ਪੰਜਾਬ ਸਟੇਟ ਐਡਵਾਇਜਰੀ ਬੋਰਡ ਦੇ ਮੈਬਰ ਅਤੇ ਪੰਜਾਬ ਪ੍ਰਸਿਧ ਸਮਾਜ ਸੇਵਕ ਹਰਮਨਜੀਤ ਸਿੰਘ ਗੁਰਾਇਆਂ ਨੇ ਕਿਹਾ ਕਿ ਜਿਸ ਇਨਸਾਨ ਦੀ ਸੋਚ ਚੰਗੀ ਹੋਵੇ ਸਿਰਫ ਉਹੀ ਸਮਾਜ ਲਈ ਚੰਗੇ ਕੰਮ ਕਰ ਸਕਦਾ ਹੈ ਡਾ ਸਜੀਵ ਭਲਾ ਪ੍ਰਸ਼ਾਸਨ ਵਿਚ ਰਹਿ ਕੇ ਆਪਣੀ ਡਿਉਟੀ ਨਿਭਾ ਰਹੇ ਹਨ ਅਤੇ ਜਿਸ ਤਰ੍ਹਾਂ ਆਪਣੇ ਯਤਨਾ ਸਦਕਾ ਸਿਵਲ ਹਸਪਤਾਲ ਬਟਾਲਾ ਦੀ ਨੁਹਾਰ ਬਦਲ ਕੇ ਲੋਕਾ ਦੀ ਸਰਕਾਰੀ ਹਸਪਤਾਲ ਪ੍ਰਤੀ ਸੋਚ ਬਦਲ ਦਿਤੀ ਹੈ ਅਗੋ ਵੀ ਵਾਹਿਗੁਰੂ ਦੀ ਮੇਹਰ ਨਾਲ ਡਾ ਸਾਬ ਹਸਪਤਾਲ ਦੇ ਵਿਕਾਸ ਨੂੰ ਹੋਰ ਅਗੇ ਲਿਜਾ ਕੇ ਬਟਾਲਾ ਵਿਚ ਮਿਸਾਲ ਕਾਇਮ ਕਰਣੀ ਚਾਹੀਦੀ ਹੈ ਹਰਮਨ ਗੁਰਾਇਆ ਨੇ ਕਿਹਾ ਕਿ ਐਸ ਐਮ ਉ ਵਲੋ ਕੀਤੇ ਕੰਮ ਸਲਾਘਾ ਯੋਗ ਹਨ ਅਤੇ ਸਾਨੂੰ ਸਾਰੇਆ ਨੂੰ ਸਮਾਜ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਕਈ ਵਾਰੀ ਸਰਕਾਰੀ ਤੌਰ ਤੇ ਕੁਝ ਪਰੇਸ਼ਾਨੀਆਂ ਦਾ ਸਾਮਣਾ ਕਰਣਾ ਪੈਦਾ ਹੈ ਪਰ ਸਾਨੂੰ ਲੋਕਾ ਨੂੰ ਵੀ ਆਪਣਾ ਨੁਕਤਾਚੀਨੀ ਦਾ ਸੁਭਾਅ ਬਦਲ ਕੇ ਹਾ ਪਖੀ ਸੋਚ ਰਖ ਕੇ ਸ਼ਹਿਰ ਅਤੇ ਸਮਾਜ ਦੇ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।