ਗੜਬੜ ਵਾਲੇ ਸੂਬੇ ਜੰਮੂ-ਕਸ਼ਮੀਰ ਵਿੱਚ ਹਾਲਾਤ ਹੋਰ ਭਿਆਨਕ ਹੁੰਦੇ ਜਾ ਰਹੇ ਹਨ। ਸਰਹੱਦ ’ਤੇ ਦਵੱਲੀ ਗੋਲੀਬਾਰੀ ਦੇ ਨਾਲ-ਨਾਲ ਹੁਣ ਫੌਜੀ ਛਾਉਣੀਆਂ ਵੀ ਨਿਸ਼ਾਨੇ ਉ¤ਪਰ ਆ ਗਈਆਂ ਹਨ। ਜੰਮੂ -ਕਸ਼ਮੀਰ ਦੇ ਸੁੰਜਵਾਨ ਫ਼ੌਜੀ ਕੈਂਪ ’ਤੇ ਹੋਇਆ ਹਮਲਾ ਬਹੁਤ ਹੀ ਭਿਆਨਕ ਅਤੇ ਦਰਦਨਾਕ ਹੈ। ਹਮਲੇ ਦੌਰਾਨ ਫੌਜ ਦੇ ਜੇ.ਸੀ.ਓ ਸਣੇ ਪੰਜ ਫੌਜੀਆਂ ਨੂੰ ਸ਼ਹਾਦਤ ਦੇਣੀ ਪਈ। ਫੌਜ ਨੂੰ ਹਮਲਾਵਰਾਂ ’ਤੇ ਕਾਬੂ ਪਾਉਣ ਲਈ 30 ਘੰਟੇ ਦਾ ਸਮਾਂ ਲੱਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਹਮਲਾਵਰ ਕਿੰਨੀ ਵੱਡੀ ਤਿਆਰੀ ਨਾਲ ਫੌਜੀ ਕੈਂਪ ਵਿੱਚ ਦਾਖਲ ਹੋਏ ਸਨ। ਇਸ ਹਮਲੇ ਦੌਰਾਨ ਫੌਜੀਆਂ ਦੇ ਪਰਿਵਾਰਾਂ ਨੂੰ ਵੀ ਵੱਡਾ ਕਸ਼ਟ ਝੱਲਣਾ ਪਿਆ ਹੈ। ਇਕ ਫੌਜੀ ਦੇ ਪਿਤਾ ਦੀ ਜਾਨ ਚੱਲੀ ਗਈ। ਹਮਲੇ ਵਿੱਚ 5 ਔਰਤਾਂ ਅਤੇ ਤਿੰਨ ਬ¤ਚਿਆਂ ਸਣੇ 9 ਜ਼ਖਮੀ ਹੋਏ ਹਨ। ਜ਼ਖਮੀਆਂ ਵਿ¤ਚੋਂ ਦੋ ਦੀ ਹਾਲਤ ਗੰਭੀਰ ਦ¤ਸੀ ਜਾ ਰਹੀ ਹੈ। ਫੌਜ ਨੂੰ ਹਮਲਾਵਰਾਂ ਦਾ ਮੁਕਾਬਲਾ ਕਰਨ ਲਈ ਏਅਰ ਫੋਰਸ ਦੀ ਕਮਾਂਡੋਜ਼ ਅਤੇ ਸਥਾਨਿਕ ਪੁਲਿਸ ਦੀ ਵੀ ਮੱਦਦ ਲੈਣੀ ਪਈ। ਇਹ ਹਮਲਾ ਕਿਉਂਕਿ ਫੌਜ ਦੇ ਰਿਹਾਇਸ਼ੀ ਖੇਤਰ ਉ¤ਪਰ ਹੋਇਆ ਸੀ ਇਸ ਲਈ ਜਵਾਬੀ ਹਮਲੇ ਲਈ ਖਾਸ ਰਣਨੀਤੀ ਬਣਾਉਣੀ ਪਈ। ਸ਼ਾਇਦ ਇਸ ਕਾਰਨ ਹੀ ਹਮਲਾਵਰਾਂ ਨੂੰ ਮਾਰ ਮੁਕਾਉਣ ਵਿੱਚ ਲੰਬਾ ਸਮਾਂ ਲੱਗਿਆ। ਫੌਜ ਵੱਲੋਂ ਮਾਰੇ ਗਏ ਹਮਲਾਵਰ ਜੈਸ਼-ਏ-ਮੁਹੰਮਦ ਨਾਲ ਸਬੰਧਤ ਦੱਸੇ ਜਾ ਰਹੇ ਹਨ।।ਸਾਰੇ ਹਮਲਾਵਰ ਫੌਜ ਦੀ ਵਰਦੀ ਵਿੱਚ ਸਨ ਇਸ ਕਾਰਨ ਉਨ੍ਹਾਂ ਦੀ ਸ਼ਨਾਖਤ ਕਰਨ ਵਿੱਚ ਸਮਾਂ ਲੱਗਾ। ਹਮਲਾਵਰਾਂ ਕੋਲੋਂ ਏ.ਕੇ-56 ਐਸਾਲਟ ਰਾਇਫਲਾਂ ਅਤੇ ਭਾਰੀ ਮਾਤਰਾ ਵਿੱਚ ਗੋਲਾ-ਬਰੂਦ ਬਰਾਮਦ ਹੋਇਆ ਹੈ। ਇਸ ਹਮਲੇ ਨੂੰ ਸੁਰੱਖਿਆ ਦਸਤੇ ਫਾਂਸੀ ਚੜ੍ਹਾਏ ਗਏ ਕਸ਼ਮੀਰੀ ਆਗੂ ਅਫਜ਼ਲ ਗੁਰੂ ਦੀ ਬਰਸੀ ਨਾਲ ਜੋੜ ਕੇ ਦੇਖ ਰਹੇ ਹਨ। ਪਿਛਲੇ ਕੁੱਝ ਮਹੀਨਿਆਂ ਵਿੱਚ ਤੋਂ ਜੰਮੂ-ਕਸ਼ਮੀਰ ਵਿੱਚ ਹਿੰਸਾ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਫੌਜ ਅਤੇ ਨੀਮ ਫੌਜੀ ਦਸਤਿਆਂ ਉ¤ਪਰ ਆਤਮ-ਘਾਤੀ ਹਮਲੇ ਹੋ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਜੰਮੂ-ਕਸ਼ਮੀਰ ਵਿੱਚ ਹਥਿਆਰਬੰਦ ਟਕਰਾਅ ਇਕ ਨਵੇਂ ਦੌਰ ਵਿੱਚ ਦਾਖਲ ਹੋ ਗਿਆ ਹੈ। ਆਮ ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਦਾ ਜਾਨੀ ਨੁਕਸਾਨ ਸੱਚ-ਮੁੱਚ ਬਹੁਤ ਦੁੱਖਦਾਈ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰ ਇਸ ਸਬੰਧੀ ਬਿਆਨਬਾਜ਼ੀ ਤੋਂ ਅੱਗੇ ਨਹੀਂ ਵੱਧ ਰਹੀ। ਸਥਿਤੀ ਨੂੰ ਸੰਭਾਲਣ ਲਈ ਕੋਈ ਵੱਡਾ ਯਤਨ ਨਹੀਂ ਹੋ ਰਿਹਾ। ਉਲਟਾ ਕੇਂਦਰੀ ਮੰਤਰੀ ਅਤੇ ਫੌਜੀ ਅਧਿਕਾਰੀ ਸਥਿਤੀ ਨੂੰ ਭੜਕਾਉਣ ਵਿੱਚ ਲੱਗੇ ਹੋਏ ਹਨ। ਜੰਮੂ-ਕਸ਼ਮੀਰ ਵਿੱਚ ਚੱਲ ਰਹੀ ਹਿੰਸਾ ਦਾ ਸੇਕ ਪੰਜਾਬ ਤੱਕ ਪਹੁੰਚ ਰਿਹਾ ਹੈ। ਪੰਜਾਬ ਦੇ ਵੱਡੀ ਗਿਣਤੀ ਵਿੱਚ ਫੌਜੀ ਜਵਾਨ ਇਸ ਟਕਰਾਅ ਦੌਰਾਨ ਸ਼ਹੀਦ ਹੋ ਚੁੱਕੇ ਹਨ। ਜੰਮੂ-ਕਸ਼ਮੀਰ ਵਿੱਚ ਹਾਲਾਤ ਨੂੰ ਸੰਭਾਲਣਾ ਸਮੇਂ ਦੀ ਵੱਡੀ ਲੋੜ ਬਣ ਗਈ ਹੈ। ਫੌਜੀ ਟਕਰਾਅ ਇਸ ਦਾ ਅੰਤਮ ਹੱਲ ਨਹੀਂ ਹੈ। ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਦੀ ਸਰਕਾਰ ਨੂੰ ਮਿਲ-ਜੁਲ ਕੇ ਅਜਿਹੇ ਯਤਨ ਕਰਨੇ ਚਾਹੀਦੇ ਹਨ ਜਿਸ ਨਾਲ ਹਿੰਸਾ ਵਿੱਚ ਕਮੀ ਆਵੇ। ਇਸ ਦੇ ਨਾਲ ਹੀ ਗੱਲਬਾਤ ਦਾ ਸ਼ੁਰੂ ਕੀਤਾ ਗਿਆ ਸਿਲਸਿਲਾ ਹੋਰ ਤੇਜ਼ ਹੋਣਾ ਚਾਹੀਦਾ ਹੈ। ਕਸ਼ਮੀਰੀ ਲੋਕਾਂ ਦੀਆਂ ਜਥੇਬੰਦੀਆਂ ਨੂੰ ਭਰੋਸੇ ਵਿੱਚ ਲੈ ਕੇ ਸਥਿਤੀ ਨੂੰ ਭਿਆਨਕ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਨੁਕਸਾਨਦਾਇਕ ਹੈ। ਕੇਂਦਰ ਸਰਕਾਰ ਨੂੰ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਦਾ ਸਿਲਸਿਲਾ ਤੇਜ਼ ਕਰਨਾ ਹੋਵੇਗਾ। ਇਸੇ ਤਰ੍ਹਾਂ ਹਰ ਪੱਧਰ ’ਤੇ ਸੁਰੱਖਿਆ ਦੇ ਬੰਦੋਬਸਤ ਵੀ ਮਜ਼ਬੂਤ ਹੋਣੇ ਚਾਹੀਦੇ ਹਨ। ਜੰਮੂ-ਕਸ਼ਮੀਰ ਦੇ ਮਾੜੇ ਹਾਲਾਤਾਂ ਕਾਰਨ ਦੇਸ਼ ਦੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਹਾਲਾਤਾਂ ਨੂੰ ਮੋੜਾ ਦੇਣ ਲਈ ਹਰ ਪੱਧਰ ’ਤੇ ਯਤਨ ਕਰਨੇ ਚਾਹੀਦੇ ਹਨ।
– ਬਲਜੀਤ ਸਿੰਘ ਬਰਾੜ



