸਮਾਗਮ ਦੇ ਮੁੱਖ ਬੁਲਾਰੇ ਸ੍ਰ: ਜੈਤੇਗ ਸਿੰਘ ਅਨੰਤ ਅੰਤ ਰੂਹੇ ਰਹਾਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਨੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਿਰਦਾਰ ਕਪੂਰ ਸਿੰਘ ਜੀ ਨਾਲ ਸੰਨ 1966- 67 ਤੋਂ ਵੱਖ-ਵੱਖ ਸਮੇਂ ਤੇ ਹੋਈਆਂ ਮੁਲਾਕਾਤਾਂ ਤੇ ਉਨ੍ਹਾਂ ਦੀ ਜ਼ਿੰਦਗੀ ’ਤੇ ਜਨਮ ਤੋਂ ਮੌਤ ਤਕ ਵੱਖ-ਵੱਖ ਪੱਖਾਂ ਨੂੰ ਜੱਗਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੀਨੇ ਦੇ ਵਿਚ ਸਿੱਖੀ ਦਾ ਦਰਦ ਸੀ। ਸਿਰਦਾਰ ਜੀ ਵੱਲੋਂ ਭਾਰਤ ਦੀ ਪਾਰਲੀਮੈਂਟ ਵਿਖੇ 6 ਸਤੰਬਰ 1966 ਨੂੰ ਦਿੱਤੀ ਸਪੀਚ, ਠਸਿੱਖਾਂ ਨਾਲ ਵਿਸਾਹਘਾਤੂ ਦਾ ਤੇ ਫਿਰ 27 ਅਕਤੂਬਰ 1969 ਨੂੰ ਪੰਜਾਬ ਵਿਧਾਨ ਸਭਾ ਵਿਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ’ਤੇ ਦਿੱਤੀ ਇਤਿਹਾਸਕ ਤਕਰੀਰ ਦੇ ਹਵਾਲੇ ਦਿੱਤੇ। ਉਨ੍ਹਾਂ ਕਿਹਾ ਉਹ ਸਿੱਖਾਂ ਦੀ ਬੇਨਿਆਜ਼ ਹਸਤੀ ਸਨ, ਉਹ ਰੌਸ਼ਨ ਮੀਨਾਰ, ਇਕ ਕਰਮਯੋਗੀ, ਵਰਿਆਮ-ਮਰਦ, ਵਿਦਿਆ ਦੇ ਪੁੰਜ, ਅਡੋਲ ਪਹਿਰੇਦਾਰ, ਯੁਗਪੁਰਸ਼, ਪੰਥ ਹਿਤੈਸ਼ੀ ਤੇ ਮੇਰੇ ਲਈ ਉਹ ਫ਼ਖ਼ਰੇ-ਏ-ਕੌਮ ਤੇ ਸਿਰਦਾਰਾਂ ਦੇ ਸਿਰਦਾਰ ਸਨ। ਉਨ੍ਹਾਂ ਅੱਜ ਦੇ ਇਸ ਸਮਾਗਮ ਵਿਚ ਸਮੂੰਹ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਅਤੇ ਪੰਜਾਬੀ ਮੀਡੀਆ ਦੀ ਭਰਵੀਂ ਹਾਜ਼ਰੀ ਵਿਚ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਅੱਗੇ ਪੁਰਜ਼ੋਰ ਮੰਗ ਰਾਹੀਂ ਸਿਰਦਾਰ ਕਪੂਰ ਸਿੰਘ ਜੀ ਦੀ ਕੋਈ ਢੁਕਵੀਂ ਯਾਦਗਾਰ ਨੂੰ ਜਲਦੀ ਸਥਾਪਿਤ ਕਰਨ, ਉਨ੍ਹਾਂ ਦੇ ਜਨਮ ਦਿਨ ਦਾ ਸਮਾਗਮ ਚੰਡੀਗੜ੍ਹ ਜਾਂ ਜਗਰਾਉਂ ਵਿਖੇ ਵੱਡੇ ਪੱਧਰ ’ਤੇ ਕੀਤੇ ਜਾਣ ਦਾ ਜ਼ੋਰ ਦਿੱਤਾ।
2. ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ ਸਿਰਦਾਰ ਕਪੂਰ ਸਿੰਘ ਜੀ ਦੀਆਂ ਰਚਨਾਵਾਂ ਨੂੰ ਸ਼ਾਮਿਲ ਕਰਨ ਤੇ ਜ਼ੋਰ ਦਿੱਤਾ। ਸਿੱਖ ਵਿਦਿਆਰਥੀਆਂ ਨੂੰ ਕੈਂਬਰਿਜ਼ ਯੂਨੀਵਰਸਿਟੀ ਵਿਚ ਭੇਜਣ ਦੀ ਗੱਲ ਕੀਤੀ। ਸਿਵਲ ਸਰਵਿਸਜ਼ ਦੇ ਇਮਤਿਹਾਨਾਂ ਲਈ ਸਿੱਖ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਲਈ ਸਿਰਦਾਰ ਕਪੂਰ ਸਿੰਘ ਅਕੈਡਮੀ ਖੋਲ੍ਹਣ ਤੇ ਜ਼ੋਰ ਦਿੱਤਾ। ਮਤੇ ਦੀ ਤਾਈਦ ਲਈ ਪਹਿਲਾਂ ਭਾਈ ਹਰਦੀਪ ਸਿੰਘ ਨਿੱਝਰ ਮੁੱਖ ਸੇਵਾਦਾਰ ਗੁਰੂ ਨਾਨਕ ਸਿੱਖ ਗੁਰਦੁਵਾਰਾ ਸਰੀ ਡੈਲਟਾ ਨੇ ਬੜੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਆਪਣੇ ਗੁਰੂ ਘਰ ਦੀ ਪ੍ਰਤੀਨਿਧਤਾ ਕਰਦੇ ਹੋਏ ਤੁਰੰਤ ਯੋਗ ਕਦਮ ਚੁੱਕਣ ਤੇ ਜ਼ੋਰ ਦਿਤਾ। ਇਸ ਤੋਂ ਬਾਦ ਮਤੇ ਦੀ ਤਾਈਦ ਭਾਈ ਸੁਰਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਵਾਰਾ ਸਾਹਿਬ ਬਰੁੱਕ ਸਾਈਡ ਸਰੀ ਨੇ ਸਿਰਦਾਰ ਜੀ ਦੇ ਜੀਵਨ ਦੇ ਕੁਝ ਵਿਸ਼ੇਸ਼ ਪੱਖਾਂ ਨੂੰ ਰੁਸ਼ਨਾਉਂਦੇ ਹੋਏ ਮਹਾਨ ਚਿੰਤਕ ਦੀ ਯਾਦਗਾਰ ਤੁਰੰਤ ਤਾਮੀਲ ਕਰਨ ’ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਸਟੇਜ ਦਾ ਬੜੀ ਖ਼ੂਬਸੂਰਤੀ ਨਾਲ ਸੰਚਾਲਨ ਕਰਦੇ ਭਾਈ ਬਲਬੀਰ ਸਿੰਘ ਨਿੱਝਰ ਮੁੱਖ ਸੇਵਾਦਾਰ ਸ੍ਰੀ ਗੁਰੂ ਸਿੰਘ ਸਭਾ ਸਰੀ ਕੈਨੇਡਾ ਨੇ ਆਪਣੇ ਗੁਰੂ ਘਰ ਵੱਲੋਂ ਬੜੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਸਿਰਦਾਰ ਕਪੂਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉਥੇ ਕੌਮ ਦੀ ਇਸ ਬੇਨਿਆਜ ਹਸਤੀ ਦੀ ਯਾਦਗਾਰ ਬਨਾਉਣ ਹਿਤ ਪੇਸ਼ ਕੀਤੀਆਂ ਗਈਆਂ ਮੰਗਾਂ ਦੀ ਪੁਰਜ਼ੋਰ ਤਾਈਦ ਮਜ਼ੀਦ ਕੀਤੀ। ਸਮਾਗਮ ਦੇ ਅੰਤ ਵਿਚ ਸਿਰਦਾਰ ਕਪੂਰ ਸਿੰਘ ਜੀ ਦੇ ਰਿਸ਼ਤੇ ਵਿਚ ਉਨ੍ਹਾਂ ਦੀਆਂ ਸਕੀਆਂ ਭਾਣਜੀਆਂ ਬੀਬੀ ਗੁਰਦੀਪ ਕੌਰ, ਬੀਬੀ ਜੋਗਿੰਦਰ ਕੌਰ ਢੋਟ, ਬੀਬੀ ਸੁਰਿੰਦਰ ਕੌਰ ਭੁੱਲਰ ਨੂੰ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਵਿਸ਼ੇਸ਼ ਤੌਰ ’ਤੇ ਭਾਈ ਦਲਜੀਤ ਸਿੰਘ ਸੰਧੂ ਤੇ ਭਾਈ ਬਲਬੀਰ ਸਿੰਘ ਨਿੱਝਰ ਨੇ ਸਨਮਾਨਿਤ ਕੀਤਾ। ਸਮਾਗਮ ਦੇ ਰੁਹੇਰਵਾਂ ਤੇ ਮੁੱਖ ਬੁਲਾਰਾ ਭਾਈ ਜੈਤੇਗ ਸਿੰਘ ਅਨੰਤ ਨੂੰ ਸਿਰਦਾਰ ਕਪੂਰ ਸਿੰਘ ਯਾਦਗਾਰੀ ਐਵਾਰਡ ਪ੍ਰਦਾਨ ਕੀਤਾ। ਇਸ ਦੇ ਨਾਲ ਹੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਭਾਈ ਗਿਆਨ ਸਿੰਘ ਸੰਧੂ, ਭਾਈ ਹਰਪ੍ਰੀਤ ਸਿੰਘ ਟੀ.ਵੀ. ਹੋਸਟ, ਨਾਮਵਰ ਲਿਖਾਰੀ ਬਿੱਕਰ ਸਿੰਘ ਖੋਸਾ, ਭਾਈ ਲਖਵੀਰ ਸਿੰਘ ਖੰਗੂੜਾ ਸੰਪਾਦਕ ਪੰਜਾਬ ਹੈਰੀਟੇਜ, ਭਾਈ ਹਰਕੀਰਤ ਸਿੰਘ ਕੁਲਾਰ ਸੰਪਾਦਕ ਪੰਜਾਬ ਗਾਰਡੀਅਨ, ਪ੍ਰੋਫ਼ੈਸਰ ਗੁਰਨਾਮ ਸਿੰਘ ਸੰਘੇੜਾ, ਭਾਈ ਹਰਦੀਪ ਸਿੰਘ ਨਿੱਝਰ, ਮੁੱਖ ਸੇਵਾਦਾਰ-ਗੁਰੂ ਨਾਨਕ ਸਿੱਖ ਗੁਰਦੁਵਾਰਾ ਸਰੀ, ਭਾਈ ਸੁਰਿੰਦਰ ਸਿੰਘ ਜੱਬਲ ਮੁੱਖ ਸੇਵਾਦਾਰ ਬਰੁੱਕਸਾਈਡ ਗੁਰੂ ਘਰ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸ੍ਰ: ਜਰਨੈਲ ਸਿੰਘ ਸਿੱਧੂ ਟਰੱਸਟੀ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ, ਭਾਈ ਉਂਕਾਰ ਸਿੰਘ ਚੜ੍ਹਦੀਕਲਾ ਟਾਈਮ ਟੀ.ਵੀ. ਪ੍ਰਤੀਨਿੱਧ, ਭਾਈ ਗੁਰਲਾਲ ਸਿੰਘ ਸੰਪਾਦਕ ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਤੇ ਸੁਤੇ ਅਹੀਰ ਨੂੰ ਸਨਮਾਨਿਤ ਕੀਤਾ। ਸਮਾਗਮ ਵਿਚ ਸੰਗਤਾਂ ਦੀ ਖਿੱਚ ਦਾ ਬਿੰਦੂ ਸਿਰਦਾਰ ਕਪੂਰ ਸਿੰਘ ਜੀ ਦੇ ਜੀਵਨ ਤੇ ਅਧਾਰਿਤ ਯਾਦਗਾਰੀ ਤੇ ਦੁਰਲੱਭ ਤਸਵੀਰਾਂ ਅਤੇ ਕਿਤਾਬਾਂ ਦੀ ਪ੍ਰਦਰਸ਼ਨੀ ਸੀ। ਅੰਤ ਵਿਚ ਜੈਤੇਗ ਸਿੰਘ ਅਨੰਤ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਨਿੱਝਰ ਨੂੰ ਵਿਸੇਸ਼ ਤੌਰ ’ਤੇ ਸਮੂੰਹ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ। ਇਹ ਸਮਾਗਮ ਕੈਨੇਡਾ ਦੇ ਇਤਿਹਾਸ ਵਿਚ ਯਾਦਗਾਰੀ ਪੈੜਾਂ ਛੱਡ ਗਿਆ।

Send this to a friend