ਸਿੱਖਾਂ ਨੂੰ ਆਜ਼ਾਦ ਫਿਜ਼ਾ ਵਿੱਚ ਸਾਹ
ਲੈਣ ਦਾ ਅਹਿਸਾਸ ਕਰਵਾਉਣ ਅਤੇ ਇਸ ਦੀ ਪ੍ਰਾਪਤੀ ਲਈ ਕ੍ਰਾਂਤੀਕਾਰੀ ਰਸਤਾ ਅਖਤਿਆਰ ਕਰਨ ਦਾ ਪਾਠ ਪੜਾਉਣ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਨਾਮ ਸਿੱਖ ਜਗਤ ਵਿੱਚ ਬੜੇ ਅਦਬ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਸੰਤ ਜੀ ਦਾ ਜਨਮ ਮੋਗਾ ਨੇੜਲੇ ਪਿੰਡ ਰੋਡੇ ਵਿਖੇ 12 ਫਰਵਰੀ 1947 ਨੂੰ ਹੋਇਆ। 1965 ਵਿੱਚ ਪਿਤਾ ਜੀ ਨੇ ਸੰਤ ਜੀ ਨੂੰ ਸਿੱਖਿਆ ਪ੍ਰਾਪਤੀ ਲਈ ਦਮਦਮੀ ਟਕਸਾਲ ਵਿਖੇ ਦਾਖਲ਼ ਕਰਵਾ ਦਿੱਤਾ।ਤਕਰੀਬਨ ਡੇਢ ਵਰ੍ਹੇ ਦੀ ਧਾਰਮਿਕ ਸਿੱਖਿਆ ਗ੍ਰਹਿਣ ਉਪਰੰਤ ਸੰਤ ਜੀ ਮੁੜ ਆਪਣੇ ਪਿੰਡ ਵਾਪਸ ਆ ਕੇ ਖੇਤੀ ਦੇ ਕੰਮ ਕਾਰ ਵਿੱਚ ਰੁਝਣ ਦੇ ਨਾਲ-ਨਾਲ ਟਕਸਾਲ ਮੁਖੀ ਬਾਬਾ ਕਰਤਾਰ ਸਿੰਘ ਦੀ ਅਗਵਾਈ ਹੇਠ ਸਿੱਖਿਆ ਗ੍ਰਹਿਣ ਕਰਦੇ ਰਹੇ।ਸੰਤ ਜੀ ਬਾਬਾ ਕਰਤਾਰ ਸਿੰਘ ਜੀ ਦੇ ਹਰਮਨ ਪਿਆਰੇ ਅਤੇ ਵਿਸ਼ਵਾਸਪਾਤਰ ਵਿਦਿਆਰਥੀ ਬਣ ਗਏ।ਬਾਬਾ ਕਰਤਾਰ ਸਿੰਘ ਜੀ ਨੇ ਹਾਦਸੇ ਵਿੱਚ ਗੰਭੀਰ ਜਖਮੀ ਹੋਣ ‘ਤੇ ਸੰਤ ਜਰਨੈਲ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਨਾਮਜ਼ਦ ਕਰ ਦਿੱਤਾ।ਸੰਤ ਜੀ ਨੇ ਸ੍ਰੀ ਗੁਰੂੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਭਗਤੀ ਦੇ ਨਾਲ-ਨਾਲ ਗ੍ਰਹਿਸਥੀ ਜੀਵਨ ਵੀ ਧਾਰਨ ਕੀਤਾ।ਸੰਤਾਂ ਦੀ ਸ਼ਾਦੀ ਮਾਤਾ ਪ੍ਰੀਤਮ ਕੌਰ ਜੀ ਨਾਲ ਪਿੰਡ ਬਿਲਾਸਪੁਰ ਵਿਖੇ ਹੋਈ।ਆਪ ਦੇ ਘਰ ਦੋ ਸਪੁੱਤਰਾਂ ਈਸ਼ਰ ਸਿੰਘ ਅਤੇ ਇੰਦਰਜੀਤ ਸਿੰਘ ਦਾ ਜਨਮ ਹੋਇਆ।
ਟਕਸਾਲ ਮੁਖੀ ਵਜੋਂ ਆਪਣੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਉਂਦਿਆਂ ਸੰਤਾਂ ਨੇ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਸਿੱਖੀ ਸਿਧਾਤਾਂ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ।ਸੰਤ ਜੀ ਜਿੱਥੇ ਖੁਦ ਘੰਟਿਆਂ ਬੱਧੀ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਸਨ ,ਉ¤ਥੇ ਉਹਨਾਂ ਸਿੱਖ ਸੰਗਤਾਂ ਨੂੰ ਵੀ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਖਾਲਸਾ ਜੀਵਨ ਧਾਰਨ ਲਈ ਪ੍ਰੇਰਿਤ ਕਰਦਿਆਂ ਨਸ਼ਿਆਂ ਅਤੇ ਗੁਰਬਾਣੀ ਸਿਧਾਤਾਂ ਅਨੁਸਾਰ ਹੋਰ ਦੁਨਿਆਵੀਂ ਬੁਰਾਈਆਂ ਦਾ ਤਿਆਗ ਕਰਕੇ ਸ਼ਾਨ ਦੀ ਜਿੰਦਗੀ ਜੀਣ ਦੀ ਪ੍ਰੇਰਨਾ ਦਿੱਤੀ। ਆਪਣੀਆਂ ਪ੍ਰੇਰਨਾਦਇਕ ਅਤੇ ਇਨਕਲਾਬੀ ਸਿੱਖਿਆਵਾਂ ਬਦੌਲਤ ਸੰਤ ਜੀ ਸਿੱਖ ਨੌਜਵਾਨਾਂ ਵਿੱਚ ਬਹੁਤ ਹਰਮਨ ਪਿਆਰੇ ਹੋ ਗਏ।ਸਿੱਖਾਂ ਨੂੰ ਰਾਜਨੀਤਿਕ ਤੌਰ ‘ਤੇ ਤਿਆਰ ਕਰਦਿਆਂ ਉਹਨਾਂ ਇੱਕ ਟੈਲੀਵੀਜ਼ਨ ਚੈਨਲ ਨਾਲ ਆਪਣੀ ਮੁਲਾਕਾਤ ਵਿੱਚ ਵੱਖਰੇ ਸਿੱਖ ਰਾਜ਼ ਦੀ ਮੰਗ ਕਰਦਿਆਂ ਕਿਹਾ ਕਿ ਅਸੀਂ 1946 ਵਾਲੀ ਗਲਤੀ ਨਹੀਂ ਦੁਹਰਾਉਣਾ ਚਾਹੁੰਦੇ।ਉਹਨਾਂ ਦੀ ਵੱਖਰੇ ਸਿੱਖ ਰਾਜ਼ ਦੀ ਮੰਗ ਨੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਆਕਰਸ਼ਿਤ ਕੀਤਾ ਅਤੇ ਨੌਜਵਾਨਾਂ ਵਿੱਚ ਅੰਮ੍ਰਿਤ ਪਾਨ ਕਰਨ ਦੀ ਲਹਿਰ ਚੱਲੀ।
ਸੰਤ ਜੀ ਨੇ ਪੰਜਾਬ ਅਤੇ ਸਿੱਖਾਂ ਦੀਆਂ ਹੱਕੀਂ ਮੰਗਾਂ ਦੀ ਪ੍ਰਾਪਤੀ ਲਈ ਅਕਾਲੀ ਦਲ ਨਾਲ ਰਲ ਕੇ ਧਰਮ ਯੁੱਧ ਮੋਰਚਾ ਲਗਾਉਣ ਤੋਂ ਇਲਾਵਾ ਸਿੱਖ ਨੌਜਵਾਨਾਂ ਨੂੰ ਨਾਲ ਲੈ ਕੇ ਨਿਰੰਕਾਰੀਆਂ ਦੇ ਕੂੜ ਪ੍ਰਚਾਰ ਦਾ ਵਿਰੋਧ ਕੀਤਾ ਜਿਸ ਦੌਰਾਨ ਤੇਰਾਂ ਸਿੱਖ ਸ਼ਹੀਦ ਹੋ ਗਏ।ਇਸ ਦੌਰਾਨ ਸਿੱਖ ਨੇਤਾਵਾਂ ਵੱਲੋਂ ਕੋਈ ਸਪੱਸ਼ਟ ਸਟੈਂਡ ਨਾ ਲੈਣ ਕਾਰਨ ਇੱਕ ਵੱਖਰੀ ਲਹਿਰ ਦਾ ਜਨਮ ਹੋਇਆ।ਬੱਬਰ ਖਾਲਸਾ,ਦਲ ਖਾਲਸਾ ਅਤੇ ਸਿੱਖ ਸਟੂਡੈਂਟ ਜਿਹੀਆਂ ਹੋਂਦ ਵਿੱਚ ਆਈਆਂ ਜਥੇਬੰਦੀਆਂ ਨੇ ਵੱਖਰੇ ਸਿੱਖ ਰਾਜ ਦੀ ਸਥਾਪਨਾ ਲਈ ਹਰ ਤਰ੍ਹਾਂ ਦਾ ਸੰਘਰਸ਼ ਵਿੱਢਣ ਦਾ ਫੈਸਲਾ ਲਿਆ।ਸੰਤ ਜੀ ਦੀ ਪ੍ਰੇਰਨਾ ਸਦਕਾ ਸਿੱਖ ਨੌਜਵਾਨ ਵੱਡੀ ਗਿਣਤੀ ਵਿੱਚ ਸਾਸ਼ਤਰਧਾਰੀ ਬਣਨ ਕੇ ਵੱਖਰੇ ਅਤੇ ਆਜ਼ਾਦ ਸਿੱਖ ਰਾਜ਼ ਲਈ ਸੰਘਰਸ਼ ਕਰਨ ਲੱਗੇ। 1982 ਵਿੱਚ ਸੰਤ ਜੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂੁ ਨਾਨਕ ਨਿਵਾਸ ਵਿੱਚ ਡੇਰੇ ਲਗਾ ਲਏ।ਸੰਤ ਜੀ ਦੀ ਰਾਜਨੀਤਿਕ ਅਤੇ ਧਾਰਮਿਕ ਮਾਨਤਾ ਵਿੱਚ ਦਿਨ ਪ੍ਰਤੀ ਦਿਨ ਹੁੰਦਾ ਇਜ਼ਾਫਾ ਕੇਂਦਰ ਤੋਂ ਲੈ ਕੇ ਰਾਜ ਦੇ ਆਗੂਆਂ ਨੂੰ ਰੜਕਣ ਲੱਗਿਆ।ਸੰਤ ਜੀ ਦੀ ਅਗਵਾਈ ਹੇਠ ਸਿੱਖ ਨੌਜਵਾਨਾਂ ਵੱਲੋਂ ਖਾਲਸਾਈ ਜੀਵਨ ਧਾਰਨ ਕਰਦਿਆਂ ਚਲਾਈਆਂ ਸਮਾਜ ਸੁਧਾਰ ਦੀਆਂ ਲਹਿਰਾਂ ਦੀਆਂ ਗੱਲਾਂ ਆਮ ਲੋਕਾਂ ਦੀ ਜ਼ੁਬਾਨ ‘ਤੇ ਚੜਨ ਲੱਗੀਆਂ।ਵਿਰੋਧੀਆਂ ਨੇ ਸੰਤ ਜੀ ਖਿਲਾਫ ਧਾਰਮਿਕ ਵੱਖਵਾਦ ਦਾ ਕੂੜ ਪ੍ਰਚਾਰ ਸ਼ੁਰੂ ਕਰ ਦਿੱਤਾ।
ਸੰਤਾਂ ਦੀਆਂ ਗਤੀਵਿਧੀਆਂ ਤੋਂ ਘਬਰਾਈ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੰਤਾਂ ਨੂੰ ਗ੍ਰਿਫਤਾਰ ਕਰਨ ਦੇ ਬਹਾਨੇ ਸਿੱਖਾਂ ਦੀ ਸਰਵਉ¤ਚ ਧਾਰਮਿਕ ਸੰਸਥਾ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਦੀ ਨਾਪਾਕ ਯੋਜਨਾ ਉਲੀਕੀ ਅਤੇ 3 ਜੂਨ 1984 ਨੂੰ ਇਸ ਨਾਪਾਕ ਹਰਕਤ ਨੂੰ ‘‘ਅਪਰੇਸ਼ਨ ਬਲੂ ਸਟਾਰ’’ਐਕਸ਼ਨ ਅਧੀਨ ਅੰਜ਼ਾਮ ਦਿੰਦਿਆਂ ਇਸ ਪਵਿੱਤਰ ਅਸਥਾਨ ‘ਤੇ ਫੌਜ਼ੀ ਹਮਲਾ ਕਰਵਾ ਦਿੱਤਾ।ਕੇਂਦਰ ਸਰਕਾਰ ਦੀ ਹਮਲੇ ਵਾਲੀ ਇਸ ਘਿਨਾਉਣੀ ਹਰਕਤ ਨੇ ਸਿੱਖਾਂ ਨੂੰ ਜਿੱਥੇ ਮੁਗਲਾਂ ਰਾਜ ਦੀ ਯਾਦ ਦਿਵਾ ਦਿੱਤੀ ,ਉ¤ਥੇ ਸਿੱਖਾਂ ਨਾਲ ਹੋਣ ਵਾਲੇ ਰਾਜਨੀਤਿਕ ਅਤੇ ਧਾਰਮਿਕ ਪੱਖਪਾਤਾਂ ‘ਤੇ ਵੀ ਪੱਕੀ ਮੋਹਰ ਲਗਾ ਦਿੱਤੀ ਅਤੇ ਵੱਖਰੇ ਸਿੱਖ ਰਾਜ ਦੀ ਮੰਗ ਦ੍ਰਿੜ ਕਰਵਾ ਦਿੱਤੀ।ਹਜ਼ਾਰਾਂ ਨਿਰਦੋਸ਼ ਸਿੱਖ ਸ਼ਰਧਾਲੂ ਇਸ ਫੌਜ਼ੀ ਹਮਲੇ ਦਾ ਸ਼ਿਕਾਰ ਬਣੇ ਅਤੇ ਸਿਫਤੀ ਦਾ ਘਰ ਬੜੀ ਕਰੂਰਤਾ ਨਾਲ ਛਣਨੀ ਕਰ ਦਿੱਤਾ ਗਿਆ।ਸੰਤ ਜੀ ਦੇ ਬਹੁਤ ਸਾਰੇ ਕ੍ਰਾਂਤੀਕਾਰੀ ਸ਼ਰਧਾਲੂ ਇਸ ਹਮਲੇ ਵਿੱਚ ਸ਼ਹੀਦ ਅਤੇ ਗ੍ਰਿਫਤਾਰ ਹੋਏ।ਇਸ ਹਮਲੇ ਦੌਰਾਨ ਸੰਤ ਜੀ ਦੀ ਹੋਈ ਸ਼ਹਾਦਤ ਬਾਰੇ ਅਜੇ ਸਿੱਖ ਕੌੰਮ ਇੱਕ ਮਤ ਨਹੀਂ।ਇੱਕ ਵਿਚਾਰ ਅਨੁਸਾਰ ਸੰਤ ਜੀ ਇਸ ਹਮਲੇ ਵਿੱਚ ਸ਼ਹੀਦ ਹੋ ਗਏ ਸਨ ਅਤੇ ਦੂਜੇ ਮਤ ਅਨੁਸਾਰ ਸੰਤਾਂ ਨੂੰ ਗ੍ਰਿਫਤਾਰ ਕਰਕੇ ਤਸੀਹੇ ਦੇਣ ਉਪਰੰਤ ਸ਼ਹੀਦ ਕੀਤਾ ਗਿਆ ਅਤੇ ਤੀਜੇ ਮਤ ਅਨੁਸਾਰ ਸੰਤ ਜੀ ਇਸ ਹਮਲੇ ਵਿੱਚੋਂ ਸੁਰੱਖਿਅਤ ਬਚ ਨਿੱਕਲੇ ਸਨ ਅਤੇ ਸਮਾਂ ਆਉਣ ‘ਤੇ ਦੁਬਾਰਾ ਕੌਮ ਦੀ ਅਗਵਾਈ ਕਰਨਗੇ। ਸੰਤ ਜੀ ਦੀ ਜਨਮ ਦਿਨ ਅੱਜ ਬਾਰਾਂ ਫਰਵਰੀ ਨੂੰ ਸਿੱਖ ਜਗਤ ਬੜੇ ਅਦਬ ਸਤਿਕਾਰ ਅਤੇ ਆਨ ਸ਼ਾਨ ਨਾਲ ਮਨਾ ਰਿਹਾ ਹੈ।
– ਬਿੰਦਰ ਸਿੰਘ ਖੁੱਡੀਕਲਾਂ
ਸੰਪਰਕ : 98786-05965
ਸਿੱਖਾਂ ਦੀ ਆਜ਼ਾਦੀ ਦੇ ਮੁਜੱਸਮੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ



