ਪੰਜਾਬ ਦੀ ਖੇਡ ਕਬੱਡੀ ਦਾ ਅਮਰੀਕਾ , ਕੈਨੇਡਾ ਵਿੱਚ ਝੰਡਾ ਬਰਦਾਰ ਬਣਿਆ ਹਰਖੋਵਾਲ ਪਿੰਡ ਦਾ ਜੰਮਪਲ ਸਰਬਜੀਤ ਸਿੰਘ ਸੱਬਾ ਥਿਆੜਾ ਇਸ ਸਮੇਂ ਕਬੱਡੀ ਦੀ ਦੁਨੀਆ ਦਾ ਮੂਹਰਲੀ ਕਤਾਰ ਦਾ ਖੇਡ ਪ੍ਰਮੋਟਰ ਹੈ । ਯੂਬਾ ਸਿਟੀ ਅਮਰੀਕਾ ਦਾ ਰਹਿਣ ਵਾਲਾ ਇਹ ਖੇਡ ਪ੍ਰਮੋਟਰ ਪੰਜਾਬ,ਅਮਰੀਕਾ, ਕੈਨੇਡਾ ਵਿੱਚ ਰਾਇਲ ਕਿੰਗ ਯੂ ਐਸ ਏ ਦੇ ਨਾਂ ਤੇ ਟੀਮ ਬਣਾਉਂਦਾ ਹੈ । ਜਿਸ ਟੀਮ ਨੇ ਕਬੱਡੀ ਚ ਵੱਡੇ ਸਟਾਰਾ ਦੀ ਭੀੜ ਇੱਕਠੀ ਕਰਨ ਦੀ ਬਜਾਏ ਨਵੇਂ ਖਿਡਾਰੀਆਂ ਨੂੰ ਸਟਾਰ ਬਣਾਇਆ ਹੈ ।ਬੀਤੇ ਦਿਨੀ ਰਾਇਲ ਕਿੰਗ ਕਬੱਡੀ ਕਲੱਬ ਨੇ ਪੰਜਾਬ ਸਪੋਰਟਸ ਕਲੱਬ ਤੇ ਕਾਮਾਗਾਟਾਮਾਰੂ ਕਲੱਬ ਨਾਲ ਮਿਲ ਕੇ ਸਰੀ ਬੈਲ ਸੈਂਟਰ ਵਿੱਚ ਵੱਡਾ ਕਬੱਡੀ ਕੱਪ ਕਰਵਾਇਆ । ਇਹ ਕਬੱਡੀ ਕੱਪ ਨੈਸ਼ਨਲ ਕਬੱਡੀ ਐਸੋਸ਼ੀਏਸ਼ਨ ਦਾ ਸੀਜਨ ਦਾ ਆਖਰੀ ਟੂਰਨਾਮੈਂਟ ਸੀ । ਖੇਡ ਪ੍ਰਮੋਟਰ ਸੱਬਾ ਥਿਆੜਾ,ਸਾਬੀ ਤੱਖਰ,ਕਰਮਜੀਤ ਸੰਘੇੜਾ,ਪਾਲ ਸੰਘਾ,ਜੋਤੀ ਸਮਰਾ,ਕੁਲਬੀਰ ਗਰੇਵਾਲ,ਜਸਵੀਰ ਥਾਂਦੀ,ਗੁਰਵਿੰਦਰ ਸੌਕਰ,ਹਰਵਿੰਦਰ ਰਾਏ ,ਪੰਮਾ ਗਿੱਲ,ਲਖਵਿੰਦਰ ਰਾਏ,ਦਿਲਾਵਰ ਮਾਨ,ਸੁੱਖ ਜੌਹਲ,ਬੇਅੰਤ ਲਿੱਟ,ਲਾਲੀ ਸਿੱਧੂ ਆਦਿ ਪ੍ਰਬੰਧਕਾ ਦੀ ਅਗਵਾਈ ਵਿੱਚ ਪ੍ਰਧਾਨ ਲਾਲੀ ਢੇਸੀ,ਚੇਅਰਮੈਨ ਬਿੱਟਾ ਸੋਹੀ,ਹਰਵਿੰਦਰ ਲੱਡੂ,ਨੀਟੂ ਕੰਗ,ਮੇਜਰ ਸਿੰਘ ਬਰਾੜ ਭਲੂਰ,ਇਕਬਾਲ ਸਵੈਚ,ਸਨੀ ਗਰੇਵਾਲ,ਸੁਰਜੀਤ ਸੰਧੂ,ਸੁਖਜੀਵਨ ਸਿੰਘ ਆਦਿ ਐਸੋਸ਼ੀਏਸ਼ਨ ਦੇ ਆਹੁਦੇਦਾਰਾ ਦੀ ਦੇਖ ਰੇਖ ਚ ਪਹਿਲਾ ਮੈਚ ਮੇਜਬਾਨ ਪੰਜਾਬ ਸਪੋਰਟਸ ਕਲੱਬ ਤੇ ਯੂਥ ਪ੍ਰਿਸ਼ ਜੌਰਜ-ਸ਼ਾਨੇ ਪੰਜਾਬ ਦੀਆਂ ਟੀਮਾ ਵਿਚਕਾਰ ਖੇਡਿਆ ਗਿਆ।ਇਸ ਮੈਚ ਨੂੰ ਪ੍ਰਿਸ਼ ਜੌਰਜ,ਸ਼ਾਨੇ ਪੰਜਾਬ-ਯੂਥ ਕਲੱਬ ਨੇ ਵੱਡੇ ਮਾਰਜਨ ਨਾਲ ਜਿੱਤਿਆ ।ਦੂਜਾ ਮੈਚ ਯੰਗ ਕਲੱਬ ਤੇ ਸ਼ਹੀਦ ਭਗਤ ਸਿੰਘ ਐਬਟਸਫੌਰਡ ਕਲੱਬ ਦਰਮਿਆਨ ਹੋਇਆ ।ਇਹ ਮੈਚ ਨਾਲ ਕਬੱਡੀ ਕੱਪ ਸਿਖਰ ਨੂੰ ਵਧਣ ਲੱਗਾ ।
ਕਸਮਕਸ ਵਿੱਚ ਚੱਲੇ ਇਸ ਮੁਕਾਬਲੇ ਦੌਰਾਨ ਅੱਧੇ ਅੰਕ ਦੇ ਫਰਕ ਨਾਲ ਸ਼ਹੀਦ ਭਗਤ ਸਿੰਘ ਕਲੱਬ ਐਬਟਸਫੋਰਡ ਦੀ ਟੀਮ ਜੈਤੂ ਰਹੀ ।ਤੀਜਾ ਮੈਚ ਮੇਜਬਾਨ ਪੰਜਾਬ ਸਪੋਰਟਸ ਕਲੱਬ ਤੇ ਫਰੈਂਡਜ ਕਲੱਬ ਕੈਲਗਰੀ ਦਰਮਿਆ ਹੋਇਆ ।ਇਹ ਮੈਚ ਵੀ ਦਰਸ਼ਕਾ ਦੀਆਂ ਉਮੀਦਾ ਤੇ ਖਰਾ ਸਾਬਿਤ ਹੋਇਆ । ਧੜਾ ਧੜਾ ਲੱਗਦੇ ਜੱਫਿਆ ਦੇ ਚੱਲਦਿਆਂ ਡੇਢ ਅੰਕ ਦੇ ਫਰਕ ਨਾਲ ਪੰਜਾਬ ਸਪੋਰਟਸ ਕਲੱਬ ਦੀ ਟੀਮ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ ਕੀਤਾ ।ਚੌਥਾ ਮੈਚ ਕਾਮਾਗਾਟਾਮਾਰੂ -ਰੋਇਲ ਕਿੰਗ ਤੇ ਯੰਗ ਸਪੋਰਟਸ ਕਲੱਬ ਦੀਆਂ ਟੀਮਾ ਦਰਮਿਆਨ ਹੋਇਆ ।ਆਪਣੇ ਧੱਕੜ ਪ੍ਰਮੋਟਰ ਸੱਬਾ ਥਿਆੜਾ ਦੀ ਹਾਜਰੀ ਵਿੱਚ ਇਹ ਮੈਚ ਰੋਇਲ ਕਿੰਗ -ਕਾਮਾਗਾਟਾਮਾਰੂ ਨੇ ਚਾਰ ਅੰਕਾਂ ਨਾਲ ਜਿੱਤ ਕੇ ਸੈਮੀਫਾਈਨਲ ਦਾ ਰਾਸਤਾ ਬਣਾਇਆ ।
ਪਹਿਲਾ ਸੈਮੀਫਾਈਨਲ ਮੈਚ ਪੰਜਾਬ ਸਪੋਰਟਸ ਕਲੱਬ ਤੇ ਐਸਬੀਐਸ ਕਲੱਬ ਐਬਟਸਫੌਰਡ ਦਰਮਿਆਨ ਹੋਇਆ । ਆਪਣੀ ਜੈਤੂ ਰਫਤਾਰ ਦੀ ਸਪੀਡ ਨੂੰ ਅੱਗੇ ਵਧਾਉਂਦਿਆ ਸ਼ਹੀਦ ਭਗਤ ਸਿੰਘ ਕਲੱਬ ਐਬਟਸਫੌਰਡ ਨੇ ਇਹ ਮੈਚ ਜਿੱਤ ਕੇ ਫਾਈਨਲ ਖੇਡਣ ਲਈ ਕਦਮ ਅੱਗੇ ਵਧਾਏ ।ਦੂਜਾ ਸੈਮੀਫਾਈਨਲ ਮੈਚ ਯੂਥ-ਪ੍ਰਿਸ਼ ਜੌਰਜ – ਸ਼ਾਨੇ ਪੰਜਾਬ ਕਲੱਬ ਤੇ ਰਾਇਲ ਕਿੰਗ -ਕਾਮਾਗਾਟਾਮਾਰੂ ਕਲੱਬ ਦੀਆਂ ਟੀਮਾ ਦਰਮਿਆਨ ਸ਼ੁਰੂ ਹੋਇਆ ।ਇਸ ਮੈਚ ਵਿੱਚ ਰਾਇਲ ਕਿੰਗ ਦੇ ਜਾਫੀਆ ਨੇ ਜੱਫਿਆ ਦਾ ਮੀਂਹ ਪਵਾ ਦਿੱਤਾ ।ਇਸ ਮੈਚ ਨੂੰ ਰਾਇਲ ਕਿੰਗ -ਕਾਮਾਗਾਟਾਮਾਰੂ ਕਲੱਬ ਨੇ 9 ਅੰਕਾ ਨਾਲ ਜਿੱਤ ਕੇ ਆਪਣੇ ਘਰ ਦੇ ਕੱਪ ਤੇ ਫਾਈਨਲ ਖੇਡਣ ਦਾ ਸੁਆਦ ਚੱਖਿਆ।
ਫਾਈਨਲ ਮੈਚ ਤੋਂ ਪਹਿਲਾ ਕਬੱਡੀ ਪ੍ਰਮੋਟਰ ਕਰਮਜੀਤ ਸੰਘੇੜਾ,ਕੁਲਬੀਰ ਗਰੇਵਾਲ,ਸਾਬੀ ਤੱਖਰ ,ਜੋਤੀ ਸਮਰਾ ਵਲੋਂ ਰਿੰਕੂ ਖੈਰੰਟੀ ਦਾ ਪੰਜ ਤੋਲੇ ਸੋਨੇ ਦੇ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ।ਇਸ ਤਰ੍ਹਾਂ ਸੱਬਾ ਥਿਆੜਾ ਵਲੋਂ 15 ਸੋਨੇ ਦੀਆਂ ਚੈਨੀਆ ਰਾਇਲ ਕਿੰਗ ਕਬੱਡੀ ਕਲੱਬ ਦੇ ਕੋਚ ਸਿੰਦੂ ਸਵੱਦੀ ,ਜਾਫੀ ਫਰਿਆਦ ਅਲੀ ਨੂੰ ਚੈਨੀ ਤੇ 10+ ਫੋਨ ,ਸਨੀ ਆਦਮਵਾਲ,ਮਲੂਕ ਅਲੀ,ਤਾਰੀ ਖੀਰਾਂਵਾਲ,ਜੀਤਾ ਤਲਵੰਡੀ ਚੌਧਰੀਆ,ਗੁਰਦਿੱਤ ਕਿਸ਼ਨਗੜ,ਕਮਲ ਟਿੱਬਾ ਤੇ ਰੇਡਰ ਗੱਗੀ ਖੀਰਾਂਵਾਲ,ਜੋਧਾ ਤਲਵੰਡੀ ਚੌਧਰੀਆ,ਬਿੱਲੀ ਲੱਲੀਆ ,ਮੇਸੀ ਹਰਖੋਵਾਲ +ਇੱਕ ਲੱਖ ਰੁਪਏ,ਜੋਤਾ ਮਹਿਮਦਵਾਲ,ਰਿੰਕੂ ਖੈਰੰਟੀ ਨੂੰ ਆਦਿ ਨੂੰ ਸੋਨੇ ਦੀਆਂ ਚੈਨੀਆ ਤੇ ਹੋਰਨਾ ਨਗਦ ਇਨਾਮਾ ਨਾਲ ਸਨਮਾਨਿੱਤ ਕਰਕੇ ਕਬੱਡੀ ਨੂੰ ਸੋਨੇ ਦੀ ਪੁੱਠ ਚਾੜੀ।
ਸੀਜਨ ਦੇ ਬੈਸਟ ਰੇਡਰ ਜਗਮੋਹਨ ਸੰਧੂ( ਮੱਖਣ ਮੱਖੀ) ਤੇ ਜਾਫੀ ਅਰਸ ਚੋਹਲਾ ਸਾਹਿਬ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ।ਸੀਜਨ ਦੀ ਬੈਸਟ ਟੀਮ ਸ਼ਹੀਦ ਭਗਤ ਸਿੰਘ ਕਲੱਬ ਐਬਟਸਫੌਰਡ ਕਲੱਬ ਬਣੀ ਤੇ ਦੂਜੇ ਸਥਾਨ ਤੇ ਯੰਗ ਸਪੋਰਟਸ ਕਲੱਬ ਦੀ ਟੀਮ ਰਹੀ ।
ਸੀਜਨ ਦੇ ਆਖਰੀ ਟੂਰਨਾਮੈਂਟ ਦਾ ਸੁਪਰ ਫਾਈਨਲ ਮੈਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਕਾਮਾਗਾਟਾਮਾਰੂ ਰਾਇਲ ਕਿੰਗ ਦੀਆਂ ਟੀਮਾ ਦਰਮਿਆਨ ਢਲਦੀਆਂ ਤ੍ਰਿਕਾਲਾ ਚ ਸ਼ੁਰੂ ਹੋਇਆ ।ਇਸ ਮੁਕਾਬਲੇ ਵਿੱਚ ਰਾਜੂ ਕੋਟੜਾ ਭੜੀ,ਸੰਦੀਪ ਮਹਿਮਦਵਾਲ,ਮਨਜੋਤ ਮਾਛੀਵਾੜਾ,ਸੀਲੂ ਹਰਿਆਣਾ ਤੇ ਜਾਫੀ ਏਕਮ ਹਠੂਰ,ਗੋਪੀ ਮਾਣਕੀ,ਲਵਲੀ ਸਹੇੜੀ,ਸਪਿੰਦਰ ਮਨਾਣਾ,ਜੋਤ ਰਾਮਗੜ੍ਹ ਸਰਦਾਰਾ ਨੇ ਸ਼ਹੀਦ ਭਗਤ ਸਿੰਘ ਕਲੱਬ ਲਈ ਸ਼ਾਨਦਾਰ ਅੰਕ ਜੋੜੇ ।ਦੂਜੇ ਪਾਸੇ ਸੋਨੂੰ ਗੁੱਜਰ,ਗੱਗੀ ਖੀਰਾਂਵਾਲ,ਘੋਨੀ ਰਾਣੀਵਾਲ,ਜੱਗੀ ਗੋਰਸੀਆ,ਰਿੰਕੂ ਖੈਰੰਟੀ ਨੇ ਰਾਇਲ ਕਿੰਗ -ਕਾਮਾਗਾਟਾਮਾਰੂ ਕਬੱਡੀ ਕਲੱਬ ਲਈ ਰੇਡਾਂ ਪਾਈਆ।ਪ੍ਰੰਤੂ ਜਾਫੀ ਤਾਰੀ ਖੀਰਾਂਵਾਲ ਤੋਂ ਬਿੰਨਾ ਕੋਈ ਵੀ ਕਮਾਲ ਨਹੀਂ ਦਿਖਾ ਸਕਿਆ ।ਫਾਈਨਲ ਮੁਕਾਬਲੇ ਵਿੱਚ ਐਬਟਸਫੌਰਡ 33.50 ਅੰਕ ਤੇ ਰਾਇਲ ਕਿੰਗ -ਕਾਮਾਗਾਟਾਮਾਰੂ ਕਲੱਬ ਨੇ 20 ਅੰਕ ਜੋੜੇ ।
ਇਸ ਮੈਚ ਦੇ ਬੈਸਟ ਰੇਡਰ ਰਾਜੂ ਕੋਟੜਾ ਭੜੀ ਤੇ ਜਾਫੀ ਏਕਮ ਹਠੂਰ ਬਣੇ ।ਨੈਸ਼ਨਲ ਕਬੱਡੀ ਐਸੋਸ਼ੀਏਸ਼ਨ ਦਾ ਇਹ ਆਖਰੀ ਟੂਰਨਾਮੈਂਟ ਵਿੱਚ ਜਲੰਧਰ ਸਿੱਧੂ , ਜੋਨਾ ਬੋਲੀਨਾ ,ਇੰਦਰਜੀਤ ਰੂਮੀ,ਲਾਲੀ ਪੂਨੀਆ, ਕਾਲਾ ਗਾਜੀਆਣਾ ਆਦਿ ਹਾਜ਼ਰ ਸਨ।