6 ਜੂਨ 1984 ਨੂੰ ਜ਼ਾਲਮ ਇੰਦਰਾ ਗਾਂਧੀ ਦੀ ਹਕੂਮਤ ਨੇ ਮਿਲਟਰੀ ਹਮਲੇ ਨਾਲ ਬਰਤਾਨੀਆ ਤੇ ਸੋਵੀਅਤ ਰੂਸ ਦੀਆਂ ਫ਼ੌਜਾਂ ਦਾ ਸਹਿਯੋਗ ਲੈਕੇ ਆਪ੍ਰੇਸ਼ਨ ਬਲਿਊ ਸਟਾਰ ਨੂੰ ਅੰਜਾਮ ਦਿੱਤਾ, ਜਦੋਂਕਿ ਸਿੱਖ ਕੌਮ ਇਕ ਸਟੇਟਲੈਸ ਕੌਮ ਹੈ । ਇਸ ਫੌ ਹਮਲੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਹੀਦ ਕਰਕੇ ਹਜ਼ਾਰਾਂ ਦੀ ਤਦਾਦ ਵਿਚ ਸਿੱਖ ਸਰਧਾਲੂ, ਬਜੁਰਗਾਂ, ਬੀਬੀਆਂ, ਬੱਚਿਆਂ, ਨੌਜ਼ਵਾਨਾਂ ਨੂੰ ਬੇਰਹਿੰਮੀ ਨਾਲ ਸ਼ਹੀਦ ਕਰ ਦਿੱਤਾ ਗਿਆ । ਇਨ੍ਹਾਂ ਤਿੰਨ ਪ੍ਰਮਾਣੂ ਤਾਕਤਾਂ ਦਾ ਟਾਕਰਾ ਕਰਦਿਆ ਸਿੱਖ ਕੌਮ ਦੀ ਨਵੀਂ ਲੀਡਰਸ਼ਿਪ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਅਗਵਾਈ ਹੇਠ ਉਨ੍ਹਾਂ ਦੇ ਸਾਥੀਆਂ ਨੇ ਲਗਾਤਾਰ 72 ਘੰਟੇ ਡੱਟਕੇ ਟਾਕਰਾ ਕਰਦਿਆ ਆਪਣੀਆ ਸ਼ਹਾਦਤਾਂ ਕੌਮ ਤੋਂ ਨਿਸਾਵਰ ਕੀਤੀਆ । ਇਸ ਘਿਣੋਨੀ ਕਾਰਵਾਈ ਤੋਂ ਬਾਅਦ ਜੋ ਸਿੱਖ ਨੌਜ਼ਵਾਨੀ ਦਾ ਅਤੇ ਸਮੁੱਚੀ ਸਿੱਖ ਕੌਮ ਦਾ ਕਤਲੇਆਮ ਅਤੇ ਨਸ਼ਲਕੁਸੀ ਹਿੰਦ ਹਕੂਮਤ ਨੇ ਕੀਤੀ ਇਸਦੀ ਚੀਸ ਅਤੇ ਦਰਦ ਹਰ ਸਿੱਖ ਅੱਜ ਵੀ ਮਹਿਸੂਸ ਕਰ ਰਿਹਾ ਹੈ । ਪਰ ਅੱਜ ਤੱਕ ਸੈਂਟਰ ਵਿਚ ਬਣੀਆ ਹਕੂਮਤਾਂ ਨੇ ਸਿੱਖ ਕੌਮ ਦੇ ਦਰਦ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਜ਼ਰੂਰਤ ਨਹੀਂ ਸਮਝੀ । ਸਗੋਂ ਇਸਦੇ ਉਲਟ ਦਹਿਸਤ ਦਾ ਮਾਹੌਲ ਸਿਰਜਕੇ ਕੌਮ ਨੂੰ ਡਰਾਇਆ, ਧਮਕਾਇਆ ਜਾ ਰਿਹਾ ਹੈ । ਕੱਲ੍ਹ ਜਦੋਂ ਸਮੁੱਚੀ ਸਿੱਖ ਕੌਮ ਇਸ ਘੱਲੂਘਾਰੇ ਦਿਹਾੜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਰਧਾ ਸਹਿਤ ਮਨਾ ਰਹੀ ਸੀ ਤਾਂ ਸਿੱਖ ਕੌਮ ਉਤੇ ਡਰ ਅਤੇ ਦਹਿਸਤ ਪਾਉਣ ਲਈ ਮਸੀਨਗੰਨਾਂ, ਤਾਣਕੇ ਜੋ ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੇ ਅੰਮ੍ਰਿਤਸਰ ਵਿਚ ਨਾਕੇਬੰਦੀ ਕੀਤੀ, ਪੰਜਾਬੀ ਦੀ ਪ੍ਰਚੱਲਿਤ ਕਹਾਵਤ ‘ਕੁੱਟਣਾ ਵੀ ਹੈ ਤੇ ਰੋਣ ਵੀ ਨਹੀਂ ਦੇਣਾ’ ਇਹ ਕਹਾਵਤ ਇਸ ਗੱਲ ਤੇ ਪੂਰੀ ਤਰ੍ਹਾਂ ਢੁੱਕਦੀ ਹੈ । ਇਥੇ ਅਸੀਂ ਇਹ ਤਸਵੀਰਾਂ ਦੇ ਰਹੇ ਹਾਂ । ਇਹ 6 ਜੂਨ ਦਾ ਦਿਹਾੜਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੜੀ ਜੱਦੋ-ਜ਼ਹਿਦ ਅਤੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਨਾਉਣਾ ਸੁਰੂ ਕਰਵਾਇਆ ਹੈ । ਕਿਉਂਕਿ ਬਾਦਲ ਦਲ, ਬੀਜੇਪੀ, ਕਾਂਗਰਸ ਅਤੇ ਐਸ.ਜੀ.ਪੀ.ਸੀ. ਨੇ ਇਸ ਦਿਹਾੜੇ ਨੂੰ ਨਾ ਮਨਾਏ ਜਾਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਤੇ ਵਰਕਰਾਂ ਤੇ ਭਾਰੀ ਜੁਲਮ-ਤਸੱਦਦ ਵੀ ਕਰਵਾਇਆ, ਕੀ ਐਨੀ ਕੁਰਬਾਨੀ ਅਤੇ ਜੱਦੋਂ-ਜ਼ਹਿਦ ਕਰਨ ਵਾਲੇ ਸਿੱਖ ਆਗੂ ਤੇ ਵਰਕਰ ਇਸ ਘੱਲੂਘਾਰੇ ਦਿਹਾੜੇ ਤੇ ਕੋਈ ਗੜਬੜ ਫੈਲਾ ਸਕਦੇ ਹਨ ? ਫਿਰ ਕਿਉਂ ਇਨ੍ਹਾਂ ਨੂੰ ਪੁਲਿਸ ਅਤੇ ਸੀ.ਆਰ.ਪੀ. ਵੱਲੋਂ ਤਹਿਸਤ ਪਾਉਣ ਲਈ ਮਸੀਨਾਂ ਤਾਣਕੇ ਡਰਾਇਆ ਜਾ ਰਿਹਾ ਹੈ ? ਜਦੋਂਕਿ ਇਸ ਘੱਲੂਘਾਰੇ ਦੇ ਬਰਾਬਰ ਕੁਝ ਸੰਪਰਦਾਵਾਂ 6 ਜੂਨ ਨੂੰ ਹੀ ਆਪਣੇ-ਆਪਣੇ ਡੇਰਿਆਂ ਵਿਚ ਮਨਾ ਰਹੀਆ ਹਨ । ਅਜਿਹਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਰਾਬਰੀ ਕਰ ਰਹੀਆ ਹਨ । ਕੱਲ੍ਹ ਮਹਿਤਾ ਚੌਕ ਵਿਖੇ ਬਾਬਾ ਹਰਨਾਮ ਸਿੰਘ ਧੂੰਮਾ ਵੱਲੋਂ ਜੋ ਇਕੱਠ ਬੁਲਾਇਆ ਗਿਆ ਇਸ ਵਿਚ ਕੌਮ ਦੀ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਸੋਚ ਦੀ ਗੱਲ ਨਹੀਂ ਕੀਤੀ ਗਈ, ਪਰ ਸੰਤ ਜਰਨੈਲ ਸਿੰਘ ਦਾ ਨਾਮ ਵਰਤਕੇ ਸਿੱਖ ਸੰਗਤਾਂ ਨੂੰ ਇਕੱਠਾ ਜ਼ਰੂਰ ਕੀਤਾ ਗਿਆ ।
ਪਰ ਹਿੰਦੂ ਸੈਂਟਰ ਹਕੂਮਤ ਨੂੰ ਇਹ ਨਹੀਂ ਪਤਾ ਕਿ ਕੌਮ ਕਈ ਵਾਰ ਮਸੀਨਗੰਨਾਂ, ਤੋਪਾ, ਟੈਕਾ, ਬਖਤਰਬੰਦ ਗੱਡੀਆਂ, ਹਵਾਈ ਹਮਲਿਆ ਨੂੰ ਆਪਣੇ ਤਨ ਤੇ ਜਰ ਚੁੱਕੀ ਹੈ । ਜਿਹੜੀ ਕੌਮ ਉਨ੍ਹਾਂ ਮੁਸ਼ੀਬਤਾਂ ਵਿਚ ਨਾ ਘਬਰਾਈ ਹੋਵੇ, ਉਹ ਹੁਣ ਕੀ ਪੰਜਾਬ ਪੁਲਿਸ ਦੀਆਂ ਇਹ ਮਸੀਨਗੰਨਾਂ ਸਿੱਖ ਕੌਮ ਨੂੰ ਆਪਣੇ ਅਕੀਦੇ ਤੋਂ ਥਿੜਕਾ ਦੇਣਗੀਆ ? ਸੋ ਸਮੁੱਚੀ ਸਿੱਖ ਕੌਮ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਤਾਕਤਵਰ ਸੈਂਟਰ ਹਕੂਮਤ ਸਿੱਖ ਕੌਮ ਨੂੰ ਹਮੇਸ਼ਾਂ ਜ਼ਬਰ-ਜੁਲਮ ਕਰਕੇ ਅਤੇ ਦਹਿਸਤ ਪਾ ਕੇ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ ।
ਇਸੇ ਤਰ੍ਹਾਂ ਨਰਿੰਦਰ ਮੋਦੀ ਨੇ 2013 ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਆਪਣੀਆ ਜ਼ਮੀਨਾਂ-ਜ਼ਾਇਦਾਦਾਂ ਤੋਂ ਵਾਂਝੇ ਕੀਤਾ ਅਤੇ ਹੁਣ ਮੇਘਾਲਿਆ, ਸਿਲਾਗ ਵਿਚ ਜੋ ਸਿੱਖਾਂ ਨਾਲ ਵਾਪਰ ਰਿਹਾ ਹੈ, ਇਹ ਦੁਨੀਆ ਸਾਹਮਣੇ ਹੈ । ਪਰ ਹਿੰਦੂਤਵੀ ਮੀਡੀਆ ਇਸ ਮਸਲੇ ਤੇ ਸੱਚਾਈ ਬਿਆਨ ਨਹੀਂ ਕਰ ਰਿਹਾ । ਪਿਛਲੇ 10 ਦਿਨਾਂ ਤੋਂ ਜੋ ਮੇਘਾਲਿਆ ਵਿਚ ਵੱਸਦੇ ਸਿੱਖ ਹਨ, ਜਿਨ੍ਹਾਂ ਦੇ ਕਾਰੋਬਾਰਾਂ, ਘਰਾਂ ਆਦਿ ਨੂੰ ਤਹਿਸ-ਨਹਿਸ ਕਰਕੇ ਉਨ੍ਹਾਂ ਦੀਆਂ ਜ਼ਾਇਦਾਦਾਂ ਨੂੰ ਜ਼ਬਤ ਕਰਕੇ ਡਰ ਅਤੇ ਦਹਿਸਤ ਵਿਚ ਗੁਰੂਘਰਾਂ ਵਿਚ ਸ਼ਰਨ ਲੈਣ ਲਈ ਮਜ਼ਬੂਰ ਕੀਤਾ ਹੋਇਆ ਹੈ । ਪਰ ਇਸ ਬਦਲੇ ਸੈਂਟਰ ਹਕੂਮਤ ਇਨ੍ਹਾਂ ਸਿੱਖਾਂ ਦੀ ਸੁਰੱਖਿਆ ਲਈ ਕੋਈ ਢੁਕਵੇ ਕਦਮ ਨਹੀਂ ਚੁੱਕ ਰਹੀ । ‘ਕਾਬਲ ਦੇ ਜੰਮਿਆ ਨੂੰ ਨਿਤ ਮੁਹਿਮਾ’ ਤਹਿਤ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵੱਲੋਂ ਬਰਗਾੜੀ ਵਿਖੇ ਇਨਸਾਫ਼ ਮੋਰਚਾ ਸੁਰੂ ਕੀਤਾ ਹੋਇਆ ਹੈ । ਕਿਉਂਕਿ ਸਾਲਾਬੰਦੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜ਼ਵਾਨਾਂ ਨੂੰ ਸੈਂਟਰ ਹਕੂਮਤ ਵੱਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ । ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਸਨਾਖਤ ਕਰਕੇ ਸਿੱਖ ਕੌਮ ਦੀ ਕਚਹਿਰੀ ਵਿਚ ਪੇਸ਼ ਨਾ ਕਰਨਾ ਅਤੇ ਗੁਰੂ ਸਾਹਿਬ ਦੇ ਹੋਏ ਅਪਮਾਨ ਦੀ ਬੇਅਦਬੀ ਨੂੰ ਲੈਕੇ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੀ ਸਿੱਖ ਕੌਮ ਤੇ ਅੰਨ੍ਹੇਵਾਹ ਗੋਲੀਆਂ ਚਲਾਕੇ ਦੋ ਸਿੰਘ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦੇਣਾ ਅਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਅਫ਼ਸਰਾਂ ਜਾਂ ਮੁਲਾਜ਼ਮਾਂ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰਨਾ ਆਦਿ ਸਿੱਖ ਕੌਮ ਦੀਆਂ ਸਮੱਸਿਆਵਾਂ ਨੂੰ ਲੈਕੇ ਕੌਮੀ ਆਵਾਜ਼ ਬੁਲੰਦ ਕਰ ਰਹੇ ਹਨ । ਸਮੁੱਚੀ ਸਿੱਖ ਕੌਮ ਦਾ ਫਰਜ ਬਣਦਾ ਹੈ ਕਿ ਉਹ ਪਾਰਟੀਬਾਜੀ, ਧੜੇਬੰਦੀਆਂ ਅਤੇ ਮੱਤਭੇਦਾ ਨੂੰ ਭੁਲਾਕੇ ਬਰਗਾੜੀ ਵਿਖੇ ਲੱਗੇ ਮੋਰਚੇ ਨੂੰ ਸਫ਼ਲ ਬਣਾਉਣ ਲਈ ਹੰਭਲਾ ਮਾਰੇ ।