ਖੇਡਾਂ ਦਾ ਮਹਾਂਕੁੰਭ-ਰਾਸ਼ਟਰ ਮੰਡਲ ਖੇਡਾਂ

ਵੀਹਵੀਂ ਸਦੀ ਦੇ ਇਸ ਮਹਾਨ ਖੇਡਕੁੰਭ ਦੀ ਸ਼ੁਰੂਆਤ 1930 ਵਿਚ ‘ਕੌਮਨਵੈਲਥ ਗੇਮ ਫੈਡਰੇਸ਼ਨ’ ਦੇ ਉਪਰਾਲੇ ਨਾਲ ‘ਹੈਮਿਲਟਨ’ ਵਿਖੇ ਕੀਤੀ ਗਈ ਸੀ ਜਿਸ ਵਿੱਚ ਮਹਿਜ 11 ਦੇਸ਼ਾਂ ਦੇ ਲਗਭਗ 400 ਨੇ 6 ਖੇਡਾਂ ਦੇ 59 ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ। ਅੰਗਰੇਜ ਅਫਸਰ ‘ਰਿਵਰੈਡ ਏਸ਼ਲੇ ਕਪੂਰ’ ਨੇ ਖੇਡਾਂ ਦੇ ਇਸ ਮਹਾਂ ਆਯੋਜਨ ਨੂੰ ਬ੍ਰਿਟਿਸ਼ ਹਕੂਮਤ ਵਾਲੇ ਦੇਸ਼ਾਂ ਵਿੱਚ ਸ਼ੁਰੂ ਕਰਨ ਦੀ ਸਲਾਹ ਦਿੱਤੀ ਸੀ ।ਉਹਨਾਂ ਦਾ ਮੰਨਣਾ ਸੀ ਕਿ ਇਸ ਨਾਲ ਜਿੱਥੇ ਇਹਨਾਂ ਦੇਸ਼ਾ ਵਿੱਚ ਖੇਡ ਭਾਵਨਾ ਵਧੇਗੀ ਉਥੇ ਹੀ ਲੋਕਾਂ ਦੇ ਮਨਾਂ ਵਿੱਚ ਬ੍ਰਿਟਿਸ਼ ਹਕੂਮਤ ਪ੍ਰਤੀ ਚੰਗੀ ਭਾਵਨਾ ਆਵੇਗੀ। ਇਸ ਤੋਂ ਬਾਅਦ ਹਰੇਕ ਚੌਥੇ ਵਰ੍ਹੇ ਖੇਡਾਂ ਦਾ ਆਯੋਜਨ ਕੀਤਾ ਜਾਣ ਲੱਗਾ ਸਿਰਫ ਦੂਜੇ ਵਿਸ਼ਵ ਯੁੱਧ ਦੌਰਾਨ 1942 ਅਤੇ 1946 ਵਿੱਚ ਇਹਨਾਂ ਖੇਡਾਂ ਦਾ ਪ੍ਰਬੰਧ ਜੰਗੀ ਉਲੰਘਣਾ ਕਰਕੇ ਨਾ ਹੋ ਸਕਿਆ ।ਇਹਨਾਂ ਖੇਡਾਂ ਨੂੰ ਹੋਰ ਕਈ ਨਾਵਾਂ ਨਾਲ ਜਿਵੇਂ ‘ਬ੍ਰਿਟਿਸ਼ ਐਮਪਾਇਰ ਗੇਮਜ਼’ , ‘ਬ੍ਰਿਟਿਸ਼ ਐਮਪਾਇਰ’ ਅਤੇ ‘ਕਾਮਨ ਵਿਲਥ ਗੇਮਜ਼’ ਨਾਵਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਸੰਨ 1978 ਵਿੱਚ ਇਹਨਾਂ ਖੇਡਾਂ ਨੂੰ ‘ਰਾਸ਼ਟਰ ਮੰਡਲ ਖੇਡਾਂ’ ਦਾ ਸਥਾਈ ਨਾਮ ਦਿੱਤਾ ਗਿਆ।
ਇਹਨਾਂ ਖੇਡਾਂ ਦੀ ਸ਼ੁਰੂਆਤ ਇੰਗਲ਼ੈਂਡ ਦੀ ਮਹਾਰਾਣੀ ‘ਐਲਿਜਾਬਿਥ’ ਦੇ ਮਹਿਲ ਤੋਂ ‘ਕੁਵਿਨਜ਼ਬੈਟਨ’ ਦੁਆਰਾ ਰਵਾਨਾ ਕਰਕੇ ਕੀਤੀ ਜਾਂਦੀ ਹੈ, ਜੋ ਲਗਭਗ ਸਾਰੇ ਰਾਸ਼ਟਰ ਮੰਡਲ ਦੇਸ਼ਾਂ ਵਿੱਚ ਹੁੰਦੀ ਹੋਈ, ਹਜ਼ਾਰਾ ਮੀਲਾਂ ਦਾ ਸਫਰ ਤੈਅ ਕਰਕੇ, ਉਦਘਾਟਨੀ ਸਮਾਰੋਹ ਵਿੱਚ ਸ਼ਾਮਿਲ ਹੁੰਦੀ ਹੈ। 53 ਦੇਸ਼ਾਂ ਦੀਆਂ 71 ਟੀਮਾਂ ਇਸ ਮਹਾਨ ਖੇਡ ਮੇਲੇ ਵਿੱਚ ਸ਼ਿਰਕਤ ਕਰਦੀਆਂ ਹਨ। ਹੁਣ ਤੱਕ ਇਹਨਾਂ ਖੇਡਾਂ ਨੂੰ ਆਯੋਜਨ ਕਰਨ ਦਾ ਸੁਭਾਗ ਆਸਟਰੇਲੀਆਂ ਨੂੰ 5 ਵਾਰ, ਕੈਨੇਡਾ ਨੂੰ 4 ਵਾਰ , ਨਿਊਜੀਲੈਂਡ, ਸਕਾਟਲੈਂਡ ਅਤੇ ਇੰਗਲੈਂਡ ਨੂੰ 3-3 ਵਾਰ, ਅਤੇ ਵੇਲਜ਼, ਮਲੇਸ਼ੀਆਂ, ਭਾਰਤ ਅਤੇ ਅਜਮਾਇਕਾ ਨੂੰ 1-1 ਵਾਰ ਪ੍ਰਾੋਪਤ ਹੋਇਆ ਹੈ।
ਆਸਟਰੇਲ਼ੀਆਂ ਮਾਤਰ ਇੱਕ ਅਜਿਹਾ ਦੇਸ਼ ਹੈ ਜੋ 19 ਵਾਰ ਹੋ ਚੁੱਕੀਆਂ ਰਾਸ਼ਟਰਮੰਡਲ ਖੇਡਾਂ ਵਿੱਚੋਂ 12 ਵਾਰ ਚੈਪੀਅਨ ਬਣਿਆ ਹੈ, ਜਦੋਂ ਕਿ ਇੰਗਲੈਂਡ 6 ਵਾਰ ਅਤੇ ਕੈਨੇਡਾ ਨੇ ਇਕ ਵਾਰ ਚੈਪੀਅਨ ਹੋਣ ਦਾ ਖਿਤਾਬ ਜਿੱਤਿਆ ਹੈ।ਜੇ ਤਮਗਿਆ ਦੀ ਗੱਲ ਕਰੀਏ ਤਾਂ ਕੁੱਲ ਮਿਲਾਕੇ ਅਸਟਰੇਲੀਆ ਨੇ 2080, ਇੰਗਲੈਂਡ ਨੇ 1836, ਕੈਨੇਡਾ ਨੇ 1392, ਨਿਊਜੀਲੈਂਡ ਨੇ 564 ਅਤੇ ਭਾਰਤ ਨੇ 372 ਤਮਗੇ ਹਾਸਲ ਕੀਤੇ ਹਨ। ਇਹਨਾਂ ਖੇਡਾਂ ਵਿੱਚ ਭਾਰਤ ਨੇ ਫਰਵਰੀ 2010 ਨੂੰ ਨਵੀਂ ਦਿੱਲੀ ਵਿੱਚ ਹੋਈਆ ਖੇਡਾਂ ਵਿੱਚ 38 ਸੋਨੇ, 27 ਚਾਂਦੀ, 36 ਕਾਂਸੀ ਕੁੱਲ 101 ਤਮਗੇ ਹਾਸਲ ਕੀਤੇ ਹਨ ਜੋ ਕਿ ਹੁਜ਼ ਤੱਕ ਭਾਰਤ ਦੀ ਬੇਹਤਰੀਣ ਖੇਡ ਕਾਰਗੁਜ਼ਾਰੀ ਹੈ। 21ਵੀਆਂ ਰਾਸ਼ਟਰਮੰਡਲ ਖੇਡਾਂ ਆਸਟਰੇਲੀਆਂ ਦੇ ਸ਼ਹਿਰ ‘ਗੋਲਡ ਕੌਸਟ’ ਵਿੱਚ ਭਾਰਤੀ ਸਮੇਂ ਮੁਤਾਬਿਕ ਕੱਲ 3:30 ਵਜੇ ‘ਕਰਾਰਾ ਸਟੇਡੀਅਮ’ ਵਿਖੇ ਸ਼ੁਰੂ ਹੋ ਚੁਕੀਆ ਹਨ ਜੋ ਕਿ 15 ਅਪ੍ਰੈਲ ਤੱਕ ਚਲਣਗੀਆਂ।
ਇਹਨਾਂ ਖੇਡਾਂ ਵਿੱਚ ਕੁੱਲ 19 ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਣਗੀਆਂ। ਭਾਰਤ ਨੇ ਇਸ ਵਾਰ 220 ਐਥਲੀਟਾਂ ਨੂੰ ਵੱਖੋ-ਵੱਖਰੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਭੇਜਿਆ ਹੈ। ਇਸ ਤੋਂ ਇਲਾਵਾ ਉਹਨਾਂ ਨਾਲ 106 ਅਧਿਕਾਰੀ, 57 ਕੋਚ ਅਤੇ 19 ਮੈਨੇਜਰ ਵੀ ਆਸਟਰੇਲੀਆਂ ਪਹੁੰਚੇ ਹੋਏ ਹਨ।ਕੁੱਲ ਮਿਲਾਕੇ 275 ਸੋਨ ਤਮਗਿਆਂ ਲਈ ਸੰਸਾਰ ਭਰ ਦੇ 6600 ਖਿਡਾਰੀ ਆਪਣੀ ਜੋਰ ਅਜਮਾਈ ਕਰਨਗੇ। ਭਾਰਤੀ ਲੋਕ ਇਹਨਾਂ ਖੇਡਾਂ ਦਾ ਲੁਤਫ ਸੋਨੀ ਮਿਕਸ, ਸੋਨੀ ਐਚ ਡੀ ਅਤੇ ਬੀ.ਬੀ.ਸੀ ਚੈਨਲਾਂ ਤੇ ਮਾਣ ਸਕਣਗੇ।