Skip to content
Independent perspectives. Global stories.
BREAKING

ਕਬਹੂ ਨ ਵਿਸਰੈ ਨਾਨਕ ਨਾਮੁ

Share this story

ਮਨੁੱਖ ਚਿਰਾਂ ਤੋਂ ਪਰਮਾਤਮਾ ਨੂੰ ਮਿਲਨ ਦੀ ਕਾਮਨਾ ਰਖੱਦਾ ਆਇਆ ਹੈ । ਸਾਰੀਆਂ ਅਧਿਆਤਮਕ ਕ੍ਰਿਆਵਾਂ ਇਸ ਕਾਮਨਾ ਦੀ ਪ੍ਰਾਪਤੀ ਦੇ ਚੁਫੇਰੇ ਹੀ ਘੂਮ ਰਹਿਆਂ ਹਨ। ਸੰਤਾਂ , ਮਹਾਤਮਾਵਾਂ, ਧਰਮੀ ਪੁਰਸ਼ਾਂ ਨੇਂ ਇਸ ਲਈ ਵੱਖ ਵੱਖ ਮਾਰਗ ਦੱਸੇ ਜਿਨ੍ਹਾਂ ਤੇ ਲੋਗ ਚੱਲਦੇ ਆਏ ਹਨ । ਭਾਂਤਿ-ਭਾਂਤਿ ਦੇ ਜਪ, ਤਪ , ਜੇਗ , ਅਭਿਆਸ , ਧਰਮ – ਕਰਮ ਪ੍ਰਚਲਤ ਰਿਹੇ ਹਨ । ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪੰਥ ਸਭ ਤੋਂ ਨਿਰਾਲਾ ਸੀ । ਗੁਰੂ ਸਾਹਿਬ ਨੇ ਕਿਹਾ ਠ ਪਾਇੳ ਬਾਲ ਬੁਧਿ ਸੁਖੁ ਰੇ’’। ਸਦਿਆਂ ਤੋਂ ਸੋਚ ਦੇ ਬੰਨੇ ਹੋਏ ਦਾਇਰੇ ਅੰਦਰ ਵਿਚਰਣ ਵਾਲਿਆਂ ਲਈ ਇਹ ਹੈਰਾਨ ਤੇ ਵਿਸਮਾਦ ਪੈਦਾ ਕਰ ਦੇਣ ਵਾਲੀ ਗੱਲ ਸੀ। ਪਰਮਾਤਮਾ ਨੂੰ ਪਾਉਨ ਲਈ ਗੂੜ੍ਹ ਤੇ ਭਾਰੀ ਭਰਕਮ ਗਿਆਨ ਦੇ ਗ੍ਰੰਥ ਪੜ੍ਹਨ ’ਚ ਜ਼ਿੰਦਗੀ ਗੁਜਾਰ ਦੇਣ ਵਾਲਿਆਂ ਲਈ ਇਹ ਵੱਡੀ ਚੁਨੌਤੀ ਵੀ ਸੀ। ਗੁਰੂ ਸਾਹਿਬ ਨੂੰ ਆਪਣੇ ਜੀਵਨ ਦੇ 22 -23 ਸਾਲ ਉਦਾਸਿਆਂ ਰਾਹੀਂ ਇਸ ਵੀਚਾਰ ਨਾਲ ਲੋਕਾਂ ਨੂੰ ਸਹਿਮਤ ਕਰਾਉਣ ਲਈ ਲਾਉਣੇ ਪਏ । ਗੁਰੂ ਸਾਹਿਬ ਨੇ ਕਿਹਾ ਕਿ ਇਹੋ ਇਕ ਸੱਚਾ ਸੁੱਚਾ ਰਸਤਾ ਹੈ ਜੋ ਪਰਮਾਤਮਾ ਤੱਕ ਲਿਜਾਣ ਵਾਲਾ ਹੈ । ਇਸ ਲਈ ਕਿਸੇ ਕਿਤਾਬੀ ਗਿਆਨ ਤੇ ਸਿਆਨਪ ਦੀ ਲੋੜ ਨਹੀਂ ਜਿਵੇਂ ਬਾਲਕ ਅਬੋਧ ਹੁੰਦਾ ਹੈ।
ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ ॥ ( ਪੰਨਾ 214)
ਗਿਆਨਿਆਂ, ਵਿਦਵਾਨਾਂ ਦੀ ਸੰਸਾਰ ਅੰਦਰ ਕਦੇ ਵੀ ਘਾਟ ਨਹੀਂ ਰਹੀ ਹੈ । ਪਰ ਇਹ ਗਿਆਨ ਕਿਤਾਬੀ ਹੀ ਬਣ ਕੇ ਰਹਿ ਗਿਆ , ਅੰਤਰ ਗਿਆਨ ਤੋਂ ਸਖਣਾਂ ਹੀ ਰਿਹਾ।
ਬ੍ਰਹਮਾ ਵੇਦੁ ਪੜੈ ਵਾਦੁ ਵਖਾਣੈ ॥
ਅੰਤਰਿ ਤਾਮਸੁ ਆਪੁ ਨ ਪਛਾਣੈ ॥
(ਪੰਨਾ 231)
ਧਰਮ ਗ੍ਰੰਥਾਂ ਦਾ ਗਿਆਨ ਹੰਕਾਰ ਪੈਦਾ ਕਰਣ ਵਾਲਾ ਸੀ । ਪਰਮਾਤਮਾ ਨੂੰ ਇਹ ਮੰਜੂਰ ਨਹੀਂ ਸੀ। ਇਸ ਕਾਰਣ ਅਜਿਹੇ ਗਿਆਣਿਆਂ ਦੀ ਕਿਤੇ ਵੀ ਢੋਈ ਨਾਂ ਹੋਈ ।
ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ ॥
ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥ ( ਪੰਨਾ 358 )
ਪਰਮਾਤਮਾ ਨਾਲ ਮੇਲ ਲਈ ਕਿਸੇ ਖਾਸ ਕਰਮ , ਅਭਿਆਸ ਦੀ ਲੋੜ ਨਹੀਂ ਜਿਵੇਂ ਬਾਲਕ ਇਸ ਜੇਗ ਨਹੀਂ ਹੁੰਦਾ ।ਇਨ੍ਹਾਂ ਧਰਮਾਂ ਕਰਮਾਂ ਨੂੰ ਗੁਰਮਤਿ ਪ੍ਰਵਾਨ ਨਹੀਂ ਕਰਦੀ । ਇਹ ਸਾਰੇ ਕਰਮ ਸਿੰਗਾਰ ਕਰ ਕੇ ਬੈਠੀ ਹੋਈ ਉਸ ਇਸਤਰੀ ਵਾੰਗੂਂ ਹਨ ਜਿਸ ਦਾ ਪਤੀ ਉਸ ਦੀ ਸੇਜ ਕੋਲ ਨਹੀਂ ਆਇਆ ਹੈ ਠ ਸੇਜੈ ਕੰਤ ਨ ਆਇੳ ਏਵੈ ਭਇਆ ਵਿਕਾਰੁ।’’
ਇਕ ਬਾਲਕ ਕੋਲ ਕੋਈ ਗਿਆਨ, ਸਿਆਨਪ, ਸਮਰਥਾ ਨਹੀਂ ਹੁੰਦੀ ਪਰ ਫੇਰ ਵੀ ਉਹ ਆਪਣੀ ਗੱਲ ਮਨਵਾਉਣ ‘ਚ ਕਾਮਿਆਬ ਹੋ ਜਾਉਣਦਾ ਹੈ ।ਬੱਚਾ ਆਪਣੀ ਗੱਲ ਮਨਵਾਉਣ ਲਈ ਦ੍ਰਿੜ੍ਹ ਸੰਕਲਪ ਦਾ ਸਹਾਰਾ ਲੈਂਦਾ ਹੈ । ਉਹ ਉਦੋਂ ਤੱਕ ਆਪਣੀ ਗੱਲ ਤੇ ਟਿਕਿਆ ਰਹਿੰਦਾ ਹੈ ਜਦੋਂ ਤੱਕ ਉਸ ਦੀ ਗੱਲ ਮੰਨ ਨਹੀਂ ਲਈ ਜਾਉਂਦੀ । ਮਾਤਾ – ਪਿਤਾ ਨਾ ਚਾਹੁੰਦੇ ਹੋਏ ਵੀ ਉਸ ਦੀ ਗੱਲ ਮੋੜ ਨਹੀਂ ਪਾਉਂਦੇ। ਭਗਤ ਨਾਮਦੇਵ ਜੀ ਨੇ ਬਚਪਨ ‘ਚ ਪਿਤਾ ਦੀ ਆਗਿਆ ਅਨੁਸਾਰ ਦੁੱਧ ਦਾ ਕਟੋਰਾ ਮੂਰਤ ਅੱਗੇ ਰੱਖ ਦਿੱਤਾ ਤੇ ਬਾਲ ਸੁਭਾਉ ਅੜ ਗਏ ਕਿ ਪਰਮੇਸ਼ਵਰ ਆ ਕੇ ਦੁੱਧ ਪੀਣਗੇ ਤਾਂ ਹੀ ਉਹ ਅੰਨ ਗ੍ਰਹਣ ਕਰੰਗੇ ।ਪਰਮਾਤਮਾ ਨੇ ਇਸ ਨਿਸ਼ਛਲ ਭਗਤੀ ਦਾ ਮਾਣ ਰਖੱਦਿਆਂ ਆਪ ਆ ਕੇ ਦੁੱਧ ਪੀਤਾ ।
ਦੂਧ ਕਟੋਰੈ ਗਡਵੈ ਪਾਨੀ ॥
ਕਪਲ ਗਾਇ ਨਾਮੈ ਦੁਹਿ ਆਨੀ ॥
ਦਧ ਪੀਉ ਗੋਬਿੰਦੇ ਰਾਇ ॥
ਦੂਧ ਪੀਉ ਮੇਰੋ ਮਨੁ ਪਤੀਆਇ॥
ਨਾਹੀ ਤ ਘਰ ਕੋ ਬਾਪੁ ਰਿਸਾਇ॥
(ਪੰਨਾ 1163)
ਭਗਤ ਨਾਮਦੇਵ ਜੀ ਨੇ ਬਚਪਨ ਵਿੱਚ ਚਿੰਤਾ ਕੀਤੀ ਕਿ ਉਹਨਾਂ ਦੇ ਪਿਤਾ ਨਰਾਜ ਨਾ ਹੋ ਜਾਣ। ਗੁਰਸਿੱਖਾਂ ਨੂੰ ਆਪਣੇ ਪਿਤਾ ਗੁਰੁ ਨਾਨਕ ਸਾਹਿਬ ਦੇ ਵਚਨਾਂ ਦੀ ਚਿੰਤਾ ਹੋਣੀ ਚਾਹੀਦੀ ਹੈ। ਜਿਨ੍ਹਾਂ ਗੁਰਸਿਖਾਂ ਗੁਰੂ ਸਾਹਿਬਾਨ ਦੇ ਹੁਕਮ ਤੇ ਡਟੇ ਰਹਿਣ ਦਾ ਸੰਕਲਪ ਪੂਰਾ ਕੀਤਾ ਉਹ ਮੁਕਤ ਹੋ ਗਏ। ਗੁਰੂ ਸਾਹਿਬਾਨ ਦਾ ਹੁਕਮ ਸੀ ਕਿ ਗੁਰਸਿੱਖ ਭਗਤ ਨਾਮਦੇਵ ਜਿਹੀ ਬਾਲ ਅਵਸਥਾ ਧਾਰਣ ਕਰੇ ।
ਗੋਬਿੰਦ ਗੋਬਿੰਦ ਕਰਿ ਹਾਂ ॥
ਹਰਿ ਹਰਿ ਮਨਿ ਪਿਆਰਿ ਹਾਂ ॥
ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥
ਐਸੇ ਲਾਲਨੁ ਪਾਇੳ ਰੀ ਸਖੀ ॥
(ਪੰਨਾ 409)
ਗੁਰੁ ਦੀ ਆਗਿਆ ਨਾਮ ਜਪਣ ਦੀ ਹੈ । ਨਾਮ ਅੰਦਰ ਪਰਮਾਤਮਾ ਦਾ ਵਾਸ ਹੈ ਠਨਾਵੈ ਅੰਦਰ ਹਉ ਵਸਾ’’। ਪਰਮਾਤਮਾ ਦਾ ਨਾਮ ਜੱਪਨਾ ਹੀ ਪਰਮਾਤਮਾ ਦੇ ਨਿਕਟ ਲਿਜਾਉਣ ਵਾਲਾ ਹੈ । ਗੁਰਸਿੱਖ ਨਾਮ ਮਨ ‘ਚ ਵਸਾ ਲਵੇ ਠਨਾਉ ਵਸੈ ਮਨਿ ਆਇ’’ । ਇਨ੍ਹਾਂ ਦੋ ਨੁਕਤਿਆਂ ਨੂੰ ਸਮਝਣ ਤੋਂ ਬਾਅਦ ਹੀ ਗੁਰਸਿੱਖੀ ਦੀ ਅਵਸਥਾ ਬਣਦੀ ਹੈ। ਪਹਿਲਾ ਪ੍ਰਸ਼ਨ ਕਿ ਨਾਮ ਕਿਉੰ ਜਪਿਆ ਜਾਵੇ ਤੇ ਦੂਜਾ ਪ੍ਰਸ਼ਨ ਹੈ ਕਿ ਨਾਮ ਕਿਵੇਂ ਜਪਿਆ ਜਾਵੇ ।ਜਦੋਂ ਤੀਕ ਸਿੱਖੀ ਪਰਿਪੱਕ ਨਹੀਂ ਹੁੰਦੀ ਇਹ ਦੋਵੇਂ ਸਵਾਲ ਕਿਸੇ ਵੀ ਗੁਰਸਿੱਖ ਦੇ ਸ੍ਹਾਮਣੇ ਸਦਾ ਖੜੇ ਰਹਿੰਦੇ ਹਨ ।ਨਾਮ ਦੀ ਮਹੱਤਾ ਆਪ ਗੁਰੂ ਸਾਹਿਬਾਨ ਨੇ ਦੱਸੀ ਕਿ ਇਸ ਵਿੱਚ ਪਰਮਾਤਮਾ ਦਾ ਵਾਸ ਹੈ । ਬਾਲ ਬੁੱਧਿ ਇਹੋ ਕਹਿੰਦੀ ਹੈ ਕਿ ਗੁਰੁ ਪਿਤਾ ਦੀ ਕਹੀ ਗੱਲ ਗੁਰਸਿੱਖ ਮੰਨ ਲਏ । ਇਹ ਤਾਂ ਮਨ ਦੀ ਭਾਵਨਾ ਤੇ ਸ਼ਰਧਾ ਹੈ । ਬਾਲ ਰੂਪ ਭਗਤ ਨਾਮਦੇਵ ਜੀ ਨੇ ਆਪਣੇ ਪਿਤਾ ਦੀ ਗੱਲ ਬਿਨਾ ਸ਼ੰਕਾ ਮੰਨੀ ਤੇ ਪਰਮਾਤਮਾ ਨਾਲ ਮੇਲ ਹੋ ਗਿਆ । ਗੁਰਸਿੱਖ ਗੁਰ ਉਪਦੇਸ਼ ਮੰਨ ਕੇ ਵੇਖੇ’’ ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ’’। ਗੁਰਬਾਣੀ ਉ¤ਸੇ ਢੰਗ ਨਾਲ ਗੁਰਸਿੱਖ ਨੂੰ ਸਮਝਾ ਰਹੀ ਹੈ ਜਿਵੇਂ ਇਕ ਅਬੇਧ ਬਾਲਕ ਨੂੰ ਦੁਲਾਰ ਦੇ ਸਮਝਾਇਆ ਜਾਉੰਦਾ ਹੈ । ਇਕੋ ਪੰਕਤੀ ਵਿੱਚ ਹੁਕਮ ਵੀ ਹੈ ਤੇ ਹੁਕਮ ਮੰਣਨ ਦੀ ਪ੍ਰਾਪਤੀ ਬਾਰੇ ਵੀ ਜਿਗਿਆਸਾ ਸ਼ਾਂਤ ਕਰ ਦਿੱਤੀ ਗਈ ਹੈ । ਨਾਮ ਜੱਪਣਾ ਸੁਖ ਦੇਣ ਵਾਲਾ ਹੈ । ਸ਼ੇਖ ਫਰੀਦ ਜੀ ਦੀ ਅੰਤਰ ਚੇਤਨਾ ਇਵੇਂ ਹੀ ਖਜੂਰਾਂ ਰਾਹੀ ਜਾਗ੍ਰਤ ਹੋਈ ਸੀ । ਗੁਰਬਾਣੀ ਗੁਰਸਿੱਖ ਦੀ ਬਾਲ ਬੁੱਧਿ ਜਗਾਉਂਦੀ ਹੈ ਤੇ ਉਸ ਨੂੰ ਪਰਿਪੱਕ ਵੀ ਬਨਾਉਂਦੀ ਹੈ। ਗੁਰਸਿੱਖ ਦੀ ਬਾਲਬੁੱਧਿ ਉਸ ਦਾ ਮਨਮਤਿ ਤਿਆਗ ਕੇ ਗੁਰਮਤਿ ਧਾਰਵ ਕਰਵਾ ਹੈ। ਮਨਮਤਿ ਦਾ ਤਿਆਗ ਵਿਕਾਰਾਂ , ਮੋਹ ਮਾਇਆ ਦਾ ਤਿਆਗ ਹੈ। ਜੋ ਰਾਹ ਜੀਵਨ ਖੁਆਰ ਕਰਦੀ ਹੋਵੇ ਉਸ ਰਾਹ ਵੱਲ ਵੇਖਣਾ ਵੀ ਨਹੀਂ ਠਜਿਹ ਪੈਡੈ ਲੂਟੀ ਪਨਿਹਾਰੀ, ਸੋ ਮਾਰਗੁ ਸੰਤਨ ਦੂਰਾਰੀ ਠ ।ਫੋਕੇ ਕਰਮ, ਮੋਹ ਮਾਇਆ , ਵਿਕਾਰ ਸਾਰੇ ਬੰਧਨ ਹਨ। ਗੁਰੁ ਅਮਰਦਾਸ ਜੀ ਨੇ ਹੁਕਮ ਕੀਤਾ ਕਿ ਇਕ ਨਾਮ ਬਿਨਾ ਸਾਰੇ ਅੰਧੇ ਕਰਮ ਹਨ।
ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥
ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧ॥
ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧ ॥
ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ॥
( ਪੰਨਾ 551 )
ਨਾਮ ਜਪਣ ਲਈ ਮਾਇਆ, ਮੋਹ ਤੇ ਵਿਕਾਰਾਂ ਦੇ ਬੰਧਨ ਤੋੜਨੇ ਪੈਂਦੇ ਹਨ। ਬੰਧਨ ਮੁਕਤ ਹੋ ਕੇ ਹੀ ਨਾਮ ਦੀ ਮਹੱਤਾ ਸਮਝ ਆਉਂਦੀ ਹੈ। ਇਸ ਲਈ ਗੁਰਬਾਣੀ ’ਚ ਭਿੰਨ ਭਿੰਨ ਉਦਾਹਰਣ ਮਿਲਦੇ ਹਨ। ਅਜਿਹੇ ਇਕ ਉਦਾਹਰਣ ’ਚ ਮਨ ਦੀ ਕਲਪਨਾ ਇਕ ਦੁੱਧ ਦੇ ਭਾਂਡੇ ਦੇ ਰੂਪ ਵਿੱਚ ਕੀਤੀ ਗਈ। ਦੁੱਧ ਲਿਆਉਨ ਤੋਂ ਪਹਿਲਾਂ ਭਾਂਡੇ ਨੂੰ ਚੰਗੀ ਤਰਹ ਪਾਨੀ ਨਾਲ ਧੋ ਕੇ , ਧੁਪ ਵਿਚ ਸੁਖਾ ਕੇ ਸਾਫ ਕਰ ਲਿਆ ਜਾਂਦਾ ਹੈ। ਭਾਂਡਾ ਸਾਫ ਕਰ ਕੇ ਹੀ ਦੁੱਧ ਲੈਣ ਜਾਇਆ ਜਾਂਦਾ ਹੈ । ਪਰਮਾਤਮਾ ਨਾਲ ਜੁੜਨ ਲਈ ਮਨ ਨੂੰ ਸ਼ੁੱਧ ਕਰੋ। ਨਿਰਮਲ ਮਨ ਨਾਲ ਮਨੁੱਖ ਚੰਗੇ ਕਰਮ ਕਰੇ। ਇਹ ਚੰਗੇ ਕਰਮ ਦੁੱਧ ਦੀ ਨਿਆਈਂ ਹਨ ਜੋ ਮਨ ਲਾ ਕੇ ਕੀਤੇ ਜਾਉਂਦੇ ਹਨ। ਇਹਨਾਂ ਕਰਮਾਂ ਦੇ ਫਲੀਭੂਤ ਹੋਣ ਲਈ ਬੰਧਨਾਂ ਤੋਂ ਮੁਕਤ ਅਵਸਥਾ ਚਾਹੀਦੀ ਹੈ ਜਿਸ ਅੰਦਰ ਨਾਮ ਜਪਣ ਨਾਲ ਜੀਵਨ ਸਫਲ ਹੁੰਦਾ ਹੈ । ਨਾਮ ਜਪਨਾ ਦੁੱਧ ਵਿੱਚ ਲਗਾਉਣ ਵਾਲੀ ਜਾਗ ਜਿਹਾ ਹੈ ਜਿਸ ਨਾਲ ਦੁੱਧ ਜੰਮ ਕੇ ਦਹੀ ਬਣਦਾ ਹੈ ਜਿਸ ਤੋਂ ਮਖਣ ਨਿਕਲਦਾ ਹੈ। ਮਖਣ ਨਿਕਲਨਾ ਆਵਾਗਮਨ ਦੇ ਗੇੜੇ ਤੋਂ ਮੁਕਤ ਹੋ ਜਾਣਾ ਹੈ । ਇਹੋ ਕਾਰਣ ਸੀ ਕਿ ਗੁਰੂ ਸਾਹਿਬਾਨ ਨੇ ਵਾਰ ਵਾਰ ਨਾਮ ਜਪਨ ਦੀ ਪ੍ਰੇਰਣਾ ਕੀਤੀ ਠਜਪਹੁ ਤ ਏਕੋ ਨਾਮਾ’’। ਗੁਰਸਿੱਖ ਦਿਨ ਰਾਤ ਨਾਮ ਜਪੇ।
ਅਨਦਿਨੁ ਜਪਉ ਗੁਰੁ ਗੁਰ ਨਾਮ ॥
ਤਾ ਤੇ ਸਿਧਿ ਭਏ ਸਗਲ ਕਾਂਮ ॥
(ਪੰਨਾ 202)
ਨਾਮ ਜੱਪਦਿਆਂ ਜੱਪਦਿਆਂ ਹੀ ਮਨੁੱਖ ਦੇ ਕਾਰਜ ਸਿੱਧ ਹੁੰਦੇ ਹਨ । ਗੁਰੁ ਨਾਨਕ ਸਾਹਿਬ ਨੇ ਕਿਹਾ ਕਿ ਨਾਮ ਜਪਨ ਵਾਲੇ ਵਡਭਾਗੀ ਹਨ ਠਵਡਭਾਗੀ ਹਰਿ ਨਾਮੁ ਧਿਆਇਆ’’। ਗੁਰੁ ਸਾਹਿਬ ਨੇ ਨਾਮ ਨੂੰ ਸੱਚੇ ਧਨ ਦੀ ਉਪਮਾ ਦਿੱਤੀ। ਗੁਰਸਿੱਖ ਨਾਮ ਦੀ ਪੂੰਜੀ ਇਕੱਤਰ ਕਰੇ ਜੋ ਸਦਾ ਨਾਲ ਚਲਣ ਵਾਲਾ ਹੈ । ਇਸ ਧਨ ਦਾ ਕਦੇ ਵੀ ਨਾਸ਼ ਨਹੀਂ ਹੋਣਾ। ਗੁਰੁ ਅਰਜਨ ਸਾਹਿਬ ਨੇ ਕਿਹਾ ਨਾਮ ਜਪਨਾ ਸੰਸਾਰ ਦਾ ਇੱਕੋ ਵਣਜ ਤੇ ਵਿਉਹਾਰ ਹੈ ਠਏਕੋ ਬਨਜੁ ਏਕੋ ਬਿਉਹਾਰੀ’’। ਇਕ ਬਾਲਕ ਆਪਣੀ ਕਿਸੇ ਵੀ ਗੱਲ ਤੇ ਮਾਣ ਕਰਣ ਜੋਗ ਨਹੀਂ ਹੁੰਦਾ। ਗੁਰਸਿੱਖ ਦੀ ਅਵਸਥਾ ਵੀ ਇਹੋ ਜਿਹੀ ਹੀ ਹੈ। ਆਪਣੇ ਆਪ ਨੂੰ ਨੀਚ, ਅਨਾਥ, ਅਜਾਨ, ਨਿਰਗੁਨ ਤੇ ਗੁਣਹੀਨ ਮੰਨ ਲੈਣਾ ਗੁਰਸਿਖੀ ਦੀ ਤਿਆਰੀ ਹੈ । ਇਸ ਭਾਵਨਾ ਤੋਂ ਬਿਨਾ ਗੁਰਸਿੱਖੀ ਦੇ ਮਾਰਗ ਤੇ ਚਲਿਆ ਨਹੀਂ ਜਾ ਸਕਦਾ । ਗੁਰਸਿੱਖ ਇਸ ਅਵਸਥਾ ‘ਚ ਪੁੱਜ ਜਾਏ ਤੇ ਪ੍ਰਭੂ ਦੀ ਕਿਰਪਾ ਪ੍ਰਾਪਤ ਕਰਣ ਲਈ ਅਰਦਾਸ ਕਰੇ । ਪਰਮਾਤਮਾ ਦੀ ਕਿਰਪਾ ਬਿਨਾ ਕਿਸੇ ਅਵਸਥਾ , ਕਿਸੇ ਸੁਰਤਿ ਦਾ ਕੋਈ ਮੋਲ ਨਹੀਂ ਹੈ ਠ ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ’’। ਗੁਰਸਿੱਖ ਦਿਨ ਰਾਤ ਨਾਮ ਜਪਦਾ ਹੈ , ਦਿਨ ਵਿਚ ਲੱਖਾਂ ਵਾਰ ਨਾਮ ਜਪਦਾ ਹੈ ਤਾਂ ਪਰਮਾਤਮਾ ਦੀ ਕਿਰਪਾ ਪਾਉਣ ਲਈ । ਨਾਮ ਜਪਨ ਦਾ ਇਹੋ ਇੱਕੋ-ਇੱਕ ਮਨੋਰਥ ਹੈ।
ਕਰਿ ਬੰਦਨਾ ਲਖ ਬਾਰ ॥
ਥਕਿ ਪਰਿੳ ਪ੍ਰਭ ਦਰਬਾਰ ॥
ਪ੍ਰਭ ਕਰਹੁ ਸਾਧੂ ਧੂਰਿ ॥
ਨਾਨਕ ਮਨਸਾ ਪੂਰਿ ॥
(ਪੰਨਾ 837)
ਗੁਰੁ ਦਾ ਹੁਕਮ ਹੈ ਨਾਮ ਜਪਦਿਆਂ ਮਨ ’ਚ ਪ੍ਰੀਤਿ ਹੋਵੇ। ਜਿਸ ਨਾਲ ਪ੍ਰੀਤਿ ਹੋਵੇ ਉਹ ਸਦਾ ਲਈ ਚੇਤਨਾ ਦਾ ਹਿੱਸਾ ਬਣ ਜਾਉਂਦਾ ਹੈ। ਗੁਰਸਿੱਖ ਅੱਗੇ ਸਵਾਲ ਹੁੰਦਾ ਹੈ ਕਿ ਉਹ ਤਾਂ ਅਉਗੁਣਾ ਦਾ ਭਰਿਆ ਹੈ , ਕੋਈ ਗੁਣ ਨਹੀਂ ਹਨ, ਨਾ ਰੂਪ ਰੰਗ ਹੈ ਨਾ ਕੁਲ ਨਾ ਬੋਲਣ ਦੀ ਜਾਚ । ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਪਰਮਾਤਮਾ ਨੂੰ ਤਾਂ ਸਹਿਜਤਾ ਭਾੳਂਦੀ ਹੈ ਠਸਹਜਿ ਸੀਗਾਰ ਕਾਮਣਿ ਕਰਿ ਆਵੈ , ਤਾ ਸੋਹਾਗਣਿ ਜਾ ਕਤੈ ਭਾਵੈ’’। ਗੁਰਸਿੱਖ ਦੀ ਸ਼ੰਕਾ ਹੈ ਕਿ ਪਰਮਾਤਮਾ ਤਾਂ ਨਿਰਾਕਾਰ ਹੈ ਉਸ ਦੀ ਪਛਾਣ ਕਿਵੇਂ ਹੋਵੇ । ਗੁਰੂ ਸਾਹਿਬ ਨੇ ਕਿਹਾ ਪਰਮਾਤਮਾ ਕਿਰਪਾ ਕਰਦਾ ਹੈ ਤਾਂ ਆਪ ਹੀ ਮੇਲ ਹੋ ਜਾਉਂਦਾ ਹੈ । ਸਿਆਣਪ , ਚਤੁਰਾਈ ਕਿੰਨੀ ਵੀ ਹੋਵੇ ਇਸ ਨਾਲ ਪਰਮਾਤਮਾ ਨਹੀਂ ਮਿਲਦਾ । ਇਸ ਲਈ ਹੰਕਾਰ ਤਿਆਗਣਾ ਪੈਂਦਾ ਹੈ ਠ ਹਉਮੈ ਜਾਈ ਤਾ ਕੰਤ ਸਮਾਈ ਠ । ਵਿਕਾਰਾਂ ਤੋਂ ਮੁਕਤਿ , ਸਹਿਜਤਾ ਦੀ ਪ੍ਰਾਪਤੀ ਲਈ ਨਾਮ ਜਪਣਾ ਹੀ ਪ੍ਰਭੂ ਦੀ ਅਰਾਧਨਾ , ਅਰਦਾਸ ਹੈ ।ਗੁਰੁ ਅਮਰਦਾਸ ਜੀ ਨੇ ਕਿਹਾ ਕਿ ਗੁਰਸਿੱਖ ਪਰਮਾਤਮਾ ਦਾ ਨਾਮ ਛਤੀਹ ਪ੍ਰਕਾਰ ਦੇ ਸੁਆਦਲੇ ਵਿਅੰਜਨ ਭੋਜਨਾਂ ਸਮਾਨ ਹੈ ਜਿਸ ਨਾਲ ਉਹ ਤ੍ਰਿਪਤ ਹੋ ਜਾਉਂਦਾ ਹੈ । ਹਰਿ ਦਾ ਨਾਮ ਹੀ ਸਭ ਤੋਂ ਸੁੰਦਰ ਵੇਸ਼ ਭੂਸ਼ਾ ਹੈ ਜਿਸ ਨਾਲ ਸਦਾ ਮਰਿਆਦਾ ਬਣੀ ਰਹਿੰਦੀ ਹੈ। ਨਾਮ ਸਿਮਰਨ ਹੀ ਸਭ ਤੋਂ ਵੱਡਾ ਵਿਉਪਾਰ ਹੈ ਜਿਸ ਨਾਲ ਜੀਵਨ ਨਫਾ ਕਮਾਉਂਦਾ ਹੈ। ਨਾਮ ਜਪਣ ਨਾਲ ਜੀਵਨ ਦੇ ਹੋਰ ਸਾਰੇ ਲੇਖੇ ਜੋਖੇ ਬੇਮਾਨੀ ਹੋ ਜਾਉਂਦੇ ਹਨ। ਪਰਮਾਤਮਾ ਦੀ ਸ਼ਰਣ ਪਾਉਣ ਲਈ ਗੁਰਸਿੱਖ ਇਕ ਬਾਲਕ ਨਿਆਈਂ ਵਾਹਿਗੁਰੂ ਦੀ ਆਗਿਆ ਮੰਨੇ ਤਾਂ ਉਸ ਦਾ ਜੀਵਨ ਸੰਵਰ ਜਾਏਗਾ ਤੇ ਸਿੱਖ ਪੰਥ ਵੀ ਅੰਦਰ ਤੇਜੀ ਨਾਲ ਥਾਂ ਬਣਾ ਰਹਿਆਂ ਬੁਰਾਇਆਂ, ਕਰਮ ਕਾਂਡਾਂ , ਪਖੰਡਾਂ ਤੋਂ ਮੁਕਤ ਹੋ ਸਕੇਗਾ। ਸਿੱਖ ਤੇ ਸਿੱਖ ਪੰਥ ਲਈ ਅਰਦਾਸ ਹੋਵੇ ਠਹਰਿ ਧਾਰਹੁ ਹਰਿ ਧਾਰਹੁ ਕਿਰਪਾ ਲੇਹੁ ਉਬਾਰੇ ਰਾਮ’’। ਵਾਹਿਗੁਰੂ ਸਤਿਨਾਮ ਸਦਾ ਸਦਾ ਸਿਮਰਦੇ ਰਹਿਏ ।

 

WRITTEN BY