ਬਟਾਲਾ- ਜੇਕਰ ਕਿਸੇ ਵਿਚ ਕਿਸੇ ਵੀ ਕੰਮ ਨੂੰ ਕਰਨ ਦਾ ਜਜਬਾ ਹੋਵੇ ਤਾਂ ਉਹ ਇਨਸਾਨ ਉਹ ਕੰਮ ਕਰ ਕੇ ਹੀ ਸਾਹ ਹੈ ਅਜਿਹੀ ਹੀ ਇਕ ਹਸਤੀ ਬਟਾਲਾ ਅੰਦਰ ਹੈ ਜਿਸਦੇ ਮਨ ਵਿਚ ਕੰਮ ਕਰਨ ਦਾ ਜਜਬਾ ਸੀ ਅਤੇ ਜਦੋਂ ਉਸ ਨੂੰ ਮੋਕਾ ਮਿਲਿਆਂ ਤਾ ਉਸ ਨੇ ਆਪਣੇ ਸਾਰੇ ਜਜਬਾਤਾਂ ਨੂੰ ਅਮਲੀ ਜਾਮਾ ਪਹਿਣਾ ਕੇ ਸ਼ਹਿਰ ਦੇ ਲੋਕਾਂ ਲਈ ਅਜਿਹਾ ਕੰਮ ਕਰ ਦਿਤਾ ਜਿਸ ਕੰਮ ਨੇ ਲੋਕਾਂ ਨੂੰ ਆਪਣੀ ਸੋਚ ਬਦਲਣ ਤੇ ਮਜਬੂਰ ਕਰ ਦਿਤਾ ਬਟਾਲਾ ਦੇ ਵਸਨੀਕ ਅਤੇ ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਸਜੀਵ ਭਲਾ ਨੇ ਆਪਣੇ ਕੰਮ ਕਰਨ ਦੇ ਜਜਬੇ ਨਾਲ ਲੋਕਾ ਦੀ ਸਰਕਾਰੀ ਹਸਪਤਾਲ ਪ੍ਰਤੀ ਸੋਚ ਨੂੰ ਬਦਲਣ ਤੇ ਮਜਬੂਰ ਕਰ ਦਿਤਾ ਡਾ ਸਜੀਵ ਭਲਾ ਨੇ ਆਪਣੀਆਂ ਡਾਕਟਰੀ ਸੇਵਾਵਾਂ ਸੁਰੂ ਤੋ ਹੀ ਸਹਿਰ ਵਾਸੀਆਂ ਨੂੰ ਇਕ ਡਾਕਟਰ ਦੇ ਰੂਪ ਵਿਚ ਸਿਵਲ ਹਸਪਤਾਲ ਵਿਖੇ ਦਿਤੀਆਂ ਪਰ ਜਦੋਂ ਇਹਨਾ ਨੂੰ ਸਾਲ 2015 ਵਿਚ ਸੀਨੀਅਰ ਮੈਡੀਕਲ ਅਫ਼ਸਰ ਦੇ ਪਦ ਤੇ ਇਲਾਕਾ ਵਾਸੀਆਂ ਦੀ ਸੇਵਾ ਕਰਨ ਦਾ ਮੋਕਾ ਮਿਲੀਆਂ ਤਾ ਇਹਨਾ ਨੇ ਆਪਣੀ ਵਧੀਆ ਅਤੇ ਸੇਵਾ ਭਾਵਨਾ ਦੀ ਸੋਚ ਸਦਕਾ ਸਿਵਲ ਹਸਪਤਾਲ ਦੀ ਨੁਹਾਰ ਬਦਲ ਕੇ ਹਸਪਤਾਲ ਅੰਦਰ ਮਰੀਜਾਂ ਨੂੰ ਉਹ ਸੁਵਿਧਾਵਾਂ ਪ੍ਰਦਾਨ ਕਰਵਾਈਆਂ ਜਿਨਾ ਤੋ ਪਿਛਲੇ ਲੰਬੇ ਅਰਸੇ ਤੋਂ ਹਸਪਤਾਲ ਵਾਚਿੰਤ ਸੀ ਅਤੇ ਸਾਇਦ ਬਟਾਲਾ ਦੇ ਲੋਕਾਂ ਨੂੰ ਵੀ ਅਜਿਹੇ ਹੀ ਕਿਸੇ ਇਮਾਨਦਾਰ ਅਤੇ ਸੂਝਵਾਨ ਅਫਸਰ ਦੀ ਲੋੜ ਸੀ ਅਜ ਬਟਾਲਾ ਦਾ ਸਿਵਲ ਹਸਪਤਾਲ ਇਸ ਕਦਰ ਹਾਇਟੈਕ ਹੋ ਚੁਕਾ ਹੈ ਕਿ ਇਥੇ ਸਿਰਫ ਗਰੀਬਾਂ ਦਾ ਹੀ ਨਹੀਂ ਬਲਕਿ ਸਹਿਰ ਦੇ ਸ਼ਾਹੂਕਾਰ ਵੀ ਇਥੇ ਆਪਣਾ ਇਲਾਜ ਕਰਵਾਉਣ ਨੂੰ ਪਹਿਲ ਦਿੰਦੇ ਹਨ ਹਸਪਤਾਲ ਦੇ ਸਪੈਸ਼ਲਿਸਟ ਡਾਕਟਰਾਂ ਦੀ ਟੀਮ ਚੰਗੇ ਭਲੇ ਪ੍ਰਾਇਵੇਟ ਹਸਪਤਾਲ ਨੂੰ ਮਾਤ ਦਿੰਦੀ ਹੈ ਜਦੋਂ ਡਾ ਸਜੀਵ ਭਲਾ ਤੋ ਹਸਪਤਾਲ ਵਿਚ ਉਹਨਾ ਦੀਆਂ ਉਪਲਬਧੀਆਂ ਬਾਰੇ ਪੁਛਿਆ ਗਿਆ ਤਾਂ ਉਹਨਾ ਕਿਹਾ ਕਿ ਪੰਜਾਬ ਸਰਕਾਰ ਦੀ ਅਤੇ ਸ਼ਹਿਰ ਦੇ ਲੋਕਾਂ ਦੀ ਮਦਦ ਨਾਲ ਅਜ ਸਿਵਲ ਹਸਪਤਾਲ ਵਿਚ 20 ਸਪੈਸ਼ਲਿਸਟ ਡਾਕਟਰਾਂ ਦੀ ਟੀਮ ਕੰਮ ਕਰ ਰਹੀ ਹੈ ਅਜ ਹਸਪਤਾਲ ਵਿਚ ਵਿਡੀਓ ਸਕੋਪ, ਲੈਪੋਸਕੋਪ, ਆਟੋ ਬੀ ਪੀ ਮਾਇਰਮੈਟ ਮਸ਼ੀਨ, ਵੀਲ ਚੇਅਰਸ ,ਅਲਟਰਾਸਾਉਂਡ ਮਸੀਨ ਵਰਗੀਆਂ ਹਾਈਟਸ ਮਸੀਨਾ ਸਿਵਲ ਹਸਪਤਾਲ ਬਟਾਲਾ ਵਿਚ ਮਜੂਦ ਹਨ ਉਹਨਾ ਕਿਹਾ ਕਿ ਲਾਇਨ ਵੀ ਐਮ ਗੋਇਲ ਵਲੋ ਹਸਪਤਾਲ ਨੂੰ ਮੋਬਾਈਲ ਮੈਡੀਕਲ ਵੈਨ ਉਪਲਬਧ ਕਰਵਾਈ ਗਈ ਹੈ ਅਤੇ ਸ਼ਹਿਰ ਦੀਆਂ ਹੋਰ ਵੀ ਬਹੁਤ ਸਮਾਜ ਸੇਵੀ ਸੰਸਥਾਵਾਂ ਵਲੋਂ ਇਥੇ ਮਰੀਜਾਂ ਦੀ ਸੇਵਾ ਕੀਤੀ ਜਾਂਦੀ ਹੈ ਡਾ ਭਲਾ ਨੇ ਕਿਹਾ ਕਿ ਉਹਨਾ ਨੂੰ ਬਚਪਨ ਤੋਂ ਹੀ ਲੋਕਾਂ ਦੀ ਸੇਵਾ ਕਰਨ ਦਾ ਸ਼ੋਕ ਸੀ ਪਰ ਪਰਮਾਤਮਾ ਵਲੋ ਉਹਨਾ ਨੂੰ ਮਿਲੇ ਇਸ ਪਦ ਤੇ ਹਲਕੇ ਦੇ ਲੋਕਾਂ ਦੀ ਸੇਵਾ ਕਰ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਪੰਜਾਬ ਸਰਕਾਰ ਵਲੋ ਸਿਹਤ ਮੰਤਰੀ ਜੀ ਦੀ ਰਹਿਨੁਮਾਈ ਹੇਠ ਹਸਪਤਾਲ ਦਾ ਵਿਕਾਸ ਹੋ ਰਿਹਾ ਹੈ ਅਤੇ ਹਸਪਤਾਲ ਸਟਾਫ ਦੇ ਸਾਥ ਸਦਕਾ ਅਜ ਬਟਾਲਾ ਦੇ ਵਿਚ ਸਬ ਤੋ ਵਧ ਡਿਲਵਰੀਆ ਜਚਾ ਬਚਾ ਵਾਰਡ ਵਿਚ ਹੋ ਰਹੀਆਂ ਹਨ ਉਹਨਾ ਕਿਹਾ ਕਿ ਅਜ ਹਸਪਤਾਲ ਵਿਚ ਸਿਰਫ ਅਲਟਰਾਸਾਉਂਡ ਵਾਲੇ ਡਾਕਟਰ ਦੀ ਕਮੀ ਹੈ ਜਿਸ ਦੀ ਮੰਗ ਸਰਕਾਰ ਵਲੋ ਜਲਦ ਪੂਰੀ ਕਰਨ ਦਾ ਅਸ਼ਵਾਸਨ ਹੈ।