ਸਿ¤ਖ ਕੌਮ ਲਈ ਸਮਾਂ ਸੁਖਾਵਾਂ ਨਹੀਂ ਚ¤ਲ ਰਿਹਾ। ਕਈ ਵਰ੍ਹਿਆਂ ਤੋਂ ਵਿਸ਼ਵ ਪ¤ਧਰ ਤੇ ਸਿ¤ਖਾਂ ਨਾਲ ਜੋ ਵਾ¤ਪਰ ਰਿਹਾ ਹੈ ਉਹ ਕੌਮ ਦੇ ਲਗਾਤਾਰ ਨਿਘਾਰ ਵ¤ਲ ਜਾਣ ਦਾ ਇਸ਼ਾਰਾ ਕਰਦਾ ਹੈ 9 ਸਿ¤ਖਾਂ ਨਾਲ ਅਨਿਆ , ਵਿਤਕਰਾ ਤੇ ਹਿੰਸਾ ਸੰਸਾਰ ਦੇ ਆਮ ਸਮਾਜਕ , ਆਰਥਕ ਤੇ ਸਿਆਸੀ ਹਾਲਾਤ ਦਾ ਹੀ ਨਤੀਜਾ ਹਨ। ਇਹ ਘਟਨਾਵਾਂ ਕਿਸੇ ਨਾਲ ਵੀ ਵਾਪਰ ਸ¤ਕਦੀਆਂ ਹਨ ਤੇ ਵਾਪਰ ਰਹੀਆਂ ਹਨ . ਅਸਲ ਮੁ¤ਦਾ ਇਸ ਬਾਰੇ ਕੌਮ ਦੀ ਸੋਚ ਤੇ ਚੇਤਨਾ ਦਾ ਹੈ। ਲਗਾਤਾਰ ਕੋਈ ਕੌਮ ਨਿਸ਼ਾਨੇ ਤੇ ਬਣੀ ਰਹੇ ਤਾਂ ਪੜਤਾਲ ਜਰੂਰੀ ਹੋ ਜਾਂਦੀ ਹੈ ਕਿ ਇਹ ਕਿਉਂ ਹੋ ਰਿਹਾ ਹੈ ਤੇ ਇਸ ‘ਚ ਉਸ ਕੌਮ ਦੀ ਆਪਣੀ ਕੀ ਜਵਾਬਦੇਹੀ ਬਣਦੀ ਹੈ। ਸਿ¤ਖ ਕੌਮ ਤੇ ਹੋ ਰਹੇ ਹੰਮਲਿਆਂ ਪਿਛੇ ਜੋ ਵੀ ਕਾਰਣ ਹੋਣ ਮਹ¤ਤਵਪੂਰਨ ਹੈ ਕਿ ਅਸੀਂ ਕਿਸ ਦ੍ਰਿਸ਼ਟੀ ਤੇ ਕਿੰਨੀ ਗੰਭੀਰਤਾ ਨਾਲ ਉਨ੍ਹਾਂ ਨੂੰ ਵੇਖ ਰਹੇ ਹਾਂ ਤੇ ਕੀ ਸਾਡੇ ਕੋਲ ਇਨ੍ਹਾਂ ਤੋਂ ਨਿਪਟਣ ਲਈ ਕੋਈ ਠੋਸ ਨੀਤੀ ਮੌਜੂਦ ਹੈ। ਹਰ ਘਟਨਾ ਦੇ ਪਿਛੇ ਖਾਸ ਕਾਰਣ ਹੁੰਦੇ ਹਨ ਪਰ ਘਟਨਾਵਾਂ ਜਦੋਂ ਲਗਾਤਾਰ ਵਾਪਰਦੀਆਂ ਹਨ ਤਾਂ ਉਹਨਾਂ ਪਿਛੇ ਕੁਝ ਸਮਾਨ ਕਾਰਣ ਵੀ ਹੁੰਦੇ ਹਨ। ਇਨ੍ਹਾਂ ਸਮਾਨ ਕਾਰਣਾਂ ਦੀ ਪਛਾਣ ਕਰਨ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਅਜੇ ਵੀ ਲ¤ਗਦਾ ਹੈ ਕਿ ਅਸੀਂ ਜਾਗੇ ਨਹੀਂ। ਕਿਸੇ ਤੇ ਹੰਮਲਾ ਕਿਉਂ ਹੁੰਦਾ ਹੈ ਇਹ ਜਾਣਨਾ ਕੋਈ ਬਹੁਤ ਵ¤ਡਾ ਵਿਗਿਆਨ ਨਹੀਂ। ਜਦੋਂ ਵੈਰੀ ਸਾਹਮਣੇ ਵਾਲੇ ਨੂੰ ਕਮਜੋਰ ਸਮਝਦਾ ਹੈ ਤਾਂ ਬੇਹਿਚਕ ਜਬਰ , ਜੁਲਮ ਤੇ ਉਤਰ ਆਉਂਦਾ ਹੈ। ਸਿ¤ਖ ਕੌਮ ਨਾਲ ਇਹੋ ਹੋ ਰਿਹਾ ਹੈ। ਇਸ ਸਚ ਨੂੰ ਸਵੀਕਾਰ ਕਰਨਾ ਪਵੇਗਾ ਕਿ ਬਹਾਦਰੀ ਤੇ ਬਲਿਦਾਨਾਂ ਦੇ ਬੇਮਿਸਾਲ ਇਤਿਹਾਸ ਦੇ ਬਾਵਜੂਦ ਦੋ ਕਮਜ਼ੋਰਿਆਂ ਕੌਮ ਨਾਲ ਜੁੜਿਆਂ ਵਿਖਾਈ ਦਿੰਦਿਆਂ ਹਨ। ਇ¤ਕ ਤਾਂ ਕੌਮ ਦਾ ਘ¤ਟ ਗਿਣਤੀ ਹੋਣਾ ਦੂਜਾ ਆਪਣੇ ਸ਼ਾਨਦਾਰ ਵਿਰਸੇ ਤੋਂ ਦੂਰ ਹੁੰਦੇ ਜਾਣਾ। ਸਿ¤ਖ ਗੁਰੂ ਸਾਹਿਬਾਨ ਦੇ ਸਮੇਂ ਵੀ ਘ¤ਟ ਗਿਣਤੀ ਸਨ ਪਰ ਇਸ ਘਾਟ ਨੂੰ ਉਹਨਾਂ ਆਪਣੇ ਸਿਦਕ ਤੇ ਸਵੈਮਾਨ ਨਾਲ ਪੂਰਾ ਕੀਤਾ ਸੀ। ਚਮਕੌਰ ਦੀ ਜੰਗ ਵਿ¤ਚ ਜਿ¤ਥੇ 40 ਸਿਖਾਂ ਦਾ ਮੁਕਾਬਲਾ ਦਸ ਲ¤ਖ ਦੀ ਵੈਰੀ ਫੌਜ ਨਾਲ ਸੀ , ਉਹਨਾਂ ਸਾਬਤ ਕਰ ਵਿਖਾਇਆ ਸੀ ਕਿ ਗਿਣਤੀ ਨਾਲੋਂ ਗੁਣ ਜਿਆਦਾ ਬਲਵਾਨ ਹੁੰਦੇ ਹਨ। ਸਿ¤ਖ ਪੰਥ ਦੀ ਰਾਹ ਹੀ ਗੁਣਾਂ ਦੀ ਹੈ “ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ “। ਸਿ¤ਖੀ ਦੀ ਸ਼ਾਨ ਉਨ੍ਹਾਂ ਤੋਂ ਹੈ ਜਿਨ੍ਹਾਂ ਧਰਮ ਨਹੀਂ ਹਾਰਿਆ ਤੇ ਸਿ¤ਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਸੀ। ਮਨ ਅੰਦਰ ਪਰਮਾਤਮਾ ਲਈ ਪ੍ਰੀਤਿ ਤੇ ਪ੍ਰਤੀਤਿ ਹੋਵੇ , ਤਨ ਅੰਦਰ ਉਸ ਪ੍ਰੀਤਿ ਅਨੁਸਾਰ ਸੁਭ ਕਰਮ ਕਰਨ ਜਾ ਉਤਸਾਹ ਹੋਵੇ ਤਾਂ ਇ¤ਕ ਗੁਰਸਿ¤ਖ ਸਵਾ ਲ¤ਖ ਬਣ ਕੇ ਗਿਣਤੀ ਪੂਰੀ ਕਰ ਦਿੰਦਾ ਹੈ। ਅਜਿਹੇ ਸਿ¤ਖਾਂ ਦੀ ਨਜਰ ਆਉਂਦੀ ਘਾਟ ਸਿ¤ਖ ਕੌਮ ਲਈ ਵ¤ਡਾ ਸੰਕਟ ਬਣ ਗਈ ਹੈ। ਲ¤ਗਦੇ ਅਸੀਂ ਆਪ ਆਈਨਾ ਵੇਖਣ ਦੀ ਆਦਤ ਨਹੀਂ ਪਾਈ , ਜੇ ਕੋਈ ਵਿਖਾਏ ਤਾਂ ਅ¤ਖਾਂ ਮੀਟ ਲੈਂਦੇ ਹਾਂ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸ੍ਰੀ ਪਟਨਾ ਸਾਹਿਬ ਦੇ ਸਮਾਗਮ ਵਿ¤ਚ ਜੋ ਗ¤ਲ ਸਾਨੂੰ ਵੀਚਾਰਨੀ ਚਾਹੀਦੀ ਸੀ ਉਹ ਇਕ ਮੁਸਲਿਮ ਬੁਲਾਰੇ ਨੇ ਚੁ¤ਕੀ ਕਿ ਸਿ¤ਖ ਨੌਜਵਾਨ ਸਿ¤ਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਅਸੀਂ ਕਿਉਂ ਨਹੀਂ ਸੁਚੇਤ ਹੁੰਦੇ ਕਿ ਸਾਡੀ ਕਮਜ਼ੋਰਿਆਂ ਨੂੰ ਸੰਸਾਰ ਵੇਖ ਰਿਹਾ ਹੈ। ਇਸ ਸਮਾਗਮ ਅੰਦਰ ਹਰ ਬੁਲਾਰਾ ਇ¤ਕੋ ਸੁਰ ‘ਚ ਬੋਲ ਰਿਹਾ ਸੀ ਪਰ ਉਸ ਮੁਸਲਿਮ ਬੁਲਾਰੇ ਦੀ ਗ¤ਲ ਵਖਰੀ ਸੀ। ਇਹ ਗ¤ਲ ਸਾਰੀਆਂ ਸੁਣੀ ਪਰ ਉਸ ਤੇ ਕਿ¤ਥੇ ਸੋਚ ਵੀਚਾਰ ਹੋਈ ਤੇ ਕੀ ਵਿਉਂਤ ਬਣਾਈ ਗਈ ਇਸ ਬਾਰੇ ਕੋਈ ਜਾਣਕਾਰੀ ਨਹੀਂ।
ਸੰਸਾਰ ਦੇ ਕਿਸੇ ਵੀ ਕੋਨੇ ਅੰਦਰ ਕਿਸੇ ਵੀ ਸਿ¤ਖ ਨਾਲ ਜਦੋਂ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਵਿਰੋਧ ‘ਚ ਆਵਾਜਾਂ ਉ¤ਠਦੀਆਂ ਹਨ। ਇਹ ਸੁਭਾਵਕ ਹੈ ਕਿ ਕੌਮ ਆਪਣੇ ਕਿਸੇ ਅੰਗ ਦਾ ਦਰਦ ਮਹਿਸੂਸ ਕਰੇ ਤੇ ਉਸ ਲਈ ਖੜੀ ਹੋਵੇ। ਪਰ ਇਹ ਚਿਰਾਂ ਤੋਂ ਚ¤ਲਿਆ ਆ ਰਿਹਾ ਹੈ ਤੇ ਹੁਣ ਰਸਮੀ ਜਿਹਾ ਹੋ ਗਿਆ ਹੈ। ਭਾਰਤ ਅੰਦਰ ਹੀ ਸਹਾਰਨਪੁਰ ਕਾਂਡ , ਸਿਕਲੀਗਰ ਸਿ¤ਖਾਂ ਦਾ ਮਸਲਾ , ਗੁਰਦੁਆਰਾ ਗਿਆਨ ਗੋਦੜੀ , ਗੁਰਦੁਆਰਾ ਡਾਂਗਮਾਰ , ਸ਼ਿਲਾਂਗ ਦੇ ਸਿ¤ਖਾਂ ਦਾ ਮਸਲਾ ਆਦਿਕ ਵ¤ਡੇ ਤਾਜਾ ਮੁ¤ਦੇ ਬਿਆਨਾਂ ਤੇ ਮੁਲਾਕਾਤਾਂ ‘ਚ ਹੀ ਨਿਬੇੜ ਦਿ¤ਤੇ ਗਏ। ਜੂਨ ਤੇ ਨਵੰਬਰ ਚੁਰਾਸੀ ਵੀ ਹੁਣ ਮੁ¤ਦੇ ਨਹੀਂ ਰਹੇ ਦਿਵਸ ਬਣ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅ¤ਗੇ ਸਿ¤ਖ ਕੌਮ ਬੇਬਸ ਨਜਰ ਆਈ ਤੇ ਅ¤ਜ ਵੀ ਕੋਈ ਪ¤ਕੀ ਵਿਉਂਤ ਸਾਡੇ ਕੋਲ ਨਹੀਂ ਜੋ ਵਿਸ਼ਵ ਪ¤ਧਰ ਤੇ ਕਾਰਜਸ਼ੀਲ ਹੋ ਗਈ ਹੋਵੇ। ਦਰਅਸਲ ਕੌਮੀ ਮਸਲਿਆਂ ਦੀ ਵਾਹਿਦ ਜਿੰਮੇਵਾਰੀ ਲੈਣ ਵਾਲੀ ਕੋਈ ਕੌਮਾਂਤਰੀ ਸਿ¤ਖ ਸੰਸਥਾ ਅਜੇ ਤ¤ਕ ਹੋਂਦ ‘ਚ ਹੀ ਨਹੀਂ ਆ ਸਕੀ ਹੈ। ਸ੍ਰੀ ਅਕਾਲ ਤਖਤ ਸਾਹਿਬ ਵ¤ਲ ਆਸ ਬੰਨਦੀ ਹੈ ਪਰ ਇਸ ਮਹਾਨ ਸੰਸਥਾ ਦੀ ਆਪਣੀ ਮਰਿਆਦਾ ਤੇ ਹ¤ਦ ਹੈ। ਸ੍ਰੀ ਅਕਾਲ ਤਖਤ ਸਾਹਿਬ ਵ¤ਲ ਧਾਰਮਕ ਸੇਧ ਲਈ ਵੇਖਿਆ ਜਾਣਾ ਸਿ¤ਖੀ ਫਰਜ ਹੈ। ਵ¤ਡੇ ਸੰਕਟ ਤਾਂ ਸਮਾਜਕ ਤੇ ਰਾਜਸੀ ਵਿਵਸਥਾ ਤੋਂ ਪੈਦਾ ਹੋ ਰਹੇ ਹਨ। ਆਮ ਜਿੰਦਗੀ ‘ਚ ਸਿਆਸਤ ਦਾ ਦਖਲ ਦਿਨੋ ਦਿਨ ਵ¤ਧ ਰਿਹਾ ਹੈ। ਇਸ ਨੂੰ ਠ¤ਲ ਪਾਉਣ ਲਈ ਸੰਪੂਰਣ ਤੇ ਵਿਸ਼ਵ ਵਿਆਪੀ ਸੋਚ ਦੀ ਲੋੜ ਹੈ। ਜਿਸ ਕੌਮ ਦੀ ਅਗੁਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਕਰ ਰਹੇ ਹਨ ਉਸ ਕੌਮ ਸਾਹਮਣੇ ਸੋਚ ਦਾ ਕੋਈ ਸੰਕਟ ਨਹੀਂ। ਸਵਾਲ ਉਸ ਸੋਚ ਨੂੰ ਧਾਰਣ ਕਰ ਵਿਵਹਾਰਕ ਰੂਪ ਦੇਣ ਦਾ ਹੈ “ ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ , ਸਾਹਿਬੁ ਸੇਵਨਿ ਆਪਣਾ ਪੂਰੈ ਸਬਦਿ ਵੀਚਾਰਿ “। ਸਿ¤ਖ ਕੌਮ ਦੇ ਹਰ ਮਸਲੇ ਹਰ ਸੰਕਟ ਦਾ ਨਿਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਲੈਣ ਤੇ ਗੁਰ ਸ਼ਬਦ ਅਨੁਸਾਰ ਵਿਉਹਾਰ ਕਰਨ ’ਚ ਹੈ। ਸਿ¤ਖ ਅ¤ਜ ਚੁਫੇਰੇ ਖਿੰਡਰੇ ਹੋਏ ਹਨ। ਭਾਰਤ ਦੇ ਹਰ ਪ੍ਰਾਂਤ ’ਚ , ਵਿਸ਼ਵ ਦੇ ਲਗਭਗ ਹਰ ਦੇਸ਼ ‘ਚ ਸਿ¤ਖਾਂ ਨੇ ਵ¤ਸੋਂ ਬਣਾ ਲਈ ਹੈ। ਇਸ ਖਿੰਡਰੇ ਹੋਏ ਸਿ¤ਖ ਸਮਾਜ ਨੂੰ ਇ¤ਕ ਥਾਂ ਜੋੜਨ ਲਈ ਕਿਸੇ ਵ¤ਡੀ ਤੇ ਤਾਕਤਵਰ ਸੰਸਥਾ ਦੀ ਲੋੜ ਹੈ। ਇਕ ਅਜਿਹੀ ਵਿਸ਼ਵ ਵਿਆਪੀ ਸੰਸਥਾ ਹੋਂਦ ‘ਚ ਆਵੇ ਜਿਸ ਵਿ¤ਚ ਹਰ ਕਿ¤ਤੇ , ਹਰ ਵੀਚਾਰ ਦੇ ਸਿ¤ਖਾਂ ਦੀ ਨੁਮਾਇੰਦਗੀ ਹੋਵੇ। ਇਹ ਸੰਸਥਾ ਮਾਤਰ ਕੌਮ ਦੇ ਹਿਤਾਂ ਲਈ ਹੋਵੇ ਕਿਸੇ ਦੀ ਨਿਜੀ ਸਿਆਸਤ ਦਾ ਹਿ¤ਸਾ ਨਾ ਬਣੇ . ਹਰ ਮਸਲੇ ਤੇ ਸਿ¤ਖ ਕੌਮ ਦੀ ਇ¤ਕ ਸੋਚ ਪ੍ਰਕਟ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੰਜ ਪਿਆਰਿਆਂ ਦੀ ਥਾਪਨਾ ਕਰ ਸਮੂਹਕ ਜਿੰਮੇਵਾਰੀ ਦੀ ਲੀਕ ਪਾ ਗਏ ਸਨ। ਇਸ ਲੀਕ ਨੂੰ ਸੁਰਜੀਤ ਕਰ ਉਸ ਤੇ ਚ¤ਲਣ ਦੀ ਲੋੜ ਹੈ। ਅਗਲੇ ਘ¤ਟੋ ਘ¤ਟ ਪੰਜਾਹ ਸਾਲ ਲਈ ਇਕ ਪ੍ਰੋਗ੍ਰਾਮ ਉਲੀਕਿਆ ਜਾਣਾ ਚਾਹੀਦੇ ਕਿ ਸੰਸਾਰ ਭਰ ‘ਚ ਸਿ¤ਖ ਕੌਮ ਦੀਆਂ ਕੀ ਜਮੀਨੀ ਲੋੜਾਂ ਹਨ ਤੇ ਉਹਨਾਂ ਦੀ ਪ੍ਰਾਪਤੀ ਲਈ ਕਿਹੋ ਜਿਹੇ ਜਤਨ ਕੀਤੇ ਜਾਣ। ਅ¤ਜ ਜਦੋਂ ਪੰਜਾਬ ਅੰਦਰ ਬਹਿ ਕੇ ਸਿ¤ਖ ਹਿਤਾਂ ਦੀ ਗ¤ਲ ਕੀਤੀ ਜਾਂਦੀ ਹੈ ਤਾਂ ਲੋੜਾਂ ਕੁਝ ਨਜਰ ਆਉਂਦੀਆਂ ਹਨ। ਪਰ ਵਿਦੇਸ਼ਾਂ ‘ਚ ਬਹਿ ਕੇ ਵੀਚਾਰਨ ਲ¤ਗੀਆਂ ਤਰਜੀਹਾਂ ਬਦਲ ਜਾਂਦੀਆਂ ਹਨ। ਇਸ ਕਾਰਣ ਤਮਾਮ ਅੰਤਰ ਵਿਰੋਧ ਪੈਦਾ ਹੋ ਗਏ ਹਨ ਤੇ ਨੁਕਸਾਨ ਕੌਮ ਦਾ ਹੋ ਰਿਹਾ ਹੈ। ਹਰ ਜਗਹ ਦੇ ਸਿ¤ਖਾਂ ਦੇ ਸਥਾਨਕ ਮਸਲੇ ਵ¤ਖ ਹੋ ਸਕਦੇ ਹਨ ਪਰ ਸਮੂਹ ਕੌਮ ਦੇ ਮਸਲੇ ਇ¤ਕ ਹੀ ਨਿਤਰ ਕੇ ਸਾਹਮਣੇ ਆਉਂਦੇ ਹਨ। ਸਿ¤ਖ ਅ¤ਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਇਹ ਸੰਸਾਰ ਦੇ ਹਰ ਕੋਨੇ ‘ਚ ਬੈਠੇ ਸਿ¤ਖ ਦੀ ਚਿੰਤਾ ਹੈ। ਸਿ¤ਖ ਰਹਿਤ ਮਰਿਆਦਾ ਦਾ ਪਾਲਨ ਹੋਵੇ ਇਸ ਤੇ ਕੋਈ ਦੋ ਰਾਇ ਨਹੀਂ ਹੋ ਸਕਦੀ। ਇ¤ਥੋਂ ਹੀ ਕੌਮ ਦੀ ਤਾਕਤ ਪੈਦਾ ਹੁੰਦੀ ਆਈ ਹੈ ਤੇ ਹੋਣੀ ਹੈ। ਪੂਰਣ ਸਮਰਪਣ ਹੀ ਸਿ¤ਖ ਅ¤ਗੇ ਇ¤ਕੋ ਇ¤ਕ ਵਿਕਲਪ ਹੈ “ ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ ਜਿਸੁ ਦ੍ਰਿੜਤਾ ਨਾਮੁ ਅਧਾਰੇ , ਤਿਸੁ ਆਗੈ ਜੀਉ ਦੇਵਉ ਅਪੁਨਾ ਹਉ ਸਤਿਗੁਰ ਕੈ ਬਲਿਹਾਰੇ “। ਕੌਮ ਜਦੋਂ ਇਸ ਗੁਰ ਦਰਸਾਈ ਸ¤ਚੀ ਰਾਹ ਤੇ ਹਕੀਕਤ ‘ਚ ਚ¤ਲਣ ਲ¤ਗ ਪਏਗੀ ਤਾਂ ਨਿਜੀ , ਸਿਆਸੀ ਲੋਭ ਆਪ ਹੀ ਦਰਕਿਨਾਰ ਹੋ ਜਾਣਗੇ। ਇਹ ਅਤਿ ਕਠਿਨ ਹੈ ਪਰ ਕੌਮ ਦੀ ਆਨ ਕਾਇਮ ਰ¤ਖਣੀ ਹੈ ਤਾਂ ਹੋਰ ਕੋਈ ਚਾਰਾ ਨਹੀਂ। ਕੌਮ ਦੀ ਸ਼ਾਨ ਨਾਲ ਹੀ ਹਰ ਸਿ¤ਖ ਦੀ ਸ਼ਾਨ ਹੈ।
ਅਫਗਾਨਿਸਤਾਨ ਦੇ ਜਲਾਲਾਬਾਦ ਵਿ¤ਚ ਸਿ¤ਖਾਂ ਤੇ ਜੋ ਖੂਨੀ ਸਾਕਾ ਵਾਪਰਿਆ ਉਸ ਤੋਂ ਪੂਰੀ ਸਿ¤ਖ ਕੌਮ ਨੂੰ ਸਬਕ ਲੈਣ ਦੀ ਲੋੜ ਹੈ। ਅਫਗਾਨਿਸਤਾਨ ਅੰਦਰ ਸਿ¤ਖ ਪੀੜ੍ਹੀਆਂ ਤੋਂ ਰਹਿ ਰਹੇ ਹਨ . ਜਦੋਂ ਸਿ¤ਖਾਂ ਦੀ ਤਦਾਦ ਇ¤ਥੇ ਜਿਆਦਾ ਸੀ। ਸਮਾਜ ਅੰਦਰ ਇਨ੍ਹਾਂ ਕੋਈ ਅਸਰਦਾਰ ਭੂਮਿਕਾ ਜਾਂ ਜਗਹ ਬਣਾਉਣ ਲਈ ਕੋਈ ਖਾਸ ਜਤਨ ਨਹੀਂ ਕੀਤੇ। ਅ¤ਤਵਾਦ ਤੇ ਹਿੰਸਾ ਨੇ ਅਫਗਾਨਿਸਤਾਨ ਦੇ ਮਾਹੌਲ ‘ਚ ਜਹਰ ਘੋਲ ਦਿ¤ਤਾ। ਇਸ ਮਾਹੌਲ ‘ਚ ਕਿਸੇ ਨਵੀਂ ਸਮਾਜਕ ਜਾਂ ਸਿਆਸੀ ਤਾਕਤ ਦਾ ਉਭਰਨਾ ਕਿਵੇਂ ਕਿਸੇ ਨੂੰ ਬਰਦਾਸ਼ਤ ਹੋਣਾ ਸੀ। ਖਾਸ ਤੌਰ ਤੇ ਉਸ ਵੇਲੇ ਜਦੋਂ ਸਿ¤ਖਾਂ ਦੀ ਆਬਾਦੀ ਕਾਫੀ ਘ¤ਟ ਗਈ। ਅ¤ਜ ਸਿ¤ਖਾਂ ਨੂੰ ਕੌਮ ਦੇ ਤੌਰ ਤੇ ਸੋਚਣਾ ਚਾਹੀਦੇ ਕਿ ਉਹ ਆਪਣੀ ਸਥਾਨਕ ਸਵੀਕਾਰਤਾ ਕਿਵੇਂ ਵਧਾਉਣ। ਇਸ ਦਾ ਸਭ ਤੋਂ ਸ੍ਰੇਸ਼ਟ ਢੰਗ ਹੈ ਵਿਦਿਆ ਪ੍ਰਤੀ ਜਾਗਰੂਕ ਹੋਣਾ। ਸੰਸਾਰ ਦੇ ਵਰਤਮਾਨ ਸੰਦਰਭਾਂ ‘ਚ ਸਫਲਤਾ ਲਈ ਵਿਦਿਆ ਇਕ ਵ¤ਡਾ ਪੈਮਾਨਾ ਬਣ ਗਿਆ ਹੈ। ਕੌਮ ਦੀ ਤਰ¤ਕੀ ਤੇ ਮਜਬੂਤੀ ਲਈ ਵਿਦਿਆ ਪ੍ਰਤੀ ਵ¤ਡੇ ਪ¤ਧਰ ਤੇ ਰੁਝਾਣ ਪੈਦਾ ਕਰਨ ਦੀ ਲੋੜ ਹੈ। ਨਵੇਂ ਖਾਲਸਾ ਸਕੂਲ , ਕਾਲਜ ਖੋਲੇ ਜਾਣ , ਸਿ¤ਖ ਵਿਦਿਆਰਥੀਆਂ ਨੂੰ ਲੋੜੀਂਦੀ ਸੇਧ ਤੇ ਆਰਥਕ ਮਦਦ ਦਿ¤ਤੀ ਜਾਏ। ਉਹਨਾਂ ਦਾ ਹੌਸਲਾ ਵਧਾਉਣ ਲਈ ਕਾਮਿਆਬ ਸਿ¤ਖ ਵਿਦਿਆਰਥੀਆਂ ਦਾ ਗੁਰਦੁਆਰਿਆਂ ਅੰਦਰ ਬਾਕਾਇਦਾ ਸਨਮਾਨ ਕੀਤਾ ਜਾਏ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀ ਕਿ ਸਾਰੇ ਗੁਰਦੁਆਰੇ ਆਪਣੀ ਆਮਦਨ ਦਾ ਦਸ ਫ਼ੀਸਦ ਵਿਦਿਅਕ ਕਾਰਜਾਂ ਲਈ ਖਰਚ ਕਰਨ। ਇਸ ਦੀ ਪਾਲਨਾ ਲਈ ਕਠੋਰ ਜਤਨ ਕਰਨ ਦੀ ਲੋੜ ਹੈ। ਸਿ¤ਖੀ ਸਿਦਕ ਦੇ ਦ੍ਰਿੜ੍ਹ ਤੇ ਪੜ੍ਹੀ ਲਿਖੀ ਕੌਮ ਹੀ ਸਾਡੀ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਹ ਵੇਲਾ ਜਾਗਣ ਦਾ ਹੈ ਤੇ ਕੁਝ ਠੋਸ ਕਰਨ ਦਾ ਹੈ ਨਹੀਂ ਦਾ ਅਸੀਂ ਸਾਰੇ ਇਤਿਹਾਸ ਦੇ ਦੋਖੀ ਸਿ¤ਧ ਹੋਵਣਗੇ।