Skip to content
Independent perspectives. Global stories.
BREAKING

ਦਰੱਖਤ ਲਗਾਓ ਪਾਣੀ ਤੇ ਜ਼ਿੰਦਗੀ ਬਚਾਓ

Share this story

ਪੰਜਾਬ ਵਿਚ ਪਾਣੀ ਦਾ ਪਧਰ ਦਿਨੋ – ਦਿਨ ਹੇਠਾ ਵਲ ਨੂੰ ਜਾ ਰਿਹਾ ਹੈ, ਜੋ ਪੰਜਾਬ ਦੀ ਕਿਰਸਾਨੀ ਦੇ ਨਾਲ ਨਾਲ ਪੂਰੇ ਸੂਬੇ ਲਈ ਗੰਭੀਰ ਸਮਸਿਆਂ ਬਣਦਾ ਜਾ ਰਿਹਾ ਹੈ, ਕਿਉਕਿ ਪਾਣੀ ਤੋ ਬਿਨਾ ਧਰਤੀ ਤੇ ਕੁਝ ਵੀ ਨਹੀ ਹੈ, ਨਾ ਤਾਂ ਕੋਈ ਫਸਲ ਹੋਵੇਗੀ ਤੇ ਨਾ ਹੀ ਲੋਕਾਂ ਨੂੰ ਜਿੰਦਗੀ ਨਸੀਬ ਹੋਵੇਗੀ, ਇਸ ਲਈ ਹਰ ਇਕ ਬੰਦੇ ਨੂੰ ਪਾਣੀ ਨੂੰ ਬਚਾਉਣ ਦੀ ਕੋਸਿਸ ਕਰਨੀ ਪਵੇਗੀ, ਬੇਲੋੜਾਂ ਪਾਣੀ ਡੋਲਣ ਜਾਂ ਵਰਤਣ ਤੇ ਸੰਜਮ ਕਰਨਾ ਪਵੇਗਾ, ਪਾਣੀ ਨੂੰ ਬਚਾਉਣ ਲਈ ਉਪਰਾਲੇ ਕਰਨੇ ਪੈਣਗੇ, ਵਧ ਤੋ ਵਧ ਦਰਖਤ ਲਗਾਉਣਾ ਸਮੇ ਦੀ ਮੁਖ ਲੋੜ ਬਣ ਗਿਆ ਹੈ, ਕਿਉਕਿ ਕੁਦਰਤ ਨੇ ਵੀ ਕੁਝ ਨਿਯਮ ਬਣਾਏੇ ਹੋਏ ਨੇ, ਜੇ ਅਸੀ ਉਹਨਾਂ ਨਿਯਮਾਂ ਨੂੰ ਆਪਣੇ ਆਪ ਤੇ ਲਾਗੂ ਨਹੀ ਕਰਾਗੇ ਤਾਂ ਇਹ ਸਾਫ ਸਾਬਿਤ ਹੋ ਜਾਂਦਾ ਕਿ ਸਾਡੀ ਜਿੰਦਗੀ ਦਾ ਕੋਈ ਪਲ ਵੀ ਆਖਰੀ ਹੋ ਸਕਦਾ, ਕਿਉਕਿ ਜਿਹਨਾਂ ਚੀਜਾਂ ਦੀ ਸਾਨੂੰ ਜਿੰਦਗੀ ਜਿਉਣ ਲਈ ਸਖਤ ਜਰੂਰਤ ਹੈ , ਜਦੋ ਅਸੀ ਉਹਨਾਂ ਨੂੰ ਹੀ ਨਾ ਆਪਣੇ ਲਈ ਬਚਾ ਸਕੇ ਤਾਂ ਆਪਣੀ ਜਿੰਦਗੀ ਵੀ ਕਦੇ ਨਹੀ ਬਚਾ ਸਕਾਗੇ, ਜਿਵੇ ਸਾਨੂੰ ਜਿਉਣ ਲਈ ਆਕਸੀਜਨ ਦੀ ਜਰੂਰਤ ਪੈਦੀ ਹੈ ਜੋ ਦਰਖਤ ਹਵਾ ਰਾਹੀ ਸਾਡੇ ਤਕ ਪਹੁੰਚਾਉਦੇ ਹਨ ਤੇ ਅਸੀ ਉਸ ਨਾਲ ਜਿਉਦੇ ਹਾਂ, ਅਸਲ ਵਿਚ ਅਸੀ ਦਰਖਤਾਂ ਸਹਾਰੇ ਜਿੰਦਗੀ ਜਿਉਦੇ ਹਾਂ, ਦਰਖਤ ਗੰਧਲੀਆਂ ਗੈਸਾਂ ਨੂੰ ਆਪਣੇ ਵਿਚ ਸਮਾਉਦੇ ਹਨ ਤੇ ਸਾਨੂੰ ਸਾਫ ਤੇ ਸੁਧ ਹਵਾ ਰਾਹੀ ਲਗਾਤਾਰ ਆਕਸੀਜਨ ਦਿੰਦੇ ਰਹਿੰਦੇ ਹਨ, ਸਾਡੀ ਜਿੰਦਗੀ ਦਾ ਅਸਲੀ ਮੁਢ ਦਰਖਤ ਹੀ ਹਨ, ਲੋੜ ਹੈ ਜਿੰਦਗੀ ਜਿਉਣ ਲਈ ਦਰਖਤਾਂ ਨੂੰ ਲਗਾਉਣ ਦੀ ਤਾਂ ਕਿ ਦਰਖਤ ਲਗਾ ਕੇ ਅਸੀ ਪਾਣੀ ਅਤੇ ਆਪਣੀ ਜਿੰਦਗੀ ਜਿਉਣ ਲਈ ਲੋੜੀਦੀ ਆਕਸੀਜਨ ਪ੍ਰਾਪਤ ਕਰ ਸਕੀਏ, ਜੇਕਰ ਅਸੀ ਦਰਖਤ ਵਧ ਤੋ ਵਧ ਲਗਾਵਾਂਗੇ ਤਾਂ ਇਹ ਨਿਸ਼ਚਿਤ ਹੈ ਕਿ ਸਾਡੇ ਸੂਬੇ ਵਿਚ ਲੋੜੀਂਦੀ ਬਰਸਾਤ ਵੀ ਹੋਵੇਗੀ ਤੇ ਜਿਸ ਨਾਲ ਪਾਣੀ ਦਾ ਜੋ ਪਧਰ ਹੇਠਾਂ ਵਲ ਜਾ ਰਿਹਾ ਹੈ , ਉਹ ਵੀ ਉਪਰ ਵਲ ਨੂੰ ਆਉਣਾ ਸੁਰੂ ਹੋ ਜਾਵੇਗਾ, ਇਸ ਤਰ੍ਹਾਂ ਅਸੀ ਸਿਆਣਿਆਂ ਦੀ ਕਹਾਵਤ ਠ ਇਕ ਤੀਰ ਨਾਲ ਜੋ ਨਿਸਾਨੇ ਲਗਾਠ ਸਕਦੇ ਹਾ ਕਿਉਕਿ ਦਰਖਤ ਲਗਾਉਣ ਨਾਲ ਬਰਸਾਤ ਸਮੇ ਸਿਰ ਹੁਂਦੀ ਰਹੇਗੀ ਜਿਸ ਨਾਲ ਅਸ਼ੀ ਪਾਣੀ ਨੂੰ ਹੇਠਾਂ ਜਾਣ ਤੋ ਬਚਾ ਲਵਾਗੇ ਤੇ ਨਾਲ ਹੀ ਦਰਖਤਾਂ ਤੋ ਲੋੜੀਦੀ ਆਕਸੀਜਨ ਪ੍ਰਾਪਤ ਕਰਕੇ ਆਪਣੀ ਜਿੰਦਗੀ ਸੁਖਾਲੀ ਬਤੀਤ ਕਰ ਲਵਾਗੇ।

WRITTEN BY