May 9, 2026 9:36 pm

ਪੰਜਾਬ ਦੀ ਸਿਆਸੀ ਉਲਝਣਤਾਨੀ

2017 ਦੀ ਵਿਧਾਨ ਸਭਾ ਚੋਣ ਤੋਂ ਹੁਣਤਕ ਦਾ ਪੰਜਾਬ ਦਾ ਸਿਆਸੀ ਸਫ਼ਰ ਗੁੰਝਲਦਾਰ ਹੀ ਕਿਹਾ ਜਾ ਸਕਦੈ।ਆਮ ਆਦਮੀ ਪਾਰਟੀ ਗਜ ਵਜ ਕੇ ਪੰਜਾਬ ਵਿਚ ਸਰਕਾਰ ਬਣਾਉਣ ਜਾ ਰਹੀ ਸੀ,ਸ਼ਾਇਦ ਸਿਆਸੀ ਨਜਰ ਨੇ ਪਟਤੀ। ਕਿ ਹੋਇਆ ਤੇ ਕਿਵੇਂ ਤੇ ਕਿਓਂ ਹੋਇਆ ਹੁਣ ਵਿਚਾਰਨ ਦੀ ਲੋੜ ਨਹੀਂ।ਇਕ ਸਾਲ ਦੇ ਅਰਸੇ ਚ ਬਹੁਤ ਕੁਝ ਹੋਇਆ ਪਹਿਲਾ ਕਾਂਗਰਸ ਦੀ ਗਲ ਕਰੀਏ ਕਪਤਾਨ ਸਾਹਿਬ ਨੇ ਗੁਟਕਾ ਫੜ ਕੇ ਨਸ਼ੇਖੋਰੀ ਦਾ ਖ਼ਾਤਮਾ ਤੇ ਕਿਸਾਨੀ ਦਾ ਸਾਰਾ ਕਰਜਾ ਭਾਵੇਂ ਬੈਂਕ ,ਆੜਤੀਆਂ ਜਾਂ ਸ਼ਾਹੂਕਾਰ ਹੋਵੇ ਜਾਂ ਸਹਿਕਾਰੀ ਖੇਤਰ ਹੋਵੇ ਮਾਫ ਕਰਨ ਦੀ ਸੁਗੰਧ ਖਾਈ ਸੀ।ਸਮਾਰਟ ਫੋਨ ਘਰ ਘਰ ,ਨੌਕਰੀ, ਠੇਕੇ ਵਾਲੇ ਮੁਲਾਜਮ ਪਕੇ ,ਲੈਂਡ ,ਸੈਂਡ ,ਟਰਾਂਸਪੋਰਟ ਮਾਫੀਆ ਤੇ ਕੇਬਲ ਘਪਲੇ ਸਮੇਤ ਰਿਸ਼ਵਤਖੋਰੀ ਤੇ ਹਲਕਾ ਇੰਚਾਰਜ ਖਤਮ ਕਰਕੇ ਲੋਕ ਰਾਜ ਬਹਾਲ ਕਰਨ ਦਾ ਵਾਅਦਾ ਬੇਦਰਦੀ ਨਾਲ ਤੋੜਤੇ।ਪਾਰਟੀ ਦੇ ਮੰਤਰੀ ਸਕੈਮ ਚ ਫਸੇ ਫੇਰ ਆਪ ਦੇ ਵਿਰੋਧੀ ਧਿਰ ਦੇ ਲੀਡਰ ਦੇ ਦਬਾਆ ਹੇਠ ਅਸਤੀਫਾ ਦੇਣਾ ਪਿਆ।ਪਾਰਟੀ ਤੇ ਸਰਕਾਰ ਚ ਸਵੈ ਵਿਰੋਧ ਕਾਰਨ ਜਾਖੜ ,ਸਿਧੂ ,ਬਾਜਵਾ ਤੇ ਇਕ ਨੌਜਵਾਨ ਤਬਕਾ ਰਾਹੁਲ ਬਰਗੇਡ ਬਣਿਆ ਫਿਰਦਾ ਐ ,ਚਮ ਵਖਰੀ ਵਖਰੀ ਸੁਰ ਚ ਨੇ।ਸਰਕਾਰ ਵਾਲੇ ਪਾਸੇ ਮੁਖ ਸਕਤਰ ਨਾ ਮਾਤਰ ,ਇਕ ਧੜਾ ਸਲਾਹਕਾਰਾਂ ਦਾ ਤੇ 17 ਪੰਜਾਬ ਦਾ ਦੂਜਾ ਸੁਰੇਸ਼ ਕੁਮਾਰ ਕੁਮਾਰ ਦਾ ਜਿਸ ਦੀ ਨਿਯੂਕਤੀ ਨੂੰ ਹਾਈ ਕੌਰਟ ਚ ਚੁਣੌਤੀ ਦਿਤੀ।ਅਹੁਦਾ ਰਦ ਕੀਤਾ ਫੇਰ ਕੌਰਟ ਵਲੋਂ ਮੁੜ ਆਰਜੀ ਰਾਹਤ ਪਰ ਸੁਰੇਸ਼ ਕੁਮਾਰ ਅੰਤਮ ਫ਼ੈਸਲੇ ਤਕ ਨਾ ਆਉਣ ਤੇ ਬਜਿਦ ਨਾਲ ਹੀ ਨੰਦਾ ਅਤੇ ਚਹਿਲ ਦੀ ਛੁਟੀ ਦੀ ਮੰਗ ਰਖਤੀ।ਕੈਪਟਨ ਦੀ ਸਿਹਤ ਠੀਕ ਨਾ ਹੋਣੀ। ਵਜਾਰਤ ਚ ਵਾਧਾ ਇਕ ਹੋਰ ਨਵਾਂ ਇਮਤਿਹਾਨ ਹੈ ਚਮ ਲਈ ਜਿਸ ਦਿਨ ਵਜ਼ਾਰਤ ਚ ਵਾਧਾ ਹੋ ਗਿਆ ਉਸ ਦਿਨ ਤੋਂ ਰਾਜੇ ਦੀ ਸਰਕਾਰ ਚਿੁ ਚ ਚਲੀ ਜਾਊ ਜੇਹੜੇ ਮੰਤਰੀ ਨਾ ਬਣੇ ਉਹ ਰਾਜੇ ਨੂੰ ਲਾਹੁਣ ਵਾਲੀ ਟੀਮ ਚ ਸ਼ਾਮਲ ਹੋਣਗੇ। ਮੈਨੀਫੈਸਟੋ ਦੇ ਵਾਅਦੇ ਅਮਲੀ ਜਾਮੇ ਲਈ ਤਰਸਦੇ ਨੇ ਖੁਦਕੁਸੀਆਂ ਤੇ ਗੁੰਡਾ ਟੈਕਸ ਰਿਸ਼ਵਤਖੋਰੀ ਚ ਵਾਧਾ।ਹਲਕਾ ਇੰਚਾਰਜ ਦੀ ਗੁੰਡਾ ਗਰਦੀ ਕਾਇਮ ,ਘਪਲਿਆਂ ਚ ਵਾਧਾ, ਇਨਸਾਫ ਦੀ ਘਾਟ, ਖਜ਼ਾਨਾ ਖਾਲੀ ਰਾਜਾ ਲੋਕਾਂ ਚੋ ਗਾਇਬ। ਮੁਜਾਹਰੇ ਧਰਨੇ ਜਾਰੀ ਤਨਖਾਹਾਂ ਬੰਦ ਸ੍ਰਕਾਰ ਨਾਂ ਦੀ ਕੋਈ ਚੀਜ਼ ਨਹੀਂ।
ਅਕਾਲੀ ਦਲ ਇਕ ਸਾਲ ਦੇ ਅਰਸੇ ਚ ਦੜਵਟ ਜਮਾਨਾ ਕਟ ਦੀ ਨੀਤੀ ਚਲਕੇ ਹੁਣ ਆਪਣੇ ਪੋਲ ਦਬਾ ਕੇ ਸਰਕਾਰ ਦੇ ਪੋਲ ਖੋਲਣੇ ਸ਼ੁਰੂ।ਲੀਡਰਾਂ ਵਰਕਰਾਂ ਕੋਲ ਦਸ ਸਾਲ ਦੀ ਪੁਰਾਣੀ ਗਿਲ ਸਦਕਾ ਰੈਲੀਆਂ ਚ ਵਧੀਆ ਇਕਠ ਹੋਣਾ ਸ਼ੁਰੂ ਹੋਇਆ, ਸਵਿਧਾਨ ਦੀ ਧਾਰਾ 25 ਤੇ 84 ਦੇ ਦਿਲੀ ਘਲੂਕਾਰੇ ਵਾਰੇ ਜਗਦੀਸ਼ ਟਾਈਟਲਰ ਦੇ ਮਸਲੇ ਚੁਕ ਕੇ ਸਿਖ ਪਤਾ ਮੁੜ ਚਾਲੂ।ਅਕਾਲੀ ਦਲ ਨੂੰ ਅੰਦਰੋਂ ਬਹਰੋਂ ਕੋਈ ਖਤਰਾ ਨਾ ਹੋਣ ਕਾਰਨ ਹੌਸਲੇ ਚ ਹੋਏ ਫਿਰਦੇ ਨੇ ਲੋਕ ਆਖਦੇ ਨੇ ਰਾਜਾ ਤੇ ਬਾਦਲ ਰਲੇ ਹੋਏ ਨੇ।ਸਰਕਾਰ ਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖੈਰਾ ਆਪਣੇ ਬਲਬੂਤੇ ਨਾਲ ਗੁਰਜੀਤ ਰਾਣੇ ਨੂੰ ਲੈ ਕੇ ਬੈਠ ਗਿਆ।ਇਹ ਵਡੀ ਪ੍ਰਾਪਤੀ ਐ ਉਧਰ ਸ੍ਰੀ ਮੁਨੀਸ਼ ਸਿਸੋਦੀਆ ਦੇ ਚਮ ਨਵੀਂ ਦਿਲੀ ਅਜੇ ਤਕ ਪਾਰਟੀ ਦੇ ਕੇਂਦਰੀ ਨਿਗਰਾਨ ਵਜੋਂ ਪੰਜਾਬ ਚ ਇਕ ਵਾਰੀ ਵੀ ਨਹੀਂ ਆਇਆ।ਭਗਵੰਤ ਮਾਨ 2019 ਦੀਆ ਅਗੰਮੀ ਪਾਰਲੀਮਾਨੀ ਚੋਣਾਂ ਦੇ ਨੇੜੇ ਆਉਣ ਸਦਕਾ ਸੰਗਰੂਰ ਜ਼ਿਲ੍ਹੇ ਚ ਗੇੜੇ ਮਾਰਨ ਲਗ ਪਿਆ ਹੈ ਪਰ ਪ੍ਰਧਾਨਗੀ ਦੇ ਰੁਤਬੇ ਤੇ ਕੁਝ ਨਹੀਂ ਕੀਤਾ।ਅਮਨ ਅਰੋੜਾ ਆਪਣੇ ਹਲਕੇ ਵਿਚ ਵਾਹਵਾ ਲੋਕਾਂ ਨਾਲ ਰਾਬਤਾ ਤੇ ਉਨ੍ਹਾਂ ਦੀ ਹਕਰਸੀ ਲਈ ਯਤਨਸ਼ੀਲ ਐ ।ਬਾਕੀ ਮਲ1 ਇਨਕਲਾਬੀ ਜਜਬਾਤਾਂ ਤੋਂ ਬਾਹਰ ਨੇ ਕਦੇ ਕਿਸੇ ਨੇ ਤਹਿਸੀਲ, ਠਾਣੇ, ਬਲਾਕ ਜਾ ਹਸਪਤਾਲ ਤੇ ਸਿਖਿਆ ਵਾਰੇ ਕਦੇ ਕੋਈ ਮੋਰਚਾ ਧਰਨਾ ਜਾ ਹਕਰਸੀ ਲਈ ਨਹੀਂ ਲਾਮਬੰਦ ਹੋਏ।
ਇਸ ਵੇਲੇ ਲੋਕ ਇਨਸਾਫ ਪਾਰਟੀ ਦੇ ਨੇਤਾ ਦੋਵੇਂ ਬੈੰਸ ਭਰਾ ਲੂਧਿਆਣੇ ਦੇ ਆਸ ਪਾਸ ਸਰਗਰਮ ਨੇ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਰਹੇ ਨੇ ।ਅੰਦੋਲਨ ਚ ਉਭਰੇ ਆਪ ਦੇ ਮਲੳ ਅਜੇ ਸੰਗਦੇ ਨਜਰ ਆ ਰਹੇ ਨੇ ਲੋਕ ਆਪ ਨਾਲੋ ਟੁਟ ਕੇ ਲੋਕ ਇਨਸਾਫ ਪਾਰਟੀ ਵਲ ਪ੍ਰੇਰਿਤ ਹੋ ਰਹੇ ਨੇ। ਇਥੋਂ ਤਕ ਕਿ ਂ੍ਰ9 ਭਰਾ ਵੀ ਬੈੰਸ ਜੋੜੇ ਵਲ ਝੁਕ ਰਹੇ ਹਨ ।ਨੌਜਵਾਨ ਪੀੜੀ ਵੀ ਉਨ੍ਹਾਂ ਨੂੰ ਆਪਣੇ ਰੋਲ ਮਾਡਲ ਮੰਨ ਰਹੀ ਐ।
ਭਾਵੇਂ ਉਹ ਅਜ ਤਕ ਆਪ ਦੇ ਸਹਿਯੋਗੀ ਨੇ ਪਰ ਰਾਜਨੀਤੀ ਚ ਕਉਣ ਕਿਸੇ ਦਾ ਹੁੰਦਾ ਐ! ਜੇ ਆਪ ਦੇ ਮਲੳ ਅਤੇ ਵਰਕਰ ਰਿਸ਼ਵਤ ਖੋਰੀ ਤੇ ਲੋਕਾਂ ਨਾਲ ਹੋ ਰਹੀ ਧਕੇ ਸਾਹੀ ਦੇ ਖਿਲ਼ਾਫ ਕੋਈ ਠੋਸ ਅੰਦੋਲਨ ਜਾ ਲਹਿਰ ਚਲਾਉਣ ਚ ਫੇਲ ਰਹੇ ਤਾਂ ਕਿਤੇ ਇਹ ਨਾ ਹੋਵੇ ਕਿ ਪਾਰਟੀ ਨੂੰ ਲੋਕ ਇਨਸਾਫ ਪਾਰਟੀ ਵਾਲੇ ਅਪਹਰਣ ਹੀ ਕਰ ਲੈਣ।2019 ਤੋਂ ਪਹਿਲਾਂ ਕੰਗਰਸ ਕੈਪਟਨ ਸਹਿਬ ਨੂੰ ਹਰ ਹਾਲਤ ਚ ਬਦਲ ਕੇ ਪਾਰਲੀਮਾਨੀ ਚੋਣਾਂ ਲਈ ਨਵਾਂ ਚੇਹਰਾ ਦੇ ਕੇ ਨਾਅਰਾ ਮਾਰੂ ਕੇ ਕਪਤਾਨ ਦੇ ਵਾਅਦੇ ਉਸ ਦੇ ਨਾਲ ਹੀ ਗਏ।ਰਾਹੁਲ ਲਈ ਰਾਜੇ ਨਾਲੋ ਪਾਰਲੀਮਾਨੀ ਚੋਣਾਂ ਚ ਮਪ ਚਾਹੀਦੇ ਨੇ ਜਗਮੀਤ ਬਰਾੜ ਦਾ ਕੰਗਰਸ ਚ ਸ਼ਾਮਲ ਹੋਣਾ ਤੇ ਬਾਦਲਾਂ ਦੀ ਨੂੰਹ ਦੇ ਖਿਲ਼ਾਫ ਲੜਨਾ ਲਗ ਭਗ ਤੈਹ ਹੈ ।ਬੀਬੀ ਭਠਲ ਦਾ ਸ਼ਾਹਕੋਟ ਤੋਂ ਜਿਮਨੀ ਚੋਣ ਲੜਨਾ ਵੀ ਚੋਖੀ ਚਰਚਾ ਵਿਚ ਐ ਜੇ ਆਪ ਪਿਛਲੇ ਸਾਰੇ ਧੜੇ, ਜਿਵੇਂ ਗਾਂਧੀ, ਛੋਟੇਪੁਰ, ਕਿੰਗਰਾ ਜੁਗਿੰਦਰ ਯਾਦਵ ਆਦਿ ਇਕਠੇ ਕਰਕੇ ਪਾਰਲੀਮਾਨੀ ਚੋਣਾਂ ਲੜੇ ਤਾਂ ਅਜੇ ਉਨ੍ਹਾਂ ਲਈ ਸਕੋਪ ਐ ਕਿਉਂਕਿ ਰਾਜੇ ਕਾਰਨ ਪੰਜਾਬ ਚ ਕੰਗਰਸ ਦੀ ਹਾਲਤ ਮਾੜ੍ਹੀ ਰਹੂ ਤੇ ਅਜੇ ਵੀ ਲੋਕ ਅਕਾਲੀਆਂ ਨੂੰ ਮਾਫ ਕਰਨ ਦੇ ਮੂਡ ਚ ਨਹੀਂ ਹਨ ਸਮਾਂ ਥੋੜਾ ਐ ਪਰ ਚਣੌਤੀਆ ਜਿਆਦਾ ਨੇ।ਭਾਜਪਾ ਨੂੰ ਪੰਜਾਬ ਚ ਨਵੇਂ ਸਕੇਮ ਤੇ ਗਸਟ ਅਤੇ ਨੋਟਬੰਦੀ ਤੇ ਬਿਨਾਂ ਬੰਦੂਕਾਂ ਤੋਂ ਬੈਂਕ ਡਾਕੇ ਲੈ ਬੈਠਣਗੇ।ਸਿਆਸੀ ਮਹੌਲ ਬਦਲਦੇ ਦੇਰ ਨਹੀਂ ਲਗਦੀ।ਕੋਈ ਤਤਕਾਲੀ ਮੁਦਾ ਜਿਵੇਂ ਡੇਰੇ ਦੇ ਮਸਲੇ ਬੰਮਬ ਕਾਂਡ ਬੈਹਬਲ ਕਲਾਂ ਤੇ ਬੇਅਦਬੀ ਮਾਮਲੇ ਖੁਲ੍ਹ ਕੇ ਪਤਾ ਨਹੀਂ ਕੀਹਦੀ ਬਲੀ ਤੇ ਕੀਹਨੂੰ ਵਰ ਦੇਣਗੇ ।ਆਉਣ ਵਾਲਾ ਸਮਾਂ ਗੰਭੀਰ ਐ।

Send this to a friend