ਕਾਦਰ ਖ਼ਾਨ ਦੇ ਤੁਰ ਜਾਣ ਨਾਲ ਫ਼ਿਲਮ ਉਦਯੋਗ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ

ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਫਿਰ ਕਾਦਰ ਖਾਨ ਨੇ ਕਮੇਡੀ ਰੋਲ ਵੀ ਬਹੁਤ ਫਿਲਮਾਂ ਵਿੱਚ ਕੀਤੇ ਜੋ ਬਹੁਤ ਹਿੱਟ ਰਹੇ। ਉਸ ਤੋਂ ਬਾਦ ਕਾਦਰ ਖਾਨ ਦੀ ਮੁਲਾਕਾਤ ਮਨਮੋਹਨ ਦੇਸਾਈ ਨਾਲ ਹੋਈ। ਉਨ੍ਹੀਂ ਦਿਨੀਂ ਉਹ ਕਾਫੀ ਪ੍ਰੇਸ਼ਾਨ ਸੀ। ਉਹ ਇੱਕ ਫਿਲਮ ਬਣਾ ਰਹੇ ਸੀ ‘ਰੋਟੀ’ ਉਹ ਆਪਣੇ ਰਾਈਟਰ ਦੇ ਕੰਮ ਤੋਂ ਸੰਤੁਸ਼ਟ ਨਹੀ ਸਨ। ਉਹ ਕਿਸੇ ਨਵੇਂ ਚਿਹਰੇ ਦੀ ਭਾਲ ਵਿੱਚ ਸਨ।ਕਾਦਰ ਖਾਨ ਦੀ ਫਿਲਮ ਦੇ ਪ੍ਰੋਡਿਊਸਰ ਕਾਦਰ ਖਾਨ ਨੂੰ ਮਨਮੋਹਨ ਦੇਸਾਈ ਕੋਲ ਲੈ ਕੇ ਗਏ।ਉਹਨਾਂ ਮਨਮੋਹਨ ਦੇਸਾਈ ਨੂੰ ਕਿਹਾ ਕਿ ਇਹ ਨਵਾਂ ਰਾਈਟਰ ਆਇਆ ਹੈ, ਇਸਨੂੰ ਟਰਾਈ ਕਰ ਕੇ ਦੇਖ ਲਵੋ। ਇੰਨ੍ਹੀਂ ਗੱਲ ਸੁਣ ਕੇ ਮਨਮੋਹਨ ਦੇਸਾਈ ਉਸ ਪ੍ਰੋਡਿਊਸਰ ਨੂੰ ਖਿੱਝ ਕੇ ਕਹਿਣ ਲੱਗੇ ਕਿ ‘ਹੱਟ ਯਾਰ, ਬਹੁਤ ਮੀਆਂ ਭਾਈਉ ਕੋ ਟਰਾਈ ਕਰ ਲੀਆ ਹੈ।ਤੁਮ ਇਸ ਕੋ ਕਹਾਂ ਸੇ ਲੇ ਆਏ ਹੋ। ਮੈਂ ਇਸ ਕੇ ਸਾਥ ਕਾਮ ਨਹੀ ਕਰੂਗਾ। ਕੋਈ ਦੂਸਰਾ ਰਾਈਟਰ ਲੇ ਕੇ ਆਉ।’ ਪ੍ਰੋਡਿਊਸਰ ਕਹਿਣ ਲੱਗੇ ਕਿ ‘ਇੱਕ ਵਾਰ ਟਰਾਈ ਤਾਂ ਕਰ ਲਉ।’ ਤਾਂ ਮਨਮੋਹਨ ਦੇਸਾਈ ਕਹਿਣ ਲੱਗੇ ਕਿ ‘ਦੇਖ ਭਾਈ, ਅਗਰ ਮੇਰੇ ਕੋ ਤੇਰਾ ਕਾਮ ਅੱਛਾ ਨਹੀ ਲਗਾ ਤੋਂ ਧੱਕੇ ਮਾਰ ਕੇ ਬਾਹਰ ਨਿਕਾਲ ਦੂੰਗਾ।’ ਕਾਦਰ ਖਾਨ ਨੇ ਕਿਹਾ ਕਿ ‘ਸਰ ਜੇ ਅੱਛਾ ਲਗ ਗਆ ਤੋਂ ਇਸ ਕੇ ਬਾਰੇ ਮੇਂ ਆਪ ਨੇ ਬਤਾਇਆ ਨਹੀ।’ ਤਾਂ ਮਨਮੋਹਨ ਦੇਸਾਈ ਕਹਿਣ ਲੱਗੇ ਕਿ ‘ਤੈਨੂੰ ਆਪਣੇ ਸਿਰ ਤੇ ਬਿਠਾ ਕੇ ਨੱਚਾਗਾਂ।’ ਫਿਰ ਕਾਦਰ ਖਾਨ ਸਾਹਬ ਨੇ ਮਨਮੋਹਨ ਦੇਸਾਈ ਦੀ ‘ਰੋਟੀ’ ਫਿਲਮ ਦਾ ਕਲਾਈਮੈਕਸ ਲਿਖਿਆ। ਇਹ ਫਿਲਮ ਹਿੱਟ ਰਹੀ। ਤੇ ਮਨਮੋਹਨ ਦੇਸਾਈ ਨੇ ਖੁਸ਼ ਹੋ ਕੇ ਕਾਦਰ ਖਾਨ ਨੂੰ ਇੱਕ ਤੋਸ਼ੀਬਾ ਦਾ ਟੀ.ਵੀ ਤੇ ਇੱਕ ਸੋਨੇ ਦਾ ਬਰੈਸਲੈਟ ਇਨਾਮ ਦਿੱਤਾ। ਫਿਰ ‘ਰਫੂਚੱਕਰ’ ਲਈ ਲਿਖਿਆ। ਇਸ ਤੋਂ ਪਹਿਲਾਂ ਮਨਮੋਹਨ ਦੇਸਾਈ ਨੇ ਕਾਦਰ ਖਾਨ ਨੂੰ ਮੇਹਨਤਾਨਾ ਪੁੱਛਿਆ ਤਾਂ ਕਾਦਰ ਖਾਨ ਨੇ ਡਰਦੇ-ਡਰਦੇ ਨੇ 21000 ਹਜ਼ਾਰ ਰੁ: ਮੰਗਿਆ ਤਾਂ ਮਨਮੋਹਨ ਦੇਸਾਈ ਕਹਿਣ ਲੱਗੇ ਕਿ ‘ਤੂੰ ਮਨਮੋਹਨ ਦੇਸਾਈ ਦਾ ਰਾਈਟਰ ਏ, ਤੈਨੂੰ 21000 ਨਹੀ, ਇਸ ਫਿਲਮ ਲਈ ਪੂਰੇ ਇੱਕ ਲੱਖ ਰੁਪਏ ਮਿਲਣਗੇ।’ ਮਨਮੋਹਨ ਦੇਸਾਈ ਤੇ ਪ੍ਰਕਾਸ਼ ਮੇਹਰਾ ਦੀ ਆਪਸ ਵਿੱਚ ਬਣਦੀ ਨਹੀ ਸੀ। ਜੋ ਇੱਕ ਲਈ ਕੰਮ ਕਰਦਾ ਸੀ, ਉਹ ਦੂਜੇ ਲਈ ਕੰਮ ਨਹੀ ਸੀ ਕਰ ਸਕਦਾ, ਪਰ ਕਾਦਰ ਖਾਨ ਨੇ ਆਪਣੀ ਲਿਆਕਤ ਨਾਲ ਦੋਵਾਂ ਨਾਲ ਕੰਮ ਕੀਤਾ।ਇਸੇ ਗੱਲ ਦਾ ਫਾਇਦਾ ਅਮੀਤਾਬ ਬੱਚਨ ਵੀ ਲੈ ਗਏ। ਕਾਦਰ ਖਾਨ ਦਾ ਕਰਕੇ ਅਮੀਤਾਬ ਬੱਚਨ ਵੀ ਦੋਵਾਂ ਦਾ ਚਹੇਤਾ ਐਕਟਰ ਸੀ। ਕਈ ਲੋਕ ਕਾਦਰ ਖਾਨ ਨੂੰ ਪੁੱਛਦੇ ਸਨ ਕਿ ਤੂੰ ਕਿਸ ਨਾਲ ਹੈ ਮਤਲਬ ਕਿ ਮਨਮੋਹਨ ਦੇਸਾਈ ਨਾਲ ਜਾਂ ਪ੍ਰਕਾਸ਼ ਮੇਹਰਾ ਨਾਲ ਤਾਂ ਕਾਦਰ ਖਾਨ ਬੜਾ ਸੋਹਣਾ ਜਵਾਬ ਦੇਂਦੇ ਸਨ ਕਿ ਮੈਂ ਕਿਸੇ ਨਾਲ ਨਹੀ ਹਾਂ, ਉਹ ਦੋਵੇਂ ਮੇਰੇ ਨਾਲ ਹਨ। ਮਨਮੋਹਨ ਦੇਸਾਈ ਤੇ ਪ੍ਰਕਾਸ਼ ਮੇਹਰਾ ਨਾਲ ਕਾਦਰ ਖਾਨ ਨੇ ਗੰਗਾ ਜਮੁਨਾ ਸਰਸਵਤੀ, ਸ਼ਰਾਬੀ, ਕੁੱਲੀ, ਦੇਸ਼ ਪ੍ਰੇਮੀ, ਲਵਾਰਿਸ, ਸੁਹਾਗ, ਅਮਰ ਅਕਬਰ ਅਨਥੋਨੀ, ਮਿ: ਨਟਵਰ ਲਾਲ, ਸੱਤੇ ਪੇ ਸੱਤਾ, ਇਨਕਲਾਬ, ਗ੍ਰਿਫਤਾਰ, ਅਗਨੀਪੱਥ, ਸਲਤਨਤ, ਖੂਨ ਭਰੀ ਮਾਂਗ, ਕਰਮਾਂ, ਧਰਮਵੀਰ ਤੇ ਸਰਫਰੋਸ਼ ਆਦਿ ਕਈ ਫਿਲਮਾਂ ਕੀਤੀਆਂ।ਕਾਦਰ ਖਾਨ ਨੇ ਕੋਈ 300 ਤੋਂ ਵੀ ਜ਼ਿਆਦਾ ਫਿਲਮਾਂ ਵਿੱਚ ਕੰਮ ਕੀਤਾ। ਕਈਆ ਵਿੱਚ ਐਕਟਿੰਗ ਕੀਤੀ ਤੇ ਕਈਆਂ ਦੀਆਂ ਸਟੋਰੀਆਂ ਤੇ ਡਾਇਲਾਗ ਲਿਖੇ। ਉਹਨਾਂ ਦੀਆ ਫਿਲਮਾਂ ਨੇ ਜਿਵੇਂ: ਦਾਗ, ਬੇਨਾਮ, ਬੈਰਾਗ, ਅਦਾਲਤ , ਖੂਨ ਪਸੀਨਾ, ਮੁਕਤੀ, ਪਰਵਰਿਸ਼, ਮੁਕੱਦਰ ਕਾ ਸਿਕੰਦਰ, ਮਿ: ਨਟਵਰ ਲਾਲ, ਸੁਹਾਗ, ਦੋ ਔਰ ਦੋ ਪਾਂਚ, ਲੂਟਮਾਰ, ਜੋਤੀ ਬਨੇ ਜਵਾਲਾ, ਕੁਰਬਾਨੀ, ਯਰਾਨਾ, ਲਵਾਰਿਸ, ਕਾਲੀਆ, ਸ਼ਾਮਾਂ, ਨਸੀਬ, ਕੁੱਲੀ , ਕਰਾਟੇ, ਪਤਾਲ ਭੈਰਵੀ, ਮੇਰਾ ਜਵਾਬ, ਇੰਨਸਾਫ ਕੀ ਅਵਾਜ਼, ਮੁੱਦਤ, ਗੰਗਾ ਤੇਰੇ ਦੇਸ਼ ਮੇਂ, ਬੀਵੀ ਹੋ ਤੋ ਐਸੀ, ਜੈਸੀ ਕਰਨੀ ਵੈਸੀ ਭਰਨੀ, ਪਿਆਰ ਕਾ ਦੇਵਤਾ, ਘਰ ਹੋ ਤੋ ਐਸਾ , ਬਾਪ ਨੰਬਰੀ ਬੇਟਾ ਦਸ ਨੰਬਰੀ , ਜਵਾਨੀ ਜ਼ਿੰਦਾਬਾਦ, ਹਮ, ਖੂਨ ਕਾ ਕਰਜ਼, ਕਰਜ਼ ਚੁਕਾਨਾ ਹੈ, ਦੋ ਮਤਵਾਲੇ, ਨਚਨੇਵਾਲੇ ਗਾਨੇਵਾਲੇ, ਸਵਰਗ ਜਹਾਂ ਨਰਕ ਜਹਾਂ, ਇੰਦਰਜੀਤ, ਸਾਜਨ, ਵੰਸ਼, ਉਮਰ 55ਕੀਂ ਦਿਲ ਬਚਪਨ ਕਾ, ਨਾਗਿਨ ਔਰ ਲੁਟੇਰੇ, ਮਾਂ, ਇੰਨਸਾਫ ਕੀ ਦੇਵੀ, ਦਿਲ ਹੀ ਤੋ ਹੈ, ਦੌਲਤ ਕੀ ਜੰਗ, ਮੇਰਾ ਦਿਲ ਤੇਰੇ ਲੀਏ, ਸੂਰਯਾਵੰਸ਼ੀ, ਪਾਰਸਮਨੀ, ਬਸੰਤੀ ਟਾਂਗੇਵਾਲੀ, ਤਿਆਗੀ, ਹਨੀਮੂਨ, ਗੰਗਾ ਬਨੀ ਸ਼ੋਲਾ, ਬੋਲ ਰਾਧਾ ਬੋਲ, ਹਮਸ਼ਕਲ, ਅੰਗਾਰ, ਜ਼ਖਮੋਂ ਕਾ ਹਿਸਾਬ, ਮੇਹਰਬਾਨ, ਜੀਵਨ ਕੀ ਸ਼ਤਰੰਜ਼, ਗੁਰੂਦੇਵ, ਦੋਸਤੀ ਕੀ ਸੌਗੰਧ, ਅੰਗਾਰ, ਬੜੀ ਬਹਨ, ਆਸ਼ਿਕ ਆਵਾਰਾ, ਆਂਖੇ, ਕਾਇਦਾ ਕਾਨੂੰਨ, ਰੰਗ, ਦਿਲ ਹੈ ਬੇਤਾਬ, ਜ਼ਾਲਿਮ, ਹਮ ਹੈ ਕਮਾਲ ਕੇ, ਦਿਲ ਤੇਰਾ ਆਸ਼ਿਕ, ਔਲਾਦ ਕੇ ਦੁਸ਼ਮਨ, ਲਹੂ, ਜ਼ਖਮੀ, ਧੋਖੇਬਾਜ਼, ਕਾਰੋਬਾਰ, ਰਿਆਸਤ, ਧਨਵਾਨ, ਆਖਰੀ ਚੇਤਾਵਨੀ, ਮੁਹੱਬਤ ਕੀ ਆਰਜ਼ੂ, ਖੁਦਦਾਰ, ਇੰਨਸਾਫ ਅਪਨੇ ਲਹੂ ਸੇ, ਈਨਾ ਮੀਨਾ ਡੀਕਾ, ਛੋਟੀ ਬਹੂ, ਅੰਦਾਜ਼, ਰਾਜਾ ਬਾਬੂ, ਗੁਨਾਹਗਾਰ, ਪ੍ਰੇਮ ਸ਼ਕਤੀ, ਸਾਜਨ ਕਾ ਘਰ, ਪਹਿਲਾ ਪਹਿਲਾ ਪਿਆਰ, ਚਾਹਨੇਵਾਲਾ, ਆਸ, ਮੈਂ ਖਿਲ਼ਾੜੀ ਤੂੰ ਅਨਾੜੀ, ਔਲਾਦ, ਘਰ ਕੀ ਇਜ਼ਤ, ਮਿ: ਅਜ਼ਾਦ, ਵਰਤਮਾਨ, ਸੁਰਖਸ਼ਾ, ੳ ਡਾਰਲਿੰਗ ਯੇ ਹੈ ਇੰਡੀਆ, ਜਲਾਦ, ਮੈਦਾਨ-ਏ-ਜੰਗ, ਦ ਡਾਨ, ਤਕਦੀਰ ਵਾਲਾ, ਅਨੋਖਾ ਅੰਦਾਜ਼, ਤਾਕਤ, ਕੁਲੀ ਨੰ:1, ਹਲਚਲ, ਵੀਰ, ਯਰਾਨਾ, ਦੀਆ ਔਰ ਤੂਫਾਨ, ਸਾਜਨ ਚਲੇ ਸਸੁਰਾਲ, ਏਕ ਥਾ ਰਾਜਾ, ਭੀਸ਼ਮਾ, ਆਤੰਕ, ਮਾਹਿਰ, ਰੰਗਬਾਜ਼, ਸਪੂਤ, ਛੋਟੇ ਸਰਕਾਰ, ਸ਼ਪਤ, ਸਨਮ, ਨਸੀਬ, ਜੁੜਵਾਂ, ਹਮੇਸ਼ਾ, ਦਾਦਾਗਿਰੀ, ਭੂਤ ਬੰਗਲਾ, ਭਾਈ, ਬਨਾਰਸੀ ਬਾਬੂ, ਜੁਦਾਈ, ਹੀਰੋ ਨੰ:1, ਏਕ ਫੂਲ ਤੀਨ ਕਾਂਟੇ, ਦੀਵਾਨਾ ਮਸਤਾਨਾ,
– ਬਾਕੀ ਭਲਕੇ ਪੜ੍ਹੋ

ਤਿਰਛੀ ਟੋਪੀ ਵਾਲੇ, ਫੂਲ ਬਨੇ ਪੱਥਰ, ਮੇਰੇ ਦੋ ਅਨਮੋਲ ਰਤਨ, ਜਾਨੇ ਜਿਗਰ, ਆਂਟੀ ਨੰ:1, ਘਰਵਾਲੀ ਬਾਹਰਵਾਲੀ, ਦੁਲਹੇ ਰਾਜਾ, ਬੜੇ ਮੀਆਂ ਛੋਟੇ ਮੀਆਂ, ਹੀਰੋ ਹਿੰਦੋਸਤਾਨੀ, ਕੁਦਰਤ, ਸਿਰਫ ਤੁਮ, ਕਿਆਮਤ, ਆ ਅਬ ਲੌਟ ਚਲੇ, ਅਨਾੜੀ ਨੰ:1, ਰਾਜਾ ਜੀ, ਹਸੀਨਾ ਮਾਨ ਜਾਏਗੀ, ਹਿੰਦੋਸਤਾਨ ਕੀ ਕਸਮ, ਜਾਨਵਰ, ਕਰੋਧ, ਬਿੱਲਾ ਨੰ:786, ਦੁਲਹਨ ਹਮ ਲੇ ਜਾਏਂਗੇ, ਜ਼ੋਰੂ ਕਾ ਗੁਲਾਮ, ਕੁਆਰਾ, ਧੜਕਨ, ਤੇਰਾ ਜਾਦੂ ਚੱਲ ਗਯਾ, ਇਤਫਾਕ, ਗਲੀਉਂ ਕਾ ਬਾਦਸ਼ਾਹ, ਡਾਇਲ 100, ਸਿੰਧੂਰ ਕੀ ਸੌਗੰਧ, ਹਾਂ ਮੈਨੇ ਭੀ ਪਿਆਰ ਕੀਆ, ਵਧਾਈ ਹੋ ਵਧਾਈ, ਯੇ ਹੈ ਜਲਵਾ, ਅੱਖੀਉਂ ਸੇ ਗੋਲੀ ਮਾਰੇ, ਵਾਹ ਤੇਰਾ ਕਿਆ ਕਹਨਾ, ਜੀਨਾ ਸਿਰਫ ਤੇਰੇ ਲੀਏ, ਚਲੋ ਇਸ਼ਕ ਲੜਾਏ, ਬਸਤੀ, ਪਰਵਾਨਾ, ਫਨਟੂਸ਼, ਕੋਨ ਹੈ ਜੋ ਸਪਨੋਂ ਮੇਂ ਆਯਾ, ਸੁਨੋ ਸਸੁਰ ਜੀ, ਮੁੱਝ ਸੇ ਸ਼ਾਦੀ ਕਰੋਗੀ, ਧੜਕਨੇ, ਖੁੱਲਮ ਖੁੱਲਾ ਪਿਆਰ ਕਰੇਗੇਂ, ਕੋਈ ਮੇਰੇ ਦਿਲ ਮੇਂ ਹੈ, ਫੈਮਿਲੀ, ਜਗਿਆਸਾ, ਉਮਰ, ਅੰਡਰ ਟਰਾਇਲ, ਦੇਸ਼ ਧਰੋਹੀ, ਮਹਿਬੂਬਾ, ਡਾਂਟਵਰੀ, ਦੀਵਾਨਾ ਮੈਂ ਦੀਵਾਨਾ, ਮਿ:ਮਨੀ, ਕਿਲ ਦਿਲ, ਦਿਲ ਭੀ ਖਾਲੀ ਜ਼ੇਬ ਭੀ ਖਾਲੀ, ਲਤੀਫ, ਹੋ ਗਿਆ ਦਿਮਾਗ ਕਾ ਦਹੀਂ, ਹੇਰਾਫੇਰੀ, ਪੋਸਟਰ ਬੁਆਏ ਆਦਿ ਕਈ ਫਿਲਮਾਂ ਵਿੱਚ ਐਕਟਿੰਗ ਅਤੇ ਕਈਆਂ ਵਿੱਚ ਲੇਖਣੀ ਦੇ ਜੌਹਰ ਦਿਖਾਏ।ਇਸ ਤੋਂ ਇਲਾਵਾ ਹਸਨਾ ਮੱਤ, ਮਿ:ਧਨਸੁੱਖ ਤੇ ਹੇ ਪੜੋਸੀ ਕੌਨ ਹੈ ਦੋਸ਼ੀ ਤੇ ਹੋਰ ਵੀ ਕਈ ਟੀ.ਵੀ ਪ੍ਰੋਗਰਾਮ ਕੀਤੇ। ਇਸ ਉਮਰ ਭਰ ਦੀ ਕਮਾਈ ਲਈ ਕਾਦਰ ਖਾਨ ਨੂੰ 1982 ਵਿੱਚ ਮੇਰੀ ਅਵਾਜ਼ ਸੁਨੋ ਦੇ ਡਾਇਲਾਗ ਲਈ ਫਿਲਮ ਫੇਅਰ ਐਵਾਰਡ, 1991 ਵਿੱਚ ਬਾਪ ਨੰਬਰੀ ਬੇਟਾ ਦਸ ਨੰਬਰੀ ਲਈ ਫਿਲਮ ਫੇਅਰ ਬੈਸਟ ਕਮੇਡੀਅਨ ਐਵਾਰਡ, 1993 ਵਿੱਚ ਫਿਲਮ ਅੰਗਾਰ ਦੇ ਡਾਇਲਾਗ ਲਿੱਖਣ ਲਈ ਫਿਲਮ ਫੇਅਰ ਬੈਸਟ ਡਾਇਲਾਗ ਐਵਾਰਡ ਤੇ 2013 ਵਿੱਚ ਸਾਹਿਤਯ ਸ਼ਰੋਮਣੀ ਐਵਾਰਡ ਮਿਲਿਆ। ਕਾਦਰ ਖਾਨ ਦਾ ਨਿਕਾਹ ਅਜ਼ਰਾ ਖਾਨ ਨਾਲ ਹੋਇਆ ਜੋ ਇੱਕ ਹਾਊਸ ਵਾਈਫ ਹੈ। ਕਾਦਰ ਖਾਨ ਦੇ ਤਿੰਨ ਬੇਟੇ ਹਨ ਕੁਆਦਸ ਖਾਨ, ਸਰਫਰਾਜ਼ ਖਾਨ ਤੇ ਸ਼ਾਹਨਵਾਜ਼ ਖਾਨ ਤੇ ਨੂੰਹ ਸ਼ਾਇਸਤਾ ਖਾਨ ਹੈ ਜੋ ਕਿ ਅੱਜ ਕੱਲ ਸਾਰਾ ਪ੍ਰੀਵਾਰ ਟੋਰਾਂਟੋ ਕੈਨੇਡਾ ਵਿਖੇ ਰਹਿ ਰਿਹਾ ਹੈ।ਉਹਨਾਂ ਦੇ ਬੇਟੇ ਸਰਫਰਾਜ਼ ਖਾਨ ਨੇ ਫਿਲਮਾਂ ਵਿੱਚ ਕਿਸਮਤ ਅਜ਼ਮਾਈ ਸੀ, ਪਰ ਗੱਲ ਨਹੀ ਬਣੀ। ਸਰਫਰਾਜ਼ ਖਾਨ ਦੀ ਸਲਮਾਨ ਖਾਨ ਨਾਲ ‘ਤੇਰੇ ਨਾਮ’ ਤੇ ‘ਵਾਂਟੇਡ’ ਫਿਲਮਾਂ ਹਨ ਤੇ ਕਈ ਹੋਰ ਫਿਲਮਾਂ ਵਿੱਚ ਵੀ ਸਾਈਡ ਹੀਰੋ ਦੇ ਰੋਲ ਕੀਤੇ ਹਨ ਸ਼ਾਇਦ ਸਿਤਾਰੇ ਗਰਦਿਸ਼ ਵਿੱਚ ਹਨ। ਰੋਟੀ ਲਈ ਮੁਹਤਾਜ਼ ਕਾਦਰ ਖਾਨ ਕੋਲ ਅੱਜ ਕਰੋੜਾਂ ਅਰਬਾਂ ਦੀ ਜਾਇਦਾਦ ਹੈ। ਜਿਸ ਵਿੱਚ ਬੰਗਲੇ, ਕਈ ਬੀ. ਐਮ. ਡਬਲਿਊ ਗੱਡੀਆਂ, ਜਿੰਨ੍ਹਾਂ ਦੀ ਕੀਮਤ ਇੱਕ-ਇੱਕ ਕਰੋੜ ਦੇ ਲਗਭਗ ਹੈ ਤੇ ਹੋਰ ਵੀ ਬਹੁਤ ਜਾਇਦਾਦ ਹੈ, ਪਰ ਨਾਲ ਕੁੱਝ ਨਹੀ ਜਾਣਾ। ਸਭ ਕੁੱਝ ਇੱਥੇ ਹੀ ਰਹਿ ਜਾਣਾ ਹੈ। ਤੁਹਾਡੇ ਕੀਤੇ ਹੋਏ ਚੰਗੇ ਕੰਮਾਂ ਕਰਕੇ ਹੀ ਲੋਕਾਂ ਨੇ ਤੁਹਾਨੂੰ ਯਾਦ ਰੱਖਣਾ ਹੈ। ਸੋ ਕਾਦਰ ਖਾਨ ਸਾਹਬ ਵੀ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਇਹ ਸਾਲ ਪੂਰਾ ਕਰਕੇ 31 ਦਸੰਬਰ 2018 ਨੂੰ ਉਹਨਾਂ ਟੋਰਾਂਟੋ ਕੈਨੇਡਾ ਵਿੱਚ ਆਖਰੀ ਸਾਹ ਲਿਆ ਤੇ ਸਾਥੋਂ ਸਦਾ ਲਈ ਵਿੱਛੜ ਗਏ। ਉਥੇ ਹੀ ਉਹਨਾਂ ਨੂੰ ਸਪੁਰਦ-ਏ-ਖਾਕ ਕੀਤਾ ਗਿਆ। ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਆਪਣੇ ਕੀਤੇ ਹੋਏ ਕੰਮਾਂ ਕਰਕੇ, ਉਹ ਸਦਾ ਸਾਡੇ ਚੇਤਿਆਂ ਵਿੱਚ ਵੱਸੇ ਰਹਿਣਗੇ।
ਲੇਖਕ- ਧਰਮਿੰਦਰ ਸਿੰਘ(ਚੱਬਾ), ਪਿੰਡ ਤੇ ਡਾਕ:ਚੱਬਾ, ਤਰਨਤਾਰਨ ਰੋਡ, ਅੰਮ੍ਰਿਤਸਰ-143022
ੲਮੳਲਿ:ਦਹੳਰਮਨਿਦੲਰਸਨਿਗਹਚਹੳਬਬੳਗਮੳਲਿ.ਚੋਮ 9781751690

Send this to a friend