Skip to content
Independent perspectives. Global stories.
BREAKING

ਆਓ ਫਜ਼ੂਲ ਖਰਚੀ ਦੀ ਜਗ੍ਹਾ ਲੋੜਵੰਦਾਂ ਦੀ ਮਦਦ ਕਰਕੇ ਮਨਾਈਏ ਨਵੀਂ ਦੀਵਾਲੀ

Share this story

ਦੀਵਾਲੀ ਦਾ ਤਿਉਹਾਰ ਅਸੀਂ ਹਜਾਰਾਂ ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ ਇਹ ਕੋਈ ਦਸਣ ਵਾਲੀ ਗਲ ਨਹੀਂ ਕਿ ਅਸੀਂ ਦੀਵਾਲੀ ਕਿਉ ਮਨਾਉਂਦੇ ਹਾਂ ਸਭ ਨੂੰ ਪਤਾ ਹੈ ਕਿ ਹਿੰਦੂ ਧਰਮ ਵਿਚ ਦੀਵਾਲੀ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ, ਅਤੇ ਲਕਸ਼ਮਣ ਜੀ, ਜਦੋ 14 ਸਾਲ ਦਾ ਵਨਵਾਸ ਕਟ ਕੇ ਅਤੇ ਰਾਵਣ ਦੀ ਲੰਕਾ ਸਰ ਕਰਕੇ ਵਾਪਸ ਅਯੁਧਿਆ ਆਏ ਸੀ ਤਾਂ ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ ਵਿਚ ਲੋਕਾਂ ਨੇ ਆਪਣੇ ਘਰਾਂ ਦੀਆਂ ਛਤਾ ਦੀਵੇ ਜ੍ਹਗਾਏ ਸੀ ਅਤੇ ਬਹੁਤ ਸਾਰੇ ਪਕਵਾਨ ਬਣਾਏ। ਜੇਕਰ ਦੀਵਾਲੀ ਦੀ ਗਲ ਸਿਖ ਧਰਮ ਵਿਚ ਕਰੀਏ ਤਾਂ ਸਿਖ ਧਰਮ ਵਿਚ ਇਸ ਤਿਉਹਾਰ ਨੂੰ ਬੰਦੀ ਛੋੜ ਦਿਵਸ ਕਿਹਾ ਜਾਂਦਾ ਹੈ ਉਹ ਵੀ ਸਾਨੂੰ ਸਭ ਨੂੰ ਪਤਾ ਹੈ ਕਿ ਉਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਆਲੀਅਰ ਦੇ ਕਿਲ੍ਹੇ ਵਿਚੋ 52 ਰਾਜੇ ਆਪਣੇ ਨਾਲ ਰਿਹਾਅ ਕਰਵਾਏ ਸਨ ਜੋ ਕਿ ਮੁਗਲ ਬਾਦਸ਼ਾਹ ਨੇ ਬੰਦੀ ਬਣਾ ਕੇ ਰਖੇ ਹੋਏ ਸੀ। ਜੋ ਕਿ ਇਸ ਤਿਉਹਾਰ ਨੂੰ ਸਾਡੇ ਲੋਕ ਅਜ ਵੀ ਪੁਰੇ ਭਾਰਤ ਦੇਸ਼ ਵਿਚ ਬਹੁਤ ਸ਼ਰਧਾ ਅਤੇ ਚਾਅ ਨਾਲ ਮਨਾਉਂਦੇ ਹਨ। ਸਮੇਂ ਦੇ ਨਾਲ-ਨਾਲ ਲੋਕਾਂ ਦਾ ਤਿਉਹਾਰ ਮਨਾਉਣ ਦਾ ਤਰੀਕਾ ਵੀ ਬਦਲਦਾ ਜਾ ਰਿਹੈ। ਪਹਿਲਾਂ ਲੋਕ ਮਿਟੀ ਦੇ ਦੀਵੇ ਆਪਣੇ ਘਰਾਂ ਦੀਆਂ ਛਤਾਂ ਉਤੇ ਬਾਲਦੇ ਸੀ ਪਰ ਅਜ-ਕੱਲ੍ਹ ਦੀਵਿਆਂ ਦੀ ਜਗ੍ਹਾ ਦੀਪਮਾਲਾ ਨੇ ਲੈ ਲਈ ਹੈ, ਇਸ ਤਿਉਹਾਰ ਵਾਲੇ ਦਿਨ ਲੋਕ ਮੰਦਿਰਾਂ, ਮਸਜਿਦਾਂ, ਗੁਰਦੁਆਰਿਆਂ ਵਿਚ ਜਾ ਕੇ ਪਾਠ ਪੂਜਾ ਕਰਦੇ ਹਨ। ਤਰ੍ਹਾਂ ਤਰ੍ਹਾਂ ਦੇ ਫਲ ਅਤੇ ਮਠਿਆਈਆ ਮੰਦਿਰਾਂ, ਗੁਰੂਦੁਆਰਿਆਂ ਵਿਚ ਸ਼ਰਧਾ ਨਾਲ ਲੋਕ ਚੜਾਉਦੇ ਹਨ ਅਤੇ ਆਪਣੇ ਰਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਰਾਤ ਦੇ ਸਮੇਂ ਖੂਬ ਪਟਾਕੇ ਚਲਾਉਦੇ ਹਨ। ਜਿਸ ਨਾਲ ਅਸੀਂ ਆਪਣਾ ਪੈਸਾ ਤਾਂ ਬਰਬਾਦ ਕਰਦੇ ਹੀ ਹਾਂ। ਨਾਲ-ਨਾਲ ਆਪਣੀ ਸਿਹਤ ਅਤੇ ਆਪਣਾ ਵਤਾਵਰਨ ਵੀ ਖ਼ਰਾਬ ਕਰ ਲੈਦੇ ਹਾਂ ਅਤੇ ਆਤਿਸ਼ਬਾਜੀ ਨਾਲ ਕਈਆ ਥਾਵਾਂ ਤੇ ਤਾ ਅਗ ਵੀ ਲਗ ਜਾਦੀ ਹੈ ਜਿਸ ਨਾਲ ਮਾਲੀ ਨੁਕਸਾਨ ਹੋਣ ਦੇ ਨਾਲ ਨਾਲ ਕਈ ਥਾਵਾਂ ਤੇ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਮੈਨੂੰ ਲਗਦਾ ਹੈ ਕਿ ਜੋ ਅਸੀ ਪੈਸਾ ਮੰਦਿਰਾਂ ਜਾ ਗੁਰੂ ਘਰ ਵਿਚ ਜਾ ਪਟਾਕਿਆਂ ਤੇ ਆਤਿਸ਼ਬਾਜੀ ਤੇ ਖਰਾਬ ਕਰਦੇ ਹਾਂ ਉਹਨਾਂ ਪੈਸਿਆਂ ਨਾਲ ਅਸੀਂ ਕਿਸੇ ਭੁਖੇ ਨੂੰ ਰੋਟੀ ਖੁਵਾ ਦੇਈਏ ਕਿਸੇ ਨੰਗੇ ਦਾ ਸਰੀਰ ਢਕ ਦੇਈਏ ਕਿਸੇ ਗਰੀਬ ਮਜਦੂਰ ਦੀ ਕੁੜੀ ਦੇ ਵਿਆਹ ਵਿਚ ਉਹਨਾਂ ਪੈਸਿਆਂ ਨਾਲ ਕੁਝ ਹਿਸਾ ਪਾ ਦੇਈਏ ਕਿਸੇ ਲੋੜਵੰਦ ਬਚੇ ਨੂੰ ਕਿਤਾਬਾਂ ਜਾ ਵਰਦੀ ਲੈ ਦਿਤੀ ਜਾਵੇ ਇਸ ਨਾਲ ਨਾ ਤਾਂ ਸਾਡੀ ਸਿਹਤ ਖਰਾਬ ਹੋਵੇਗੀ ਨਾ ਹੀ ਸਾਡਾ ਵਾਤਾਵਰਨ ਖ਼ਰਾਬ ਹੋਵੇਗਾ ਅਤੇ ਮੈਨੂੰ ਲਗਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਸਾਡਾ ਰਬ ਵੀ ਸਾਡੇ ਤੋਂ ਜਿਆਦਾ ਖੁਸ ਹੋਵੇਗਾ, ਕਿਉਂਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ।
ਆਉ ਸਾਰੇ ਰਲਕੇ ਨਵੀ ਦੀਵਾਲੀ ਮਨਾਈਏ, ਕਿਸੇ ਗਰੀਬ ਦੇ ਮੂੰਹ ਵਿਚ ਨਿਵਾਲਾ ਪਾਈਏ,
ਨਾ ਕਰੀਏ ਅਸੀ ਸੌਰ ਪ੍ਰਦੂਸ਼ਨ ਨਾ ਕਰੀਏ ਧੂੰਆਂ ਪ੍ਰਦੂਸ਼ਨ ਵਤਾਵਰਨ ਨੂੰ ਸਾਫ ਬਣਾਈਏ,
ਆਉ ਸਾਰੇ ਰਲ ਨਵੀ ਦੀਵਾਲੀ ਮਨਾਈਏ ਕਿਸੇ ਗਰੀਬ ਦੇ ਮੂੰਹ ਵਿਚ ਨਿਵਾਲਾ ਪਾਈ ਏ,
ਕਰੀਏ ਆਪਣੀ ਸਿਹਤ ਦਾ ਖਿਆਲ ਅੱਜ ਤੋ ਬਾਅਦ ਨਾ ਪਟਾਕੇ ਚਲਾਈਏ ਨਾਲੇ ਬਾਪੂ ਦੀ ਮਿਹਨਤ ਦਾ ਪੈਸਾ ਬਚਾਈਏ,
ਆਉ ਨਵੀਂ ਦੀਵਾਲੀ ਮਨਾਈ ਏ ਕਿਸੇ ਗਰੀਬ ਦੇ ਮੂੰਹ ਵਿਚ ਨਿਵਾਲਾ ਪਾਈਏ।

WRITTEN BY