Skip to content
Independent perspectives. Global stories.
BREAKING

ਪਵਿੱਤਰ ਪਾਪੀ ਲੋਕ

Share this story

ਮੇਰੀ ਰੋਟੀ ਟਿਫ਼ਨ ਵਿਚ ਪਾ ਦੇ ਮਾਂ। ਅੱਜ ਮੈਨੂੰ ਬਹੁਤ ਦੇਰ ਹੋ ਗਈ ਹੈ। ਲੈਬੋਰੇਟਰੀ ਵਿਚ ਮਰੀਜ਼ ਉਡੀਕ ਕਰ ਰਹੇ ਹੋਣੇ ਆ। ਸੁਖਵਿੰਦਰ ਨੇ ਰਸੋਈ ਦੇ ਗੇਟ ਕੋਲ ਖੜਕੇ ਆਪਣੀ ਮਾਂ ਗੁਰਮੀਤ ਕੌਰ ਨੂੰ ਕਿਹਾ।
ਠਰੋਟੀ ਤਾਂ ਮੈਂ ਕਦੋਂ ਦੀ ਪਾ ਦਿੱਤੀ ਪੁੱਤ। ਤੂੰ ਤਿਆਰ ਹੋਣ ਨੂੰ ਹੀ ਟਾਈਮ ਲਾ ਦਿੱਤਾੂ। ਸੁਖਵਿੰਦਰ ਨੂੰ ਰੋਟੀ ਵਾਲਾ ਟਿਫ਼ਨ ਫੜਾਉਂਦਿਆਂ ਮਾਂ ਨੇ ਆਖਿਆ।
ਠਮੈਂ ਤਾਂ ਟਾਈਮ ਨਾਲ ਤਿਆਰ ਹੋ ਗਿਆ ਸੀ ਮਾਂ। ਕਾਰ ਦੀ ਚਾਬੀ ਨਹੀਂ ਲੱਭੀ ਕਿੰਨਾ ਚਿਰ ਤਾਂ ਉਸ ਕਰਕੇ ਦੇਰ ਹੋ ਗਈੂ। ਸੁਖਵਿੰਦਰ ਨੇ ਮਾਂ ਹੱਥੋਂ ਟਿਫ਼ਨ ਫੜ੍ਹ ਕੇ ਕਾਰ ਵੱਲ ਤੁਰਦੇ ਹੋਏ ਨੇ ਕਿਹਾ।
ਸੁਖਵਿੰਦਰ ਨੂੰ ਪਹਿਲਾਂ ਹੀ ਦੇਰ ਹੋ ਗਈ ਸੀ। ਉਸ ਨੇ ਕਾਰ ਨੂੰ ਬਿਨਾਂ ਸਾਫ਼ ਕੀਤਿਆਂ ਹੀ ਸਟਾਰਟ ਕਰ ਲਿਆ। ਕਾਰ ਲੈ ਕੇ ਜਦੋਂ ਘਰ ਦੀ ਵੀਹੀ ਵਾਲਾ ਮੋੜ ਮੁੜਿਆ ਤਾਂ ਅੱਗੋਂ ਸਿਆਮਾ ਨੰਬਰਦਾਰ ਮਿਲ ਗਿਆ। ਸਿਆਮਾ ਸੁਖਵਿੰਦਰ ਦਾ ਗੁਆਂਢੀ ਸੀ ਤੇ ਦੋਵਾਂ ਦੇ ਖੇਤਾਂ ਦੀ ਵੱਟ ਵੀ ਸਾਂਝੀ ਸੀ। ਸ਼ਿਆਮੇ ਕੋਲ ਵੀਹ ਘੁਮਾ ਪੈਲੀ ਸੀ। ਪਰ ਸੁਖਵਿੰਦਰ ਕੋਲ ਸਿਰਫ਼ ਚਾਰ ਘੁਮਾ ਹੀ ਜ਼ਮੀਨ ਸੀ। ਸੁਖਵਿੰਦਰ ਦੇ ਪਿਤਾ ਜਗਤਾਰ ਸਿੰਘ ਦੀ ਕਈ ਵਰ੍ਹੇ ਪਹਿਲਾਂ ਇੱਕ ਸੜਕੀ ਹਾਦਸੇ ਵਿਚ ਮੌਤ ਹੋ ਗਈ ਸੀ। ਚਾਰ ਘੁਮਾ ਜ਼ਮੀਨ ਨਾਲ ਗੁਜ਼ਾਰਾ ਨਹੀਂ ਹੁੰਦਾ ਸੀ।ਇਸ ਲਈ ਸੁਖਵਿੰਦਰ ਨੇ ਲੈਬੋਰੇਟਰੀ ਦਾ ਕੰਮ ਸਿੱਖ ਲਿਆ। ਕੰਮ ਸਿੱਖਣ ਤੋਂ ਬਾਅਦ ਉਸ ਨੇ ਪਿੰਡ ਵਿਚ ਲੈਬੋਰੇਟਰੀ ਦੀ ਦੁਕਾਨ ਕਰ ਲਈ। ਪਿੰਡ ਵਿਚ ਆਮਦਨ ਘੱਟ ਹੁੰਦੀ। ਪਿੰਡ ਵਾਲੀ ਦੁਕਾਨ ਬੰਦ ਕਰਕੇ ਸ਼ਹਿਰ ਵਿਚ ਦੁਕਾਨ ਕਰ ਲਈ ਸੀ। ਸ਼ਹਿਰ ਵਿਚ ਆਸੇ ਪਾਸੇ ਪਿੰਡਾਂ ਦੇ ਮਰੀਜ਼ ਟੈਸਟ ਕਰਵਾਉਣ ਲਈ ਆਉਂਦੇ। ਆਮਦਨ ਜ਼ਿਆਦਾ ਹੋਣ ਲੱਗੀ ਤਾਂ ਸਾਲ ਕੁ ਬਾਅਦ ਉਸ ਨੇ ਨਵੀਂ ਕਾਰ ਲੈ ਲਈ। ਜਿਸ ਦਿਨ ਕਾਰ ਲਈ ਸੀ। ਸਾਰਾ ਅਗਵਾੜ ਹੱਕਾ ਬੱਕਾ ਰਹਿ ਗਿਆ ਸੀ। ਅਗਵਾੜ ਵਿਚ ਸੁਖਵਿੰਦਰ ਦੀ ਇਕੱਲੇ ਸਿਆਮੇ ਨੰਬਰਦਾਰ ਨਾਲ ਹੀ ਬਣਦੀ ਸੀ। ਸਿਆਮੇ ਨੰਬਰਦਾਰ ਨੇ ਜੇ ਕਿਤੇ ਸ਼ਹਿਰ ਜਾਣਾ ਹੁੰਦਾ ਤਾਂ ਉਹ ਸੁਖਵਿੰਦਰ ਨਾਲ ਸੀਗਾ ਕਰਦਾ। ਅੱਜ ਵੀ ਉਹ ਉਸ ਦੀ ਕਾਰ ਵਿਚ ਬੈਠ ਗਿਆ। ਕਾਰ ਪਿੰਡ ਵਾਲਾ ਬੱਸ ਸਟੈਂਡ ਹੀ ਟੱਪੀ ਸੀ ਕਿ ਸਿਆਮੇ ਨੇ ਸੁਖਵਿੰਦਰ ਦੀ ਸੀਟ ਦੇ ਪਿੱਛੇ ਹੱਥ ਰੱਖਦਿਆਂ ਆਖਿਆ।
ਠਸੁਖਵਿੰਦਰ ਸ਼ੇਰਾ!ਭਲਾ ਕਿੰਨੀ ਕੁ ਕਮਾਈ ਹੋ ਜਾਂਦੀ ਆ ਤੇਰੇ ਵਾਲੇ ਕੰਮ ਵਿਚੋਂ। ਕਈ ਵਾਰ ਮੈਂ ਸੋਚਦਾ ਕਿਉਂ ਨਾ ਮੈਂ ਆਪਣੇ ਵੱਡੇ ਪੋਤੇ ਤਰਸੇਮ ਨੂੰ ਤੇਰੇ ਨਾਲ ਭੇਜ ਦਿਆਂ ਕਰਾਂ। ਉਹ ਵੀ ਕੰਮ ਸਿੱਖ ਕੇ ਪਿੰਡ ਕੋਈ ਛੋਟੀ ਮੋਟੀ ਦੁਕਾਨ ਕਰ ਲਊੂ।
ਠਕਮਾਈ ਤਾਂ ਤਾਇਆ ਬੱਸ ਚੁੱਲ੍ਹਾ ਹੀ ਚੱਲਦਾ। ਤੂੰ ਸੋਚਦਾ ਹੋਵੇਗਾ ਬਈ ਜੇ ਕਮਾਈ ਨਹੀਂ ਤਾਂ ਗੱਡੀ ਕਿੱਥੋਂ ਲੈ ਲਈ। ਇਹ ਤਾਂ ਤਾਇਆ ਕਿਸ਼ਤਾਂ ਤੇ ਲਈ ਆ। ਤੂੰ ਐਵੇਂ ਨਾ ਭੁਲੇਖਾ ਪਾਲ ਲਈੂ। ਕਹਿ ਕੇ ਸੁਖਵਿੰਦਰ ਹੱਸ ਲਿਆ।
ਠਓ ਤਾਂ ਠੀਕ ਆ ਸ਼ੇਰਾ। ਪਰ ਸਾਲਾ ਖੇਤੀ ਵਿਚੋਂ ਤਾਂ ਕੁੱਝ ਬਚਦਾ ਨਹੀਂ। ਮੈਂ ਤਾਂ ਪੁੱਛਿਆ ਸੀੂ। ਕਹਿ ਕੇ ਸਿਆਮਾ ਕਾਰ ਦੇ ਸ਼ੀਸ਼ੇ ਰਾਹੀਂ ਬਾਹਰ ਵੱਲ ਨੂੰ ਦੇਖਣ ਲੱਗ ਗਿਆ।
ਸ਼ਹਿਰ ਜਾ ਕੇ ਉਸ ਨੇ ਸਿਆਮੇ ਨੂੰ ਬੱਸ ਸਟੈਂਡ ਕੋਲ ਉਤਾਰ ਦਿੱਤਾ ਤੇ ਕਾਰ ਨੂੰ ਦੁਕਾਨ ਵੱਲ ਜਾਂਦੇ ਰਸਤੇ ਪਾ ਲਿਆ। ਦੁਕਾਨ ਤੇ ਪਹੁੰਚਿਆਂ ਤਾਂ ਮਰੀਜ਼ ਵੱਡੀ ਗਿਣਤੀ ਵਿਚ ਬੈਠੇ ਸਨ। ਮਰੀਜ਼ਾਂ ਵਿਚ ਇੱਕ ਪੇਂਡੂ ਡਾਕਟਰ ਵੀ ਬੈਠਾ ਸੀ। ਉਸ ਨੇ ਆਪਣੀ ਪਛਾਣ ਦੱਸੀ। ਸੁਖਵਿੰਦਰ ਉਸ ਨੂੰ ਆਪਣੇ ਕੈਬਿਨ ਵਿਚ ਲੈ ਗਿਆ। ਕਾਫੀ ਚਿਰ ਦੋਵੇਂ ਗੱਲਾਂ ਬਾਤਾਂ ਕਰਦੇ ਰਹੇ। ਚਾਹ ਪਾਣੀ ਪੀਤਾ। ਕੁੱਝ ਸਮੇਂ ਬਾਅਦ ਉਹ ਡਾਕਟਰ ਖੜ੍ਹਾ ਹੋਇਆ ਤੇ ਕੈਬਿਨ ਤੋਂ ਬਾਹਰ ਆਇਆ। ਸੁਖਵਿੰਦਰ ਉਸ ਨੂੰ ਦੁਕਾਨ ਦੇ ਗੇਟ ਤੱਕ ਛੱਡ ਕੇ ਗਿਆ। ਉਸ ਦੇ ਜਾਣ ਤੋਂ ਬਾਅਦ ਸੁਖਵਿੰਦਰ ਦੇ ਚਿਹਰੇ ਤੇ ਰੌਣਕ ਆ ਗਈ ਸੀ। ਆਥਣੇ ਘਰ ਆ ਕੇ ਉਸ ਪੇਂਡੂ ਡਾਕਟਰ ਬਾਰੇ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਸ਼ਹਿਰ ਵਾਲੀ ਦੁਕਾਨ ਸਾਂਝੀ ਕਰ ਰਿਹਾ ਹੈ। ਮਾਂ ਨੇ ਮਨਾਂ ਵੀ ਕੀਤਾ ਕਿ ਉਹ ਇਕੱਲਾ ਹੀ ਦੁਕਾਨ ਚਲਾਵੇ। ਪਰ ਉਹ ਨਾ ਮੰਨਿਆ। ਸੁਖਵਿੰਦਰ ਜਨਮ ਤੋਂ ਹੀ ਆਪਣੇ ਪਿਤਾ ਪੁਰਖੀ ਘਰ ਵਿਚ ਰਹਿ ਰਿਹਾ ਸੀ। ਘਰ ਵਿਚ ਦੋ ਹੀ ਕਮਰੇ, ਬਰਾਂਡਾ ਤੇ ਰਸੋਈ ਸੀ। ਵਿਹੜਾ ਵੀ ਕੋਈ ਵੱਡਾ ਨਹੀਂ ਸੀ। ਪੇਂਡੂ ਡਾਕਟਰ ਦਾ ਆਪਣੀ ਦੁਕਾਨ ਵਿਚ ਸਾਂਝ ਪਵਾਉਣ ਤੋਂ ਸਾਲ ਕੁ ਬਾਅਦ ਸੁਖਵਿੰਦਰ ਨੇ ਕੋਠੀ ਪਾਉਣੀ ਸ਼ੁਰੂ ਕਰ ਦਿੱਤੀ। ਸਾਰਾ ਅਗਵਾੜ ਹੈਰਾਨ ਸੀ ਬਈ ਇਨ੍ਹਾਂ ਪੈਸਾ ਕਿੱਥੋਂ ਆ ਰਿਹਾ ਹੈ। ਕੁੱਝ ਲੋਕ ਖ਼ੁਸ਼ ਵੀ ਸਨ ਤੇ ਕਹਿੰਦੇ ਮੁੰਡਾ ਦਿਨ ਰਾਤ ਮਿਹਨਤ ਕਰਦਾ। ਪੰਜਾਂ ਸਾਲਾਂ ਵਿਚ ਸੁਖਵਿੰਦਰ ਨੇ ਆਪਣੇ ਤੋਂ ਛੋਟੀਆਂ ਦੋਵੇਂ ਭੈਣਾਂ ਵੀ ਵਿਆਹ ਦਿੱਤੀਆਂ ਸਨ। ਵਿਆਹ ਤੇ ਲੱਖਾਂ ਰੁਪਏ ਖ਼ਰਚ ਕੀਤੇ। ਆਪਣਾ ਵਿਆਹ ਵੀ ਕਰਵਾਇਆ। ਸੁਖਵਿੰਦਰ ਨੇ ਆਪਣੇ ਪਿੰਡ ਦੇ ਹੀ ਇੱਕ ਹੋਰ ਦੋਸਤ ਜੋਗਿੰਦਰ ਨੂੰ ਨਾਲ ਲੈ ਕੇ ਆਪਣਾ ਨਿੱਜੀ ਹਸਪਤਾਲ ਖ਼ੋਲ ਲਿਆ ਸੀ। ਦਿਨੋਂ ਦਿਨ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਵਧਦੀ ਗਈ। ਇਲਾਕੇ ਦਾ ਪੂਰਾ ਮਸ਼ਹੂਰ ਹਸਪਤਾਲ ਬਣ ਗਿਆ ਸੀ। ਚੰਗਾ ਨਾਂ ਹੋ ਗਿਆ ਸੀ ਸੁਖਵਿੰਦਰ ਦਾ। ਉਹ ਪਿੰਡ ਅਤੇ ਆਸੇ ਪਾਸੇ ਪਿੰਡਾਂ ਵਿਚ ਲੋੜਵੰਦ ਗ਼ਰੀਬਾਂ ਦੀ ਸੇਵਾ ਕਰਦਾ। ਉਨ੍ਹਾਂ ਨੂੰ ਕੱਪੜੇ, ਰਾਸ਼ਨ ਤੇ ਹੋਰ ਵਸਤਾਂ ਵੰਡਦਾ। ਅਖ਼ਬਾਰਾਂ ਵਿਚ ਉਸ ਦੇ ਵੱਲੋਂ ਗ਼ਰੀਬਾਂ ਦੀ ਸਹਾਇਤਾ ਕਰਨ ਵੇਲੇ ਤਸਵੀਰਾਂ ਛਪਦੀਆਂ। ਸਾਰਾ ਪਿੰਡ ਸੁਖਵਿੰਦਰ ਅਤੇ ਉਸ ਦੇ ਪਰਿਵਾਰ ਦੀ ਸਰਾਇਤਾ ਕਰਦੇ ਆਖਦੇ ਕਿੰਨੇ ਪਵਿੱਤਰ ਲੋਕ ਹਨ ਜੋ ਗ਼ਰੀਬਾਂ ਨੂੰ ਹਰ ਤਿੱਥ ਤਿਉਹਾਰ ਤੇ ਦਾਨ ਦਿੰਦੇ ਹਨ। ਤਾਹੀਂ ਤਾਂ ਚੰਗੀ ਕੋਠੀ ਕਾਰਾਂ ਤੇ ਜ਼ਮੀਨ ਵੀ ਹੋਰ ਬਣਾ ਲਈ ਹੈ। ਪਰ ਸਿਆਮੇ ਨੰਬਰਦਾਰ ਨੂੰ ਅੰਦਰੋਂ ਅੰਦਰੀਂ ਚਿੜ ਚੜ੍ਹਦੀ ਰਹਿੰਦੀ। ਬਈ ਸੁਖਵਿੰਦਰ ਨੇ ਉਸ ਨੂੰ ਝੂਠ ਕਿਹਾ ਸੀ ਕਿ ਲੈਬੋਰੇਟਰੀ ਦੇ ਕੰਮ ਵਿਚ ਕਮਾਈ ਘੱਟ ਹੈ। ਫੇਰ ਆ ਜ਼ਮੀਨਾਂ ਤੇ ਕੋਠੀਆਂ ਕਿੱਥੋਂ ਬਣ ਗਈਆਂ। ਉਹ ਵਿਚੋਂ ਵਿਚ ਤੜਫ਼ਦਾ ਰਹਿੰਦਾ। ਇੱਕ ਦਿਨ ਆਥਣੇ ਜਿਹੇ ਸਿਆਮਾ ਪੰਚਾਇਤ ਘਰ ਕੋਲ ਬਣੀ ਸੱਥ ਵਿਚ ਬੈਠਾ ਤਾਸ਼ ਖੇਡੀ ਜਾਂਦਾ ਸੀ। ਇਨ੍ਹਾਂ ਨੂੰ ਲੰਘਿਆ ਜਾਂਦਾ ਪੰਚਾਇਤ ਮੈਂਬਰ ਬਲਵੀਰਾ ਵੀ ਸੱਥ ਵਿਚ ਰੁਕ ਗਿਆ ਤੇ ਸਿਆਮੇ ਨੂੰ ਆਖਣ ਲੱਗਾ ਠਓ ਕਿਵੇਂ ਨੰਬਰਦਾਰਾਂ! ਪਤੰਦਰਾਂ ਤੂੰ ਇੱਥੇ ਤਾਸ਼ ਕੁੱਟੀ ਜਾਈ। ਤੇਰੇ ਗੁਆਂਢ ਵਿਚ ਇੰਨੀ ਵੱਡੀ ਗੱਲ ਹੋ ਗਈੂ।
ਠਨਾ ਮੈਂਬਰਾਂ ਮੈਨੂੰ ਤਾਂ ਪਤਾ ਨਹੀਂ। ਮੈਂ ਤਾਂ ਨਾਲੇ ਹੁਣੇ ਘਰੋਂ ਤੁਰਿਆ ਆਇਆੂ। ਹੱਥ ਵਿਚੋਂ ਤਾਸ਼ ਦੇ ਪੱਤੇ ਹੇਠਾਂ ਸੁੱਟਦੇ ਹੋਏ ਸਿਆਮੇ ਨੇ ਆਖਿਆ।
ਠਤੇਰਾ ਉਹ ਗੁਆਂਢੀ ਨੀਂ ਸੁਖਵਿੰਦਰ। ਜਿਸ ਦਾ ਹਸਪਤਾਲ ਖੋਲਿਆ ਹੋਇਆ। ਉਹ ਨੂੰ ਪੁਲਿਸ ਨੇ ਫੜ੍ਹ ਲਿਆੂ।
ਬਲਵੀਰੇ ਮੈਂਬਰ ਦੀ ਇਹ ਗੱਲ ਸੁਣ ਕੇ ਤਾਸ਼ ਖੇਡਣ ਵਾਲੇ ਦੂਜੇ ਬੰਦੇ ਵੀ ਖੜ੍ਹੇ ਹੋ ਕੇ ਉਸ ਦੀ ਗੱਲ ਗਹੁ ਨਾਲ ਸੁਣਨ ਲੱਗ ਪਏ।
ਠਕੀ ਕਰਤਾ ਬਈ ਉਹ ਨੇ।ਉਹ ਤਾਂ ਇਨ੍ਹਾਂ ਦਾਨੀ ਪੁਰਸ਼ ਬੰਦਾ। ਗ਼ਰੀਬਾਂ ਦੀ ਹਰ ਵੇਲੇ ਮਦਦ ਕਰਦਾ। ਉਹ ਲੋਕਾਂ ਦੇ ਜਵਾਕਾਂ ਨੂੰ ਕੰਮ ਕਰਨ ਦੀਆਂ ਹਰ ਵੇਲੇ ਸਲਾਹਾਂ ਦਿੰਦਾ ਰਹਿੰਦਾ। ਫੇਰ ਉਹ ਤੋਂ ਕੀ ਖੁਨਾਮੀ ਹੋ ਗਈੂ। ਸਿਆਮੇ ਨੇ ਕਿਹਾ।
ਠਨੰਬਰਦਾਰਾਂ ਉਹ ਦੀ ਖੁਨਾਮੀ ਤਾਂ ਇੰਨੀ ਵੱਡੀ ਆ..ਬਈ ਉਸ ਖੁਨਾਮੀ ਦੀ ਰੱਬ ਦੇ ਘਰ ਵੀ ਮੁਆਫ਼ੀ ਨਹੀਂ ਹੈ। ਉਹ ਹੁਣ ਲੈਬੋਰੇਟਰੀ ਨਹੀਂ ਕਰਦਾ ਸੀ। ਸਗੋਂ ਉਹ ਦੀ ਆੜ ਵਿਚ ਭਰੂਣ ਹੱਤਿਆ ਕਰਦਾ ਸੀ। ਉਹ ਤੇ ਉਸ ਦੇ ਸਾਥੀ ਜੰਮਣ ਤੋਂ ਪਹਿਲਾਂ ਹੀ ਢਿੱਡ ਵਿਚ ਕੁੜੀ ਨੂੰ ਮਾਰ ਦਿੰਦੇ ਸਨ। ਇਸ ਕੰਮ ਨੂੰ ਕਰਨ ਲਈ ਉਹ ਲੋਕਾਂ ਤੋਂ ਮੋਟੇ ਰੁਪਈਏ ਲੈਂਦੇ ਸਨ। ਪੁਲਿਸ ਤੇ ਸਿਹਤ ਮਹਿਕਮੇ ਵਾਲਿਆਂ ਨੇ ਰੰਗੀਂ ਹੱਥੇ ਫੜੇ ਨੇੂ। ਇਹ ਗੱਲ ਸੁਣ ਕੇ ਨੰਬਰਦਾਰ ਨੂੰ ਧੁਰ ਅੰਦਰ ਤੱਕ ਇੱਕ ਝਟਕਾ ਲੱਗਿਆ।
ਠਇਹ ਤਾਂ ਫੇਰ ਵਾਲਾ ਵੱਡਾ ਗੁਨਾਹ ਦਾ ਕੰਮ ਕਰ ਰਿਹਾ ਸੀ। ਐਵੇਂ ਤਾਂ ਨਹੀਂ ਵੱਡੀਆਂ ਕੋਠੀਆਂ ਤੇ ਕਾਰਾਂ ਆ ਗਈਆਂ। ਇੱਥੇ ਤਾਂ ਸਾਰੀ ਉਮਰ ਹੋ ਗਈ ਮਿੱਟੀ ਨਾਲ ਮਿੱਟੀ ਹੁੰਦਿਆਂ ਜਿੰਨੀ ਜ਼ਮੀਨ ਪੁਰਖਿਆਂ ਤੋਂ ਮਿਲੀ ਹੈ ਉਸ ਤੋਂ ਬਾਅਦ ਇੱਕ ਔਰਾ ਨੀਂ ਬਣਿਆ ਮੈਂਬਰਾਂੂ।
ਠਸਹੀ ਗੱਲ ਨੰਬਰਦਾਰਾਂ। ਇਹੋ ਜਿਹਾ ਕੁੱਝ ਤਾਂ ਦੋ ਨੰਬਰ ਦੇ ਪੈਸੇ ਨਾਲ ਬਣਦਾ। ਸੁਖਵਿੰਦਰ ਆਪਣੇ ਪਾਪਾਂ ਤੇ ਪਰਦਾ ਪਾਉਣ ਲਈ ਗ਼ਰੀਬਾਂ ਦੀ ਸੇਵਾ ਕਰ ਕੇ ਪਵਿੱਤਰ ਬਣਦਾ ਸੀ। ਪਰ ਅਸਲ ਵਿਚ ਨੰਬਰਦਾਰਾਂ ਇਹੋ ਜਿਹੇ ਲੋਕ ਪਵਿੱਤਰ ਪਾਪੀ ਹੁੰਦੇ ਹਨੂ।

WRITTEN BY