ਮਨੁੱਖ ਦੇ ਸਰੀਰ ਅੰਦਰ ਖੂਨ ਇੱਕ ਸਾਫਟ ਵੇਅਰ ਦੀ ਤਰ੍ਹਾਂ ਕੰਮ ਕਰਦਾ ਹੈ।ਜੇਕਰ ਸਰੀਰ ਅੰਦਰ ਖੂਨ ਦੀ ਮਾਤਰਾ ਘੱਟ ਜਾਵੇ ਤਾਂ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਦੀਆਂ ਹਨ, ਕਈ ਵਾਰ ਤਾਂ ਇਨਸਾਨ ਮੌਤ ਦੇ ਮੂੰਹ ਚ ਚਲਾ ਜਾਦਾ ਹੈ।ਸਰੀਰ ਅੰਦਰ ਖੂਨ ਪਰਮਾਤਮਾ ਦੀ ਦੇਣ ਹੈ।ਦੁਨੀਆ ਤੇ ਕੋਈ ਵੀ ਅਜਿਹੀ ਮਸੀਨ ਨਹੀ ਬਣੀ, ਜਿਸ ਨਾਲ ਖੂਨ ਤਿਆਰ ਕੀਤਾ ਜਾ ਸਕੇ।ਪਰ ਮਨੁੱਖ ਨੇ ਅਜਿਹੀ ਮੁਹਾਰਤ ਹਾਸਿਲ ਕਰ ਲਈ ਹੈ ਕਿ ਖੂਨ ਨੂੰ ਸਰੀਰ ਚੋ ਕੱਢਿਆ ਜਾ ਸਕਦਾ ਹੈ, ਪਾਇਆ ਜਾਂ ਸਕਦਾ ਹੈ ਤੇ ਸਰੀਰ ਅੰਦਰ ਖੂਨ ਦੀ ਮਾਤਰਾ ਵਧਾਈ ਤੇ ਘਟਾਈ ਜਾ ਸਕਦੀ ਹੈ।ਸਾਡੇ ਦੇਸ਼ ਵਿੱਚ ਰੋਜਾਨਾਂ ਹੁੰਦੇ ਹਾਦਸਿਆਂ ਕਾਰਨ ਅਨੇਕਾਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ ਤੇ ਜਿਆਦਾ ਤਰ ਲੋਕਾਂ ਦੀ ਮੌਤ ਸਰੀਰ ਵਿੱਚੋ ਵਧੇਰੇ ਖੂਨ ਨਿਕਲ ਜਾਣ ਕਾਰਨ ਹੁੰਦੀ ਹੈ।ਅਜਿਹੇ ਕੁਝ ਮਰੀਜਾਂ ਨੂੰ ਸਮੇ ਸਿਰ ਖੂਨ ਦੇ ਕੇ ਬਚਾਇਆ ਜਾਂ ਸਕਦਾ ਹੈ ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਲੋਕ ਬੇ ਝਿਜਕ ਹੋ ਕੇ ਸਵੈ-ਇੱਛਕ ਤੌਰ ਤੇ ਖੂਨ ਦਾਨ ਕਰਨ। 1975 ਤੋ ਹਰ ਸਾਲ ਭਾਰਤ ਵਿੱਚ ਇੱਕ ਅਕਤੂਬਰ ਦਾ ਦਿਨ ਰਾਸਟਰੀ ਸਵੈ-ਇੱਛਕ ਖੂਨ ਦਾਨ ਦਿਵਸ ਵਜੋ ਮਨਾਇਆ ਜਾਦਾ ਹੈ।ਇਸ ਦਿਨ ਦੀ ਸੁਰੂਆਤ ਡਾਂ ਜੇ.ਜੀ.ਜੌਲੀ ਦੁਆਰਾ ਕੀਤੀ ਗਈ ਜੋ ਉਸ ਸਮੇ ਪੀ.ਜੀ.ਆਈ ਚੰਡੀਗੜ੍ਹ ਵਿੱਚ ਫਿਜੀਸ਼ੀਅਨ ਅਤੇ ਬਲੱਡ ਟਰਾਂਸਫਿਉਜਨ ਦੇ ਮਾਹਿਰ ਸਨ। ਉਨ੍ਹਾਂ ਨੂੰ ਅੰਤਰ ਰਾਸਟਰੀ ਪੱਧਰ ਤੇ ਬਲੱਡ ਟਰਾਂਸਫਿਊਜਨ ਦਾ ਮਾਹਿਰ ਮੰਨਿਆ ਜਾਦਾ ਹੈ।ਡਾਂ ਜੌਲੀ ਨੇ ਬਲੱਡ ਬੈਕ ਸੁਸਾਇਟੀ ਚੰਡੀਗੜ੍ਹ ਦੀ ਸਥਾਪਨਾ ਕੀਤੀ ਸੀ।ਉਨ੍ਹਾਂ ਨੂੰ ਭਾਰਤ ਵਿੱਚ ਬਲੱਡ ਬੈਕ ਦਾ ਨਾਇਕ ਮੰਨਿਆ ਜਾਦਾ ਹੈ।ਇਸ ਦਿਨ ਨੂੰ ਮਨਾਉਣ ਪਿੱਛੇ ਉਨਾਂ ਦਾ ਮੰਤਵ ਆਮ ਜਨਤਾ ਨੂੰ ਵੱਧ ਤੋ ਵੱਧ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨਾ ਅਤੇ ਲੋੜੀਦੇ ਖੂਨ ਦੇ ਟੀਚੇ ਪ੍ਰਾਪਤ ਕਰਨਾ ਸੀ।
ਸਾਡੇ ਦੇਸ ਵਿੱਚ ਹਰ ਸਵਾ ਕਰੋੜ ਯੂਨਿਟ ਖੂਨ ਦੀ ਲੋੜ ਹੁੰਦੀ ਹੈ ਜਦੋ ਕਿ ਪ੍ਰਾਪਤ ਸਿਰਫ ਨੱਬੇ ਲੱਖ ਯੂਨਿਟ ਹੁੰਦੇ ਹਨ।ਇਨ੍ਹਾਂ ਵਿੱਚੋ 70 ਫੀਸਦੀ ਲੋਕ ਹੀ ਸਵੈਇੱਛਾ ਨਾਲ ਖੂਨ ਦਾਨ ਕਰਦੇ ਹਨ।ਬਾਕੀ 30 ਫੀਸਦੀ ਖੂਨ ਰਿਸ਼ਤੇਦਾਰ ਜਾਂ ਦੋਸਤਾਂ ਵੱਲੋ ਮਜਬੂਰੀ ਵਿੱਚ ਦਿੱਤਾ ਜਾਦਾ ਹੈ।ਭਾਰਤ ਵਿੱਚ ਹਰ ਦੋ ਸਕਿੰਟ ਬਾਅਦ ਕਿਸ ਨਾ ਕਿਸੇ ਵਿਅਕਤੀ ਨੂੰ ਖੂਨ ਦੀ ਜਰੂਰਤ ਪੈਦੀ ਹੈ।ਇੱਕ ਦਿਨ ਵਿੱਚ 38,000/ਰੁਪੈ ਤੋ ਵੱਧ ਖੂਨ ਦਾਨ ਕਰਨ ਵਾਲਿਆਂ ਦੀ ਜਰੂਰਤ ਹੈ। ਹਰ ਸਾਲ ਕੈਸਰ ਤੋ ਪੀੜਿਤ ਦਸ ਲੱਖ ਲੋਕਾਂ ਨੂੰ ਇਲਾਜ ਦੌਰਾਨ ਖੂਨ ਦੀ ਜਰੂਰਤ ਪੈਦੀ ਹੈ। ‘ੳ‘ ਨੈਗੇਟਿਵ ਖੂਨ ਹਰ ਤਰ੍ਹਾਂ ਦੇ ਬਲੱਡ ਗਰੁੱਪ ਦੇ ਮਰੀਜ ਨੂੰ ਦਿੱਤਾ ਜਾਂ ਸਕਦਾ ਹੈ। ‘ੳ‘ ਬਲੱਡ ਗਰੁੱਪ ਦੀ ਮੰਗ ਸਭ ਤੋ ਜਿਆਦਾ ਹੁੰਦੀ ਹੈ।ਇਸ ਤੋ ਇਲਾਵਾ ਏ.ਬੀ. ਪਲਾਜਮਾ ਹਰ ਤਰ੍ਹਾਂ ਦੇ ਮਰੀਜ ਨੂੰ ਦਿੱਤਾ ਜਾ ਸਕਦਾ ਹੈ।ਭਾਰਤ ਵਿੱਚ ਤ੍ਰਿਪੁਰਾ, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਮਹਾਰਾਸਟਰ ਵਿੱਚ ਖੂਨ ਦਾਨ ਕਰਨ ਵਾਲਿਆ ਦੀ ਸੰਖਿਆ ਸਭ ਤੋ ਜਿਆਦਾ ਹੈ।
ਖੂਨਦਾਨ ਕਰਨ ਸਬੰਧੀ ਬਹੁਤੇ ਲੋਕ ਅਨੇਕਾ ਗਲਤ ਧਾਰਨਾਵਾਂ ਦੇ ਸਿਕਾਰ ਹਨ।ਕੁਝ ਲੋਕ ਸਮਝਦੇ ਹਨਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜੋਰੀ ਆ ਜਾਦੀ ਹੈ, ਪਰ ਇਹ ਗੱਲ ਬਿਲਕੁਲ ਬੇ ਬੁਨਿਆਦ ਹੈ।ਇੱਕ ਤੰਦਤੁਸਤ ਵਿਅਕਤੀ ਹਰ ਛੇ ਮਹੀਨੇ ਬਾਅਦ ਆਪਣਾ ਖੂਨ ਦਾਨ ਕਰ ਸਕਦਾ ਹੈ।ਖੂਨ ਦਾਨ ਕਰਨ ਉਪਰੰਤ 48 ਘੰਟੇ ਬਾਅਦ ਹੀ ਖੂਨ ਦੇ ਸੈਂਲ ਬਣਨੇ ਸੁਰੂ ਹੋ ਜਾਦੇ ਹਨ ਜੋ ਇੱਕ ਤੋ ਦੋ ਮਹੀਨੇ ਬਾਅਦ ਹੀ ਪੂਰੇ ਹੋ ਜਾਦੇ ਹਨ।ਹਰ ਉਹ ਵਿਅਕਤੀ ਜਿਸ ਦੀ ਉਮਰ 18 ਤੋ 50 ਸਾਲ ਭਾਰ 50 ਕਿਲੋ ਹੈ ਅਤੇ ਸਰੀਰ ਵਿੱਚ ਖੁਨ ਦੀ ਮਾਤਰਾਂ 12.5 ਗ੍ਰਾਮ ਪ੍ਰਤੀ 100 ਮਿਲੀ ਲਿਟਰ ਹੈ, ਉਹ ਖੂਨ ਦਾਨ ਕਰ ਸਕਦਾ ਹੈ।ਖੂਨ ਦਾਨ ਕਰਨ ਲਈ ਉਸ ਨੂੰ ਮੈਡੀਕਲ ਚੈਕਅੱਪ ਦੀ ਇੱਕ ਅਸਾਨ ਜਿਹੀ ਪ੍ਰੀਕਿਰਿਆ ਵਿੱਚੋ ਲੰਘਣਾ ਪੈਦਾ ਹੈ।ਇਸ ਦੌਰਾਨ ਉਸ ਦੇ ਖੂਨ ਦੀ ਜਾਂਚ ਕਰਕੇ ਪਤਾ ਲਾਇਆ ਜਾਦਾ ਹੈ ਕਿ ਵਿਅਕਤੀ ਖੂਨ ਦਾਨ ਕਰਨ ਲਈ ਸਰੀਰਕ ਤੌਰ ਤੇ ਯੌਗ ਹੈ ਜਾਂ ਨਹੀ। ਖੂਨਦਾਨ ਕਰਕੇ ਅਸੀ ਸਹੀ ਅਰਥਾਂ ਵਿੱਚ ਸਮਾਜ ਅਤੇ ਮਾਨਵਤਾ ਦੀ ਸੇਵਾਕਰ ਸਕਦੇ ਹਾਂ।ਖੂਨ ਦਾਨ ਕਰਕੇ ਅਸੀ ਕੇਵਲ ਕਿਸੇ ਇੱਕ ਵਿਅਕਤੀ ਵਿਸੇਸ ਦੀ ਜਾਨ ਨਹੀ ਬਚਾਉਦੇ ਸਗੋਂ ਉਸ ਦੇ ਬਹੁਤ ਸਾਰੇ ਪਰਿਵਾਰਕ ਮੈਬਰਾਂ ਦਾ ਵੀ ਅਣਜਾਣੇ ਵਿੱਚ ਹੀ ਭਲਾ ਕਰ ਰਹੇ ਹੁੰਦੇ ਹਾਂ।ਸਾਡੇ ਵੱਲੋ ਦਿੱਤਾ ਖੂਨ ਕਿਸੇ ਹਾਦਸਾ ਗ੍ਰਸਤ ਵਿਅਕਤੀ ਦੀ ਜਾਨ ਬਚਾ ਜਾ ਸਕਦਾ ਹੈ।ਕੈਸਰ, ਹੈ ਪੇਟਾਈਪਸ ‘ਬੀ‘ ਤੇ ‘ਸੀ‘ ਵਰਗੀਆ ਗੰਭੀਰ ਬਿਮਾਰੀਆਂ ਤੋ ਪੀੜਿਤ ਵਿਅਕਤੀ ਦੀ ਜਿੰਦਗੀ ਦੇ ਕੁਝ ਸਾਲ ਹੋਰਵਧਾ ਸਕਦਾ ਹੈ।ਕਈ ਵਾਰ ਗਰਭ ਵਰਤੀ ਔਰਤ ਅਤੇ ਉਸ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਜਾਨਵੀ ਸਾਡੇ ਦੁਆਰਾ ਦਿੱਤੇ ਗਏ ਖੂਨ ਨਾਲ ਬਚਾਈ ਜਾ ਸਕਦੀ ਹੈ। ਖੂਨਦਾਨ ਕਰਨ ਨਾਲ ਖੂਨ ਵਿੱਚ ਮੌਜੂਦ ਵਾਧੂ ਲੋਹ ਤੱਤ ਸਰੀਰ ਵਿੱਚੋ ਬਾਹਰ ਆਜਾਦੇ ਹਨ ਅਤੇ ਹਾਰਟ ਅਟੈਕ ਦਾ ਖਤਰਾ ਘਟ ਜਾਦਾ ਹੈ।ਇਸ ਤਰ੍ਹਾਂ ਅਸੀ ਖੂਨਦਾਨ ਕਰਕੇ ਹਾਰਟਅਟੈਕ, ਬਰੈਨਹੈਮਰੇਜ, ਅਤੇ ਕੈਸਰ ਵਰਗੀਆ ਭਿਆਨਕ ਬਿਮਾਰੀਆਂ ਤੋ ਵੀਬਚ ਸਕਦੇ ਹਾਂ।ਇਸ ਤੋ ਇਲਾਵਾਂ ਖੂਨਦਾਨ ਕਰਦਿਆਂ ਸਾਡੇ ਲਈ ਕਈ ਕਿਸਮ ਦੇ ਟੈਸਟ ਵੀ ਮੁਫਤ ਹੋ ਜਾਦੇ ਹਨ। ਖੂਨ ਦੀ ਜਰੂਰਤ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸਮੇ ਪੈ ਸਕਦੀ ਹੈ।
ਸਾਡੇ ਸਮਾਜ ਅੰਦਰ ਅਨੇਕਾ ਸੰਸਥਾਵਾਂ ਕਲੱਬ, ਸਰਕਾਰੀ ਅਦਾਰੇ ਵੀ ਲੋਕਾਂ ਨੂੰ ਖੂਨਦਾਨ ਪ੍ਰਤੀ ਉਤਸ਼ਾਹਿਤ ਕਰਦੇ ਹਨ। ਪੂਰੇ ਭਾਰਤ ਅੰਦਰ ਸੰਤ ਨਿਰੰਕਾਰੀ ਚੈਰੀਟੇਬਲ ਫਾਊਡੇਸ਼ਨ ਗਰੁੱਪ ਵੱਲੋ ਖੂਨਦਾਨ ਦੀ ਮੁਹਿੰਮ ਚਲਾਈ ਜਾਦੀ ਹੈ ਅਤੇ ਲੋੜ ਵੰਦ ਲੋਕਾਂ ਨੂੰ ਕਿਸੇ ਵੀ ਵੇਲੇ ਖੂਨ ਮੁਹੱਈਆ ਕਰਵਾਇਆ ਜਾਦਾ ਹੈ। ਇਸ ਦਾ ਰਿਕਾਰਡ ਗਿੰਨੀ ਦੀ ਬੁੱਕ ਵਿੱਚ ਵੀ ਦਰਜ ਹੈ। ਖੂਨਦਾਨ ਮਹਾਦਾਨ ਆਓ ਅਸੀ ਵੀ ਲੋਕਾ ਨੂੰ ਖੂਨਦਾਨ ਪ੍ਰਤੀ ਜਾਗਰੂਕ ਕਰੀਏ।
ਖੂਨ ਦਾਨ – ਮਹਾ ਦਾਨ



