Skip to content
Independent perspectives. Global stories.
BREAKING

ਭਲਿਆ! ਘਰ ਸੜ ਰਿਹਾ ਏਂ ਤੂੰ ਹਸ ਰਿਹਾ ਏਂ?

Share this story

ਖ਼ਬਰ ਹੈ ਕਿ ਪਿਛਲੇ ਦਿਨੀਂ ਕੰਨੜ ਭਾਸ਼ਾ ਦੇ ਇਕ ਹਫ਼ਤਾਵਾਰੀ ਅਖ਼ਬਾਰ ਠਗੌਰੀ ਲੰਕੇਸ਼ ਪ੍ਰਤਿਕੇਠ ਦੀ ਸੰਪਾਦਕ ਗੌਰੀ ਲੰਕੇਸ਼ ਦੀ ਕੁਝ ਲੋਕਾਂ ਨੇ ਗੋਲੀਆਂ ਮਾਰਕੇ ਹਤਿਆ ਕਰ ਦਿਤੀ। ਗੌਰੀ ਲੰਕੇਸ਼ ਆਪਣੀ ਪਤ੍ਰਿਕਾ ਦੇ ਸੰਪਾਦਕੀ ਲਿਖਕੇ ਦੇਸ਼ ‘ਚ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਵਾਲੇ ਅਤੇ ਫਿਰਕੂ ਸੋਚ ਨੂੰ ਉਭਾਰਨ ਵਾਲੇ ਲੋਕਾਂ ਖਿਲਾਫ਼ ਟਿਪਣੀ ਤਾਂ ਕਰਦੀ ਹੀ ਸੀ, ਪਰ ਉਹ ਮੋਦੀ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਠਮਨ ਕੀ ਬਾਤਠ ਦੇ ਸਚ ਨੂੰ ਉਜਾਗਰ ਕਰਨ ਲਈ ਟਿਪਣੀਆਂ ਕਰਨ ਲਈ ਮਸ਼ਹੂਰ ਸੀ। ਉਹ ਮੋਦੀ ਨੂੰ ਠਬੁਸੀ ਬੁਸੀਆਠ ਭਾਵ ਜਦੋਂ ਵੀ ਬੋਲੇਗਾ ਝੂਠ ਹੀ ਬੋਲੇਗਾ ਕਹਿਕੇ ਸਚ ਬਿਆਨਦੀ ਸੀ। ਜਦੋਂ ਮੋਦੀ ਸਰਕਾਰ ਨੇ ਕਿਹਾ ਕਿ 31 ਲਖ ਨਵੇਂ ਕਰ ਦਾਤੇ ਦੇਸ਼ ‘ਚ ਨਵੇਂ ਜੁੜ ਗਏ ਹਨ, ਪਰ ਜਦੋਂ ਆਰਥਿਕ ਸਰਵੇ ਕੀਤਾ ਤਾਂ ਸਿਰਫ 5 ਲਖ 40 ਹਜ਼ਾਰ ਨਵੇਂ ਕਰ ਦਾਤਾ ਚੁਣੇ ਗਏ ਪਾਏ ਗਏ। ਇਹ ਸਚ ਜਦੋਂ ਗੌਰੀ ਲੰਕੇਸ਼ ਵਰਗਿਆਂ ਪ੍ਰਚਾਰਿਆ ਤਾਂ ਸਰਕਾਰ ਨੂੰ ਰਾਸ ਨਹੀਂ ਆ ਰਿਹਾ। ਸਰਕਾਰ ਨੇ ਬਿਆਨ ਜਾਰੀ ਕੀਤਾ ਕਿ ਭਾਰਤ ਵਿਚ ਪੰਜਾਹ ਹਜ਼ਾਰ ਕਿਲੋਮੀਟਰ ਰਸਤਿਆਂ ਤੇ ਸਰਕਾਰ ਨੇ ਤੀਹ ਲਖ ਐਲ ਈ ਡੀ ਬਲਬ ਲਗਾ ਦਿਤੇ ਹਨ। ਪਰ ਇਹ ਤਸਵੀਰ ਨਕਲੀ ਨਿਕਲੀ ਤੇ ਇਹ ਤਸਵੀਰ ਜਪਾਨ ਦੀ ਸੀ ।
ਇਕ ਪਾਸੇ ਖਰੇ ਕਹਿੰਦਾ ਹੈ ਕਿ ਗੌਰੀ ਨੂੰ ਤਾਂ ਮਰਨਾ ਹੀ ਪੈਣਾ ਸੀ। ਨੂਪੁਰ ਬਾਸੂ ਕਹਿੰਦੀ ਹੈ ਕਿ ਭਲਾ ਅਖਾਂ ‘ਚ ਰੜਕਣ ਵਾਲਿਆਂ ਨੂੰ ਕੋਈ ਜਿੰਦਾ ਛਡਦਾ ਹੈ? ਦੂਜੇ ਪਾਸੇ ਠਬੁਸੀ ਬੁਸੀਆਠ ਕਹਿੰਦਾ ਹੈ, ਸਚੀ ਆਖੀ ਊ ਇਹਨਾ ਮੇਰੇ ‘ਮਨ ਕੀ ਬਾਤ‘।
ਹਾਕਮ ਕਹਿੰਦਾ ਆ ਅਜ ਕਲ ਕਲਮਾਂ ਨੂੰ ਸਚ ਲਿਖਣ-ਕਹਿਣ ਦੀ ਆਦਤ ਕਿਉਂ ਵਧ ਗਈ ਹੈ? ਇਹ ਸਚ ਦੀ ਆਵਾਜ਼ ਦਾ ਖਹਿੜਾ ਹੀ ਨਹੀਂ ਛਡਦੇ? ਲਿਖੀ ਜਾਂਦੇ ਆ, ਜਕੜ ਵਢੀ ਜਾਂਦੇ ਆ, ਐਂਵੇ ਕਲਮਾਂ ਲਹੂ-ਲੁਹਾਣ ਕਰੀ ਜਾਂਦੇ ਆ। ਕਿਉਂ ਇਹ ਕਲਮਾਂ ਰਾਜਿਆਂ ਦੇ ਗੀਤ ਨਹੀਂ ਗਾਉਂਦੀਆਂ? ਕਿਉਂ ਨਹੀਂ ਨੋਟਬੰਦੀ ਦੇ ਹਕ ‘ਚ ਲਿਖਦੀਆਂ? ਕਿਉਂ ਨਹੀਂ ਇਹ ਭਾਰਤ ਦੇ ਪ੍ਰਭੂਆਂ ਦੇ ਗੁਣ ਗਾਉਂਦੀਆਂ? ਕਿਉਂ ਲਿਖੀ ਜਾਂਦੀਆਂ ਆਂ ਕਿ ਭਾਰਤ ਦੀ ਅਧੀ ਆਬਾਦੀ ਭੁਖ ਨਾਲ ਤੰਗ ਆ, ਉਹਨਾ ਨੂੰ ਦਵਾਈ ਨਹੀਂ ਮਿਲਦੀ, ਤਨ ਤੇ ਕਪੜਾ ਨਹੀਂ ਥਿਆਉਂਦਾ, ਸਕੂਲੇ ਪੜ੍ਹਨ ਜਾਣ ਤਾਂ ਦੂਰ ਦੀ ਗਲ ਆ?
ਜੇਕਰ ਇੰਜ ਲਿਖਣਗੀਆਂ ਇਹ ਕਲਮਾਂ ਤਾਂ ਠਮਨ ਕੀ ਬਾਤਠ ਆ ਭਾਈ, ਉਹ ਦੇਸ਼ ਦੀਆਂ ਦੁਸ਼ਮਣ ਗਿਣੀਆਂ ਜਾਣਗੀਆਂ। ਤਾਂ ਫਿਰ ਦੇਸ਼ ਦੇ ਦੁਸ਼ਮਣ ਦੇ ਸੀਨੇ ਗੋਲੀ ਨਾ ਵਜੂ, ਤਾਂ ਕੀ ਲਤ ‘ਚ ਵਜੂ?
ਦੂਜੇ ਪਾਸੇ ਕਲਮ ਕਹਿੰਦੀ ਹੈ ਕਿ ਤਾਨਾਸ਼ਾਹੀ ਵਿਰੁਧ ਲੜੋਗੇ ਤਾਂ ਮਰੋਗੇ! ਵਧੀਕੀਆਂ ਵਿਰੁਧ ਬਗਾਵਤਾਂ ਕਰੋਗੇ ਤਾਂ ਗੋਲੀਆਂ ਸਹੋਗੇ ਕਿਉਂਕਿ ਮਨ ਕੀ ਬਾਤ ਇਹੋ ਹੈ ਕਿ ਤਾਕਤ ਨਾਲ ਅੰਨ੍ਹਾ ਰਾਜਸੀ ਢਾਂਚਾ ਹਰ ਕਿਸੇ ਨੂੰ ਝੁਕਾਉਣ ਤੇ ਤੁਲਿਆ ਹੋਇਆ ਆ ਭਾਈ। ਮੂੰਹ ਬੰਦ ਰਖੋਗੇ, ਚੁਪ ਵਟਕੇ ਰਖੋਗੇ, ਧੁਤੂ ਫੜਕੇ ਮਾਲਕਾਂ ਦੇ ਗੁਣ ਗਾਉਗੇ ਤਾਂ ਪਿਆਰਿਓ ਸੁਖੀ ਰਹੋਗੇ ਪਰ ਕਿੰਨਾ ਚਿਰ? ਗੌਰੀ ਮਰੀ, ਹੋਰ ਵੀ ਮਰੇ, ਹੋਰ ਵੀ ਮਰਨਗੇ, ਪਰ ਭਲਿਆ ਜ਼ਮੀਰ ਦੀ ਆਵਾਜ਼ ਸੁਣ ਠਘਰ ਸੜ ਰਿਹਾ ਏ ਤੂੰ ਹਸ ਰਿਹਾ ਏਂਠ? ਕੀ ਨਹੀਂ?
ਇਕ ਦੂਜੇ ਨੂੰ ਕਤਲ ਕਰੇਂਦੇ ਆਖਣ ਸਾਡਾ ਇਕ ਖ਼ੁਦਾ
ਖ਼ਬਰ ਹੈ ਕਿ ਮਿਆਂਮਾਰ ‘ਚ 25 ਅਗਸਤ ਨੂੰ ਭੜਕੀ ਹਿੰਸਾ ਦੇ ਬਾਅਦ ਉਥੋਂ ਲਗਭਗ ਤਿੰਨ ਲਖ ਤੋਂ ਵਧ ਰੋਹਿੰਗਾ ਮੁਸਲਮਾਨ ਭਜਕੇ ਬੰਗਲਾ ਦੇਸ਼ ਪੁਜੇ ਹਨ। ਇਹ ਅੰਕੜਾ ਨਿਰੰਤਰ ਵਧਦਾ ਜਾ ਰਿਹਾ ਹੈ। ਰੋਹਿੰਗਾ ਮੁਸਲਮਾਨਾਂ ਦਾ ਦੋਸ਼ ਹੈ ਕਿ ਮਿਆਂਮਾਰ ਉਹਨਾ ਨੂੰ ਆਪਣਾ ਨਾਗਰਿਕ ਨਹੀਂ ਮੰਨਦਾ। ਉਹਨਾ ਨੂੰ ਬੰਗਲਾ ਦੇਸ਼ ਤੋਂ ਆਇਆ ਘੁਸਪੈਂਠੀਆ ਮੰਨ ਕੇ ਵਿਵਹਾਰ ਕਰਦਾ ਹੈ। ਇਸੇ ਕਾਰਨ ਉਹਨਾ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਦੇਸ਼ ਛਡ ਜਾਣ। ਮਿਆਂਮਾਰ ਸਰਕਾਰ ਰੋਹਿੰਗਾ ਭਾਈਚਾਰੇ ਨੂੰ ਅਤਵਾਦੀ ਸੰਗਠਨ ਦਾ ਹਿਮਾਇਤੀ ਸਮਝਦੀ ਹੈ। ਕੁਝ ਦਿਨ ਪਹਿਲਾਂ ਉਥੋਂ ਦੀ ਫੌਜ ਅਤੇ ਇਕ ਧਰਮ ਵਿਸ਼ੇਸ਼ ਬੋਧੀ ਭਾਈਚਾਰੇ ਦੀ ਸਹਾਇਤਾ ਨਾਲ ਰਹਿੰਗੇ ਮੁਸਲਮਾਨ ਔਰਤਾਂ, ਬਚਿਆਂ, ਬੁਢਿਆਂ, ਪੁਰਸ਼ਾਂ ਨੂੰ ਉਥੇ ਮਾਰਿਆ ਜਾ ਰਿਹਾ ਹੈ ਜਾਂ ਖਦੇੜਿਆ ਜਾ ਰਿਹਾ ਹੈ।
ਵਾਹ! ਈਸ਼ਵਰ! ਅਲਾ! ਪ੍ਰਮਾਤਮਾ! ਗੌਡ! ਸੁਣ ਅਤੇ ਵੇਖ ਆਪਣੇ ਬਚਿਆਂ ਦੀ ਕਰਤੂਤ! ਬੰਦਾ, ਬੰਦੇ ਨੂੰ ਖਾ ਰਿਹਾ। ਬੰਦਾ, ਬੰਦੇ ਨੂੰ ਨਿਚੋੜ ਰਿਹਾ। ਬੰਦਾ, ਬੰਦੇ ਨੂੰ ਤੜਫਾ ਰਿਹਾ, ਰੁਲਾ ਰਿਹਾ ਅਤੇ ਫਿਰ ਮਾਰ ਰਿਹਾ! ਉਹ ਵੀ ਧਰਮ ਦੇ ਨਾਮ ਉਤੇ। ਇਧਰ ਕਥਿਤ ਧਰਮ ਗੁਰੂਆਂ ਦੇ ਅਖਾੜੇ, ਗਦੀਆਂ, ਡੇਰੇ, ਲੜਾਈਆਂ ਝਗੜਿਆਂ, ਮੁਕਦਮਿਆਂ ‘ਚ ਲਿਪਟੇ ਸੁਖ ਪ੍ਰਾਪਤੀ ਦਸਕੇ ਧਰਮਾਂ ਦੀਆਂ ਦੁਕਾਨਾਂ, ਵਪਾਰ ਚਲਾ ਰਹੇ ਹਨ ਅਤੇ ਧਰਮ ਦੇ ਠੇਕੇਦਾਰ ਬਣਕੇ ਹਥਿਆਰਾਂ ਨਾਲ ਖੇਡ ਰਹੇ ਹਨ। ਵਾਹ! ਅਲਾ! ਇਹ ਕੇਹਾ ਜਹਾਦ ਹੈ! ਸ਼ੀਆ ਸੂੰਨੀ ਨੂੰ ਮਾਰ ਰਿਹਾ! ਹਿੰਦੂ ਮੁਸਲਮਾਨ ਵਲ ਅਖਾਂ ਕਢ ਰਿਹਾ ਹੈ। ਈਸ਼ਵਰ! ਯਹੂਦੀ ਈਸਾਈਆਂ ਦੀਆਂ ਅਖਾਂ ‘ਚ ਰੜਕ ਰਿਹਾ ਹੈ। ਐ ਗੌਡ! ਗਿਆਨ ਦੇ ਭੰਡਾਰ ਬੋਧੀਆਂ ਨੂੰ ਰੋਹਿੰਗਾ ਨਹੀਂ ਭਾਉਂਦਾ!
ਐਂ ਬੁਧ! ਅਹਿੰਸਾ ‘ਚ ਯੁਧ ਦਾ ਘਿਨੌਣਾ ਵਿਸਥਾਰ ਕਿਉਂ? ਐ ਪ੍ਰਭੂ! ਧਰਮ ਦੇ ਨਾਮ ਉਤੇ ਵਪਾਰ ਕਿਉਂ? ਐ ਅਲਾ! ਧਰਮ ਦੇ ਨਾਮ ਉਤੇ ਦਹਿਸ਼ਤਗਰਦੀ ਕਿਉਂ? ਐ ਪ੍ਰਭੂ ਤੇਰੇ ਪਿਆਰੇ ਤਾਂ ਹੁਣ ਠਗਰੁਪ ਹਥੌੜੇ ਮਾਰ ਕੇ ਚੋਟਾਂ, ਸਿਰੀਆ ਫਿਹੰਦੇ ਵਾਂਗ ਅਖਰੋਟਾਂਠ ਅਤੇ ਤਾਂ ਹੀ ਠਹਰ ਬਸਤੀ ਵਿਚ ਬੰਬ ਧਮਾਕੇ, ਉੜਿਆ ਗੋਸ਼ਤ ਤੇ ਮਰ ਗਏ ਕਾਕੇ, ਦਸ ਦਸ ਮਣ ਦੇ ਲਗ ਗਏ ਧਾਕੇ, ਬੰਬਾਂ ਦਿਤਾ ਮਾਸ ਉਡਾਠ। ਪਰ ਫਿਰ ਐ ਖੁਦਾ! ਐ ਅਲਾ! ਐ ਈਸ਼ਵਰ! ਐ ਬੁਧ! ਐ ਗੌਡ! ਫਿਰ ਵੀ ਇਹ ਇੰਜ ਕਿਉਂ ਕਹਿੰਦੇ ਹਨ, ਠਇਕ ਦੂਜੇ ਨੂੰ ਕਤਲ ਕਰੇਂਦੇ, ਆਖਣ ਸਾਡਾ ਇਕ ਖ਼ੁਦਾਠ।
ਵਸਦੀ ਨਹੀਂ ਰਬਾਬ ਹੁਣ ਰੂਹ ਵਾਲੀ
ਖ਼ਬਰ ਹੈ ਕਿ ਪੰਜਾਬ ਦੇ ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੁਮਾਇੰਦਗੀ ਵਾਲੇ ਵਿਧਾਨ ਸਭਾ ਹਲਕਾ ਲੰਬੀ ਵਿਚ ਗਰਾਂਟਾਂ ਦੀ ਪੜਤਾਲ ਦੇ ਮਾਮਲੇ ਨੂੰ ਕੋਈ ਵੀ ਅਧਿਕਾਰੀ ਹਥ ਪਾਉਣ ਨੂੰ ਤਿਆਰ ਨਹੀਂ ਹੈ। ਖ਼ਬਰ ਹੈ ਕਿ ਕੋਈ ਵੀ ਅਫ਼ਸਰ ਬਾਦਲਾਂ ਨਾਲ ਉਲਝਣਾ ਨਹੀਂ ਚਾਹੁੰਦਾ। ਬਾਦਲਾਂ ਵਲੋਂ ਸਿਆਸੀ ਲਾਹਾ ਲੈਣ ਲਈ ਗ੍ਰਾਂਟਾਂ ਦਾ ਮੋਟਾ ਗਫਾ ਲੰਬੀ ਵਿਧਾਨ ਸਭਾ ਦੇ ਪਿੰਡਾਂ ‘ਚ ਦਿਤਾ ਜਿਥੇ 82 ਪਿੰਡਾਂ ਨੂੰ ਇਕ ਕਰੋੜ ਤੋਂ ਅਠ ਕਰੋੜ ਰੁਪਏ ਦੀਆਂ ਗ੍ਰਾਂਟਾਂ ਤਕ ਦਿਤੀਆਂ ਗਈਆਂ, ਪਰ ਦੋਸ਼ ਹੈ ਕਿ ਗ੍ਰਾਂਟਾਂ ਦਾ ਵਡਾ ਹਿਸਾ ਅਕਾਲੀ ਆਗੂ ਹੀ ਛਕ ਗਏ। ਇਸੇ ਤਰ੍ਹਾਂ ਅਕਾਲੀ ਭਾਜਪਾ ਸਰਕਾਰ ਵਲੋਂ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ‘ਚ ਵੀ ਗ੍ਰਾਂਟਾਂ ਦਾ ਮੀਂਹ ਵਗਾਇਆ ਗਿਆ ਸੀ। ਕਾਂਗਰਸੀ ਇਹਨਾਂ ਗ੍ਰਾਂਟਾਂ ਦੀ ਪੜਤਾਲ ਦਾ ਰੌਲਾ ਪਾਉਂਦੇ ਹਨ ਸਰਕਾਰ ਕੋਲ, ਪਰ ਕੋਈ ਵੀ ਅਫ਼ਸਰ ਬਾਦਲ ਨਾਲ ਟਕਰ ਲੈਣ ਨੂੰ ਤਿਆਰ ਨਹੀਂ। ਪੁਲਿਸ ਅਫ਼ਸਰਾਂ ‘ਤੇ ਪਹਿਲਾਂ ਹੀ ਅਕਾਲੀਆਂ ਦੇ ਇਸ਼ਾਰਿਆਂ ਤੇ ਕੰਮ ਕਰਨ ਦੇ ਦੋਸ਼ ਲਗ ਰਹੇ ਹਨ।
ਵੇਖੋ ਨਾ ਜੀ, ਉਪਰਲੇ ਜੇ ਚਲੇ ਗਏ ਅਤੇ ਹੇਠਲੇ ਤਾਂ ਸਹੀ ਸਲਾਮਤ ਨੇ। ਅਕਾਲੀ ਰਾਜ ਸੀ, ਤਾਂ ਉਹਨਾ ਨੂੰ ਸਨ ਮੌਜਾਂ ਹੀ ਮੌਜਾਂ! ਕੋਈ ਦਸਣ ਵਾਲਾ ਨਹੀਂ ਸੀ। ਕੋਈ ਪੁਛਣ ਵਾਲਾ ਨਹੀਂ ਸੀ। ਜੀਹਦੀ ਜੇਬ ‘ਚ ਜੋ ਆਇਆ, ਉਹੀ ਹੋਇਆ ਸਵਾਇਆ। ਇਸ ਲੁਟ ‘ਚ ਭਾਈ ਸਭਨਾਂ ਹਥ ਰੰਗੇ, ਮੰਤਰੀਆਂ, ਸੰਤਰੀਆਂ ਚੁਪ ਕਰਕੇ ਅਤੇ ਅਫ਼ਸਰਾਂ, ਪ੍ਰਸ਼ਾਸ਼ਕਾਂ, ਬਾਬੂਆਂ ਸ਼ਰੇਆਮ! ਸਵਾਲ ਸੀ ਇਕ ਵੋਟ ਦਾ! ਇਕ ਗਦੀ ਦਾ! ਉਚੀ ਕੁਰਸੀ ਦਾ ਆਪਣਿਆਂ ਲਈ ਮੁੜ ਜੁਟਾਉਣ ਦਾ।
ਹੁਣ ਨਾ ਰਹੀ ਸਰਕਾਰ! ਨਾ ਰਹੇ ਆਕਾ! ਦਿਲ ਦੀਆਂ ਉਹ ਦਿਲ ‘ਚ ਰਹਿ ਗਈਆਂ ਕਿ ਮੁੜ ਉਹ ਰਾਜੇ ਬਣੇ ਤਾਂ ਮੌਜਾਂ ਕਰਾਂਗੇ। ਘਿਉ ਦੇ ਘੜੇ ਭਰਾਂਗੇ। ਪਰ ਇਥੇ ਤਾਂ ਪਤੀਲੀ ਮੂਧੀ ਪੈ ਗਈ! ਅਤੇ ਨਾਲ ਹੀ ਉਜੜ ਗਿਆ ਸਭੋ ਕੁਝ! ਘਰ ਬਾਰ! ਸੁਫਨੇ ਧਰੇ-ਧਰਾਏ ਰਹਿ ਗਏ। ਆਸਾਂ ਨਿਰਾਸ਼ੀਆਂ ਗਈਆਂ! ਉਹ ਤਾਰ ਜਿਹੜੀ ਹਰ ਵੇਲੇ ਟੁਣਕ-ਟੁਣਕ ਕਰਦੀ ਸੀ, ਬਾਬਾ ਜੀ, ਬਾਬਾ ਜੀ, ਖਾਮੌਸ਼ ਹੀ ਹੋ ਗਈ! ਸਲੂਟਾਂ ਬੰਦ! ਵਾਹ ਜਨਾਬ ਖਤਮ! ਪਲੇ ਪੈ ਗਈ ਉਦਾਸੀ, ਤੇ ਰੂਹਾਂ ਦੇ ਸੌਦੇ ਹੋ ਗਏ ਗਾਇਬ। ਬਸ ਭਾਈ ਹੁਣ ਪੁਛੋ ਹੀ ਕੁਝ ਨਾ। ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਉਹ ਤਾਂ ਭਾਈ ਕਦੋਂ ਦੇ ਬੋਰੀਆਂ ਬਿਸਤਰਾ ਬੰਨ੍ਹ ਤੁਰ ਗਏ। ਹੁਣ ਤਾਂ ਠਵਜਦੀ ਨਹੀਂ ਰਬਾਬ ਰੂਹ ਵਾਲੀ, ਇਕ ਇਕ ਕਰਕੇ ਇਹਦੇ ਤਾਰ ਟੁਟ ਗਏਠ ਪਰ ਭਾਈ ਉਹਨਾ ਦੇ ਅਹਿਸਾਨਾਂ ਨੂੰ ਕਿਵੇਂ ਭੁਲੀਏ, ਜਿਹੜੇ ਸਾਡੀਆਂ ਕੁਲਾਂ ਤਾਰ ਗਏ।
ਧਰਤੀ ਗੋਲ ਹੈ, ਜਾਂ ਇਹ ਚਨੁਕਰੀ ਹੈ
ਖ਼ਬਰ ਹੈ ਕਿ ਕੈਰੇਬੀਅਨ ਖੇਤਰ ਵਿਚ ਤਬਾਹੀ ਮਚਾਕੇ ਅਮਰੀਕਾ ਵਲ ਵਧ ਰਹੇ ਪੰਜਵੇਂ ਦਰਜੇ ਦੇ ਸਮੁੰਦਰੀ ਤੂਫਾਨ ਇਸ ਤੋਂ ਬਚਾਅ ਲਈ ਫਲੋਰਿਡਾ ਦੇ ਵਖ-ਵਖ ਹਿਸਿਆਂ ਵਿਚੋਂ ਭਾਰਤੀ-ਮੂਲ ਦੇ ਅਮਰੀਕੀਆਂ ਸਮੇਤ 56 ਲਖ ਤੋਂ ਵਧ ਲੋਕਾਂ ਨੂੰ ਸੁਰਖਿਅਤ ਥਾਵਾਂ ਤੇ ਜਾਣ ਲਈ ਕਿਹਾ ਗਿਆ ਹੈ। ਇਹ ਵੀ ਚੇਤਾਵਨੀ ਦਿਤੀ ਗਈ ਹੈ ਕਿ ਜਿਹੜੇ ਲੋਕ ਇਥੋਂ ਨਹੀਂ ਜਾਣਗੇ, ਤੂਫਾਨ ਆਉਣ ਤੇ ਉਹਨਾ ਤਕ ਕਿਸੇ ਤਰ੍ਹਾਂ ਦੀ ਮਦਦ ਪਹੁੰਚਾਉਣੀ ਔਖੀ ਹੋ ਜਾਏਗੀ। ਇਕ ਹੋਰ ਸੂਚਨਾ ਇਹ ਵੀ ਹੈ ਕਿ ਤੂਫਾਨ ਨੇ ਕਿਊਬਾ ਦੇ ਇਕ ਦੀਪ ਸਮੂਹ ਤੇ ਦਸਤਕ ਦਿਤੀ ਹੈ। ਇਸ ਦੇ ਕਿਊਬਾ ਤੋਂ ਗੁਜ਼ਰ ਜਾਣ ਬਾਅਦ ਇਸਦੀ ਰਫ਼ਤਾਰ ਹੋਰ ਤੇਜ਼ ਹੋ ਜਾਵੇਗੀ। ਰਾਸ਼ਟਰੀ ਮੌਸਮ ਕੇਂਦਰ ਨੇ ਟਵੀਟ ਕਰਕੇ ਦਸਿਆ ਕਿ ਫਲੋਰੀਡਾ ਦਾ ਕੋਈ ਵੀ ਸਥਾਨ ਸੁਰਖਿਅਤ ਨਹੀਂ ਹੋਵੇਗਾ।
ਜਿਵੇਂ ਵਿਦਿਆ ਵੀਚਾਰੀ ਹੈ ਪਰਉਪਕਾਰੀ ਅਤੇ ਮਨੁਖ ਨੇ ਉਸ ਨੂੰ ਵਰਤ-ਵਰਤ ਕੇ, ਆਪਣੇ ਆਪ ਲਈ, ਆਪ ਮਰਨ ਦਾ ਸਮਾਨ ਪੈਦਾ ਕਰ ਲਿਆ ਹੈ। ਹੈ ਕਿ ਨਾ? ਪ੍ਰਮਾਣੂ ਬੰਬ, ਹਾਈਡਰੋਜ਼ਨ ਬੰਬ, ਧਰਤੀ ਤੇ ਤੁਰਨ ਵਾਲੇ ਬੰਬ ਗਡੀਆਂ ਮੋਟਰਾਂ, ਹਵਾ ‘ਚ ਉੜਨ ਵਾਲੇ ਬੰਬ ਜਹਾਜ਼, ਜਹਾਜ਼ ਅਤੇ ਸੁਤਿਆ ਪਿਆ ਕੋਲ ਰਖ ਸੌਣ ਲਈ ਬੰਬ, ਮੋਬਾਇਲ। ਕੀਹਦੀ ਤਬਾਹੀ ਲਈ ਹਨ? ਦਰਖ਼ਤਾਂ ਦੀ ਪੁਟਾਈ, ਪਹਾੜਾਂ ਦੀ ਖੁਦਾਈ, ਅਤੇ ਧਰਤੀ ‘ਚ ਪਾਇਆ ਕਚਰਾ, ਖਾਦਾਂ, ਕੀਟਨਾਸ਼ਕ ਆਖ਼ਰ ਕੀਹਦੀ ਤਬਾਹੀ ਲਈ ਹਨ? ਪਹਿਲਾਂ ਧਰਤੀ ਲਈ ਤੇ ਫਿਰ ਮਨੁਖ ਲਈ! ਜਦੋਂ ਬੰਬ ਛੇੜਾਂਗੇ ਤਾਂ ਫਟੇਗਾ ਹੀ, ਜਦੋਂ ਤੀਲੀ ਲਾਵਾਂਗੇ ਤਾਂ ਚਿੰਗਾਰੀ ਫੁਟੇਗੀ ਹੀ। ਅਸੀਂ ਧਰਤੀ ਰੋਲ ਸੁਟੀ ਆਪਣੇ ਸੁਖਾਂ ਲਈ, ਅਸੀਂ ਧਰਤੀ ਤਬਾਹ ਕਰ ਦਿਤੀ ਐਸ਼ੋ-ਅਰਾਮ ਲਈ। ਕੁਦਰਤ ਨਾਲ ਖਿਲਵਾੜ ਕਰ ਲਿਆ ਤਾਂ ਕੁਦਰਤ ਕਰੋਪੇ ਹੋਏਗੀ। ਤੂਫਾਨ ਆਉਣਗੇ, ਝਖੜ ਝੁਲਣਗੇ। ਮਨੁਖ ਜੀਵ ਮਰਨਗੇ, ਬਨਸਪਤੀ ਤਬਾਹ ਹੋਏਗੀ। ਠਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਵਾਲਾ ਮਨੁਖ ਤਬਾਹ ਹੋਏਗਾ ਅਤੇ ਕਣਕ ਦੇ ਘੁਣ ਵਾਂਗਰ ਪਿਸ ਜਾਏਗੀ ਧਰਤੀ, ਠਜਿਹੜੀ ਧਰਤੀ ਗੋਲ ਹੈ ਜਾਂ ਚਨੁਕਰੀ ਹੈ, ਪਰ ਪਕੀ ਗਲ ਇਹ ਹੈ ਕਿ ਬਹੁਤ ਲਾਚਾਰ ਹੈ ਧਰਤੀਠ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2016 ਵਿਚ 93 ਪਤਰਕਾਰਾਂ ਦੀ ਹਤਿਆ ਕੀਤੀ ਗਈ, ਜਿਹਨਾਂ ਵਿਚੋਂ 5 ਭਾਰਤ ਵਿਚ ਮਾਰੇ ਗਏ। ਤਰੁਣ ਮਿਸ਼ਰਾ(ਜਨ ਸੰਦੇਸ਼ ਟਾਈਮਜ), ਇੰਦਰਦੇਵ ਯਾਦਵ (ਤਾਜ਼ਾ ਟੀ ਵੀ), ਰਾਜ ਦਿਓ ਰੰਜਨ (ਦੈਨਿਕ ਹਿੰਦੋਸਤਾਨ), ਕਿਸ਼ੋਰ ਦੇਣ (ਜੈ ਹਿੰਦ), ਧਰਮਿੰਦਰਾ ਸਿੰਘ (ਦੈਨਿਕ ਭਾਸਕਰ)
ਇਕ ਵਿਚਾਰ
ਜ਼ਿੰਦਗੀ ਵਿਚ ਕਾਮਯਾਬੀ ਲਈ ਸਿਖਿਆ ਮਹਤਵਪੂਰਨ ਹੈ ਅਤੇ ਅਧਿਆਪਕ ਆਪਣੇ ਵਿਦਿਆਰਥੀਆਂ ਉਤੇ ਸਥਾਈ ਪ੍ਰਭਾਵ ਛਡਦੇ ਹਨ…

WRITTEN BY