ਸੰਸਾਰ ਵਿੱਚ ਕਰੋੜਾਂ ਲੋਕਾਂ ਨੂੰ ਸਿਰਫ ਜਿਊਣ ਲਈ ਹੀ ਮੱਦਦ ਦੀ ਜ਼ਰੂਰਤ ਹੈ। ਭੁੱਖਮਰੀ, ਬੇਰੁਜ਼ਗਾਰੀ ਅਤੇ ਗਰੀਬੀ ਭੋਗ ਰਹੇ ਲੋਕਾਂ ਦੀ ਗਿਣਤੀ ਤਾਂ ਅਰਬਾਂ ਵਿੱਚ ਹੈ। ਗਰੀਬ, ਬੇਰੁਜ਼ਗਾਰ, ਭੁੱਖੇ ਅਤੇ ਲਾਚਾਰ ਲੋਕ ਹਰ ਦੇਸ਼ ਵਿੱਚ ਹਨ। ਦੁਨੀਆ ਦੇ ਮੌਜੂਦਾ ਪ੍ਰਬੰਧ ਵਿੱਚ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਸਾਰੇ ਦੇਸ਼ ਆਪੋ-ਆਪਣੀ ਦੌੜ ਵਿੱਚ ਲੱਗੇ ਹੋਏ ਹਨ। ਵੱਡੀਆਂ ਕੰਪਨੀਆਂ ਮੁਨਾਫੇ ਵਧਾਉਣ ਲਈ ਹੀ ਕੰਮ ਕਰ ਰਹੀਆਂ ਹਨ। ਸਰਕਾਰਾਂ ਤਾਂ ਗਰੀਬਾਂ, ਭੁੱਖਿਆਂ ਅਤੇ ਬੇਰੁਜ਼ਗਾਰਾਂ ਨੂੰ ਕਦੋਂ ਦੀਆਂ ਭੁੱਲ ਚੁੱਕੀਆਂ ਹਨ। ਭਾਰਤ ਵਿੱਚ ਗਰੀਬੀ ਦੇ ਨਾਂਅ ਉ¤ਪਰ ਸਿਆਸਤ ਹੁੰਦੀ ਹੈ। ਬੇਰੁਜ਼ਗਾਰੀ ਦੇ ਨਾਮ ਉ¤ਪਰ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਪਰ ਬੀਤੇ 70 ਸਾਲਾਂ ਵਿੱਚ ਨਾ ਗਰੀਬੀ ਖਤਮ ਹੋਈ ਹੈ ਨਾ ਹੀ ਬੇਰੁਜ਼ਗਾਰੀ। ਬੇਰੁਜ਼ਗਾਰੀ ਅਤੇ ਗਰੀਬੀ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਵੱਡੇ ਅਤੇ ਆਧੁਨਿਕ ਸ਼ਹਿਰਾਂ ਵਿੱਚ ਵੀ ਕਰੋੜਾਂ ਗਰੀਬ ਰੋਟੀ ਲਈ ਤਰਸ ਰਹੇ ਹਨ। ਨਾ ਉਨ੍ਹਾਂ ਦੇ ਰਹਿਣ ਲਈ ਕੋਈ ਥਾਂ ਹੈ, ਨਾ ਕੋਈ ਰੁਜ਼ਗਾਰ ਹੈ। ਵਿਦਿਆ ਤਾਂ ਬੱਸ ਉਨ੍ਹਾਂ ਲਈ ਦੂਰ ਦਾ ਸੁਪਨਾ ਹੈ। ਕਰੋੜਾਂ ਬੱਚੇ ਝੁੱਗੀਆਂ ਝੌਂਪੜੀਆਂ ਵਿੱਚ ਨਰਕ ਭੋਗ ਰਹੇ ਹਨ। ਸੰਸਾਰ ਪੱਧਰ ’ਤੇ ਵਿਸ਼ਵ ਮਨੁੱਖਤਾ ਦਿਵਸ ਮਨਾਇਆ ਗਿਆ। ਦੂਸਰੇ ਪ੍ਰੋਗਰਾਮਾਂ ਦੀ ਤਰ੍ਹਾਂ ਇਹ ਦਿਵਸ ਬਸ ਇਕ ਪ੍ਰੰਪਰਾ ਮਾਤਰ ਬਣ ਕੇ ਰਹਿਣ ਗਿਆ ਹੈ। ਸੰਯੁਕਤ ਰਾਸ਼ਟਰ ਮੁਤਾਬਿਕ ਦੁਨੀਆ ਭਰ ਵਿੱਚ 13 ਕਰੋੜ ਲੋਕ ਜਿਊਂਦੇ ਰਹਿਣ ਲਈ ਸਹਾਇਤਾ ’ਤੇ ਨਿਰਭਰ ਕਰਦੇ ਹਨ। ਯੂ.ਐਨ. ਨੇ ਸਾਲ 2008 ਵਿਚ ਵਿਸ਼ਵ ਮਨੁ¤ਖਤਾ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਇਹ ਵੀ ਬਹੁਤ ਦੁਖਦ ਸਥਿਤੀ ਹੈ ਕਿ ਸੰਸਾਰ ਵਿੱਚ ਰਾਹਤ ਕਰਮੀਆਂ ਨੂੰ ਵੀ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿਛਲੇਰੇ ਸਾਲ ਦੌਰਾਨ 109 ਸਹਾਇਤਾ ਕਰਮੀ ਮਾਰੇ ਗਏ, 110 ਜ਼ਖ਼ਮੀ ਅਤੇ 68 ਅਗਵਾ ਹੋਏ ਹਨ। ਲਾਜ਼ਮੀ ਤੌਰ ’ਤੇ ਇਸ ਸਥਿਤੀ ਨੂੰ ਬਦਲਣ ਦੀ ਜ਼ਰੂਰਤ ਹੈ। ਕਰੋੜਾਂ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਸਾਰੇ ਦੇਸ਼ਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਸੰਸਾਰ ਵਿੱਚੋਂ ਹਰ ਤਰ੍ਹਾਂ ਦੀ ਹਿੰਸਾ, ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਅਤੇ ਲਾਚਾਰੀ ਨੂੰ ਖਤਮ ਕਰਨ ਲਈ ਇਕਜੁੱਟ ਯਤਨ ਹੋਣੇ ਚਾਹੀਦੇ ਹਨ। ਇਹ ਤਰਜੀਹੀ ਕਾਰਜ ਹੈ। ਇਸ ਮੁੱਦੇ ਉ¤ਪਰ ਸਿਆਸਤ ਨਹੀਂ ਹੋਣੀ ਚਾਹੀਦੀ। ਜ਼ੋਰਾਵਰ ਦੇਸ਼ਾਂ ਨੂੰ ਗਰੀਬਾਂ ਤੇ ਲਾਚਾਰ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਮੁਨਾਫੇ ਦੀ ਅੰਨ੍ਹੀ ਦੌੜ ਰੋਕਣ ਦੀ ਲੋੜ ਹੈ। ਮਾਨਵਵਾਦੀ ਕਦਰਾਂ ਕੀਮਤਾਂ ਨੂੰ ਅੱਗੇ ਵਧਾਉਣਾ ਸਮੇਂ ਦੀ ਜ਼ਰੂਰਤ ਹੈ। ਸਾਰੇ ਦੇਸ਼ਾਂ ਨੂੰ ਰਲ-ਮਿਲ ਕੇ ਗਰੀਬਾਂ, ਬੇਰੁਜ਼ਗਾਰਾਂ ਅਤੇ ਲਾਚਾਰਾਂ ਦੀ ਬਾਂਹ ਫੜਨੀ ਹੋਵੇਗੀ।
6 ਜੂਨ 2018 – ਬਲਜੀਤ ਸਿੰਘ ਬਰਾੜ



