ਠਾਨ ਲਿਯਾ ਹੈ ਇਸ ਮੌਸਮ,
ਮੇਂ ਕੁਛ ਅਨਦੇਖਾ ਦੇਖੇਂਗੇ।
ਤੁਮ ਖ਼ੇਮੇ ਮੇਂ ਛੁਪ ਜਾਓ,
ਹਮ ਜ਼ੋਰ ਹਵਾ ਕੇ ਦੇਖੇਂਗੇ।
ਸ਼ਾਇਰ ਰਾਸ਼ਿਦ ਅਨਵਰ ‘ਰਾਸ਼ਿਦ’ ਦਾ ਉਕਤ ਸ਼ੇਅਰ ਉਨ੍ਹਾਂ ਕਾਮਯਾਬ ਲੋਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਆਪਣੇ ਪੱਕੇ ਇਰਾਦਿਆਂ ਦੇ ਸਦਕੇ ਹਰ ਆਸ਼ਾ ਦੇ ਦੀਵਿਆਂ ਨੂੰ ਬੁੱਝਣ ਨਹੀਂ ਦਿੱਤਾ ਅਤੇ ਮੰਜ਼ਿਲ ’ਤੇ ਪਹੁੰਚ ਕੇ ਹੀ ਦਮ ਲਿਆ। ਅਜਿਹੇ ਸੂਰਮਿਆਂ ਦੇ ਗਯਾ ਜ਼ਿਲ੍ਹੇ ਦੇ ਪਿੰਡ ਗਹਿਲੋਰ ਦੇ ਇਸ ਗਰੀਬ ਮਜ਼ਦੂਰ ਦੀ ਜ਼ਿੰਦਗੀ ਉਮਰ 2015 ਵਿੱਚ ਇਕ ਫਿਲਮ ਬਣੀ ਸੀ ਜਿਸ ਦਾ ਨਾਮ ਸੀ ‘ਮਾਂਝੀ ਦ ਮਾਉਣਟੇਨ ਮੈਨ।’ ਇਸ ਗਰੀਬ ਮਜ਼ਦੂਰ ਦੀ ਪਤਨੀ ਫੁਗਨੀਆ ਦੇਵੀ ਪਿੰਡ ਦੇ ਨੇੜਲੇ ਕਸਬੇ ਦੇ ਹਸਪਤਾਲ ਲੈ ਕੇ ਜ਼ਖਮੀ ਹੋ ਗਈ। ਉਸ ਨੂੰ ਨੇੜਲੇ ਕਸਬੇ ਦੇ ਹਸਪਤਾਲ ਲੈ ਕੇ ਜਾਣ ਲਈ 70 ਕਿਲੋਮੀਟਰ ਹੀ ਦਮ ਤੋੜ ਗਈ। ਡਾਕਟਰਾਂ ਦਾ ਕਹਿਣਾ ਸੀ ਕਿ ਜੇ ਵਕਤ ਸਿਰ ਲੈ ਆਉਂਦੇ ਤਾਂ ਬਚ ਜਾਂਦੀ। ਮਹਿਲੋਕ ਪਿੰਡ ਅਤੇ ਸ਼ਹਿਰ ਦੀ ਦੂਰੀ ਸਿਰਫ ਇਕੋ ਸ਼ਰਤ ’ਤੇ ਘਟਾਈ ਜਾ ਸਕਦੀ ਸੀ, ਉਹ ਸ਼ਰਤ ਸੀ ਕਿ ਜੇ ਪਹਾੜ ਨੂੰ ਕੱਟ ਕੇ ਸੜਕ ਬਣਾਈ ਜਾਂਦੀ। ਅਨਪੜ੍ਹ ਮਾਂਝੀ ਨੇ ਆਪਣੇ ਮਨ ਵਿੱਚ ਸੰਕਲਪ ਕਰ ਲਿਆ ਅਤੇ ਪਹਾੜ ਨੂੰ ਚੁਣੌਤੀ ਦੇ ਦਿੱਤੀ ਕਿ ‘ਮੈਂ ਤੈਨੂੰ ਨਹੀਂ ਛਡਾਗਾਂ।’ ਉਸਨੇ ਆਪਣੀ ਬੱਕਰੀ ਵੇਚ ਦਿੱਤੀ ਅਤੇ ਇਕ ਹਥੌੜਾ ਅਤੇ ਸੈਣੀ ਖਰੀਦ ਲਈ। ਇਕੱਲਾ ਹੀ ਪਹਾੜ ਨੂੰ ਕੱਟਣ ਲੱਗ ਪਿਆ। ਲੋਕਾਂ ਨੇ ਬਥੇਰਾ ਹਾਸਾ ਉਡਾਇਆ ਅਤੇ ਕਈਆਂ ਨੇ ਪਾਗਲ ਕਰਾਰ ਦਿੱਤਾ। ਉਸ ਨੂੰ ਸਮਝ ਆ ਚੁੱਕੀ ਸੀ ਕਿ ਜਨੂੰਨੀ ਬੰਦਿਆਂ ਨੂੰ ਦੁਨੀਆਂ ਸ਼ੁਰੂ-ਸ਼ੁਰੂ ਵਿੱਚ ਪਾਗਲ ਕਰਾਰ ਦੇ ਦਿੰਦੀ ਹੈ। ਮਾਂਝੀ ਨਾਲ ਵੀ ਅਜਿਹਾ ਹੀ ਹੋਇਆ ਪਰ ਕੋਈ ਮਜ਼ਾਕ ਉਸ ਦੇ ਇਰਾਦਿਆਂ ਨੂੰ ਨਹੀਂ ਬਦਲ ਸਕਿਆ। ਮਾਂਝੀ ਲਗਿਆ ਰਿਹਾ ਅਤੇ ਇਕੱਲਾ ਹੀ ਲਗਿਆ ਰਿਹਾ, ਪੂਰੇ 22 ਸਾਲ ਉਸ ਨੇ ਪਹਾੜ ਨੂੰ ਕੱਟਣ ਵਿੱਚ ਲੱਗਾ ਦਿੱਤੇ। ਅੰਤ ਵਿੱਚ ਉਹ ਸਫ਼ਲ ਹੋਇਆ। 22 ਫੁੱਟ ਡੂੰਘੀ ਅਤੇ 30 ਫੁੱਟ ਚੌੜੀ ਰਾਹ ਬਣਾਉਣ ਵਿੱਚ ਕਾਮਯਾਬ ਹੋ ਗਿਆ। ਮਾਂਝੀ – 2007 ਵਿੱਚ ਰੱਬ ਨੂੰ ਪਿਆਰਾ ਹੋਇਆ। ਬਾਅਦ ਵਿੱਚ ਸਰਕਾਰ ਨੇ ਉਸ ਦੇ ਨਾਮ ’ਤੇ ਪੱਕੀ ਸੜਕ ਬਣਾਈ।
ਮਾਂਝੀ ਦੀ ਇਹ ਜਿੱਤ ਉਸ ਦੇ ਬੁਲੰਦ ਹੌਂਸਲੇ ਅਤੇ ਪੱਕੇ ਇਰਾਦੇ ਦੀ ਜਿੱਤ ਸੀ।
ਕੁਛ ਕਰਨੇ ਕੇ ਲਿਯੇ
ਮੌਸਮ ਨਹੀਂ ਮਨ ਚਾਹੀਏ।
ਸਾਧਨ ਸਭੀ ਜੁਟ ਜਾਏਂਗੇ
ਸੰਕਲਪ ਕਾ ਧਨ ਚਾਹੀਏ।
ਬਸ ਮਨ ਬਣਾਉਣ ਦੀ ਲੋੜ ਹੁੰਦੀ ਹੈ। ਸੰਕਲਪ ਧਾਰਨ ਕਰਨ ਦੀ ਜ਼ਰੂਰਤ ਹੈ। ਸਾਧਨਾਂ ਦੀ ਕਮੀ ਤੁਹਾਡੇ ਰਸਤੇ ਦਾ ਰੌੜਾ ਨਹੀਂ ਬਣ ਸਕਦੀ। ਜਦੋਂ ਤੁਸੀਂ ਤੁਰ ਪੈਂਦੇ ਹੋ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ। ਪੂਰਨ ਸਿੰਘ ਦੇ ਮਨ ਵਿੱਚ ਬੇਸਹਾਰਿਆਂ ਦਾ ਸਹਾਰਾ ਬਣਨ ਦਾ ਸਿਰਫ ਸੰਕਲਪ ਹੀ ਸੀ। ਪੈਸਾ ਨਹੀਂ ਸੀ। ਸਾਧਨ ਨਹੀਂ ਸਨ। ਉਸ ਦੇ ਸੇਵਾ ਸੰਕਲਪ ਨੇ ਉਸ ਨੂੰ ਪੂਰਨ ਸਿੰਘ ਤੋਂ ਭਗਤ ਪੂਰਨ ਸਿੰਘ ਬਣਾ ਦਿੱਤਾ। ਅੱਜ ਹਰ ਬੰਦੇ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਹੈ। ਬਾਬਾ ਨਿਧਾਨ ਸਿੰਘ ਨੇ ਜਦੋਂ ਜਲ ਦੀ ਸੇਵਾ ਆਰੰਭੀ ਸੀ ਤਾਂ ਉਨ੍ਹਾਂ ਕੋਲ ਵੀ ਮਨ ਵਿੱਚ ਸੇਵਾ ਦਾ ਸੰਕਲਪ ਤੋਂ ਬਿਨਾਂ ਕੁਝ ਨਹੀਂ ਸੀ। ਅੱਜ ਨਾਂਦੇੜ ਸਾਹਿਬ ਜਾਣ ਵਾਲੀ ਸਾਰੀ ਸੰਗਤ ਉਨ੍ਹਾਂ ਦੀ ਲੰਗਰ ਸੇਵਾ ਲਈ ਯਾਦ ਕਰਦੇ ਹਨ। ਸੂਤਰ ਇਹ ਹੈ ਕਿ ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਲਈ ਸਿਰਫ ਤੇ ਸਿਰਫ ਦ੍ਰਿੜ ਇਰਾਦੇ ਅਤੇ ਆਤਮ ਵਿਸ਼ਵਾਸ ਦੀ ਲੋੜ ਹੁੰਦੀ ਹੈ।
ਹਮ ਜ਼ੋਰ ਹਵਾ ਕਾ ਦੇਖੇਂਗੇ



