Skip to content
Independent perspectives. Global stories.
BREAKING

ਸਾਈਂ ਪੀਰ ਬਾਬਾ ਬੁਢਣ ਸ਼ਾਹ ਜੀ ਦਾ ਸਾਲਾਨਾ ਉਰਸ ਮੇਲਾ ਬੜੀ ਸ਼ਰਧਾ ਨਾਲ ਹੋਇਆ ਸੰਪੰਨ

Share this story

ਕੀਰਤਪੁਰ ਸਾਹਿਬ, 12 ਨਵੰਬਰ (ਅਮਰਾਨ ਖਾਨ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਉਤਰੀ ਭਾਰਤ ਦੀ ਪ੍ਰਸਿਧ ਦਰਗਾਹ ਸਾਈਂ ਪੀਰ ਬਾਬਾ ਬੁਢਣ ਸ਼ਾਹ ਜੀ ਦਾ ਸਾਲਾਨਾ ਉਰਸ ਮੇਲਾ ਇਸ ਸਾਲ ਵੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸਾਈਂ ਜੀ ਦੀ ਦਰਗਾਹ ਉਤੇ ਮਨਾਇਆ ਗਿਆ। ਇਸ ਮੌਕੇ ਚਾਦਰ ਤੇ ਨਿਆਜ਼ ਦੀ ਰਸਮ ਸਵੇਰੇ 9.30 ਵਜੇ ਅਦਾ ਕੀਤੀ ਗਈ ਅਤੇ ਸਾਈਂ ਜੀ ਦੇ ਉਰਸ ‘ਤੇ ਸਰਬਤ ਦੇ ਭਲੇ ਲਈ ਦੁਆ ਕੀਤੀ ਗਈ ਤੇ ਰਹਿਮਤ ਐਂਡ ਪਾਰਟੀ ਮਲੇਰਕੋਟਲਾ ਵਲੋਂ ਕਲਾਮ ਪੇਸ਼ ਕੀਤਾ ਗਿਆ। ਚਾਦਰ ਚੜਾਉਣ ਸਮੇਂ ਬਾਬਾ ਦਿਲਬਾਗ ਸ਼ਾਹ ਜੀ, ਐਡ.ਅਹਮਦੀਨ, ਨਾਜਿਰ ਨਿੰਦੀ, ਸ਼ਰੀਫ ਸ਼ਾਹ, ਗ਼ਫ਼ੂਰ ਸ਼ਾਹ, ਪਰਵੇਜ਼ ਸ਼ਾਹ,ਅਮੀਤਾਜ਼ ਬਿਟੂ ਸ਼ਾਹ, ਇਕਬਾਲ ਕਾਲਾ, ਇਮਦਾਦ ਦਾਰੀ, ਗ਼ਫ਼ੂਰ ਮੁਹੰਮਦ, ਮਖਣ ਲਾਲ, ਦਵਿੰਦਰ ਖਾਨ, ਸੰਜੇ ਸ਼ਾਹ, ਇਮਰਾਨ ਸ਼ਾਹ, ਅਕਬਰ ਸ਼ਾਹ, ਦਾਨਿਸ਼ ਸ਼ਾਹ, ਅਸ਼ਰਫ ਸ਼ਾਹ, ਯੂਨਿਸ, ਦਿਲਸ਼ਾਦ, ਅਰਿਸ਼, ਰਮਜ਼ਾਨ ਖਾਨ, ਸ਼ਮੀਮ ਖਾਨ ‘ਤੇ ਬਹੁਤ ਸਾਰੀਆਂ ਸੰਗਤਾਂ ਮੌਜੂਦ ਸਨ।ਇਸ ਸਾਲਾਨਾ ਉਰਸ ਮੌਕੇ ਹਰ ਸਾਲ ਦੀ ਤਰਾਂ ਸਾਈਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਹਜ਼ੂਰੀ ਰਾਗੀ ਜਥਾ ਭਾਈ ਰਜਿੰਦਰ ਸਿੰਘ ਦੁਆਰਾ ਕੀਤੀ ਗਈ।ਉਪਰਾਂਤ ਪੰਜਾਬ ਦੇ ਮਸ਼ਹੂਰ ਕਵਾਲ ਰਹਿਮਤ ਐਂਡ ਪਾਰਟੀ ਨੇ ਆਪਣੀ ਕਵਾਲੀ ਠਪਾ ਕੇ ਪਿਆਰ-ਪਿਆਰਠ ਗਾ ਕੇ ਪੰਡਾਲ ‘ਚ ਬੈਠੀ ਸੰਗਤ ਨੂੰ ਝੂੰਮਣ ਲਗਾ ਦਿਤਾ,ਕਾਦਰੀ ਗਰੁਪ ਪਟਿਆਲਾ ਨੇ ਸੁਫੀ ਮਹਫਿਲ ਖੂਬ ਸਜਾਈ, ਸਰਦਾਰ ਅਲੀ ਐਂਡ ਪਾਰਟੀ ਨੇ ਸੂਫ਼ੀਆਨਾ ਕਲਾਮ ਪੇਸ਼ ਕਰਕੇ ਸਾਰੀ ਸੰਗਤ ਨੂੰ ਨਿਹਾਲ ਕੀਤਾ,ਉਪਰਾਂਤ ਪੰਜਾਬ ਦੇ ਮਸ਼ਹੂਰ ਕਲਾਕਾਰ ਫਿਰੋਜ਼ ਖਾਨ ਨੇ ਆਪਣੀ ਕਲਾਕਾਰੀ ਨਾਲ ਸਾਰਿਆਂ ਨੂੰ ਨਿਹਾਲ ਕੀਤਾ ਖਾਨ ਦੇ ਗਾਣੇ ਠਰਬ ਤੋਂ ਮਾਂਵਾ ਚੇਤੇ ਆਉਦੀਆਂ ਨੇਠ ਗਾਕੇ ਮਾਹੌਲ ਗੰਮਗੀਨ ਬਣਾ ਦਿਤਾ ‘ਤੇ ਕਈ ਹੋਰ ਵੀ ਸੂਫੀ ਤੇ ਪੰਜਾਬੀ ਗਾਣੇ ਵੀ ਗਾਏ। ਪੰਜਾਬ ਦੇ ਕਈ ਹੋਰ ਨਾਮੀ ਕਲਾਕਾਰਾਂ ਨੇ ਹਾਜ਼ਰੀ ਭਰਕੇ ਮੇਲੇ ਦੀ ਰੌਣਕ ਵਧਾਈ। ਇਸ ਮੌਕੇ ਲੰਗਰ ਵੀ ਅਤੁਟ ਵਰਤੇਆ। ਇਸ ਉਰਸ ਦੇ ਮੌਕੇ ਤੇ ਜਰਨੈਲ ਸਿੰਘ ਬਾਜਵਾ ਐਮ.ਡੀ. ਸੰਨੀ ਇੰਨਕਲੇਵ, ਰਣਜੀਤ ਸਿੰਘ ਗਿਲ ਐਮ.ਡੀ. ਗਿਲਕੋ ਵੈਲੀ ਵਿਸ਼ੇਸ਼ ਤੌਰ ਤੇ ਪਹੁੰਚੇ।

WRITTEN BY