ਸਾਰੇ ਪੰਜਾਬ ਵਿਚ ਅਜਿਹੇ ਅਫਸਰਾਂ ਦੀ ਲੋੜ: ਸ਼ਲਿੰਦਰ ਸਿੰਘ

ਪ੍ਰਸਿਧ ਸਮਾਜ ਸੇਵੀ ਅਤੇ ਪਦਮ ਜਿਮ ਹਾਉਸ ਦੇ ਮਾਲਿਕ ਸ਼ਲਿੰਦਰ ਸਿੰਘ ਨੇ ਐਸ ਐਮ. ਸਜੀਵ ਭਲਾ ਦੇ ਕੰਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਅਫ਼ਸਰਾਂ ਦੀ ਲੋੜ ਸਿਰਫ ਬਟਾਲਾ ਵਿਚ ਹੀ ਨਹੀਂ ਪੁਰੇ ਪੰਜਾਬ ਵਿਚ ਹੈ ਤਾਂ ਜੋ ਅਜਿਹੀ ਸੇਵਾ ਭਾਵਨਾ ਨਾਲ ਕੰਮ ਕਰ ਕੇ ਗਰੀਬਾਂ ਲਈ ਮਸੀਹੇ ਦਾ ਕੰਮ ਕਰੇ ਡਾ. ਭਲਾ ਬਟਾਲੇ ਦੇ ਵਸਨੀਕ ਹਨ ਅਤੇ ਲੋਕਾ ਦੀ ਸੇਵਾ ਦੇ ਜਜਬੇ ਨਾਲ ਕੰਮ ਕਰਣ ਵਾਲੇ ਅਜਿਹੇ ਅਫਸਰ ਦੀ ਸੋਚ ਸਦਕਾ ਹੀ ਸਿਵਲ ਹਸਪਤਾਲ ਦੀ ਨੁਹਾਰ ਬਦਲੀ ਹੈ ਅਤੇ ਮੈਂ ਸਰਕਾਰ ਅਤੇ ਐਸ ਐਮ. ਤੋ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਦੀ ਸੇਵਾ ਭਾਵਨਾ ਨਾਲ ਕੰਮ ਕਰ ਕੇ ਗਰੀਬਾਂ ਦੇ ਇਲਾਜ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਗਰੀਬ ਦਵਾਈ ਤੇ ਇਲਾਜ ਤੋ ਵਾਝਾ ਨਾ ਮਰੇ।

Send this to a friend