ਧਨੌਲਾ, 12 ਨਬੰਵਰ (ਸਰਾਜ ਘਨੌਰ/ਇਕਬਾਲ ਨਹਿਲ)-ਨੌਜਵਾਨਾਂ ’ਚ ਵੱਧ ਰਹੇ ਪਤਿਤ ਪਣੇ,ਨਸ਼ਿਆਂ ਦੇ ਦਰਿਆ ਤੇ ਲੋਕਾਂ ’ਚ ਜਾਤ-ਪਾਤ,ਡੇਰਾਵਾਦ, ਭਰੂਣ ਹੱਤਿਆਵਾਂ ਦੇ ਨਾਲ ਦਾਜਪ੍ਰਥਾ ਵਰਗੀਆਂ ਸਮਾਜ ’ਚ ਫੈਲੀਆਂ ਬੁਰਾਈਆਂ ਤੋਂ ਦੂਰ ਰਹਿਣ ਲਈ ਅ੍ਰਮਿੰਤ ਛੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਕੇ ਉਸ ਉਪਰ ਅਮਲ ਕਰਨ ਦੇ ਨਾਲ ਸਿੱਖ ਮਰਿਯਾਦਾ ’ਚ ਰਹਿਣਾ ਜਰੂਰੀ ਹੈ। ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪ੍ਰਮੇਸ਼ਰ ਦੁਆਰ ਗੁਰਮਿਤ ਪ੍ਰਚਾਰ ਸੇਵਾ ਦਲ ਧਨੌਲਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਸਾਇਆ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ 3 ਰੋਜਾਂ ਧਰਮਿਕ ਸਮਾਗਮ ਦੌਰਾਨ ਹਜਾਂਰਾਂ ਦੀ ਤਦਾਦ ਵਿੱਚ ਪਹੁੰਚੇ ਲੋਕਾਂ ਦੇ ਭਾਰੀ ਇਕੱਠ ਨੂੰ ਇਹ ਵਿਚਾਰ ਪ੍ਰਗਟਾਏ। ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਆਪਣੇ ਕੀਤੇ ਪ੍ਰਬਚਨਾਂ ਰਹੀ ਕਿਹਾ ਕਿ ਅੱਜ ਦੇ ਜਮਾਨੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਦਾ ਇਨਸ਼ਾਨ ਨਸ਼ਿਆਂ ਦੀ ਦਲ –ਦਲ ਵਿੱਚ ਧੱਸ਼ਦਾ ਜਾ ਰਿਹਾ ਹੈ ਇਸ ਦਲ-ਦਲ ਨੂੰ ਆਪਣੇ ਸੂਬੇ ਵਿੱਚੋ ਖ਼ਤਮ ਕਰਨ ਦੀ ਪੂਰੀ ਲੋੜ ਹੈ। ਧੂੰਏ ਤੇ ਧੂੰਦ ਵਾਰੇ ਗੱਲ ਕਰਨ ਨਾਲ ਸਰਕਾਰਾਂ ਦੀ ਗੱਲ ਵੀ ਕਰਦਿਆ ਕਿਹਾ ਕਿ ਇਹ ਸਭ ਆਪਣੀ ਹੀ ਦੇਣ ਹੁੰਦੀ ਹੈ ਜਿਸ ਦੇ ਨਤੀਜੇ ਆਪਾ ਨੂੰ ਹੀ ਭੁਗਤਣੇ ਪੈਦੇ ਹਨ। ਉਨ੍ਹਾਂ ਕਿਹਾ ਕਿ ਅਖੀਰਲੇ ਦਿਨ ਅ੍ਰੰਮਿੰਤ ਸੰਚਾਰ ਹੋਵੇਗਾ ਜਿਸ ’ਚ ਵੱਧ ਤੋਂ ਵੱਧ ਪ੍ਰਾਣੀ ਗੂਰੁ ਵਾਲੇ ਬਣੋ। ਜਿਕਰਯੋਗ ਹੈ ਕਿ ਬਾਬਾੇ ਦੇ ਦਿਵਾਨਾਂ ਤੇ ਧੂੰਏ ਤੇ ਧੂੰਦ ਦਾ ਬਹੁਤ ਜਿਆਰ ਅਸਰ ਪਿਆ ।
ਪਤਿਤ ਪੁਣੇ, ਨਸ਼ਿਆਂ ਅਤੇ ਜਾਤ-ਪਾਤ ਵਰਗੀਆਂ ਬੁਰਾਈਆਂ ਮਿਟਾਉਣ ਲਈ ਗੁਰੂ ਵਾਲੇ ਬਣੋ : ਬਾਬਾ ਢੱਡਰੀਆਂ ਵਾਲੇ



