April 25, 2026 8:48 pm

ਮੱਸਿਆ ਵਰਗੀ ਸੋਚ ਦੇ ਹੋਏ ਅਸੀਂ ਗੁਲਾਮ, ਮੁੜ ਮੁੜਕੇ ਹਾਂ ਸੋਚਦੇ, ਹੋਊ ਕੀ ਅੰਜਾਮ

ਖ਼ਬਰ ਹੈ ਕਿ ਸੂਬੇ ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਝਾੜੂ ਬੈਗਾਨੇ ਨਹੀਂ ਬਲਕਿ ਉਸਦੇ ਆਪਣੇ ਹੀ ਲੀਡਰ ਠਤੀਲਾ-ਤੀਲਾਠ ਕਰਨ ‘ਤੇ ਉਤਰ ਆਏ ਹਨ। ਆਪ ਸੁਪਰੀਮੋ ਕੇਜਰੀਵਾਲ ਵਲੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ‘ਆਪ‘ ਬੁਰੀ ਤਰ੍ਹਾਂ ਨਾਲ ਦੋਫਾੜ ਹੋ ਗਈ ਹੈ। ਆਪ ਦੇ ਅਠ ਵਿਧਾਇਕ ਖੁਲਕੇ ਕੇਜਰੀਵਾਲ ਦੇ ਫੈਸਲੇ ਖਿਲਾਫ ਖਹਿਰਾ ਦੀ ਪਿਠ ਤੇ ਆ ਗਏ ਹਨ। ਖਹਿਰਾ ਤੇ ਸਾਥੀਆਂ ਵਲੋਂ ਦੋ ਅਗਸਤ ਨੂੰ ਬਠਿੰਡਾ ਵਿਖੇ ਕਨਵੈਨਸ਼ਨ ਵੀ ਕੀਤੀ ਜਾ ਰਹੀ ਹੈ।
ਔਹ ਆ ਗਿਆ ਇਨਕਲਾਬ! ਗੋਰੇ ਗਏ, ਕਾਲੇ ਆਏ। ਤਜੋਰੀਆਂ ਭਰੀਆਂ। ਗਰੀਬੀ ਹਟਾਉਣ ਦੇ ਨਾਹਰੇ ਦਿਤੇ। ਗਰੀਬ ਖਤਮ ਕਰਨ ਲਈ ਏ.ਸੀ. ਕਮਰਿਆਂ ‘ਚ ਬੈਠ ਟਿਲ ਲਾਇਆ। ਗਰੀਬੀ ਤਾਂ ਹਟੀ ਨਾ ਗਰੀਬ ਹਟ ਗਏ। ਇਨਕਲਾਬ ਆਇਆ ਹੀ ਨਾ।
ਔਹ ਆ ਗਿਆ ਇਨਕਲਾਬ! ਸਜੇ ਆ, ਖਬੇ ਆਏ, ਹੜਤਾਲਾਂ ਹੋਈਆਂ, ਮੁਜ਼ਾਹਰੇ ਹੋਏ ਇਸ ਤੋਂ ਵੀ ਵਾਧੂ ਖਾੜਕੂ ਆਏ! ਬੰਦੂਕਾਂ-ਬੰਬ ਚਲੇ। ਇਨਕਲਾਬ ਆਇਆ ਹੀ ਨਾ।
ਔਹ ਆ ਗਿਆ ਇਨਕਲਾਬ! ਕਾਂਗਰਸ ਗਈ। ਭਗਵੇਂ ਆਏ। ਸਭ ਕਾ ਵਿਕਾਸ ਏਕ ਸਾਥ! ਰੌਲਾ-ਰਪਾ, ਚੌੜੀ ਛਾਤੀ ਖੜਕੀ! ਪੈਰਾਂ ਨੂੰ ਵਿਦੇਸ਼ਾਂ ਦਾ ਚਕਰ ਚਲਿਆ। ਕਾਲਾ ਧੰਨ ਗੋਰਾ ਫਿਰ ਵੀ ਨਾ ਹੋਇਆ। ਇਨਕਲਾਬ ਆਇਆ ਹੀ ਨਾ।
ਔਹ ਆ ਗਿਆ ਇਨਕਲਾਬ! ਠਆਮਠ ਆਏ ਲੋਕਾਂ ਦੀਆਂ ਵਾਛਾਂ ਖਿੜਕੀਆਂ! ਹੁਣ ਹੋਊ ਮੁਸੀਬਤਾਂ ਦਾ ਅੰਤ! ਹੁਣ ਹੋਣਗੀਆਂ ਸਮਸਿਆਵਾਂ ਹਲ! ਠਆਮਠ, ਖਾਸ ਬਣ ਗਏ! ਇਕ ਅਨਾਰ ਸੌ ਬੀਮਾਰ ਹੋ ਗਿਆ। ਇਨਕਲਾਬ ਆਇਆ ਹੀ ਨਾ ।
ਔਹ ਆ ਗਿਆ ਇਨਕਲਾਬ ਪੰਜਾਬ ‘ਚ! ਝੋਲੇ ਭਰ ਭਰ ਨੋਟਾਂ ਦੇ ਮੁੰਡੇ ਵਿਦੇਸ਼ੀ ਤੁਰ ਗਏ। ਇਕ ਹਥ ਡਿਗਰੀ, ਦੂਜੇ ਹਥ ਚਿਟਾ, ਮੁੰਡੇ ਮਾਪਿਆਂ ਦੇ ਬੈਗਾਨੇ ਬਣ ਗਏ। ਤੇ ਪੰਜਾਬ ਦੇ ਇਨਕਲਾਬੀ ਨੇਤਾ ਕੁਰਸੀਆਂ ਨੂੰ ਜਫੇ ਪਾਉਣ ਲਈ ਡਾਗੋ ਸੋਟੀ ਹੋ ਤੁਰੇ। ਮੁੰਡੇ ਜਾਣ ਢਠੇ ਖੂਹ! ਮੁੰਡੇ ਤੇ ਮਾਪੇ ਸਿਵਿਆਂ ਦੇ ਰਾਹ ਪੈ ਗਏ। ਅਸੀਂ ਤਾਂ ਉਜੜੇ ਬਾਗਾਂ ਦੇ ਗਾਹਲੜ ਪਟਵਾਰੀ ਦਾ ਅਖਾਣ ਸਿਧ ਕਰਨਾ ਹੈ। ਪੰਜਾਬ ‘ਚ ਕੋਈ ਰਹੇ ਨਾ ਰਹੇ! ਚਿਟਾ ਤਾਂ ਰਹੇਗਾ। ਬੰਦਾ ਰਹੇ ਨਾ ਰਹੇ ਪਿੰਜਰ ਤਾਂ ਉਸਦਾ ਰਹੇਗਾ ਹੀ। ਤਦੇ ਕਵੀ ਲਿਖਦਾ ਹੈ, ਠਮਸਿਆ ਵਰਗੀ ਸੋਚਦੇ, ਹੋਏ ਅਸੀਂ ਗੁਲਾਮ, ਮੁੜ ਮੁੜਕੇ ਹਾਂ ਸੋਚਦਾ, ਹੋਊ ਕੀ ਅੰਜਾਮ?
ਬੰਦਾ, ਬੰਦੇ ਦਾ ਪੁਤ ਨਾ ਬਣ ਸਕਿਆ, ਸੁਣਦਾ ਰਿਹਾ ਉਪਦੇਸ਼ ਇਹ ਕਈ ਸਦੀਆਂ
ਖ਼ਬਰ ਹੈ ਕਿ ਭਾਰਤ ‘ਚ ਵਿਆਹ ਕਰਵਾਕੇ ਪਤਨੀ ਨੂੰ ਬਿਨ੍ਹਾਂ ਤਲਾਕ ਦਿਤੇ ਵਿਦੇਸ਼ ਜਾਣ ਵਾਲੇ ਪ੍ਰਵਾਸੀ ਭਾਰਤੀ ਭਾਵ ਐਨ ਆਰ ਆਈ ਲਾੜਿਆਂ ਦੇ ਖਿਲਾਫ਼ ਸ਼ਿਕੰਜਾ ਮਜ਼ਬੂਤ ਕਰਨ ਲਈ ਸਰਕਾਰ ਮੌਜੂਦਾ ਕਾਨੂੰਨ ‘ਚ ਵਿਆਪਕ ਬਦਲਾਅ ਦੀ ਤਿਆਰੀ ‘ਚ ਹੈ। ਤਜਵੀਜ਼ੀ ਬਦਲਾਅ ਤਹਿਤ ਅਜਿਹੇ ਲਾੜਿਆਂ ਦੇ ਨਾਂਅ ‘ਤੇ ਵੈਬਸਾਈਟ ਰਾਹੀਂ ਸੰਮਨ ਜਾਰੀ ਕੀਤਾ ਜਾਵੇਗਾ ਅਤੇ ਉਸਨੂੰ ਹਾਸਲ ਹੋਇਆ ਵੀ ਮੰਨਿਆ ਜਾਵੇਗਾ। ਅਜਿਹੇ ਪ੍ਰਵਾਸੀ ਭਾਰਤੀ ਪਤੀਆਂ ਨੂੰ ਭਗੌੜਾ ਐਲਾਨ ਕੇ ਉਸਦੀ ਜਾਇਦਾਦ ਜਬਤ ਕਰ ਲਈ ਜਾਵੇਗੀ।
ਕਵੀਓ ਵਾਕ ਸੁਣੋ, ਠਪੈਸੇ ਥਲੇ ਦਬ ਚੁਕਿਆ ਹੈ ਕਿਰਦਾਰ ਬੰਦੇ ਦਾ। ਬੰਦਾ ਹੀ ਅਜ ਹੋ ਗਿਆ ਸ਼ਿਕਾਰ ਬੰਦੇ ਦਾ। ਕਿਹੜੇ ਢੰਗ ਦਾ ਹੋ ਗਿਆ ਹੁਣ ਵਿਹਾਰ ਬੰਦੇ ਦਾ।’’
ਉਹ ਭਾਈ, ਲਾੜਾ ਭਾਵੇਂ ਹੋਵੇ ਦੇਸੀ ਜਾਂ ਹੋਵੇ ਵਿਦੇਸ਼ੀ, ਲਾੜਾ ਤਾਂ ਲਾੜਾ ਹੈ। ਐਮ . ਏ ਪਾਸ ਕੁੜੀ ਤੇ ਵਿਦੇਸ਼ੀ ਲਾੜਾ ਅਠਵੀਂ ਫੇਲ੍ਹ! ਇੰਜਨੀਅਰੀ ਪਾਸ ਕੁੜੀ ਤੇ ਵਿਦੇਸ਼ੀ ਲਾੜਾ ਦਸਵੀਂ ਫੇਲ੍ਹ। ਵੀਹ ਵਰ੍ਹਿਆਂ ਦੀ ਜੁਆਕੜੀ ਵਿਦੇਸ਼ੀ ਲਾੜਾ ਬੁਢਾ ਖੂਸਟ! ਭਾਈ ਸਭ ਪ੍ਰਵਾਨ ਹੈ। ਇਹੀ ਸਮਾਜ ਦਾ ਦਸਤੂਰ ਹੈ।
ਉਹ ਭਾਈ ਕੰਜਕਾਂ, ਕੁਆਰੀਆਂ, ਵਿਚਾਰੀਆਂ ਤਾਂ ਬਣਾ ਦਿਤੀਆਂ ਜਾਂਦੀਆਂ ਹਨ, ਮਜ਼ਬੂਰ, ਬੇਬਸ। ਉਹ ਭਾਈ ਕੰਜਕਾਂ ਕੁਆਰੀਆਂ ਵਿਚਾਰੀਆਂ ਤਾਂ ਨਰੜ ਦਿਤੀਆਂ ਜਾਂਦੀਆਂ ਹਨ, ਉਪਦੇਸ਼ ਸੁਣਾਕੇ, ਵਰਚਾਕੇ, ਇਜ਼ਤ ਦਾ ਵਾਸਤਾ ਪਾਕੇ! ਉਹ ਭਾਈ ਨਹੀਓਂ ਕੋਈ ਸੁਣਦਾ ਉਹਨਾ ਦੇ ਮਨ ਦੀ ਚੀਸ। ਲੈ ਜਾਂਦੇ ਨੇ ਚਿਟੀਆਂ ਪੁਸ਼ਾਕਾਂ ਵਿਚ ਲੁਕੇ ਕਾਲੇ-ਦਿਲ ਬਘਿਆੜ, ਉਹਨਾ ਮਸੂਮਾਂ ਨੂੰ ਮੋਮੋਠਗਣੀਆਂ ਗਲਾਂ ‘ਚ ਉਲਝਾਕੇ!
ਕਾਨੂੰਨ ਇਕ ਨਹੀਂ ਸੌ ਬਣੇ! ਕਾਨੂੰਨ ਇਕ ਨਹੀਂ ਹੋਰ ਹਜ਼ਾਰ ਬਨਣ! ਜਦ ਚੋਰ- ਮੋਰੀਆਂ ਕਾਇਮ ਨੇ, ਕਾਲੇ ਬਸਤਰਾਂ ਵਾਲਿਆਂ ਬੰਦੇ ਨੂੰ ਬੰਦੇ ਦਾ ਪੁਤ ਨਹੀਂ ਬਣਿਆ ਰਹਿਣ ਦੇਣਾ ਭਾਈ। ਇਹੀ ਸਮੇਂ ਦਾ ਦਸਤੂਰ ਰਿਹਾ ਹੈ। ਤਦੇ ਤਾਂ ਕਵੀ ਕਹਿਣੋ ਨਹੀਂ ਹਟਦਾ, ਠਬੰਦਾ ਬੰਦੇ ਦਾ ਪੁਤ ਨਾ ਬਣ ਸਕਿਆ, ਸੁਣਦਾ ਰਿਹਾ ਉਪਦੇਸ਼ ਇਹ ਕਈ ਸਦੀਆਂਠ।
ਲੋਕ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ
ਖ਼ਬਰ ਹੈ ਕਿ ਪਾਕਿਸਤਾਨ ‘ਚ ਬੁਧਵਾਰ ਨੂੰ ਹੋਈਆਂ ਆਮ ਚੋਣਾਂ ‘ਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ‘ਚ ਤਹਿਰੀਕ-ਏ-ਇਨਸਾਫ)ਪੀ ਟੀ ਆਈ) ਨੂੰ 114 ਸੀਟਾਂ ਮਿਲੀਆਂ ਹਨ। ਸਰਕਾਰ ਬਨਾਉਣ ਲਈ ਇਮਰਾਨ ਨੂੰ 136 ਸੀਟਾਂ ਦੀ ਲੋੜ ਪਵੇਗੀ। ਇਸ ਲਈ ਛੋਟੀਆਂ ਹੋਰ ਪਾਰਟੀਆਂ ਨਾਲ ਗਠਜੋੜ ਕਰਨਾ ਉਹਨਾ ਦੀ ਮਜ਼ਬੂਰੀ ਹੈ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕਰਕੇ ਕਿਹਾ ਕਿ ਅਲ੍ਹਾ ਜਿਨ੍ਹਾ ਨੂੰ ਚਾਹੁੰਦਾ ਹੈ ਉਹਨਾ ਨੂੰ ਹੀ ਇਜਤ ਬਖਸ਼ਦਾ ਹੈ।
ਕੀ ਮੈਂ ਝੂਠ ਬੋਲਿਆ? ਕਿਡਾ ਬੇਢੰਗਾ, ਕੁਢਬਾ, ਕਰੂਰ, ਕਰੂਪ, ਕਮੀਨਗੀ ਦੀ ਹਦ ਤਕ ਨਿਪੁੰਨ ਹੈ ਲੋਕਤੰਤਰ ਦਾ ਚਿਹਰਾ। ਜਿਥੇ ਵੋਟਰਾ ਖਰੀਦਿਆ ਜਾਂਦਾ! ਜਿਥੇ ਵੋਟਰ ਪ੍ਰੇਰਿਆ ਜਾਂਦਾ। ਜਿਥੇ ਵੋਟਰ ਡਰਾਇਆ-ਧਮਕਾਇਆ ਜਾਂਦਾ! ਆਦਮ-ਬੋ, ਆਦਮ-ਬੋ ਕਰਦੇ ਦਿਓ ਕਦ ਨੇਤਾ ਕਦੇ ਗੁਲਾਬ ਦੇ ਫੁਲ ਬਣਦੇ ਹਨ, ਕਦੇ ਕੰਡਿਆ ਵਾਲੇ ਕੈਕਟਸ। ਜੁਗਤ ਲੜਾਉਂਦੇ ਨੇ, ਆਗੂ ਬਣਦੇ ਨੇ। ਗਲ ਇਕ ਦੇਸ਼ ਦੀ ਨਹੀਂ। ਅਮਰੀਕਾ ਦੀ ਵੀ ਉਹੀ ਹੈ, ਭਾਰਤ ਦੇਸ਼ ਮਹਾਨ ਦੀ ਵੀ ਉਹੀ ਹੈ, ਪਾਕਿਸਤਾਨ ਦੀ ਵਖਰੀ ਕਿਵੇਂ ਹੋ ਜਾਊ?
ਕੀ ਮੈਂ ਝੂਠ ਬੋਲਿਆ? ਮੁਜ਼ਾਹਰੇ, ਨਹਾਰੇ, ਟਕਰਾਂ, ਗੋਲੀਆਂ, ਬੰਬ, ਲਾਠੀਆਂ, ਛੁਰੇ, ਗੰਡਾਸੇ, ਸਭਾ ਨੇਤਾਵਾਂ ਦੀ ਦੇਣ ਆ।! ਆਜ਼ਾਦੀ ਲਈ ਮਰਨ ਵਾਲੇ ਪ੍ਰਵਾਨੇ ਕੋਈ ਹੋਰ ਸਨ ਤੇ ਆਜ਼ਾਦੀ ਠਗਾਂ, ਲੁਟਰਿਆਂ, ਕਾਲੇ ਚੋਰਾਂ ਹਥ ਆ ਗਈ! ਇਧਰ ਆਪਣੇ ਪਿਆਰੇ ਦੇਸ਼ ‘ਚ ਵੀ ਤੇ ਉਧਰ ਭਾਈ ਪਾਕਿਸਤਾਨ ਦੇਸ਼ ‘ਚ ਵੀ! ਬੇਰੁਜ਼ਗਾਰੀ ਇਧਰ ਵੀ ਵਧੀ, ਉਧਰ ਵੀ। ਬਲੈਕਮਾਰਕਟਿੰਗ, ਰਿਸ਼ਵਤਖੋਰੀ ਇਧਰ ਵੀ ਵਧੀ ਅਤੇ ਉਧਰ ਵੀ। ਲੋਕ ਅਵਾਕ ਹਨ। ਲੋਕ ਬੇਬਸ ਹਨ।
ਚੋਣਾਂ ਹੁੰਦੀਆਂ ਹਨ। ਲੋਕ ਠਗੇ ਜਾਂਦੇ ਹਨ। ਚੋਣਾਂ ਹੁੰਦੀਆਂ ਹਨ ਲੋਕ ਆਪਣੇ ਹਥ ਵਢਕੇ ਨੇਤਾਵਾਂ ਹਥ ਫੜਾ ਦਿੰਦੇ ਹਨ। ਤੇ ਇਹ ਇਧਰ ਵੀ ਹੁੰਦੇ ਹੈ ਤੇ ਇਹ ਉਧਰ ਵੀ ਹੁੰਦਾ ਹੈ। ਨੇਤਾ ਕੋਈ ਹੋਰ ਹੁੰਦਾ ਹੈ, ਉਹਨੂੰ ਚਲਾਉਂਦਾ ਕੋਈ ਹੋਰ ਹੁੰਦਾ ਹੈ। ਇਧਰ ਨੇਤਾ ਨੂੰ ਠਪੈਸੇ ਦਾ ਹਥਠ ਚਲਾਉਂਦਾ ਹੈ, ਉਧਰ ਨੇਤਾ ਨੂੰ ਠਸੈਨਾ ਦਾ ਰਥਠ ਚਲਾਉਂਦਾ ਹੈ। ਤੇ ਦੋਹਾਂ ਨੂੰ ਉਪਰਲਿਆਂ ਦਾ ਹੁਕਮ ਹੁੰਦਾ ਹੈ, ਬੁਲੇ ਸ਼ਾਹ ਦੇ ਬੋਲਾਂ ਅਨੁਸਾਰ, ਠਲੋਕ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖਠ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਗੰਗਾ ਨਦੀ ਦੀ ਸਫਾਈ ਉਤੇ 2014 ਤੋਂ 2018 ਤਕ 3867 ਕਰੋੜ ਰੁਪਏ ਤੋਂ ਵਧ ਦੀ ਰਕਮ ਖਰਚੀ ਜਾ ਰਹੀ ਹੈ। ਪਰ ਗੰਗਾ ਹਾਲੇ ਵੀ ਮੈਲੀ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕਿਹਾ ਹੈ ਕਿ ਗੰਗਾ ਦਾ ਪਾਣੀ ਪੀਣ ਅਤੇ ਨਹਾਉਣ ਦੇ ਯੋਗ ਨਹੀਂ ਹੈ।
ਇਕ ਵਿਚਾਰ
ਮੌਕਾ, ਬੂਹੇ ਤੇ ਖੜਾਕ ਨਹੀਂ ਦਿੰਦਾ। ਜਦ ਤੁਸੀਂ ਬੂਹਾ ਤੋੜਦੇ ਹੋ, ਤਾਂ ਉਹ ਖ਼ੁਦ ਨੂੰ ਪੇਸ਼ ਕਰ ਦਿੰਦਾ ਹੈ।
– ਕੈਲੀ ਚਾਂਡਲਰ, ਅਮਰੀਕੀ ਅਭਿਨੇਤਾ

Send this to a friend