ਅੱਜ ਦੇ ਇੰਟਰਨੈਟ ਦੇ ਯੁੱਗ ਨੇ ਇਨਸਾਨੀ ਜੀਵਨ ਵਿੱਚ ਕਾਫੀ ਤਬਦੀਲੀ ਲਿਆਦੀ ਹੈ,ਇੰਟਰਨੈਟ ਨਾਲ ਕਾਫੀ ਕੁਝ ਸੁਖਾਲਾ ਹੋ ਗਿਆ ਹੈ,ਅਸੀ ਨੈਟ ਦੇ ਜਰੀਏ ਆਪਣੇ ਰਿਸਤੇਦਾਰਾ,ਭੈਣ ਭਰਾਵਾਂ ਨਾਲ ਜੋ ਵਿਦੇਸਾ ‘ਚ ਬੈਠੇ ਹਨ ਵੀਡੀਉ ਕਾਲ ਕਰ ਲੈਦੇ ਹਾਂ।ਸਾਡੀ ਨੌਜਵਾਨ ਪੀੜੀ ਇਸ ਦੀ ਦੁਰਵਰਤੋ ਕਰ ਰਹੀ ਹੈ,ਇਕ 10ਵੀ 12ਵੀ ‘ਚ ਪੜਨ ਵਾਲਾ ਬੱਚਾਂ ਸਰਵੇ ਮੁਤਾਬਿਕ ਆਪਣੇ ਮੁਬਾਇਲ ਨੂੰ 150 ਤੋ ਵੱਧ ਵਾਰ ਚੈਕ ਕਰਦਾ ਹੈ,ਕਿਸੇ ਵੀ ਜੋਬ ‘ਤੇ ਲੱਗਿਆ ਇਨਸਾਨ ਜੋ 9ਘੰਟੇ ਡਿਊਟੀ ਕਰਦਾ ਹੈ ਉਹ ਕੰਮ ਸਿਰਫ ਚਾਰ ਘੰਟਿਆਂ ਦਾ ਕਰਦਾ ਹੈ,ਇਹ ਸਾਰੀ ਮਿਹਰਬਾਨੀ ਵੱਟਸਐਪ ਦੀ ਹੈ ਜਿਸ ਨੇ ਸਾਡੀ ਨੌਜਵਾਨ ਪੀੜੀ ਨੂੰ ਪੂਰੀ ਤਰਾ ਆਪਣਾ ਗੁਲਾਮ ਬਣਾ ਲਿਆ ਹੈ।ਇੱਕ ਪਰਿਵਾਰ ਵਿੱਚ ਜੇਕਰ ਚਾਰ ਮੈਂਬਰ ਰਹਿੰਦੇ ਹਨ ਤਾ ਹਰੇਕ ਮੈਂਬਰ ਕੋਲ ਆਪੋ-ਆਪਣਾ ਮੁਬਾਇਲ ਹੈ,ਆਪਸੀ ਪਿਆਰ ਹਾਸਾ ਠੱਠਾ ਸਭ ਵੱਟਸਐਪ ਦੀ ਭੇਟ ਚੜ ਗਿਆ ਹੈ,ਅੱਜ ਦੇ ਬੱਚੇ ਆਪਣੇ ਦਾਦਾ ਦਾਦੀ ਜਾ ਨਾਨਾ ਨਾਨੀ ਕੋਲੋ ਹੁਣ ਪਰੀਆਂ ਦੀਆਂ ਕਹਾਣੀਆਂ ਨਹੀ ਸੁਣਦੇ,ਕੋਈ ਵੀ ਰਿਸਤੇਦਾਰ ਤੁਹਾਨੂੰ ਮਿਲਣ ਆਉਦਾਂ ਹੈ ਹੈਲੋ ਹਾਏ ਤੋ ਬਾਅਦ ਤੁਸੀ ਆਪਣੇ ਮੁਬਾਇਲ ਵਿੱਚ ਬਿਜੀ ਮਹਿਮਾਨ ਆਪਣੇ ਮੁਬਾਇਲ ਵਿੱਚ ਬਿਜੀ।ਨੈਟ ਨੇ ਸਾਡੀ ਜੀਵਨਧਾਰਾਂ ਨੂੰ ਬਦਲ ਕੇ ਰੱਖ ਦਿੱਤਾ ਹੈ,ਉਹ ਦਿਨ ਵੀ ਦੂਰ ਨਹੀ ਜਦ ਤੁਹਾਨੂੰ ਹਰ ਸਹਿਰ ਕਸਬਿਆ ਵਿੱਚ ਇੰਟਰਨੈਟ ਛਡਾਓ ਦੇ ਬੋਰਡ ਲੱਗੇ ਮਿਲਣਗੇ। ਸਾਡੀਆ ਸਰਕਾਰਾ ਜਾ ਸਮਾਜ ਸੇਵੀ ਸੰਸਥਵਾਂ ਨੂੰ ਇਸ ਵਿਸੇ ‘ਤ ਗੰਭੀਰ ਹੋਣ ਦੀ ਜਰੂਰਤ ਹੈ।ਸਾਨੂੰ ਹਰੇਕ ਨੂੰ ਸਮਾਂ ਰਹਿੰਦੇ ਆਪਣਾਂ ਵੱਟਸਐਪ ਅਤੇ ਫੇਸਬੁੱਕ ਦਾ ਟਾਇਮ ਫਿਕਸ ਕਰ ਲੈਣਾ ਚਾਹੀਦਾ ਹੈ,ਵੱਧ ਤੋ ਵੱਧ ਅੱਧਾ ਘੰਟਾ ਅਸੀ ਨੈਟ ਨੂੰ ਵਰਤ ਸਕਦੇ ਹਾਂ,ਇਸ ਤੋ ਵੱਧ ਜੇਕਰ ਅਸੀ ਇਸ ਦੀ ਵਰਤੋ ਕਰ ਰਹੇ ਹਾਂ ਤਾ ਸਮਝੋ ਅਸੀ ਇਸ ਦੇ ਗੁਲਾਮ ਹੋ ਗਏ ਹਾਂ।ਸਾਨੂੰ ਆਪਣੇ ਬੱਚਿਆਂ ਦੇ ਮੁਬਾਇਲ ਵੀ ਚੈਕ ਕਰਦੇ ਰਹਿਣਾ ਚਾਹੀਦਾ ਹੈ ਉਹਨਾ ਦੇ ਵੱਟਸਐਪ ਦੇ ਗਰੁੱਪ ਦੇਖਦੇ ਰਹਿਣਾ ਚਾਹੀਦਾ ਹੈ।ਇੰਟਰਨੈਟ ਵਿਗਿਆਨ ਦੀ ਬਹੁਤ ਵਧੀਆ ਕਾਢ ਹੈ ਇਹਨਾ ਕਾਢਾ ਨਾਲ ਮਨੁੱਖੀ ਜੀਵਨ ਸੁਖਾਲਾ ਬਣਾਇਆ ਜਾ ਸਕਦਾ ਹੈ,ਪਰ ਅਸੀ ਇਸ ਦੀ ਦੁਰਵਰਤੋ ਕਰਦੇ ਹਾਂ।ਬਾਕੀ ਸਾਡੀਆ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਹਰੇਕ ਪੜ੍ਹੇ ਲਿਖੇ ਨੌਜਵਾਨ ਨੂੰ ਰੋਜਗਾਰ ਮੁਹੱਈਆ ਕਰਵਾਵੇ ਤਾ ਜੋ ਨੌਜਵਾਨ ਆਪਣੀ ਐਨਰਜੀ ਨੂੰ ਵੱਟਸਐਪ ਅਤੇ ਫੇਸਬੁੱਕ ਛੱਡ ਕੇ ਦੇਸ ਦੀ ਤਰੱਕੀ ਲਈ ਵਰਤੇ।
ਵੱਟਸਐਪ ਅਤੇ ਫੇਸਬੁੱਕ ਨੇ ਬਣਾਇਆ ਨੌਜਵਾਨ ਪੀੜ੍ਹੀ ਨੂੰ ਗੁਲਾਮ



