Skip to content
Independent perspectives. Global stories.
BREAKING

ਕੋਰਟ ਦੀ ਸਖ਼ਤੀ ਦੇ ਬਾਵਜੂਦ ਵੀ ਦੇਰ ਰਾਤ ਤੱਕ ਚੱਲੇ ਪਟਾਕੇ

Share this story

ਦੀਵਾਲੀ ਦਾ ਤਿਉਹਾਰ ਸਾਰਿਆਂ ਨੇ ਚਾਅ ਤੇ ਉਲਾਸ ਨਾਲ ਮਨਾਇਆ। ਆਪਣੇ-ਆਪਣੇ ਘਰ ਲੜੀਆਂ,ਦੀਵਿਆਂ ਨਾਲ ਰੌਸ਼ਨਾਏ ਗਏ। ਆਪਣਿਆਂ ਨੂੰ ਤੋਹਫੇ ਦਿੱਤੇ ਗਏ। ਮਠਿਆਈਆਂ ਵੰਡੀਆਂ ਗਈਆਂ। ਲੇਕਿਨ ਲੋਕਾਂ ਨੇ ਪਟਾਖੇ ਵੀ ਖੂਭ ਚਲਾਏ ਤੇ ਉਹ ਵੀ ਦੇਰ ਰਾਤ ਤੱਕ ਚਲਦੇ ਰਹੇ।ਬੇਸੱਕ ਭਾਰਤ ਦੀ ਸਰਵ ਉ¤ਚ ਅਦਾਲਤ ਨੇ ਦਿੱਲੀ ਵਿੱਚ ਪਟਾਖੇ ਚਲਾਉਣ ਤੇ ਮਨਾਹੀ ਦੇ ਹੁਕਮ ਦਿੱਤੇ ਸਨ।ਪਰ ਫਿਰ ਵੀ ਇਸ ਮਨਾਹੀ ਦੇ ਵਾਬਜੂਦ ਮੀਡੀਆਂ ਖਬਰਾਂ ਅਨੁਸਾਰ ਦਿੱਲੀ ਵਿੱਚ ਪ੍ਰਦੂਸ਼ਨ ਦਾ ਪੱਧਰ ਕਾਫੀ ਵੱਧ ਗਿਆ। ਹੁਣ ਸੋਚਣਾ ਇਹ ਹੋਵੇਗਾ ਕਿ ਕੋਰਟ ਦੀ ਸਖਤੀ ਦੇ ਕਾਰਨ ਪਟਾਖੇ ਚੱਲੇ ਜੇ ਪ੍ਰਦੂਸ਼ਨ ਦਾ ਪੱਧਰ ਏਨਾ ਹੋਇਆ ਜੇ ਕੋਰਟ ਸਖਤੀ ਨਾ ਕਰਦੀ ਤਾਂ ਪ੍ਰਦੂਸ਼ਨ ਬਹੁਤ ਜਿਆਦਾ ਵੱਧਣਾ ਸੀ ਤਾਂ ਦਿੱਲੀ ਵਾਸੀ ਕੀ ਕਰਦੇ?
ਹੁਣ ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਮਾਨਯੋਗ ਹਾਈ ਕੋਰਟ ਨੇ ਸ਼ਾਮ 6.30 ਤੋਂ ਰਾਤ 9.30 ਦਾ ਸਮਾਂ ਪਟਾਖੇ ਚਲਾਉਣ ਦਾ ਨਿਸ਼ਚਿਤ ਕੀਤਾ ਸੀ ਇਸ ਦੀ ਪਾਲਣਾ ਕਿਵੇ ਤੇ ਕਿੰਨਾ-ਕਿੰਨਾ ਨੇ ਕੀਤੀ ਉਹ ਭਲੀ ਭਾਤੀ ਜਾਣਦੇ ਹੀ ਹਨ।ਭਾਵ ਦੇਰ ਰਾਤ ਤੱਕ ਪਟਾਖਿਆਂ ਦੀਆਂ ਅਵਾਜ਼ਾਂ ਗੂੰਜਦੀਆਂ ਰਹੀਆ।ਸੌਣ ਵਾਲੇ ਆਪਣੇ ਕੰਨਾਂ ਤੇ ਸਰਾਣੇ ਰੱਖ ਜਾਂ ਸਾਡੇ ਬਜ਼ੁਰਗਾਂ ਵੱਲੋਂ ਕੰਨਾਂ ਵਿੱਚ ਰੂੰ ਦਾ ਇਸਤੇਮਾਲ ਕੀਤਾ ਗਿਆ।ਸਾਹ ਲੈਣ ਵਿੱਚ ਜਿੱਥੇ ਆਮ ਵਿਅਕਤੀ ਨੂੰ ਦਿੱਕਤ ਹੋ ਰਹੀ ਸੀ ਉ¤ਥੇ ਸਾਹ ਤੇ ਦਮੇ ਦੇ ਮਰੀਜਾਂ ਦਾ ਬੁਰਾ ਹਾਲ ਹੋ ਰਿਹਾ ਸੀ।ਅੱਖਾਂ ਵਿੱਚ ਧੂੰਆ ਦੀ ਕੁੜੱਤਣ ਰੜਕ ਰਹੀ ਸੀ।
ਇੱਕ ਪਾਸੇ ਤਾਂ ਅਸੀਂ ਮਹਿੰਗਾਈ ਦਾ ਰਾਗ ਅਲਾਪ ਰਹੇ ਹਾਂ ਤੇ ਦੂਜੇ ਪਾਸੇ ਹਜ਼ਾਰਾਂ ਰੁਪਿਆਂ ਦੇ ਪਟਾਖੇ ਚਲਾਏ। ਵਾਤਾਵਰਨ ਵਿੱਚ ਜ਼ਹਿਰਾਂ ਨੂੰ ਘੋਲ ਦਿੱਤਾ ਗਿਆ। ਜੋ ਹਰ ਜੀਅ-ਜੰਤੂ ਦੇ ਅੰਦਰ ਹਵਾ ਬਣ ਜਾਣੀ ਹੈ।ਅਸੀਂ ਕਿਉਂ ਪਟਾਖੇ ਚਲਾ ਕੁਦਰਤੀ ਵਾਤਾਵਰਨ ਨੂੰ ਪਲੀਤ ਕਰਦੇ ਹਾਂ।ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਨਾ ਕਿ ਪਟਾਖਿਆ ਦਾ ? ਗੁਰਬਾਣੀ ਵਿੱਚ ਵੀ ਦਰਜ ਹੈ ਕਿ:-
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।
ਫਿਰ ਅਸੀਂ ਕਿਉਂ ਆਪਣੇ ਪੈਰੀ ਆਪ ਕੁਹਾੜਾ ਮਾਰ ਰਹੇ ਹਾਂ। ਕੁਦਰਤ ਰੂਪੀ ਆਲ੍ਹਣੇ ਨੂੰ ਆਪਣੇ ਹੱਥੀ ਅੱਗ ਲਾ ਸੁਆਹ ਕਰੀ ਜਾ ਰਹੇ ਹਾਂ।ਸਕੂਲੀ ਬੱਚਿਆਂ ਨੂੰ ਵੀ ਉਨਾਂ ਦੇ ਅਧਿਆਪਕਾਂ ਵੱਲੋਂ ਪਟਾਖੇ ਨਾ ਚਲਾਉਣ ਲਈ ਕਿਹਾ ਗਿਆ।ਭਾਵ ਹਰੀ ਦੀਵਾਲੀ ਮਨਾਉਣ ਦੀ ਸਲਾਹ ਦਿੱਤੀ ਗਈ।ਪਰ ਇੱਥੇ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੰਜਮ ਨਾਲ ਜਾਂ ਘੱਟ ਅਵਾਜ਼ ਕਰਨ ਵਾਲੇ ਪਟਾਖੇ ਲੈ ਕੇ ਦੇਣ।
ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਦੇਸ਼ ਨੂੰ ਬਚਾਉਣ ਲਈ ਠੋਸ ਨੀਤੀਆਂ ਦਾ ਅਗਾਸ ਕਰੇ ਨਾ ਕਿ ਆਪਣੇ ਵੋਟ ਬੈਂਕ ਨੂੰ ਖੁਸ ਕਰਨ ਲਈ ਕੁਦਰਤ ਦਾ ਹੀ ਗਲਾ ਘੁੱਟ ਦਿੱਤਾ ਜਾਵੇ।ਪਟਾਖੇ ਵਾਲੀਆ ਕੰਪਨੀਆਂ ਨਿਰਦੇਸ਼ ਦਿੱਤੇ ਜਾਣ ਕਿ ਬਿਨਾਂ ਪ੍ਰਦੂਸ਼ਣ ਤੇ ਘੱਟ ਅਵਾਜ਼ ਵਾਲੇ ਪਟਾਖੇ ਬਣਾਏ ਜਾਣ। ਜੋ ਇਸ ਦੀ ਉਲੰਘਣਾ ਕਰੇਗਾ ਉਸ ਨਾਲ ਸਖਤੀ ਵਰਤੀ ਜਾਏ।ਹੁਣੇ ਤੋਂ ਹੀ ਅਗਲੀ ਦੀਵਾਲੀ ਲਈ ਬਣਨ ਵਾਲੇ ਪਟਾਖਿਆਂ ਦੀ ਬਿਉਤਬੰਦੀ ਕੀਤੀ ਜਾਵੇ।ਪਟਾਖੇ ਚਲਾਉਣ ਲਈ ਸਮਾਂ ਸੀਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
ਅਸੀਂ ਕੁਦਰਤ ਨੂੰ ਇਨਾਂ ਹੰਭਲਿਆਂ ਨਾਲ ਹੀ ਪਲੀਤ ਹੋਣੋ ਬਚਾ ਸਕਦੇ ਹਾਂ। ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਬਲਕਿ ਇਸ ਲਈ ਹਰ ਵਿਅਕਤੀ ਨੂੰ ਜਾਗਰੂਕ ਹੋਣਾ ਹੀ ਪੈਣਾ ਹੈ।ਤਾਂ ਹੀ ਅਸੀਂ ਆਪਣਾ ਤੇ ਦੂਜਿਆਂ ਦਾ ਖਿਆਲ ਰੱਖ ਸਕਾਗੇ।
– ਜਸਦੀਪ ਸਿੰਘ ਖ਼ਾਲਸਾ, ਖੰਨਾ ਸੰਪਰਕ : 94630-57786

WRITTEN BY