Skip to content
Independent perspectives. Global stories.
BREAKING

ਜਦੋਂ ਸੱਤਰ ਸਾਲ ਬਾਅਦ ਮਿਲੇ ਬਚਪਨ ਦੇ ਦੋਸਤ ‘ਅੱਖਾਂ ਮੱਲੋ-ਮੱਲੀ ਛਲਕ ਪਈਆਂ’

Share this story

ਅਮਲੋਹ 12 ਨਵੰਬਰ (ਰਣਜੀਤ ਸਿੰਘ ਘੁੰਮਣ)-ਜਦੋ ਸੱਤਰ ਸਾਲ ਬਾਅਦ ਮਿਲੇ ਬਚਪਨ ਦੇ ਦੋਸਤ ਤਾਂ ਠਅੱਖਾ ਮੱਲੋ ਮੱਲੀ ਛਲਕ ਪਈਆਂੂ ਇਹ ਕੋਈ ਫਿਲਮੀ ਕਹਾਣੀ ਨਹੀ ਸੱਚ ਮੁੱਚ ਉਦੋ ਉਥੇ ਦੇਖਣ ਵਾਲਿਆ ਦੀਆਂ ਅੱਖਾਂ ਵੀ ਛਲਕ ਪਈਆਂ ਜਦੋ 1947 ਵਿਚ ਸਿਆਲਕੋਟਿ ਜਿਲੇ ਦੇ ਪਿੰਡ ਕੋਪਰਾ ਸੋਧਰਾ ਦੇ ਵਿਛੜੇ ਦੋ ਦੋਸਤ ਆਪਸ ਵਿਚ ਮਿਲ ਪਏ ਮੋਕੇ ਤੇ ਹਾਜਰ ਜਥੇ ਵਿਚ ਗਏ ਬਲਵਿੰਦਰ ਸਿੰਘ ਸੰਧੂ ਦੇ ਅੱਖੀ ਡਿਠੇ ਸੀਨ ਮੁਤਾਬਕ ਗੱਲ ਅਜਾਦੀ ਦੇ ਬਟਵਾਰੇ ਦੇ ਸਮੇ ਦੀ ਹੈ ਜਦੋ ਕਿ ਲਾਲ ਸਿੰਘ ਘੁੰਮਣ ਸੱਤਾਂ ਸਾਲਾਂ ਦਾ ਅਤੇ ਮਾਲਿਕ ਘੁੰਮਣ ਉਸ ਵੇਲੇ ਅੱਠਾਂ ਸਾਲਾਂ ਦਾ ਸੀ ਕਿ ਦੇਸ਼ ਦੀ ਵੰਡ ਦਾ ਐਲਾਨ ਹੋੲਆ ਤਾਂ ਰਾਤੋ ਰਾਤੀ ਮਿਲਟਰੀ ਦੀਆਂ ਗੱਡੀਆਂ ਵਿਚ ਸਵਾਰ ਹੋ ਕੇ ਲਾਲ ਸਿੰਘ ਪਿੰਡ ਦੇ ਹੋਰ ਜੀਆਂ ਨਾਲ ਆਪਣੀ ਮਾਤਾ ਸਮੇਤ ਅਮਿੰ੍ਰਤਸਰ ਕੈਪ ਵਿਚ ਆ ਗਿਆ ਜਿਥੋ ਬਾਅਦ ਚਿ ਉਹ ਪਟਿਆਲਾ ਜਿਲੇ ਹੁਣ ਫਤਿਹਗੜ ਸਾਹਿਬ ਜਿਲੇ ਦੇ ਅਤੇ ਅਮਲੋਹ ਤਹਿਸੀਲ ਦੇ ਪਿੰਡ ਮੀਆਂਪੁਰ ਵਿਚ ਆ ਵੱਸ ਗਿਆ ਅਤੇ ਮਾਲਕ ਘੁੰਮਣ ਪਿੰਡ ਕੋਪਰੇ ਵਿਚ ਹੀ ਆਪਣਾ ਜੀਵਨ ਬਤੀਤ ਕਰਦਾ ਰਿਹਾ ਤੇ ਉਸ ਵੇਲੇ ਤੋ ਲੈ ਕੇ ਆਪਣੇ ਤੋ ਵਿਛੜੇ ਦੋਸਤ ਨੂੰ ਯਾਦ ਕਰਦਾ ਤੇ ਫਿਰ ਗਮਗੀਨ ਹੋ ਜਾਦਾ ਪਰੰਤੂ ਮਾਲਿਕ ਘੁੰਮਣ ਨੇ ਆਪਣੇ ਬਚਪਨ ਦੇ ਦੋਸਤ ਲਾਲ ਸਿੰਘ ਨੂੰ ਮਿਲਣ ਦੀ ਆਸ ਨਾ ਮੱਠੀ ਪੈਣ ਦਿਤੀ। ਹਰ ਵਰੇ ਜਦੋ ਸੰਗਤ ਭਾਰਤ ਤੋ ਪਾਕਿਸਤਾਨ ਗੁਰੁਧਾਮਾਂ ਦੇ ਦਰਸਨਾ ਨੂੰ ਜਾਦੀ ਤਾ ਉਹ ਨਨਕਾਣਾ ਸਾਹਿਬ ਅਤੇ ਲਹੋਰ ਡੇਰਾ ਸਾਹਿਬ ਗੁਰੁਦਵਾਰਿਆ ਅਗੇ ਜਿਥੇ ਸੰਗਤ ਦਾ ਵਿਸਰਾਮ ਹੁੰਦਾ ਜਾ ਪੁਛਦਾ ਕਿ ਕੋਈ ਲਾਲ ਸਿੰਘ ਨਾਂ ਦਾ ਬੰਦਾ ਜਥੇ ਵਿਚ ਆਇਆ ਏ ਤਾਂ ਅਗੋ ਨਾ ਮਿਲਣ ਕਰਕੇ ਮਾਯੂਸ ਹੋ ਕੇ ਆਪਣੇ ਘਰ ਪਰਤ ਜਾਦਾ।
ਉਸ ਵੇਲੇ ਖੁਸ਼ੀ ਦਾ ਕੋਈ ਤੋੜਾ ਨਾ ਰਿਹਾ ਜਦੋ ਬੁਢਾਪੇ ਦੀ ਆਖਰੀ ਦਹਿਲੀਜ ਤੇ ਸਾਹ ਲੈ ਰਹੇ ਮਾਲਿਕ ਘੁੰਮਣ ਦੀ ਮਿਹਨਤ ਨੂੰ ਬੂਰ ਪਇਆ ਕਿ ਇਸ ਵਾਰ ਜਦੋ ਨਨਕਾਣਾ ਸਾਹਿਬ ਗੁਰੁ ਨਾਨਕ ਸਾਹਿਬ ਦੇ ਜਨਮ ਦਿਵਸ ਮਨਾਉਣ ਗਏ ਜਥੇ ਵਿਚ ਲਾਲ ਸਿੰਘ ਵੀ ਨਨਕਾਣਾ ਸਾਹਿਬ ਪੁਜੇ ਤਾਂ ਉਥੇ ਆਪਣੀ ਰੁਟੀਨ ਮੁਤਾਬਕ ਆਏ ਮਾਲਿਕ ਘੁੰਮਣ ਨਾਲ ਮੇਲ ਹੋ ਗਿਆ ਫਿਰ ਕੀ ਸੀ ਦੋਵੇ ਗਲੇ ਲੱਗ ਕੇ ਆਪਣੀ ਜਿੰਦਗੀ ਦੇ ਬੀਤੇ 70 ਸਾਲਾਂ ਦੇ ਵਿਛੋੜੇ ਨੂੰ ਭੁੱਲ ਕੇ ਆਪਣੇ ਬਚਪਨ ਵਿਚ ਬੀਤੇ ਦਿੰਨਾ ਦੀ ਯਾਦ ਵਿਚ ਗਵਾਚ ਗਏ ਤਾਂ ਇਹ ਸੀਨ ਦੇਖਣ ਵਾਲਿਆਂ ਦੀਆਂ ਅੱਖਾਂ ਵੀ ਮੱਲੋ ਮੱਲੀ ਛਲਕ ਪਈਆਂ।
ਕਿਉਕਿ ਜਦੋ ਸੱਤਰ ਸਾਲ ਬਆਦ ਦੀ ਉਡੀਕ ਤੋ ਬਾਅਦ ਉਸਦਾ ਬਚਪਨ ਦਾ ਦੋਸਤ ਮਿਲ ਜਾਵੇ ਤਾਂ ਉਹ ਕਿੰਨੀ ਖੁਸ਼ੀ ਮਹਿਸੂਸ ਕਰਦਾ, ਸਾਇਦ ਉਨਾ ਤੋ ਬਿਨਾ ਕੋਈ ਹੋਰ ਨਹੀ ਜਾਣਦਾ।

WRITTEN BY