Skip to content
Independent perspectives. Global stories.
BREAKING

ਤਾਜ ਲਈ ਤਲਵਾਰ ਚਲਦੀ ਜਾਂ ਫਿਰ ਧੋਖਾ-ਧੜੀ

Share this story

ਖ਼ਬਰ ਹੈ ਕਿ ਦਿਲੀ ਦੀ ਦਲਦਲ ਵਿਚ ਫਸੇ ਹੋਏ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਡਾ ਝਟਕਾ ਚੋਣ ਕਮਿਸ਼ਨ ਵਲੋਂ ਉਸ ਫੈਸਲੇ ਨਾਲ ਲਗਾ ਹੈ, ਜਿਸ ਨੇ ਆਮ ਆਦਮੀ ਪਾਰਟੀ ਦੇ ਵੀਹ ਵਿਧਾਇਕਾਂ ਨੂੰ ਪਾਰਲੀਮਾਨੀ ਸੈਕਟਰੀ ਬਣਾਏ ਜਾਣ ਨੂੰ ਗਲਤ ਕਰਾਰ ਦੇ ਕੇ ਮੈਂਬਰੀ ਤੋਂ ਆਯੋਗ ਕਰਾਰ ਦੇ ਦਿਤਾ ਹੈ ਅਤੇ ਰਾਸ਼ਟਰਪਤੀ ਤੋਂ ਇਸ ਦੀ ਪ੍ਰਵਾਨਗੀ ਮਿਲ ਗਈ ਹੈ। ਦਿਲੀ ਵਿਚ ਨਿਯਮਾਂ ਅਨੁਸਾਰ ਇਕ ਪਾਰਲੀਮਾਨੀ ਸੈਕਟਰੀ ਬਣ ਸਕਦਾ ਹੈ ਅਤੇ ਉਹ ਵੀ ਮੁਖ ਮੰਤਰੀ ਨਾਲ ਪਰ ਕੇਜਰੀਵਾਲ ਨੇ ਇਕਠੇ ਵੀਹ ਵਿਧਾਇਕਾਂ ਨੂੰ ਇਹ ਕਲਗੀ ਲਗਾ ਦਿਤੀ। ਇਸ ਪਾਰਟੀ ਦੇ ਲੀਡਰਾਂ ਦਾ ਕਹਿਣਾ ਹੈ ਕਿ ਉਹਨਾ ਦੇ ਵਿਧਾਇਕ ਕੋਈ ਵਾਧੂ ਤਨਖਾਹ ਜਾਂ ਭਤਾ ਨਹੀਂ ਸਨ ਲੈਂਦੇ। ਅਤੇ ਨਾ ਹੀ ਕੋਈ ਹੋਰ ਲਾਭ ਲੈਂਦੇ ਸਨ, ਜਿਸਦੇ ਅਧਾਰ ਉਤੇ ਉਹਨਾ ਨੂੰ ਆਹੁਦੇ ਤੋਂ ਲਾਂਭੇ ਕੀਤਾ ਗਿਆ ਹੈ। ਮੋਦੀ ਨੇ ਉਹਨਾ ਨਾਲ ਧੋਖਾ ਕੀਤਾ ਹੈ ਅਤੇ ਉਹਨਾ ਦਾ ਤਾਜ ਖੋਹਣ ਦੀ ਸਾਜ਼ਿਸ਼ ਰਚੀ ਆ।
ਹੇਰਾ-ਫੇਰੀ ਦਾ ਦੂਜਾ ਨਾਮ? ਤਾਜ! ਧੋਖਾ-ਧੜੀ ਦਾ ਦੂਜਾ ਨਾਮ? ਤਾਜ! ਝੂਠ-ਫਰੇਬ, ਰਿਸ਼ਵਤਖੋਰੀ ਦਾ ਦੂਜਾ ਨਾਮ? ਤਾਜ! ਜਦੋਂ ਸਿਰ ਤੇ ਤਾਜ ਹੋਵੇ, ਉਦੋਂ ਧਰਤੀ ਤਾਂ ਦੀਹਦੀ ਹੀ ਨਹੀਂ! ਜਦੋਂ ਸਿਰ ਤੇ ਤਾਜ ਹੋਵੇ, ਉਦੋਂ ਲੋਕ ਤਾਂ ਕੀੜੇ ਮਕੌੜੇ ਜਾਪਦੇ ਆ। ਅਤੇ ਭਾਈ ਤਾਜ ਉਵੇਂ ਥੋੜਾ ਮਿਲਦਾ, ਇਹ ਤਾਂ ਖੋਹਣਾ ਪੈਂਦਾ! ਲੜ ਲਉ, ਭਿੜ ਲਉ ਤੇ ਤਾਜ ਜਿਤ ਲਉ! ਧੋਖਾ ਕਰੋ, ਲੂੰਬੜ-ਚਾਲ ਚਲੋ, ਫਿਰ ਤਾਜ ਹਥਿਆ ਲਉ। ਤਾਜ ਤਾਂ ਜਿਤਿਆ ਜਾਂਦਾ, ਤਾਜ ਤਾਂ ਹਥਿਆਇਆ ਜਾਂਦਾ ਹੈ, ਤਾਜ ਤਾਂ ਖੋਹਿਆ ਜਾਂਦਾ ਹੈ, ਤਾਜ ਤਾਂ ਪਾਇਆ ਜਾਂਦਾ।
ਤੇ ਆਹ ਆਪਣੇ ਉਪਰਲੇ ਹਾਕਮ ਤਾਂ ਹੈ ਹੀ ਧੋਖਾ-ਧੜੀ ਦੀ ਪੈਦਾਇਸ਼ ਜੀਹਨੂੰ ਚਾਹੁੰਦੇ ਆ ਝਟਕਾ ਦਿੰਦੇ ਆ। ਉਹਨਾ ਨੂੰ ਉਲਾਹਮ ਕਾਹਦਾ? ਤੇ ਘਟ ਭਾਈ ਆਹ ਆਪਣਾ ਕੇਜਰੀਵਾਲ ਵੀ ਕਿਥੋਂ ਆ, ਤਾਜ ਦੇਣ-ਲੈਣ ਦੇ ਮਾਮਲੇ ‘ਤੇ ਜਿਹਨੂੰ ਚਾਹੁੰਦਾ ਝਟਕ ਦੇਂਦਾ। ਫਿਰ ਜ਼ਰੂਰ ਕੇਜਰੀਵਾਲ ਨੂੰ ਕਿਸੇ ਕਵੀ ਦੀ ਲਿਖੀ ਗਲ ਇਸ ਵੇਲੇ ਯਾਦ ਆਈ ਹੋਊ ਠਕੌਣ ਧਰਦਾ ਤਸ਼ਤਰੀ ਵਿਚ ਤਾਜ ਨੂੰ, ਤਾਜ ਲਈ ਤਲਵਾਰ ਚਲਦੀ ਜਾਂ ਫਿਰ ਧੋਖਾ-ਧੜੀ।’’
ਨਾ ਛੇੜੀ ਕਹਾਣੀ ਦਰਦਾਂ ਦੀ, ਅਜੇ ਜ਼ਖ਼ਮ ਜਿਗਰ ਦੇ ਅਲੇ ਨੇ
ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬੀਤੇ ਹਫ਼ਤੇ ਦੋ ਵਡੇ ਸਿਆਸੀ ਝਟਕੇ ਲਗੇ ਹਨ। ਪਹਿਲਾ ਤਾਂ ਇਹ ਹੈ ਕਿ ਉਸ ਨੂੰ ਆਪਣੇ ਬਹੁਤੇ ਹੀ ਨਜ਼ਦੀਕੀ ਸਿਆਸੀ ਨੇਤਾ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਮਨਜ਼ੂਰ ਕਰਨਾ ਪਿਆ, ਜਿਸ ਉਤੇ ਰੇਤਾ ਖਨਣ ਸਬੰਧੀ ਕਈ ਇਲਜ਼ਾਮ ਸਨ ਅਤੇ ਦੂਸਰਾ ਕੈਪਟਨ ਦੇ ਪ੍ਰਿੰਸੀਪਲ ਸਕਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਦ ਕਰ ਦਿਤੀ ਹੈ। ਰਾਣਾ ਗੁਰਜੀਤ ਸਿੰਘ ਦੇ ਅਸਤੀਫ਼ੇ ਸਬੰਧੀ ਟਿਪਣੀ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਕੈਪਟਨ ਦੀ ਸਜੀ ਬਾਂਹ ਜਾਂ ਸਜੀ ਮੁਛ ਦਾ ਵਾਲ ਸੀ ਅਤੇ ਉਸਨੂੰ ਰਾਣਾ ਦੀਆਂ ਸਾਰੀਆਂ ਗੁਝੀਆਂ ਗਲਾਂ ਦੀ ਜਾਣਕਾਰੀ ਹੈ। ਕੈਪਟਨ ਸਾਹਿਬ ਇਸ ਗਲ ਤੇ ਚੁਪ ਰਹੇ।
ਹਾਲੇ ਤਾਂ ਵਰ੍ਹਾ ਵੀ ਨਹੀਂ ਬੀਤਿਆ, ਸ਼ਗਨਾਂ ਦਾ। ਹਾਲੇ ਤਾਂ ਸਜ ਵਿਆਹੀ ਦੇ ਚਾਅ-ਮਲਹਾਰ ਵੀ ਪੂਰੇ ਨਹੀਂ ਹੋਏ। ਹਾਲੇ ਤਾਂ ਲਾਲ ਕਲੀਰੇ ਵੀ ਛਮ ਛਮ ਕਰਦੇ ਆ। ਸਹੀ ਆਖਦੇ ਆ ਸਿਆਣੇ ਸ਼ਰੀਕ ਕਾਹਨੂੰ ਟਿਕਣ ਦਿੰਦੇ ਆ। ਕਿਥੇ ਕਿਸੇ ਦੀਆਂ ਖੁਸ਼ੀਆਂ ਦੇਖੀਆਂ ਜਾਂਦੀਆਂ ਦੂਜਿਆਂ ਤੋਂ? ਆਪਣੇ ਠਆਪ’’ ਵਾਲਿਆਂ ਤਾਂ ਦੀਵਾਲੀ ਮਨਾਉਣੀ ਸੀ, ਹੋਰਨਾਂ ਵੀ ਘਿਉ ਦੇ ਦੀਵੇ ਬਾਲਣੇ ਸੀ। ਪਰ ਆਹ ਠਬਾਪੂਠ ਜੀ ਦੀ ਗਲ ਨਹੀਉਂ ਲੋਕਾਂ ਦੇ ਖਾਨੇ ਪਈ, ਜਿਹਦੇ ਮੰਤਰੀਆਂ, ਸੰਤਰੀਆਂ, ਆਗੂਆਂ, ਹਜ਼ਾਰਾਂ ਤਦੀਆਂ ਕੀਤੀਆਂ, ਲੁਟਾਂ-ਮਾਰਾਂ ਕੀਤੀਆਂ, ਖਜ਼ਾਨੇ ਨੂੰ ਧੂ ਪਾ ਛਡੀ ਤੇ ਬਾਪੂ ਜੀ ਚੁਪ ਕਰਕੇ ਠਪੰਜਾਬ ਦੀ ਲੁਟਠ ਦਾ ਤਮਾਸ਼ਾ ਵੇਖਦੇ ਰਹੇ। ਐਨਾ ਕੁ ਤਾਂ ਆਪਣੇ ਠਕੈਪਟਨਠ, ਜਿਹੜਾ ਉਸਦੀ ਪਤ ਬਚਾਕੇ ਬੈਠਾ, ਦਾ ਲਿਹਾਜ਼ ਕਰ ਲੈਂਦੇ, ਜਿਹਦਾ ਦਿਲ ਮੁਰਝਾਇਆ ਪਿਆ, ਕੁਮਲਾਇਆ ਪਿਆ ਤੇ ਜਿਹੜਾ ਆਖਦਾ ਪਿਆ, ਠਨਾ ਛੇੜ ਕਹਾਣੀ ਦਰਦਾਂ ਦੀ, ਅਜੇ ਜ਼ਖ਼ਮ ਜਿਗਰ ਦੇ ਅਲੇ ਨੇਠ।
ਤੂੰ ਉਦੋਂ ਤਕ ਕਿਕਰਾਂ ਦੇ ਫੁਲ ਹੀ ਸਵੀਕਾਰ ਕਰ
ਖ਼ਬਰ ਹੈ ਕਿ ਸੂਬੇ ਪੰਜਾਬ ਦੀ ਮਾੜੀ ਵਿਤੀ ਹਾਲਤ ਅਤੇ ਕਰਜ਼ੇ ਦੇ ਭਾਰ ਨੇ ਸ਼ਾਹੀ ਸਰਕਾਰ ਦੇ ਇੰਨੀ ਬੁਰੀ ਤਰ੍ਹਾਂ ਹਥ ਖੜੇ ਕਰਾ ਰਖੇ ਹਨ ਕਿ ਨਵੇਂ ਵਿਕਾਸ ਪ੍ਰਾਜੈਕਟ ਸ਼ੁਰੂ ਕਰਨੇ ਤਾਂ ਦੂਰ ਦੀ ਗਲ ਜਿਹੜੇ ਪਹਿਲਾਂ ਚਲ ਰਹੇ ਸਨ, ਉਹਨਾ ਨੂੰ ਵੀ ਬਰੇਕਾਂ ਲਗਾ ਦਿਤੀਆਂ ਹਨ। ਹਾਲਾਤ ਇੰਨੇ ਖਰਾਬ ਚਲ ਰਹੇ ਹਨ ਕਿ ਪੰਜਾਬ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਲਈ ਪੈਸੇ ਦੇ ਜੋੜ-ਤੋੜ ਦਾ ਜੁਗਾੜ ਕਰਨਾ ਵੀ ਵਡੀ ਚੁਣੌਤੀ ਬਣ ਜਾਂਦਾ ਹੈ। ਖਾਲੀ ਖਜ਼ਾਨੇ ਕਾਰਨ ਕੈਪਟਨ ਅਮਰਿੰਦਰ ਸਿੰਘ ਦਾ ਸਪਸ਼ਟ ਹੁਕਮ ਹੈ ਕਿ ਬਿਨ੍ਹਾਂ ਪੈਸਿਆਂ ਤੋਂ ਆਪੋ-ਆਪਣੇ ਮਹਿਕਮਿਆਂ ਦੀਆਂ ਸਕੀਮਾਂ ਚਲਾਓ ਅਤੇ ਕੇਂਦਰੀ ਸਕੀਮਾਂ ਸਹਾਰੇ ਸਰਕਾਰ ਦੀ ਬਲੇ-ਬਲੇ ਕਰਾਓ। ਖ਼ਬਰ ਇਹ ਵੀ ਹੈ ਕਿ ਸਰਕਾਰ ਸਿਰ ਕਰਜ਼ੇ ਦੀ ਪੰਡ ਦੋ ਲਖ ਕਰੋੜ ਤਕ ਪਹੁੰਚਣ ਦੇ ਕੰਢੇ ਹੈ।
ਜੇਕਰ ਸਰਕਾਰੀ ਖਜ਼ਾਨਾ ਖਾਲੀ ਆ ਭਾਊ, ਤਾਂ ਮੰਤਰੀਆਂ, ਵਡੇ ਅਫ਼ਸਰਾਂ, ਸਲਾਹਕਾਰਾਂ ਦੀਆਂ ਗਡੀਆਂ ਕਿਥੋਂ ਚਲਦੀਆਂ ਆਂ? ਜੇਕਰ ਸਰਕਾਰੀ ਖਜ਼ਾਨਾ ਖਾਲੀ ਆ ਭਾਊ, ਤਾਂ ਕਰੋੜਾਂ ਖਰਚਕੇ ਵਡੇ ਵਡੇ ਠਕਰਜ਼ਾ ਮੁਆਫੀਠ ਸਮਾਗਮ ਕਿਵੇਂ ਕਰਵਾਏ ਜਾ ਰਹੇ ਹਨ, ਜਿਥੇ ਛੇ ਛੇ ਫੁਟੇ ਗਤੇ ਦੇ ਚੈਕ ਕਿਸਾਨਾਂ ਦੇ ਮਥੇ ਮੜੇ ਜਾ ਰਹੇ ਆ। ਸੈਕੜਿਆਂ, ਹਜ਼ਾਰਾਂ ਦੇ ਚੈਕ ਆ ਉਹਨਾਂ ਦੇ ਖਾਤੇ ‘ਚ ਕਿਉਂ ਨਹੀਂ ਪਾ ਰਹੇ?ਜੇਕਰ ਸਰਕਾਰੀ ਖਜ਼ਾਨਾ ਖਾਲੀ ਆ ਭਾਊ, ਤਾਂ ਨਿਤ ਨਵੇਂ ਬਿਆਨ ਕਿਵੇਂ ਦਾਗੇ ਜਾ ਰਹੇ ਆ, ਠਸੜਕਾਂ ਬਣਾ ਦਿਆਂਗੇ, ਪੁਲ ਉਸਾਰ ਦਿਆਂਗੇ, ਪੈਨਸ਼ਨਾਂ ਵਧਾ ਦਿਆਂਗੇ, ਸਕੂਲ ਖੋਹਲ ਦਿਆਂਗੇਠ।
ਅਸਲ ‘ਚ ਤਾਂ ਭਾਈ ਨੀਤੀ ਦੇ ਨਾਲ-ਨਾਲ ਨੀਅਤ ਵੀ ਖਰਾਬ ਆ ਹਾਕਮਾਂ ਦੀ। ਜਿਹੜੇ ਆਪ ਡਕਾਰੀ ਜਾਂਦੇ ਆ, ਤੇ ਲੋਕਾਂ ਨੂੰ ਢਿਡਾਂ ਤੇ ਪਟੀ ਬੰਨ੍ਹਕੇ ਦਿਨ ਕਟੀ ਕਰਨ ਦੀ ਨਸੀਹਤਾਂ ਦੇਈ ਜਾਂਦੇ ਆ। ਤੇ ਏ.ਸੀ. ਕਮਰਿਆਂ ‘ਚ ਬੈਠਕੇ, ਮਗਰਮਛ ਦੇ ਅਥਰੂ ਵਹਾ, ਲਾਰਾ ਲਪਾ ਲਾ, ਮਾੜੇ ਮੋਟੇ ਨਾਲ ਲੋਕਾਂ ਨੂੰ ਗੁਜਾਰਾ ਕਰਨ ਦੀ ਸਲਾਹ ਕੁਝ ਇੰਜ ਦੇਈ ਜਾਂਦੇ ਆ, ਠਤੂੰ ਉਦੋਂ ਤਕ ਕਿਕਰਾਂ ਦੇ ਫੁਲ ਹੀ ਸਵੀਕਾਰ ਕਰ, ਹੈ ਨਹੀਂ ਜਦ ਤੀਕ ਸਾਡੀ ਪਹੁੰਚ ਵਿਚ ਸੂਹੇ ਗੁਲਾਬ।’’
ਉਹ ਤਾਂ ਧੋਖੇ ਨਾਲ ਕਰ ਰਹੇ ਨੇ ਹਾਰ ਜਿਤ ਦੇ ਫੈਸਲੇ
ਖ਼ਬਰ ਹੈ ਕਿ ਭਾਰਤੀ ਬਜਟ 2018-19 ਦੇ ਦਸਤਾਵੇਜਾਂ ਦੀ ਪ੍ਰਿੰਟਿੰਗ ਦੀ ਪ੍ਰਕਿਰਿਆ ਹਲਵਾ ਸੈਰੇਮਨੀ ਦੀ ਰਸਮ ਨਾਲ ਸ਼ੁਰੂ ਹੋ ਗਈ। ਵਿਤ ਮੰਤਰੀ ਅਰੁਣ ਜੇਤਲੀ ਨੇ ਹਲਵਾ ਸੈਰਮਨੀ ‘ਚ ਵਿਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਹਲਵਾ ਖੁਆਕੇ ਬਜਟ ਦੀ ਪ੍ਰੀਕਿਰਿਆ ਦੀ ਸ਼ੁਰੂਆਤ ਕੀਤੀ। ਇਸਦੇ ਨਾਲ ਪ੍ਰਿੰਟਿੰਗ ਪ੍ਰੈਸ ਦੇ ਕਈ ਕਰਮਚਾਰੀਆਂ ਸਮੇਤ ਵਿਤ ਵਿਭਾਗ ਦੇ 100 ਅਧਿਕਾਰੀਆਂ ਨੂੰ ਬਜਟ ਪੇਸ਼ ਹੋਣ ਤਕ ਨਜ਼ਰ ਬੰਦ ਕਰ ਦਿਤਾ ਜਾਵੇਗਾ। ਹਲਵਾ ਸੈਰੇਮਨੀ ਦੇ ਅਧੀਨ ਮੌਜੂਦਾ ਵਿਤ ਮੰਤਰੀ ਖੁਦ ਬਜਟ ਨਾਲ ਜੁੜੇ ਕਰਮਚਾਰੀਆਂ, ਬਜਟ ਦੀ ਛਪਾਈ ਨਾਲ ਜੁੜੇ ਕਰਮਚਾਰੀਆਂ ਅਤੇ ਵਿਤ ਅਧਿਕਾਰੀਆਂ ਨੂੰ ਹਲਵਾ ਵੰਡਦੇ ਹਨ।
ਬਜਟ ਦੇ ਟੋਕਰੇ ਵਡੇ ਹਨ। ਇਕ ਵਡਾ ਹਰਾ ਟੋਕਰਾ ਕਾਰਪੋਰੇਟੀਆਂ ਦਾ। ਇਕ ਵਡਾ ਨੀਲਾ ਟੋਕਰਾ ਉਦਯੋਗਪਤੀਆਂ ਦਾ। ਇਕ ਹੋਰ ਵਡਾ ਪੀਲਾ ਟੋਕਰਾ ਮੁਲਾਜ਼ਮਾਂ ਦਾ, ਮੰਤਰੀਆਂ ਦਾ। ਅਤੇ ਇਸ ਤੋਂ ਵੀ ਵਡਾ ਚਿਟਾ ਟੋਕਰਾ ਵੋਟਾਂ ਵਾਲਿਆਂ ਦਾ। ਇਸ ਵਡੇ ਚਿਟੇ ਟੋਕਰੇ ਵਿਚ ਬਿਰਧ ਦੀਵਾਰਾਂ ਨੂੰ ਧਰਵਾਸ ਦਿੰਦੇ ਬੋਲ ਨੇ। ਇਸ ਵਡੇ ਚਿਟੇ ਟੋਕਰੇ ਵਿਚ ਲੋਕਾਂ ਦੇ ਚਾਅ ਸਧਰਾਂ ਮਿਧਣ ਅਤੇ ਚੋਣਾਂ ‘ਚ ਜਿਤਾਂ ਪ੍ਰਾਪਤ ਕਰਨ ਦੇ ਫਾਰਮੂਲੇ ਹਨ।
ਤਦੇ ਭਾਈ ਮੰਤਰੀ ਹਲਵਾ ਵੰਡਦੇ ਹਨ। ਮੰਤਰੀ ਹਲਵਾ ਵੰਡਣਗੇ, ਤਦੇ ਲੋਕਾਂ ਦੇ ਘਰੀਂ, ਮਿਠਾ ਮਹੁਰਾ ਪਹੁੰਚਾਉਣਗੇ ਇਹ ਮੰਤਰੀ। ਹਲਵਾ ਵੰਡਣਗੇ ਮੰਤਰੀ, ਤਦੇ ਲੋਕਾਂ ਨੂੰ ਉਹਨਾ ਦੇ ਸੰਤਰੀ ਨਹਿਰਾਂ, ਤਲਾਬ ਵੰਡਣਗੇ। ਬਜਟ ਵਿਚ, ਜਿਥੋਂ ਤਿਹਾਇਆਂ ਨੂੰ ਕੋਰਾ ਜਵਾਬ ਮਿਲੂ। ਇਹ ਨਕਲੀ ਸੁਫਨੇ ਥੋਕ ਦੇ ਭਾਅ, ਜਦੋਂ ਤਕ ਵਡੀਆਂ ਵਡੀਆਂ ਟੋਕਰੀਆਂ ‘ਚ ਮੰਤਰੀ ਵੰਡਣਗੇ ਉਦੋਂ ਲੋਕਾਂ ਤਕ ਪੁਜਦੇ ਇਹ ਗਲੇ-ਸੜੇ ਸੁਫ਼ਨੇ ਤਾਂ ਕਿਰਨ-ਕਿਰਨ ਹੋ ਜਾਣੇ ਆ। ਪਰ ਪਤਾ ਨਹੀਂ ਕਦੋਂ ਲੋਕਾਂ ਨੂੰ ਸਮਝ ਆਉਣੀ ਆ, ਠਇਹ ਸੁਫਨੇ ਤਾਂ ਧੋਖੇ ਨਾਲ ਹਾਰ ਜਿਤ ਦੇ ਫਾਸਲੇ ਤਹਿ ਕਰਨ ਲਈ ਹਨ, ਵੋਟਾਂ ‘ਚ ਜਿਤ ਖਾਤਰ, ਕੁਰਸੀ ਸਾਂਭਣ ਖਾਤਰ!
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਕੁਲ ਮਿਲਾਕੇ ਦੇਸ਼ ਦੇ ਦੋ ਕਰੋੜ ਅਠਾਹਟ ਲਖ ਲੋਕ ਅਪਾਹਜ ਹਨ।
ਅਜ ਦਾ ਵਿਚਾਰ
ਸਭਿਅਕ ਸਮਾਜ ਵਿਚ ਕਾਨੂੰਨ ਦਾ ਰਾਜ ਇਕ ਮਹਤਵਪੂਰਨ ਤਤ ਹੁੰਦਾ ਹੈ… – ਮੋ ਇਬਰਾਹੀਮ

WRITTEN BY