ਨਵੀਂ ਦਿੱਲੀ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਦੇ ਚੋਣ ਕਮਿਸ਼ਨ ਨੇ ਲੰਡਨ ’ਚ ਈ.ਵੀ.ਐਮ. ਮਸ਼ੀਨਾਂ ਹੈਕ ਕਰਨ ਦੇ ਦਾਅਵਾ ਕਰਨ ਵਾਲੇ ‘ਸਾਈਬਰ-ਮਾਹਰ’ ਸਯਦ ਸ਼ੁਜਾ ਦੇ ਦੋਸ਼ਾਂ ’ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਸ਼ੂਜਾ ਈ.ਵੀ.ਐਮ. ਡਿਜ਼ਾਇਨ ਟੀਮ ਦਾ ਹਿਸਾ ਬਣਿਆ ਸੀ ਅਤੇ ਭਾਰਤੀ ਚੋਣ ਵਿਚ ਵਰਤੇ ਗਏ ਈ.ਵੀ.ਐਮ. ਨੂੰ ਹੈਕ ਕਰ ਸਕਦਾ ਸੀ। ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ ਦੇ ਸਾਬਕਾ ਮੁਲਾਜ਼ਮ ਸੁਜਾ ਨੇ ਭਾਰਤ ਵਿਚ ਵਰਤੀ ਗਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਅਸੁਰਖਿਆ ਬਾਰੇ ਇਲਜ਼ਾਮ ਲਗਾਏ ਹਨ, ਜਿਸ ਵਿਚ 2014 ਦੀਆਂ ਆਮ ਚੋਣਾਂ ਵੀ ਸ਼ਾਮਲ ਹਨ। ਸੁਜਾ ਮੁਤਾਬਿਕ 2014 ਦੀਆਂ ਚੋਣਾਂ ਵਿਚ ਕਾਂਗਰਸ ਦੁਆਰਾ ਜਿਤਣ ਵਾਲੀਆਂ 200 ਸੀਟਾਂ ਭਾਰਤੀ ਜਨਤਾ ਪਾਰਟੀ ਦੇ ਪਖ ਵਿਚ ਧਕੀਆਂ ਗਈਆਂ ਸਨ।