Skip to content
Independent perspectives. Global stories.
BREAKING

ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਅਤੇ ਫ਼ੀਸਾਂ ’ਚ ਛੋਟ ਦੀ ਸਹੂਲਤ ਉਪਲੱਭਧ : ਪ੍ਰਿੰ. ਹਰਮਨਦੀਪ ਸਿੰਘ ਗਿਲ

Share this story

ਕਰਤਾਰਪੁਰ, 29 ਮਈ (ਪੰਜਾਬ ਟਾਇਮਜ਼ ਬਿਊਰੋ)-ਦੁਆਬੇ ਦੀ ਉਭਰ ਰਹੀ ਵਿਦਿਅਕ ਸੰਸਥਾ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਲੋਂ ਜਿਥੇ ਪੜ੍ਹਾਈ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਹਿਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਸਹੂਲਤਾਂ ਦਿਤੀਆਂ ਜਾਂਦੀਆਂ ਹਨ ਉਥੇ ਕਾਲਜ ਦੀ ਸਕਾਲਰਸ਼ਿਪ ਕਮੇਟੀ ਵਲੋਂ ਐਸ.ਸੀ./ਬੀ.ਸੀ. ਵਿਦਿਆਰਥੀਆਂ ਲਈ ਡਾ. ਅੰਬੇਡਕਰ ਸਕਾਲਰਸ਼ਿਪ ਅਤੇ ਘਟ ਗਿਣਤੀ ਸਕਾਲਰਸ਼ਿਪ ਤੋਂ ਇਲਾਵਾ ਵਿਦਿਆਰਥੀਆਂ ਨੂੰ ਸੇਧ ਦੇ ਕੇ ਸੀਤਾ ਰਾਮ ਜ਼ਿੰਦਲ ਅਤੇ ਮੌਲਾਨਾ ਆਜ਼ਾਦ ਸਕਾਲਰਸ਼ਿਪ ਲਈ ਵੀ ਅਪਲਾਈ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਐਸ.ਜੀ.ਪੀ.ਸੀ. ਵਲੋਂ ਜਿਹੜੇ ਵਿਦਿਆਰਥੀ ਅਤੇ ਮਾਪੇ ਅੰਮ੍ਰਿਤਧਾਰੀ ਹਨ ਤੇ ਉਹਨਾਂ ਦੀ ਆਮਦਨ 2,50,000/- ਤੋਂ ਘਟ ਹੈ, ਉਹਨਾਂ ਨੂੰ ਅੰਮ੍ਰਿਤਧਾਰੀ ਸਕਾਲਰਸ਼ਿਪ ਦੇ ਅਧੀਨ 10+1 ਅਤੇ 10+2 ਲਈ 5,000/- ਰੁਪਏ, ਡਿਗਰੀ ਕਲਾਸਾਂ ਲਈ 8,000/- ਰੁਪਏ ਅਤੇ ਪੋਸਟ ਗ੍ਰੈਜੂਏਸ਼ਨ ਕਲਾਸਾਂ ਲਈ 9,000/- ਰੁਪਏ ਸਲਾਨਾ ਸਕਾਲਰਸ਼ਿਪ ਦਿਤਾ ਜਾਂਦਾ ਹੈ… ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੈਰਿਟ ਵਿਚ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ 100% ਫ਼ੀਸ, ਦੂਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ 75% ਫ਼ੀਸ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ 50% ਫ਼ੀਸ ਮੁਆਫ਼ ਕੀਤੀ ਜਾਂਦੀ ਹੈ… ਜਿਹਨਾਂ ਬਚਿਆਂ ਦੇ ਮਾਤਾ ਜਾਂ ਪਿਤਾ ਸਵਰਗਵਾਸ ਹੋਣ ਉਹਨਾਂ ਦੀ ਟਿਊਸ਼ਨ ਫ਼ੀਸ 40%, ਜਿਹਨਾਂ ਬਚਿਆਂ ਦੇ ਮਾਤਾ-ਪਿਤਾ ਦੋਨੋਂ ਸਵਰਗਵਾਸ ਹੋ ਚੁਕੇ ਹੋਣ ਉਹਨਾਂ ਦੀ 60% ਟਿਊਸ਼ਨ ਫ਼ੀਸ ਮੁਆਫ਼ ਕੀਤੀ ਜਾਂਦੀ ਹੈ। ਜੇਕਰ ਦੋ ਸਕੇ ਭੈਣ ਭਰਾ ਦਾਖ਼ਲਾ ਲੈਂਦੇ ਹਨ ਤਾਂ ਦੂਜੇ ਬਚੇ ਦੀ ਟਿਊਸ਼ਨ ਫ਼ੀਸ 25% ਅਤੇ ਜੇਕਰ ਤਿੰਨ ਭੈਣ-ਭਰਾ ਪੜ੍ਹਦੇ ਹੋਣਗੇ ਤਾਂ ਤੀਜੇ ਬਚੇ ਦੀ 50% ਟਿਊਸ਼ਨ ਫ਼ੀਸ ਮੁਆਫ਼ ਕੀਤੀ ਜਾਂਦੀ ਹੈ… ਜਿਹਨਾਂ ਵਿਦਿਆਰਥੀਆਂ ਦੇ ਅੰਕ 90% ਤੋਂ ਵਧ ਹੋਣਗੇ ਉਹਨਾਂ ਦੀ 100% ਟਿਊਸ਼ਨ ਫ਼ੀਸ ਅਤੇ 85-90% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ 50% ਟਿਊਸ਼ਨ ਫ਼ੀਸ ਮੁਆਫ਼ ਕੀਤੀ ਜਾਵੇਗੀ… ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਹਿਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਿਚ ਇਕ ਤੋਂ ਜ਼ਿਆਦਾ ਆਈਟਮਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ 100% ਟਿਊਸ਼ਨ ਫ਼ੀਸ ਮੁਆਫ਼ ਕੀਤੀ ਜਾਂਦੀ ਹੈ… ਇਸ ਤੋਂ ਇਲਾਵਾ ਆਰਥਿਕ ਤੌਰ ‘ਤੇ ਪਿਛੜੇ ਵਿਦਿਆਰਥੀਆਂ ਦੀ ਫ਼ੀਸ ਅਤੇ ਕਿਤਾਬਾਂ ਦੇ ਰੂਪ ਵਿਚ ਵੀ ਮਦਦ ਵਧ ਚੜ੍ਹ ਕੇ ਕੀਤੀ ਜਾਂਦੀ ਹੈ? ਇਸ ਸੰਸਥਾ ਨੇ ਥੋੜ੍ਹੇ ਜਿਹੇ ਸਮੇਂ ਵਿਚ ਮਾਣਯੋਗ ਪ੍ਰਾਪਤੀਆਂ ਕਰਕੇ ਆਪਣੀ ਇਕ ਵਖਰੀ ਪਹਿਚਾਣ ਸਥਾਪਿਤ ਕੀਤੀ ਹੈ। ਇਸ ਸੰਸਥਾ ਦੇ ਵਿਦਿਆਰਥੀ ਯੂਨੀਵਰਸਿਟੀ ਮੈਰਿਟ ਵਿਚ ਆ ਕੇ ਕਾਲਜ ਦਾ ਨਾਮ ਰੋਸ਼ਨ ਕਰ ਰਹੇ ਹਨ ਅਤੇ ਇਸ ਸੰਸਥਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘3‘ ਜ਼ੋਨ ਦੇ ਜ਼ੋਨਲ ਯੁਵਕ ਮੇਲੇ ਵਿਚ ‘ਬੀ‘ ਡਵੀਜ਼ਨ ਦੇ ਲਗਾਤਾਰ ਦੋ ਸਾਲਾਂ ਦੇ ਓਵਰਆਲ ਚੈਂਪੀਅਨ ਹੋਣ ਦਾ ਮਾਣ ਵੀ ਪ੍ਰਾਪਤ ਹੈ? ਸੰਸਥਾ ਦੇ ਵਿਚਲੇ ਅਨੁਸ਼ਾਸਨ, ਪੜ੍ਹਾਈ ਦੇ ਮਾਹੌਲ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਹਿਸਾ ਲੈਣ ਦੇ ਮੌਕੇ ਮਿਲਣ ਦੀ ਸਹੂਲਤ ਨੂੰ ਦੇਖਦੇ ਹੋਏ ਵਿਦਿਆਰਥੀ ਇਸ ਸੰਸਥਾ ਵਿਚ ਸੈਸ਼ਨ 2018-19 ਲਈ ਵਡੇ ਪਧਰ ‘ਤੇ ਦਾਖ਼ਲੇ ਲੈ ਰਹੇ ਹਨ…

WRITTEN BY