ਅਮੀਰ ਕੋਲ ਪੈਸਾ ਅਤੇ ਗਰੀਬ ਕੋਲ ਦੁੱਖ ਤਕਲੀਫਾਂ । ਵੱਧ ਖਾਣ, ਘੱਟ ਤੁਰਣ ਕਾਰਨ ਅਮੀਰਾਂ ਦੀਆਂ ਵੱਡੀਆਂ ਬਿਮਾਰੀਆਂ ਮਹਿੰਗੇ ਇਲਾਜ । ਇਲਾਜ ਤੋ ਪੱਸੜੀ ਗਰੀਬ ਦੀ ਛੋਟੀ ਬਿਮਾਰੀ ਮਚਾਵੇ ਹਾਹਾਕਾਰ । ਗਰੀਬ ਨੇ ਸਾਰੀ ਉਮਰ ਸਾਈਕਲ ਚਲਾਉਂਦੇ ਧੁੱਪ ਸਹਾਰਨੀ । ਅਮੀਰ ਏਸੀ ਗੱਡੀ ਦੀ ਸੈਲਫ ਮਾਰ ਨਿਕਲ ਜਾਂਦਾ ਗਰੀਬ ਦੀ ਨੱਕ ਨੂੰ ਧੂੰਆਂ ਚੜਾਅ । ਗਰੀਬ ਨੇ ਇੱਥੇ ਜੰਮਣਾ ਇੱਥੇ ਮਰਣਾ । ਅਮੀਰ ਕਿਤੇ ਜੰਮਦਾ, ਇੱਥੇ ਰਾਜ ਕਰਦਾ ਅਤੇ ਮਰਨ ਲਈ ਕਿਸੇ ਆਸ਼ਰਮ ਭੱਜ ਜਾਂਦਾ । ਅਮੀਰ ਮਹਿੰਗੀ ਨਵੀਨ ਮਸ਼ੀਨ ਖਰੀਦਦਾ, ਗਰੀਬ ਸਾਰੀ ਉਮਰ ਉਸ ਉਪਰ ਘਿਸਉਂਦਾ । ਗਰੀਬ ਦਾ ਮੁੰਡਾ ਬਣਦਾ ਨੌਕਰ । ਅਮੀਰ ਦੀ ਕੁੜੀ ਵੀ ਬਣਦੀ ਵਜੀਰ । ਗਰੀਬ ਨੂੰ ਹੁੰਦਾ ਅਸਥਮਾ ਘੁੱਟਦਾ ਸਾਹ, ਅਮੀਰ ਨੂੰ ਹੋਜੇ ਨਾ ਇਹ ਸਭ ਬਿਮਾਰੀ । ਬਚਣ ਲਈ ਉਹ ਵਿਦੇਸ਼ ਜਾਂ ਪਹਾੜਾਂ ਵੱਲ ਵੱਧਦਾ । ਕੰਡੇ ਬੋਏ ਅਮੀਰ, ਚੁਗਣ ਸਿਵਾਏ ਹੋਰ ਕੋਈ ਗਰੀਬ ਕੋਲ ਨਹੀ ਚਾਰਾ । ਇੰਨਕਲਾਬ ਦੀਆਂ ਕਹਾਣੀਆਂ ਸੁਣੇ ਅਮੀਰ ਦਾ ਬੱਚਾ । ਪਰ ਤਲਵਾਰ ਚੱਕਦਾ ਹਮੇਸ਼ਾ ਕਿਸੇ ਗਰੀਬ ਦਾ ਨਿਆਣਾ । ਕਦੇ ਮਦਰ ਡੇਅ, ਕਦੇ ਫ੍ਰੈਂਡਸ਼ਿਪ ਜਾਂ ਕੋਈ ਵਰੇਗੰਢ ਰਹੇ ਅਮੀਰ ਮਨਾਉਂਦਾ । ਗਰੀਬ ਦੀ ਹੁੰਦੀ ਕੇਵਲ ਦਿਹਾੜੀ, ਉਸਦਾ ਨਾ ਕੋਈ ਦਿਹਾੜਾ । ਧੰਨਵਾਦ