Skip to content
Independent perspectives. Global stories.
BREAKING

ਉਹਨੇ ਦੇਸ਼ ਦਾ ਭਲਾ ਕੀ ਭਲਾ ਕਰਨੈਂ, ਧੜੀ ਅੰਨ ਖਾਕੇ ਜਿਹੜਾ ਸੌਣ ਜੋਗਾ

Share this story

ਖ਼ਬਰ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਵਿਸ਼ਵੀਕਰਨ ਜਾਰੀ ਰਹੇਗਾ ਅਤੇ 25 ਸਾਲ ਦੇਸ਼ ਦੀਆਂ ਨੀਤੀਆਂ ‘ਤੇ ਸ਼ਕ ਕਰਨ ਵਾਲੇ ਗਲਤ ਸਾਬਤ ਹੋਏ ਹਨ। ਉਹਨਾ ਕਿਹਾ ਕਿ ਮਾਣ ਦੀ ਗਲ ਹੈ ਕਿ ਆਰਥਿਕ ਨੀਤੀਆਂ ਦਾ ਜ਼ੋਰ ਅਤੇ ਉਸ ਦੀ ਦਿਸ਼ਾ ਪਿਛਲੇ 25 ਸਾਲਾਂ ਤੋਂ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਡਾ: ਮਨਮੋਹਨ ਸਿੰਘ ਨੂੰ 1990 ਦੇ ਦਹਾਕੇ ‘ਚ ਕੀਤੇ ਗਏ ਆਰਥਿਕ ਸੁਧਾਰਾਂ ਦਾ ਸੂਤਰਧਾਰ ਮੰਨਿਆਂ ਜਾਂਦਾ ਹੈ। ਉਹਨਾ ਨੇ ਘਰੇਲੂ ਅਤੇ ਬਾਹਰੀ ਅਰਥ ਵਿਵਸਥਾ ਦੋਹਾਂ ‘ਚ ਪ੍ਰਗਤੀਸ਼ੀਲ ਉਦਾਰੀਕਰਨ ਦੇ ਪ੍ਰਬੰਧ ਲਈ ਪਹਿਲ ਕਦਮੀ ਕੀਤੀ ਅਤੇ ਦੇਸ਼ ਦੀ ਜੀ ਡੀ ਪੀ ‘ਚ ਜ਼ਿਕਰਯੋਗ ਵਾਧਾ ਹੋਇਆ। ਉਹਨਾ ਕਿਹਾ ਕਿ ਤਾਨਾਸ਼ਾਹੀ ਰੁਖ਼ ਨਾਲ ਲੋਕ ਸਮਸਿਆਵਾਂ ਦਾ ਹਲ ਨਹੀਂ ਹੋ ਸਕਦਾ!
ਬਹੁਤ ਹੀ ਭੋਲੇ ਹਨ ਮਨਮੋਹਨ ਸਿੰਘ, ਉਹਨਾ ਨੂੰ ਕੋਈ ਪੁਛੇ ਭਲਾ ਇਥੇ ਲੋਕਾਂ ਦਾ ਭਲਾ ਕਰਨਾ ਹੀ ਕੌਣ ਚਾਹੁੰਦਾ ਹੈ? ਦੇਸ਼ ਦੇ ਭਲੇ ਦੀ ਭਲਾ ਗਲ ਹੀ ਕੌਣ ਸੁਣਦਾ, ਕਰਦਾ ਹੈ? ਸਭਨਾ ਨੂੰ ਕੁਰਸੀ ਖੋਹਣ ਦੀ ਹੋੜ ਲਗ ਹੋਈ ਹੈ। ਦੇਸ਼ ਦੀ ਜੀ ਡੀ ਪੀ ਜਾਵੇ ਢਠੇ ਖੂਹ ‘ਚ, 10 ਫੀਸਦੀ ਤੋਂ ਪੰਜ ਫੀਸਦੀ ਹੋ ਜਾਏ, ਕੀ ਫਰਕ ਪੈਂਦਾ? ਵੋਟਾਂ ਤਾਂ ਵਧਦੀਆਂ ਜਾਂਦੀਆਂ ਆਂ। ਦੇਸ਼ ਦੀ ਤਰਕੀ ਨਾਲ ਉਹਨਾ ਦਾ ਕੀ ਵਾਹ ਵਾਸਤਾਂ ਭੁਖਮਰੀ, ਬੇਰੁਜ਼ਗਾਰੀ ਤਾਂ ਵਧੀ ਜਾਂਦੀ ਆ।
ਇਥੇ ਤਾਂ ਰਖ਼ਸ਼ਾ ਮੰਤਰੀ ਉਸਨੂੰ ਥਾਪਦੇ ਨੇ ਜਿਹੜਾ ਦੋਸਤੋ ਰਿਕਸ਼ਾ ਚਲਾਉਣ ਜੋਗਾ ਹੈ। ਸਿਹਤ ਮੰਤਰੀ ਉਹਨੂੰ ਬਣਾ ਦੇਂਦੇ ਉਚੀ ਹੇਕ ਲਾਕੇ ਜਿਹੜਾ ਗਾਉਣ ਜੋਗਾ ਹੈ। ਇਥੇ ਤਾਂ ਖੇਤੀ ਮੰਤਰੀ ਉਹਨੂੰ ਬਣਾ ਦੇਂਦੇ ਨੇ ਜਿਹਨੇ ਕਦੀ ਹਲ ਹੀ ਨਹੀਂ ਜੋਤਿਆ। ਇਥੇ ਤਾਂ ਸਿਖਿਆ ਮੰਤਰੀ ਵੀ ਉਹਨੂੰ ਬਣਾ ਦਿੰਦੇ ਨੇ ਜਿਹੜਾ ਕਦੇ ਸਕੂਲ ਹੀ ਨਹੀਂ ਗਿਆ। ਜੀਹਨੂੰ ਹਿਸਾਬ ਕਿਤਾਬ ਦਾ ਪਤਾ ਨਹੀਂ ਉਹ ਬਣਾ ਦਿਤਾ ਜਾਂਦਾ ਹੈ ਵਿਤ ਮੰਤਰੀ। ਜੀਹਨੂੰ ਵਿਗਿਆਨ ਦੀ ਸਮਝ ਨਹੀਂ ਉਹ ਵਿਗਿਆਨ ਟੈਕਨੌਲੋਜੀ ਮੰਤਰੀ ਅਤੇ ਜੀਹਨੂੰ ਦੇਸ਼ ਬਾਰੇ ਕੁਝ ਵੀ ਨਹੀਂ ਪਤਾ ਭਾਈ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿਤਾ ਜਾਂਦਾ ਹੈ। ਫਿਰ ਭਾਈ ਦਸੋ ‘ਉਹਨੇ ਦੇਸ਼ ਦਾ ਭਲਾ ਕੀ ਭਲਾ ਕਰਨੈਂ, ਧੜੀ ਅੰਨ ਖਾਕੇ ਜਿਹੜਾ ਸੌਣ ਜੋਗਾ‘ ਪਰ ਐਨੀ ਕੁ ਗਲ ਜ਼ਰੂਰ ਆ, ਬੰਦੇ ਨੂੰ ਹੋਰ ਕੁਝ ਪਤਾ ਹੋਵੇ ਜਾਂ ਨਾ ਬਾਹਾਂ ਉਲਾਰ ਬੋਲ ਸਕਦਾ ਹੋਵੇ, ਝੂਠ ਨੂੰ ਸਚ ਅਤੇ ਸਚ ਨੂੰ ਝੂਠ ਬਨਾਉਣ ਦੀ ਉਹਨੂੰ ਮੁਹਾਰਤ ਹੋਵੇ। ਹੈ ਕਿ ਨਾ?
ਹੋਇਆ ਫੇਲ੍ਹ ਕਾਕਾ, ਕਾਹਨੂੰ ਝੂਰਦਾ ਏਂ?
ਖ਼ਬਰ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਲੀਡਰ ਉਤੇ ਭਰੋਸਾ ਕੀਤਾ ਉਸਨੇ ਲਿਫਾਫੇ ਬਾਜ਼ੀ ਤੋਂ ਸਿਵਾਏ ਕੁਝ ਨਹੀਂ ਕੀਤਾ। ਵਡੇ ਵਡੇ ਵਾਅਦਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਲਿਫਾਫੇਬਾਜ਼ ਹੀ ਨਿਕਲੇ। ਉਧਰ ਕੈਪਟਨ ਨੇ ਕਿਹਾ ਕਿ ਪੰਜਾਬ ‘ਚ 10 ਸਾਲ ਤਕ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਸਿਰ 2 ਲਖ 8 ਹਜ਼ਾਰ ਕਰੋੜ ਦਾ ਕਰਜ਼ਾ ਚਾੜ੍ਹਿਆ।
ਬਥੇਰਾ ਬਾਬਾ ਬਾਦਲ, ਸੰਗਤ ਦਰਸ਼ਨ ਕਰਦੇ ਸੰਗਤਾਂ ਨੂੰ ਕਹਿੰਦਾ ਫਿਰਿਆ ਕਿ ਦੇਖੋ ਠਕਾਕਾਠ ਕਿੰਨੇ ਚੰਗੇ ਕੰਮ ਕਰਦਾ ਆ। ਪਾਣੀ ਵਾਲੀਆਂ ਬਸਾਂ ਚਲਾਈ ਜਾਂਦਾ ਆ, ਪੰਜਾਬ ਨੂੰ ਕੈਲੀਫੋਰਨੀਆ ਬਣਾਈ ਜਾਂਦਾ ਆ, ਕਿਸਾਨਾਂ ਸਿਰ ਕਰਜ਼ੇ ਚੜ੍ਹਾਈ ਜਾਂਦਾ ਆ, ਸੇਵਾ ਕੇਂਦਰਾਂ ਰਾਹੀਂ ਲੋਕਾਂ ਦੀਆਂ ਜੇਬਾਂ ਫਰੋਲਣ ਦਾ ਪ੍ਰਬੰਧ ਕਰੀ ਜਾਂਦਾ ਆ, ਸੂਬੇ ‘ਚ ਠੇਕੇ ਤੇ ਠੇਕਾ ਖੁਲ੍ਹਵਾਈ ਜਾਂਦਾ ਆ, ਲੋਕਾਂ ਹਥ ਗਰੀਬੀ ਰੇਖਾ ਵਾਲੇ ਨੀਲੇ ਕਾਰਡ ਫੜਾਈ ਜਾਂਦਾ ਆ। ਹੋਰ ਭਲਾ ਬੰਦੇ ਨੇ ਕੀ ਲੈਣਾ ਹੁੰਦਾ ਨੇਤਾਵਾਂ ਤੋਂ! ਵੇਖੋ ਨਾ ਲੋਕਾਂ ਨੂੰ ਬੇਰੁਜ਼ਗਾਰੀ ਦੇ ਸਕਦੇ ਆਂ, ਉਹ ਬਥੇਰੇ ਦੇ ਦਿਤੀ। ਕੁਰਪਸ਼ਨ ਦੀ ਕਮੀ ਨਹੀਂ ਰਹਿਣ ਦਿਤੀ। ਮਾਫੀਆ ਬੜਾ ਸੋਹਣਾ ਸੂਬੇ ‘ਤੇ ਰਾਜ ਕਰਨ ਲਾ ਦਿਤਾ।
ਇਤਨਾ ਕੁਝ ਹੁੰਦਿਆਂ-ਸੁੰਦਿਆਂ, ਵੀ ਲੋਕ ਕਿਵੇਂ ਨਾ-ਸ਼ੁਕਰੇ ਹੋ ਗਏ। ਹੋਰ ਤਾਂ ਹੋਰ ਆਪਣਿਆਂ ਨੇ ਵੀ ‘ਆਪ‘ ਨੂੰ ਵੋਟਾਂ ਪੁਆਤੀਆਂ ਤੇ ਜਾਣਦਿਆਂ ਹੋਇਆ ਵੀ ਕਾਂਗਰਸੀਆਂ ਨੂੰ ਗਲ ਲਾ ਲਿਆ। ਬਾਬੇ ਬਾਦਲ ਨੂੰ ਦਿਨੇ ਤਾਰੇ ਦਿਖਾ ਤੇ। ਹੁਣ ਤਾਂ ਨਿਰਾਸ਼ ਹੋਏ ਘਰ ਬੈਠੇ ਬਾਦਲ ਜੀ ਨੂੰ ਜਣਾ-ਖਣਾ ਇਕੋ ਗਲ ਸਮਝਾਉਣ ਤੇ ਲਗਿਆ ਹੋਇਆ, ਕਵੀ ਕੈਲਵੀ ਦੀਆਂ ਇਹ ਸਤਰਾਂ, ਠਹੋਇਆ ਫੇਲ੍ਹ ਕਾਕਾ, ਕਾਹਨੂੰ ਝੂਰਦਾ ਏਂ? ਏਥੇ ਠਕੈਲਵੀਠ ਫੇਲ੍ਹ ਸਰਕਾਰ ਹੋਈਠ।
ਆਪ ਕੰਮ ਨਾ ਜਦੋਂ ਅਸੀਂ ਕਰ ਸਕੀਏ, ਵਾਜ ਮਾਰੀਏ, ਆ ਕੇ ਕਰੀਂ, ਭਈਆ
ਖ਼ਬਰ ਹੈ ਕਿ ਵਿਤ ਮੰਤਰਾਲੇ ਦੇ ਉਚ ਪਧਰੀ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਆਰਥਿਕ ਸੁਸਤੀ ਨਾਲ ਨਿਪਟਣ ਲਈ 50,000 ਕਰੋੜ ਰੁਪਏ ਦੀ ਖਰਚੇ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਵਿਤ ਮੰਤਰੀ ਜੇਤਲੀ ਨੇ ਕਿਹਾ ਸੀ ਕਿ ਸਰਕਾਰ ਆਰਥਿਕ ਹਾਲਤ ਸੁਧਾਰਨ ਲਈ ਨਵੇਂ ਢੰਗ ਤਰੀਕਿਆਂ ਵਲ ਧਿਆਨ ਦੇ ਰਹੀ ਹੈ। ਉਹ ਪੈਰਟੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਘਟ ਕਰਨ ਲਈ ਐਕਸਾਈਜ ਡਿਊਟੀ ‘ਚ ਕਟੌਤੀ ਦਾ ਬਦਲ ਨਕਾਰ ਚੁਕੇ ਹਨ। ਉਹਨਾ ਕਿਹਾ ਕਿ ਸਰਕਾਰ ਨੂੰ ਜਨਤਕ ਖਰਚੇ ਵਧਾਉਣ ਲਈ ਮਾਲੀਏ ਦੀ ਜ਼ਰੂਰਤ ਹੈ ਅਤੇ ਮਾਲੀਏ ਤੋਂ ਬਿਨਾਂ (ਜੀ ਡੀ ਪੀ) ਵਾਧਾ ਦਰ ‘ਤੇ ਅਸਰ ਪਏਗਾ । ਉਹਨਾ ਕਿਹਾ ਕਿ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸਰਕਾਰ ਚਲਾਉਣ ਲਈ ਪੈਸੇ ਦੀ ਲੋੜ ਹੈ। ਧਿਆਨ ਵਿਚ ਆ ਰਿਹਾ ਹੈ ਕਿ ਤੇਲ ਦੀ ਕਮਾਈ ਨਾਲ ਹੀ ਹੁਣ ਸਰਕਾਰ ਦੇ ਖਰਚੇ ਦਾ ਬੁਤਾ ਸਾਰਿਆ ਜਾ ਰਿਹਾ ਹੈ।
ਜਾਪਦੈ ਜੇਤਲੀ ਤੇ ਉਹਦੀ ਮੋਦੀ ਸਰਕਾਰ ਕਿਧਰੇ ਰਾਤ-ਬਰਾਤੇ ਪੰਜਾਬ ਘੁੰਮਣ ਗਈ ਆ ਜਾਂ ਘਟੋ-ਘਟ ਇਹਨਾਂ ਦਿਨਾਂ ‘ਚ ਪੰਜਾਬ ਦੇ ਨੇਤਾਵਾਂ ਨੂੰ ਜਿਆਦਾ ਮਿਲਣ ਲਗ ਪਈ ਆ ਤਦੇ ਸਰਕਾਰ ਹਥ ਤੇ ਹਥ ਧਰਕੇ ਬੈਠਣ ਨੂੰ ਤਰਜੀਹ ਦੇਣ ਲਗ ਪਈ ਆ। ਉਵੇਂ ਹੀ ਜਿਵੇਂ ਸਪਾਂ ਦੀਆਂ ਸਿਰੀਆਂ ਮਿਧਣ ਵਾਲੇ ਕਿਸਾਨਾਂ ਦੇ ਮੁੰਡਿਆਂ ਹਥ ਜਦੋਂ ਤੋਂ ਮੋਟਰ ਸਾਈਕਲ, ਮੋਬਾਇਲ ਆ ਗਿਆ ਆ, ਉਹਨਾ ਕੰਮ ਕਰਨਾ ਬੰਦ ਕਰ ਦਿਤਾ ਆ। ਜਦੋਂ ਦਾ ਪੰਜਾਬੀਆਂ ਨੇ ਵਿਦੇਸ਼ੋ ਪਰਤੇ ਪੰਜਾਬੀਆਂ ਦੀਆਂ ਰੀਸਾਂ ਕਰਦਿਆਂ ਵਿਆਹਾਂ ਤੇ ਵਧ ਖਰਚੇ ਕਰਕੇ ਘਰਾਂ ਦਾ ਉਜਾੜਾ ਪਾਉਣਾ ਸ਼ੁਰੂ ਕਰ ਦਿਤਾ ਆ, ਉਦੋਂ ਤੋਂ ਉਹ ਠਸ਼ਤੀਰਾਂਠ ‘ਕਿਕਰਾਂ‘ ਨੂੰ ਜਫੇ ਪਾਉਣ ਲਗੇ ਆ। ਇਵੇਂ ਹੀ ਭਾਈ ਜਦੋਂ ਤੋਂ ਆਪਣੇ ਮੋਦੀ ਨੇ ਠਟਰੰਪਾਂਠ ਠਸ਼ਰੰਪਾਂਠ ਨਾਲ ਦੋਸਤੀ ਗੰਢੀ ਆ, ਜਹਾਜ਼ਾਂ ਦੇ ਝੂਟੇ ਲੈਣੇ ਸ਼ੁਰੂ ਕੀਤੇ ਆ, ਖਜ਼ਾਨੇ ਦੇ ਮੂੰਹ ਗੁਆਂਢੀਆਂ ਨੂੰ ਗ੍ਰਾਂਟਾਂ ਅਤੇ ਅਮਰੀਕਾ ਤੋਂ ਹਥਿਆਰ ਖਰੀਦਣ ਲਈ ਖੋਲ੍ਹੇ ਹੋਏ ਆ ਖਜ਼ਾਨੇ ਮਸਤ ਹੋ ਗਏ ਆ।
ਹੁਣ ਜਿਵੇਂ ਪੰਜਾਬੀ ਅਵੇਸਲੇ, ਮਸਤਾਨੇ, ਵਿਹਲੇ ਹੋਏ ਫਿਰਦੇ ਆ ਤੇ ਕੰਮ ਕਰਨ ਜੋਗੇ ਰਹੇ ਨਹੀਂ ਤਾਂ ਟੁਟੀ ਮੰਜੀ ਤੇ ਅਵਾਜ਼ੇ ਕਸਦੇ ਆ, ਠਆਪ ਕੰਮ ਨਾ ਜਦੋਂ ਅਸੀਂ ਕਰ ਸਕੀਏ, ਵਾਜ ਮਾਰੀਏ, ਆ ਕੇ ਕਰੀਂ, ਭਈਆਠ। ਇਵੇਂ ਦਾ ਹਾਲ ਹੀ ਆਹ ਆਪਣੀ ਮੋਦੀ ਸਰਕਾਰ ਦਾ ਹੋ ਗਿਆ ਆ। ਜੀਹਨੂੰ ਪਹਿਲਾਂ ਨੋਟਬੰਦੀ ਨੇ ਮਾਰਿਆ ਫਿਰ ਜੀ ਐਸ ਟੀ ਨੇ ਅਤੇ ਰਹਿੰਦੀ ਖੂੰਹਦੀ ਕਸਰ ਪੂਰੀ ਕਰਤੀ ਮੋਦੀ ਦੇ ਦੌਰਿਆ ਨੇ, ਜਿਹੜਾ ਹੁਣ ਨਿਕੰਮਾ ਹੋਇਆ ਟਰੰਪ ਨੂੰ ਉਵੇਂ ਹੀ ਆਵਾਜ਼ਾਂ ਮਾਰਦਾ ਆ ਜਿਵੇਂ ਪੰਜਾਬੀ, ਆਹ ਆਪਣੇ ਭਈਏ ਨੂੰ ਮਾਰਦੇ ਆ।
ਨਚ ਬਲੀਏ, ਨੀ ਟਪ ਬਲੀਏ
ਖ਼ਬਰ ਹੈ ਕਿ ਪੰਜ ਰੋਜਾ ਬਾਬਾ ਫਰੀਦ ਆਗਮਨ ਦਿਵਸ ਦੇ ਸਮਾਪਤੀ ਸਮਾਰੋਹ ਸਮੇਂ ਨਵਜੋਤ ਸਿੰਘ ਸਿਧੂ ਕੈਬਨਿਟ ਮੰਤਰੀ ਨੇ ਬਾਬਾ ਫਰੀਦ ਇਮਾਨਦਾਰੀ ਪੁਰਸਕਾਰ ਲੈਂਦਿਆ ਕਿਹਾ ਕਿ ਸਿਆਸਤ ਅਜਕਲ ਧੰਦਾ ਬਣ ਗਈ ਹੈ, ਪਰ ਫਿਰ ਵੀ ਇਮਾਨਦਾਰ ਲੋਕ ਅਜੇ ਵੀ ਜ਼ਿੰਦਾ ਹਨ ਅਤੇ ਉਹ ਜਿੰਨਾ ਸਮਾਂ ਸਰਕਾਰ ਵਿਚ ਰਹਿਣਗੇ ਉਹ ਲੋਕਾਂ ਨੂੰ ਸ਼ਕਾਇਤ ਦਾ ਮੌਕਾ ਨਹੀਂ ਦੇਣਗੇ। ਉਹ ਲੁਧਿਆਣਾ ਵਿਖੇ ਵੀ ਕਵੀ ਸ਼ਰਧਾ ਰਾਮ ਫਲੌਰੀ ਦੇ 180 ਵੇਂ ਜਨਮ ਦਿਨ ਮੌਕੇ ਕਰਵਾਏ ਸਮਾਗਮ ਵਿਚ ਵੀ ਲਾਮ-ਲਸ਼ਕਰ ਨਾਲ ਪੁਜੇ।
ਵਾਹ ਜੀ ਵਾਹ! ਰਤਾ ਵਿਹਲ ਕਢ ਲੈਂਦੇ ਸਭਿਆਚਾਰ ਮੰਤਰੀ ਤੇ ਵੇਖ ਆਉਂਦੇ ਮੋਤੀਆ ਵਾਲੀ ਸਰਕਾਰ ਦੇ ਸ਼ਹਿਰ ਪਟਿਆਲੇ ਦਾ ਇਕ ਖੂੰਜਾ ਜਿਥੇ ਹਜ਼ਾਰਾਂ ਕਿਸਾਨ ਧਰਨਾ ਲਾਈ ਬੈਠੇ ਆ। ਰੁਕਣਾ ਜੀ, ਵਿਤ ਮੰਤਰੀ ਮਨਪ੍ਰੀਤ ਬਾਦਲ ਇਹਨਾ ਕਿਸਾਨਾਂ ਨੂੰ ਘਟ ਰੋਟੀ ਖਾਣ ਦੀ ਸਲਾਹ ਦੇਣ ਲਗ ਪਏ ਆ ਅਤੇ ਆਹ ਆਪਣੇ ਕੈਪਟਨ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਜਾਰੀ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ‘ਚ ਉਲਝੇ ਪਏ ਆ ਅਤੇ ਉਧਰ ਕਿਸਾਨ ਭੁਖੇ ਤਿਹਾਏ ਆਪਣੀ ਕਿਸਮਤ ਨੂੰ ਰੋ ਰਹੇ ਆ ਅਤੇ ਨਾਲ ਹੀ ਰੋ ਰਹੇ ਆ ਸਰਕਾਰਾਂ ਨੂੰ! ਸਮੇਤ ਛਤ ‘ਤੇ ਰਹਿੰਦੀ ਵਡੀ ਸਰਕਾਰ ਨੂੰ।
ਵੇਖੋ ਨਾ ਪਹਿਲਾਂ ਬਾਦਲਾਂ ਕਿਸਾਨਾਂ ਦਾ ਪੀਪਾ ਮੂਧਾ ਕੀਤਾ। ਉਪਰਲਾ ਠਬਦਲਠ ਤਾਂ ਉਹਨਾ ਨੂੰ ਬਖਸ਼ਦਾ ਹੀ ਨਹੀਂ, ਜਦੋਂ ਉਹ ਮੰਗਦੇ ਆ, ਠਰਬਾ ਰਬਾ ਮੀਂਹ ਵਰ੍ਹਾਠ ਤਾਂ ਉਹ ਵਰਦਾ ਹੀ ਨਹੀਂ। ਜਦੋਂ ਚਾਹੁੰਦੇ ਨਹੀਂ ਹੁੰਦੇ ਤਾਂ ਸਭੋ ਕੁਝ ਸਾਫ ਕਰ ਜਾਂਦਾ ਆ ਉਪਰਲਾ ਅਤੇ ਹਾਲ ਆਪਣੀ ਮੋਤੀਆ ਵਾਲੀ ਸਰਕਾਰ ਨੇ ਵੀ ਇੰਜ ਹੀ ਕੀਤਾ ਹੋਇਆ, ਜਿਹੜੀ ਛੇ ਮਹੀਨਿਆਂ ਤੋਂ ਉਹਨਾ ਨੂੰ ਲਾਰੇ ਤੇ ਲਾਰਾ ਲਾਈ ਜਾਂਦੀ ਆ ਤੇ ਐਲਾਨ ਕਰਕੇ ਠਨਚ ਬਲੀਏ, ਨੀ ਟਪ ਬਲੀਏਠ ਉਹਨਾ ਪਲੇ ਪਾਈ ਜਾਂਦੀ ਆ ਪਰ ਅਸਲੋਂ ਪਲੇ ਗੰਡੇਰੀਆ ਵੀ ਨਹੀਂ ਪਾਉਂਦੀ!
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
* ਠਸ਼ਾਂਤੀ ਦੇ ਪੁੰਜਠ ਭਾਰਤ ਵਿਚ ਸਾਲ 2017 ਦੇ ਗਲੋਬਲ ਪੀਸ ਇੰਡੈਕਸ ਵਿਚ ਭਾਰਤ ਦਾ ਸਥਾਨ ਦੁਨੀਆਂ ਭਰ ਵਿਚ 137 ਵਾਂ ਹੈ। ਇਹ ਇੰਡੈਕਸ ਵਿਚ ਅਪਰਾਧ, ਆਤੰਕਵਾਦ ਅਤੇ ਹੋਰ ਸੁਰਖਿਆ ਮਾਣਕਾਂ ਦੇ ਅਧਾਰ ਉਤੇ ਵਿਸ਼ਵ ਸ਼ਾਂਤੀ ਸੂਚਾਂਕ ਤਿਆਰ ਕੀਤਾ ਜਾਂਦਾ ਹੈ। ਆਈਸਲੈਂਡ ਦੁਨੀਆਂ ‘ਚ ਸਭ ਤੋਂ ਵਧ ਸ਼ਾਂਤ ਦੇਸ਼ ਹੈ, ਉਸਤੋਂ ਬਾਅਦ ਨੀਊਜੀਲੈਂਡ, ਪੁਰਤਗਾਲ, ਅਸਟਰੇਲੀਆ, ਡੈਨਮਾਰਕ, ਆਦਿ ਦੇਸ਼ ਆਉਂਦੇ ਹਨ।
* ਇਕ ਮੈਡੀਕਲ ਜਨਰਲ ਦੀ ਰਿਪੋਰਟ ਮੁਤਾਬਿਕ 2016 ਵਿਚ ਕੁਲ ਮਿਲਾਕੇ ਪੰਜ ਸਾਲ ਤੋਂ ਘਟ ਉਮਰ ਦੇ 9 ਲਖ ਬਚਿਆਂ ਦੀ ਮੌਤ ਹੋਈ।
* ਸਾਲ 2017 ਵਿਚ 1.70 ਲਖ ਹਾਜ਼ੀ ਭਾਰਤ ਵਿਚੋਂ ਹਜ ਕਰਨ ਲਈ ਗਏ। ਪਾਕਿਸਤਾਨ ਵਿਚੋਂ 1.79 ਲਖ ਅਤੇ ਇੰਡੋਨੇਸ਼ੀਆਂ ਵਿਚੋਂ 2.21 ਲਖ ਲੋਕ ਹਜ ਲਈ ਗਏ।
ਇਕ ਵਿਚਾਰ
ਮਹਾਨ ਨੇਤਾ ਸਾਰੇ ਸ਼ੰਕਿਆ ਨੂੰ ਦੂਰ ਕਰਕੇ ਹਮੇਸ਼ਾ ਸਰਲ ਉਪਾਅ ਸੁਝਾਉਂਦੇ ਹਨ, ਜੋ ਸਭਨਾਂ ਨੂੰ ਸਮਝ ਆਉਣ…ਕਲਿਨ ਪਵੇਲ

WRITTEN BY