ਸਾਡੇ ਸਮਾਜ ਤੇ ਸਾਡੀ ਸੱਭਿਅਤਾ ਦਾ ਹਿੱਸਾ ਮਿੱਟੀ ਦੇ ਬਰਤਨ ਹਨ। ਇਹ ਮਿੱਟੀ ਦੇ ਬਰਤਨ ਸਾਨੂੰ ਪੁਰਾਣੇ ਸਮੇਂ ਦੀ ਦੇਣ ਹਨ। ਸਾਡੇ ਪੁਰਾਣੇ ਸਮੇਂ ਅਨੁਸਾਰ ਮਿੱਟੀ ਦੇ ਬਰਤਨਾਂ ਵਿੱਚ ਖਾਣਾ ਬਣਾਉਣਾ ਤੇ ਪਾਣੀ ਰੱਖਣਾ ਮੁੱਖ ਹੁੰਦਾ ਸੀ। ਇਹਨਾਂ ਮਿੱਟੀ ਦੇ ਬਰਤਨਾਂ ਵਿੱਚ ਖਾਣ ਤੋਂ ਇਲਾਵਾ ਪੀਣ ਵਾਲੀਆਂ ਚੀਜਾਂ ਵੀ ਰੱਖੀਆਂ ਜਾਂਦੀਆਂ ਹਨ। ਜੇਕਰ ਸਾਡੇ ਪਿਛੋਕੜ ਤੇ ਇੱਕ ਝਾਤ ਮਾਰੀਏ ਤਾਂ ਮਿੱਟੀ ਦੇ ਬਰਤਨ ਘਰਾਂ ਦਾ ਮੁੱਖ ਹਿੱਸਾ ਹੁੰਦੇ ਸੀ। ਅੱਜ ਦੇ ਦੌਰ ਵਿੱਚ ਵੀ ਇਹਨਾਂ ਦੀ ਵਰਤੋਂ ਭਾਵੇਂ ਘੱਟ ਗਈ ਪ੍ਰੰਤੂ ਕਿਤੇ ਨਾ ਕਿਤੇ ਹੁਣ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਅਸੀਂ ਘੜੇ ਉ¤ਤੇ ਇੱਕ ਝਾਤ ਮਾਰਦੇ ਹਾਂ ਘੜਾ ਸ਼ਬਦ ਸਣਦੇ ਹੀ ਗਰਮੀਆਂ ਦੇ ਦਿਨਾਂ ਵਿੱਚ ਸਾਨੂੰ ਠੰਡੇ ਪਾਣੀ ਦਾ ਅਹਿਸਾਸ ਕਰਵਾ ਦਿੰਦਾ ਹੈ। ਮਿੱਟੀ ਦਾ ਘੜਾ ਇੱਕ ਬਹੁਤ ਹੀ ਚੰਗਾ ਬਰਤਨ ਹੈ। ਇਹ ਪਾਣੀ ਠੰਡਾ ਤਾਂ ਕਰਦਾ ਹੀ ਹੈ। ਪ੍ਰੰਤੂ ਘੜੇ ਦੇ ਪਾਣੀ ਦੀ ਸ਼ੁੱਧਤਾ ਦਾ ਅਹਿਸਾਸ ਵੀ ਕਰਵਾ ਦਿੰਦਾ ਹੈ। ਗਰਮੀਆਂ ਦੇ ਦਿਨਾਂ ਵਿੱਚ ਪੰਛੀਆਂ ਨੂੰ ਚੋਂਗਾ ਪਾਉਣ ਤੇ, ਪਾਣੀ ਪੀਣ ਲਈ ਰੱਖਣਾ ਵੀ ਮਿੱਟੀ ਦੇ ਬਰਤਨ ਬਹੁਤ ਕੰਮ ਆਉਂਦੇ ਹਨ। ਮਿੱਟੀ ਤੋਂ ਤਿਆਰ ਕੀਤੀ ਇਹ ਵਸਤੂ ਜਿਸ ਦਾ ਨਾਂ ਝਾਵਾਂ ਹੈ, ਝਾਵਾਂ ਸਾਡੇ ਬਾਥਰੂਮ ਵਿੱਚ ਪੈਰ ਧੋਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਸਾਡੇ ਪੈਰਾਂ ਦੀ ਸਾਫ ਸਫਾਈ ਦੇ ਕੰਮ ਆਉਂਦਾ ਹੈ। ਭਾਵੇਂ ਅਜੋਕੇ ਸਮੇਂ ਵਿੱਚ ਸਾਨੂੰ ਮਾਰਕੀਟ ਵਿੱਚ ਕਿੰਨੇ ਹੀ ਪ੍ਰੋਡੈਕਟ ਮਿਲ ਜਾਂਦੇ ਹਨ ਪ੍ਰੰਤੂ ਮਿੱਟੀ ਦੀ ਵਸਤੂ ਜੋ ਪੁਰਾਣੇ ਸਮੇਂ ਦੀ ਦੇਣ ਹੈ ਉਹ ਅੱਜ ਵੀ ਪ੍ਰਚਲਿਤ ਹੈ। ਘੜੌਲੀ ਮਿੱਟੀ ਤੋਂ ਤਿਆਰ ਕੀਤਾ ਇੱਕ ਬਰਤਨ ਹੈ ਜਿਸ ਵਿੱਚ ਸੁੱਕਾ ਆਟਾ ਰੱਖਿਆ ਜਾਂਦਾ ਸੀ ਪ੍ਰੰਤੂ ਅੱਜ ਕੱਲ੍ਹ ਇਸ ਦੀ ਵਰਤੋਂ ਘੱਟ ਗਈ ਹੈ। ਸਾਡੇ ਤਿਉਹਾਰਾਂ ਦੇ ਸਮੇਂ ਵਿੱਚ ਵੀ ਮਿੱਟੀ ਦੇ ਬਣੇ ਬਰਤਨ ਜਿਵੇਂ ਕਿ ਦੀਵੇ, ਗੜਬੜੇ, ਕੁੱਜਾ, ਮਿੱਟੀ ਦੀ ਬਣੀ ਗੋਲਕ, ਚੱਕਰੀਆਂ ਆਦਿ ਵੀ ਸਾਡੀਆਂ ਲੋੜਾਂ ਪੂਰੀਆਂ ਕਰਦੇ ਹਨ । ਸਮੇਂ ਅਨੁਸਾਰ ਮਿੱਟੀ ਤੋਂ ਤਿਆਰ ਕੀਤਾ ਨਵੇਂ ਰੂਪ ਵਿੱਚ (ਵਿੰਡ ਚਾਈਮ) ਜਿਸ ਨੂੰ ਮਿੱਟੀ ਦੀਆਂ ਟੱਲੀਆਂ ਲਗਾ ਕੇ ਸਹੋਣੇ ਸੁਚੱਜੇ ਢੰਗ ਨਾਂਲ ਤਿਆਰ ਕੀਤਾ ਹੈ। ਇਹ ਵਿੰਡ ਚਾਈਮ ਘਰਾਂ ਦੀ ਸਜਾਵਟ ਦਾ ਇੱਕ ਹਿੱਸਾ ਬਣ ਗਿਆ ਹੈ। ਅਕਸਰ ਜਦੋਂ ਅਸੀਂ ਕੋਈ ਨਵਾਂ ਘਰ ਬਣਵਾਉਂਦੇ ਹਾਂ ਤਾਂ ਉਸ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗੇ , ਤੋਂ ਬਚਾਉਣ ਲਈ ਅਸੀਂ ਘਰ ਦੇ ਸਾਹਮਣੇ ਕਾਲੇ ਮੂੰਹ ਵਾਲਾ ਟੰਗਦੇ ਹਾਂ । ਇਸ ਨੂੰ ਟੰਗਣ ਨਾਲ ਸਾਡੇ ਘਰ ਤੇ ਆ ਰਹੀ ਬੁਰੀ ਨਜ਼ਰ ਤੋਂ ਬਚਾਏ ਰੱਖਦਾ ਹੈ। ਅੱਜ ਕੱਲ੍ਹ ਤਾਂ ਤਵਾ ਵੀ ਮਿੱਟੀ ਦਾ ਬਣਿਆ ਮਿਲ ਜਾਂਦਾ ਹੈ। ਪਿੰਡਾਂ ਵਿੱਚ ਵਿਆਹ ਦੇ ਦਿਨਾਂ ਵਿੱਚ ਦੀਸੇ (ਕਟੋਰੀ ਦੀ ਤਰ੍ਹਾਂ ਤਿਆਰ ਹੋਏ) ਵਿੱਚ ਸ਼ਗਨ ਵਜੋਂ ਚਾਵਲ , ਚੀਨੀ, ਹਲਦੀ ਪਾ ਕੇ ਨਾਲ ਮੌਲੀ ਨਾਲ ਬੰਨ ਕੇ ਦਰਵਾਜੇ ਤੇ ਟੰਗਿਆ ਜਾਂਦਾ ਹੈ। ਹੋਰ ਵੀ ਬਹੁਤ ਸਾਰੀਆਂ ਚੀਜਾਂ ਹਨ ਜੋ ਮਿੱਟੀ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਇਹਨਾਂ ਦੀ ਵਸਤੂਆਂ ਅਤੇ ਬਰਤਨਾਂ ਦਾ ਇਸਤੇਮਾਲ ਕਰਦੇ ਰਹਿਣ ਨਾਲ ਸਾਨੂੰ ਆਪਣੇ ਪਿਛੋਕੜ ਨਾਲ ਜੁੜੇ ਰਹਿਣ ਦਾ ਮੌਕਾ ਮਿਲਦਾ ਹੈ।
ਬਲਜਿੰਦਰ ਕੌਰ ਸ਼ੇਰਗਿੱਲ,
ਮੁਹਾਲੀ, ਸੰਪਰਕ : 98785-19278
ਮਿੱਟੀ ਦੇ ਬਰਤਨ ਬਨਾਮ ਸਾਡੀ ਸੱਭਿਅਤਾ



