April 18, 2026 4:57 pm

ਜੇ ਇੰਜ ਮਨਾਈਏ ਤਿੱਥ-ਤਿਉਹਾਰ

ਸਾਡਾ ਦੇਸ਼ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ । ਅਸੀਂ ਆਏ ਦਿਨ ਕੋਈ ਨਾ ਕੋਈ ਤਿ¤ਥ – ਤਿਉਹਾਰ ਮਨਾਉਣ ਵਿ¤ਚ ਰੁ¤ਝੇ ਹੀ ਰਹਿੰਦੇ ਹਾਂ । ਇਸੇ ਸਿਲਸਿਲੇ ਵਿ¤ਚ ਸਾਡਾ ਕੀਮਤੀ ਧਨ ਵੀ ਖਰਚ ਹੁੰਦਾ ਹੈ। ਅਸੀਂ ਹਰੇਕ ਤਿਉਹਾਰ, ਖੁਸ਼ੀ – ਗ਼ਮੀ , ਜਨਮ ਦਿਨਾਂ ,ਸਾਲਗਿਰਾ, ਵਿਆਹਾਂ ਅਤੇ ਪਾਰਟੀਆਂ ਦੇ ਮੌਕੇ ਅਥਾਹ ਧਨ ਦਾ ਖ਼ਰਚਾ ਕਰਦੇ ਹਾਂ , ਵ¤ਡੇ – ਵ¤ਡੇ ਪੈਲੇਸਾਂ ਵਿ¤ਚ ਭਾਰੀ ਭਰਕਮ ਟੈਂਟ , ਪ¤ਖੇ , ਕੂਲਰ, ਖਾਣ – ਪਾਣ, ਦਿ¤ਖ – ਦਿਖਾਵੇ , ਫੋਟੋਗ੍ਰਾਫੀ , ਵੀਡੀਓਗ੍ਰਾਫੀ, ਡੀ. ਜੇ., ਕਈ ਵਾਰ ਕਈ ਥਾਵਾਂ ਤੇ ਸ਼ਰਾਬ ਦੀ ਵਰਤੋਂ , ਬੰਬਾਂ ਪਟਾਕਿਆਂ ਦੀ ਵਰਤੋਂ, ਵ¤ਡੀਆਂ – ਵ¤ਡੀਆਂ ਟੀ .ਵੀ. ਸਕਰੀਨਾਂ ਦੀ ਵਰਤੋਂ ,ਮਹਿੰਗੇ ਕ¤ਪੜੇ ਦੀ ਵਰਤੋਂ ,ਭਾਵ ਕਿ ਪੂਰਾ ਰਾਜਸੀ ( ਰਾਜਿਆਂ – ਮਹਾਰਾਜਿਆ ਵਾਲਾ ) ਠਾਠ – ਬਾਠ ਕਰਦੇ ਅਤੇ ਦਿਖਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ । ਸਾਡੇ ਵਰਸਾਂ ਭਰ ਦੀ ਖੂਨ – ਪਸੀਨੇ ਦੀ ਗਾੜ੍ਹੀ ਕਮਾਈ ਲੋਕ ਦਿਖਾਵੇ ਦੀ ਭੇਟ ਚੜ੍ਹ ਕੇ ਕੁਝ ਪਲਾਂ – ਛਿਣਾਂ ਵਿ¤ਚ ਹੀ ਨਸ਼ਟ ਹੋ ਜਾਂਦੀ ਹੈ। ਇਹ ਸਾਰਾ ਕਾਰਾ ਸਾਡਾ ਕੋਈ ਵੈਰੀ ਜਾਂ ਦੁਸ਼ਮਣ ਨਹੀਂ ਕਰਦਾ, ਸਗੋਂ ਬੜੀ ਚਾਈਂ – ਚਾਈਂ ਅਸੀਂ ਆਪ ਕਰਦੇ ਹਾਂ । ਆਪਣੇ ਕੋਲ ਪੈਸਾ ਹੋਵੇ ਜਾਂ ਕਰਜ਼ਾ ਲੈਣਾ ਪਵੇ ਜਾਂ ਜ਼ਮੀਨ ਗਹਿਣੇ ਰ¤ਖਣੀ ਪਵੇ ਜਾਂ ਵੇਚਣੀ ਹੀ ਪਵੇ , ਸਾਨੂੰ ਤਾਂ ਬ¤ਸ ਫੋਕੀ ਸ਼ੋਹਰਤ ਅਤੇ ਲੋਕ – ਦਿਖਾਵੇ ਦੀ ਖੁਸ਼ੀ ਤੇ ਆਨੰਦ ਮਿਲਣਾ ਚਾਹੀਦਾ ਹੈ। ਹਰ ਤਿ¤ਥ – ਤਿਉਹਾਰ , ਖੁਸ਼ੀ – ਗ਼ਮੀ ਮਨਾਉਣੀ ਵੀ ਜ਼ਰੂਰੀ ਹੈ , ਪਰ ਇ¤ਕ ਹ¤ਦ ਵਿ¤ਚ ਅਤੇ ਹੈਸੀਅਤ ਵਿ¤ਚ ਰਹਿ ਕੇ । ਜੇਕਰ ਕੋਈ ਵੀ ਕਾਰਜ ਸਾਦਗੀ ਨਾਲ ਨੇਪਰੇ ਚੜ੍ਹ ਜਾਵੇ ਤਾਂ ਲੋਕ ਦਿਖਾਵੇ ਦੀ ਸ਼ਾਇਦ ਲੋੜ ਹੀ ਨਾ ਪਵੇ । ਦੂਸਰਾ , ਉਸੇ ਪੈਸੇ ਨਾਲ ਕਿਸੇ ਗ਼ਰੀਬ, ਲੋੜਵੰਦ, ਬਿਮਾਰ ,ਲਾਚਾਰ, ਭੁ¤ਖੇ – ਨੰਗੇ , ਬੇਸਹਾਰਾ ,ਬਜ਼ੁਰਗ, ਵਿਦਿਆਰਥੀ ਜਾਂ ਹੋਰ ਕਿਸੇ ਲੋੜਵੰਦ ਦੀ ਜ਼ਰੂਰਤ ਪੂਰੀ ਕਰ ਕੇ ਕਿਸੇ ਦਾ ਦੁ¤ਖ – ਦਰਦ ਘਟਾਇਆ ਅਤੇ ਵੰਡਾਇਆ ਜਾ ਸਕਦਾ ਹੈ , ਬਦਲੇ ਵਿ¤ਚ ਜੋ ਬੇਸ਼ਕੀਮਤੀ ਦੁਆਵਾਂ ਮਿਲਣਗੀਆਂ ਤੇ ਪ੍ਰਮਾਤਮਾ ਦੀ ਨਜ਼ਰ ਸਵ¤ਲੀ ਹੋਵੇਗੀ , ਸੋ ਵ¤ਖਰੀ । ਬੰਬਾਂ ਪਟਾਕਿਆਂ ਆਦਿ ਦੀ ਕਿਸੇ ਵੀ ਖੁਸ਼ੀ ਸਮੇਂ ਵਰਤੋਂ ਕਰਨ ਨਾਲ ਪੈਸੇ ਅਤੇ ਵਾਤਾਵਰਣ ਦੀ ਤਬਾਹੀ ਹੀ ਹੁੰਦੀ ਹੈ ਅਤੇ ਹੋਰ ਕੁਝ ਨਹੀਂ । ਪਲਾਂ – ਛਿਣਾਂ ਵਿ¤ਚ ਸਾਡਾ ਕੀਮਤੀ ਧਨ ਠਾਹ – ਠਾਹ ਦੀਆਂ ਆਵਾਜ਼ਾਂ ਨਾਲ ਧੂੰਏਂ ਵਿ¤ਚ ਬਦਲ ਜਾਂਦਾ ਹੈ ਅਤੇ ਭਿਆਨਕ ਪ੍ਰਦੂਸ਼ਣ ਦਾ ਕਾਰਨ ਹੀ ਬਣਦਾ ਹੈ , ਜੋ ਕਿ ਮਨੁ¤ਖਾਂ , ਜੀਵ – ਜੰਤੂਆਂ ਤੇ ਵਾਤਾਵਰਨ ਲਈ ਮਾਰੂ ਸਿ¤ਧ ਹੁੰਦਾ ਹੈ । ਕਈ ਵਾਰ ਬੰਬ ਪਟਾਕੇ ਬਣਾਉਣ ਵਾਲਿਆਂ ਦੀਆਂ ਬੇਸ਼ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ । ਇਸ ਨਾਲੋਂ ਬਿਹਤਰ ਹੈ ਕਿ ਤਿ¤ਥਾਂ ਤਿਉਹਾਰਾਂ ਵਾਲੇ ਦਿਨਾਂ ਨੂੰ ਪਸ਼ੂ – ਪੰਛੀਆਂ , ਬੇਸਹਾਰਿਆਂ , ਬਿਰਧ ਆਸ਼ਰਮਾਂ ਵਿਚ ਰਹਿੰਦੇ ਬਜ਼ੁਰਗਾਂ , ਗਰੀਬ ਵਿਦਿਆਰਥੀਆਂ, ਭੁ¤ਖਿਆਂ , ਗਰੀਬ ਰੋਗੀਆਂ, ਅਨਾਥਾਂ , ਦੁਖੀਆਂ, ਗਰੀਬਾਂ ਆਦਿ ਦੀ ਭੋਜਨ , ਕ¤ਪੜੇ , ਦਵਾਈਆਂ , ਅਨਾਜ ਜਾਂ ਹੋਰ ਜ਼ਰੂਰਤ ਅਨੁਸਾਰ ਮਦਦ ਕਰ ਦਈਏ ਤਾਂ ਜੋ ਉਹ ਵੀ ਸਾਧਾਰਨ ਹਾਲਾਤਾਂ ਵਰਗੀ ਰਾਹਤ ਮਹਿਸੂਸ ਕਰ ਸਕਣ । ਤਿ¤ਥਾਂ – ਤਿਉਹਾਰਾਂ ਜਾਂ ਹੋਰ ਚੰਗੇ – ਮਾੜੇ ਪਲਾਂ ਮੌਕੇ ਜੇ ਅਸੀਂ ਧਰਤੀ ਨੂੰ ਹਰਾ – ਭਰਾ ਬਣਾਉਣ ਅਤੇ ਵਾਤਾਵਰਨ ,ਮਾਨਵਤਾ ਅਤੇ ਜੀਵ ਜੰਤ ਦੀ ਭਲਾਈ ਲਈ ਵ¤ਧ ਤੋਂ ਵ¤ਧ ਰੁ¤ਖ ਲਗਾ ਦੇਈਏ ਅਤੇ ਲਗਾਏ ਰੁ¤ਖਾਂ ਦੀ ਸਾਰ ਲੈ ਲਈਏ ਤਾਂ ਸ਼ਾਇਦ ਹੋਰ ਫਜ਼ੂਲ ਖਰਚਿਆਂ ਅਤੇ ਦਿਖਾਵਿਆਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੋਵੇਗਾ । ਜੰਗਲੀ ਜੀਵਾਂ , ਪੰਛੀਆਂ – ਪਰਿੰਦਿਆਂ ਦੇ ਲਈ ਜੇਕਰ ਅਨਾਜ , ਦਾਣਾ – ਪਾਣੀ ਦਾ ਪ੍ਰਬੰਧ ਇਨ੍ਹਾਂ ਮੌਕਿਆਂ ਤੇ ਕਰ ਦੇਈਏ ਤਾਂ ਕਈ ਮਾਨਵ ਹਿਤੈਸ਼ੀ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕਦਾ ਹੈ । ਦੁਖੀਆਂ – ਗਰੀਬਾਂ , ਜੀਵ – ਜੰਤੂਆਂ ਅਤੇ ਪੰਛੀ – ਪਰਿੰਦਿਆਂ ਜਾਂ ਹੋਰ ਬੇਸਹਾਰਿਆਂ ਦੀ ਮਦਦ ਕਰਕੇ ਅਤੇ ਉਨ੍ਹਾਂ ਦਾ ਦੁ¤ਖ ਦਰਦ ਵੰਡਾ ਕੇ ਜੋ ਆਨੰਦ ਤੇ ਸੁ¤ਖ – ਸਕੂਨ ਮਿਲੇਗਾ, ਉਹ ਸਦੀਵੀ ਤੇ ਸ¤ਚੀ ਖੁਸ਼ੀ ਤੇ ਸ਼ਾਂਤੀ ਦੇ ਸਕਦਾ ਹੈ । ਸੋ ਲੋੜ ਹੈ ਸਮੇਂ ਅਨੁਸਾਰ ਅਸਲੀਅਤ , ਸ¤ਚੀ ਖ਼ੁਸ਼ੀ ,ਮਾਨਵਤਾ ਤੇ ਅਸਲ ਮਾਨਵ ਸੇਵਾ ਨੂੰ ਸਮਝਣ ਅਤੇ ਅਪਣਾਉਣ ਦੀ ਅਤੇ ਸਭ ਦਾ ਭਲਾ ਸੋਚਣ ਅਤੇ ਕਰਨ ਦੀ , ਤਾਂ ਜੋ ਸਾਡਾ ਜੀਵਨ ਵੀ ਕਿਤੇ ਝੂਠੇ – ਦਿਖਾਵਿਆਂ ਵਿ¤ਚ ਹੀ ਨਾ ਬਤੀਤ ਹੋ ਜਾਵੇ ।

Send this to a friend