2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਾਜਪਾ ਦੇ ਮੁ¤ਖ ਨੇਤਾਵਾਂ ਨੇ ਭ੍ਰਿਸ਼ਟਾਚਾਰ ਅਤੇ ਭੈੜੇ ਰਾਜ ਪ੍ਰਬੰਧ ਦੇ ਵਿਰੁੱਧ ਤਿ¤ਖੀ ਆਵਾਜ਼ ਉਠਾਈ ਸੀ। ਵ¤ਡੀ ਬਿਆਨਬਾਜ਼ੀ ਕੀਤੀ ਸੀ। ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਦਿ¤ਤਾ ਸੀ। ਭਾਜਪਾ ਨੂੰ ਬਹੁਮੱਤ ਮਿਲਿਆ। ਇਹ ਪਹਿਲਾ ਮੌਕਾ ਸੀ ਪਿਛਲੇ ਤੀਹ ਵਰ੍ਹਿਆਂ ’ਚ ਕਿ ਕਿਸੇ ਇ¤ਕ ਸਿਆਸੀ ਪਾਰਟੀ ਨੂੰ ਲੋਕ ਸਭਾ ’ਚ ਬਹੁਮੱਤ ਮਿਲਿਆ ਹੋਵੇ। ਭਾਜਪਾ ਦਾ ਜੇਤੂ ਰ¤ਥ, ਜਿਸ ਨੂੰ ਆਰ ਐ¤ਸ ਐ¤ਸ ਦੇ ਸਾਰਥੀ ਚਲਾ ਰਹੇ ਸਨ, ‘ਅਬ ਕੀ ਬਾਰ, ਮੋਦੀ ਸਰਕਾਰ’ ਦੇ ਨਾਹਰੇ ਨਾਲ ਦੇਸ਼ ਦਾ ਦਿਲ ਕਹੇ ਜਾਂਦੇ ਦਿ¤ਲੀ ਉ¤ਤੇ ਕਾਬਜ਼ ਹੋ ਗਿਆ। ਇ¤ਕ ਵਰ੍ਹਾ ਵੀ ਨਹੀਂ ਸੀ ਬੀਤਿਆ ਕਿ ਦਿ¤ਲੀ ਵਿ¤ਚ ਭਾਜਪਾ ਨੂੰ ਕੇਜਰੀਵਾਲ ਹ¤ਥੋਂ ਸ਼ਰਮਨਾਕ ਹਾਰ ਮਿਲੀ। ਬਿਹਾਰ ਵਿ¤ਚ ਵਿਰੋਧੀ ਧਿਰ ਦੇ ਮਹਾਂ-ਗ¤ਠਬੰਧਨ ਸਾਹਮਣੇ ਭਾਜਪਾ ਖੜ ਨਾ ਸਕੀ। ਇਹ ‘ਜੋ ਗਰਜਤੇ ਹੈਂ ਵੋਹ ਬਰਸਤੇ ਨਹੀਂ’ ਦੀਆਂ ਨੀਤੀਆਂ ਦਾ ਸਿ¤ਟਾ ਸੀ, ਕਿਉਂਕਿ ਵਾਅਦੇ ਵਫਾ ਨਾ ਕਰ ਸਕੀ ਮੋਦੀ ਸਰਕਾਰ, ਪਰ ਭਾਜਪਾ ਨੇ ਈਨ ਨਾ ਮੰਨੀ। ਇਸੇ ਲਈ 2019 ਦੀਆਂ ਲੋਕ ਸਭਾ ਚੋਣਾਂ ਜਿ¤ਤਣ ਲਈ ਹੁਣੇ ਤੋਂ ਉਸ ਵੱਲੋਂ ਕਮਰਕ¤ਸੇ ਕੀਤੇ ਜਾ ਰਹੇ ਹਨ। ਉਸ ਵੱਲੋਂ ਵਿਕਾਊ ਲੋਕਾਂ ਨੂੰ ਆਪਣੇ ਪਾਲੇ ਵਿੱਚ ਕਰਨ ਦੀ ਨੀਤੀ ਆਰੰਭ ਦਿੱਤੀ ਗਈ ਹੈ। ਮੁ¤ਖ ਮੰਤਰੀ ਨਿਤੀਸ਼ ਕੁਮਾਰ ਨੂੰ ਮਹਾਂ-ਗੱਠਬੰਧਨ ਤੋਂ ਭੰਨ-ਤੋੜ ਕੇ ਆਪਣੇ ਨਾਲ ਰਲਾ ਲਿਆ ਗਿਆ ਹੈ। ‘ਆਇਆ ਰਾਮ, ਗਿਆ ਰਾਮ’ ਦੀ ਸਿਆਸਤ ਦੇਸ਼ ਭਰ ’ਚ ਮੋਦੀ-ਸ਼ਾਹ ਜੋੜੀ ਵੱਲੋਂ ਪ੍ਰਫੁੱਲਤ ਕਰਨ ਦਾ ਕੰਮ ਆਰੰਭ ਕਰ ਦਿ¤ਤਾ ਗਿਆ ਹੈ।
ਨੋਟ-ਬੰਦੀ, ਜੀ ਐ¤ਸ ਟੀ ਜਿਹੇ ਦੇਸ਼-ਵਿਆਪੀ ‘ਵ¤ਡੇ ਕਦਮ’ ਚੁ¤ਕਣ ਉਪਰੰਤ ਮੋਦੀ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿੱਚੋਂ ਨੋਟ-ਬੰਦੀ ਨਾਲ ਜਾਅਲੀ ਕਰੰਸੀ ਖ਼ਤਮ ਕਰ ਦਿੱਤੀ ਗਈ ਹੈ, ਅ¤ਤਵਾਦੀਆਂ ਕੋਲ ਜਾਂਦੇ ਪੈਸੇ ਦਾ ਰਾਹ ਬੰਦ ਕਰ ਦਿੱਤਾ ਗਿਆ ਹੈ, ਕਾਲੇ ਧਨ ਦਾ ਦੇਸ਼ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਹੈ। ਕੀ ਸੱਚਮੁ¤ਚ ਇਵੇਂ ਹੋਇਆ ਹੈ?
ਦੇਸ਼ ਦੇ ਉਹਨਾਂ ਲੋਕਾਂ ਬਾਰੇ ਮੋਦੀ ਸਰਕਾਰ ਦਾ ਕੀ ਕਹਿਣਾ ਹੈ, ਜਿਹੜੇ ਨੋਟ-ਬੰਦੀ ਕਾਰਨ ਆਪਣਾ ਰੁਜ਼ਗਾਰ ਗੁਆ ਬੈਠੇ; ਛੋਟੇ ਕਾਰੋਬਾਰੀ, ਵਪਾਰੀ, ਉਦਯੋਗਪਤੀ ਕਰਜ਼ਾਈ ਹੋ ਗਏ; ਨਿ¤ਤ ਦਿਨ ਰੋਟੀ ਕਮਾ ਕੇ ਖਾਣ ਵਾਲਿਆਂ ਨੂੰ ਦੋ ਡੰਗ ਰੋਟੀ ਦੇ ਲਾਲੇ ਪੈ ਗਏ? ‘ਇੱਕ ਦੇਸ਼, ਇ¤ਕ ਟੈਕਸ’ ਦੇ ਜੀ ਐ¤ਸ ਟੀ ਫ਼ਾਰਮੂਲੇ ਨੂੰ ਦੇਸ਼ ਵਿ¤ਚ ਟੈਕਸ ਦਾਤਿਆਂ ਲਈ ਵ¤ਡੀ ਰਾਹਤ ਅਤੇ ਦੇਸ਼ ਹਿ¤ਤ ’ਚ ਪ੍ਰਚਾਰਿਆ ਜਾ ਰਿਹਾ ਹੈ। ਖੇਤੀ ਸੈਕਟਰ ਉ¤ਤੇ ਇਸ ਦਾ ਕੀ ਪ੍ਰਭਾਵ ਪਿਆ? ਆਮ ਛੋਟਾ ਵਪਾਰੀ ਕੀ ਇਸ ਨਾਲ ਪਿ¤ਸ ਤਾਂ ਨਹੀਂ ਰਿਹਾ? ਇੰਸਪੈਕਟਰਾਂ ਨੂੰ ਇਸ ਰਾਹੀਂ ਲੋਕਾਂ ਨੂੰ ਲੁ¤ਟਣ ਦਾ ਵ¤ਡਾ ਜ਼ਰੀਆ ਤਾਂ ਨਹੀਂ ਦੇ ਦਿੱਤਾ ਗਿਆ? ਕੀ ਇਸ ਬਾਰੇ ਮੋਦੀ ਸਰਕਾਰ ਕੁਝ ਕਹਿਣ ਦੇ ਯੋਗ ਵੀ ਹੈ, ਕਿਉਂਕਿ ਨੋਟ-ਬੰਦੀ ਵਾਂਗ ਜੀ ਐ¤ਸ ਟੀ ਨੇ ਵੀ ਦੇਸ਼ ਵਿੱਚ ਅਫਰਾ-ਤਫਰੀ ਦਾ ਮਾਹੌਲ ਪੈਦਾ ਕੀਤਾ ਹੈ, ਕਿਉਂਕਿ ਇਹ ਬਿਨਾਂ ਪੂਰੀ ਤਿਆਰੀ ਦੇ ਚੁ¤ਕਿਆ ਗਿਆ ਕਦਮ ਸੀ, ਜਿਸ ਦੇ ਸਾਰੇ ਪ¤ਖ ਪਹਿਲਾਂ ਹੀ ਵਿਚਾਰੇ ਨਾ ਗਏ? ਕਾਰਪੋਰੇਟ ਸੈਕਟਰ ਦੇ ਉਹਨਾਂ ਲੋਕਾਂ ਦੇ ਢਿ¤ਡ ਭਰਨ ਲਈ ਹੀ ਸ਼ਾਇਦ ਇਹ ਕਦਮ ਚੁ¤ਕਿਆ ਗਿਆ, ਜਿਨ੍ਹਾਂ ਨੇ ਦੇਸ਼-ਵਿਦੇਸ਼ ਵਿ¤ਚ 2014 ’ਚ ਮੋਦੀ ਲਹਿਰ ਉਸਾਰਨ ਅਤੇ ਦੇਸ਼ ਉ¤ਤੇ ਮੋਦੀ ਦਾ ਕਬਜ਼ਾ ਕਰਾਉਣ ਦੀ ਯੋਜਨਾ ਨੂੰ ਵਿਧੀ-ਬ¤ਧ ਢੰਗ ਨਾਲ ਪ੍ਰਚਾਰਿਆ, ਧਨ ਖ਼ਰਚਿਆ ਅਤੇ ਮੌਕੇ ਦੀ ਸਰਕਾਰ ਵਿਰੁ¤ਧ ਇ¤ਕ ਲਾਬੀ ਬਣਾ ਕੇ ਕੰਮ ਕੀਤਾ, ਤਾਂ ਕਿ ਅਗਲੀ ਸਰਕਾਰ ਆਪਣੇ ਢੰਗ ਦੀ ਬਣਾ ਸਕਣ ਅਤੇ ਆਪਣੇ ਹਿ¤ਤਾਂ ਦੀ ਪੂਰਤੀ ਉਸ ਸਰਕਾਰ ਰਾਹੀਂ ਕਰ ਸਕਣ। ਇਹ ਲੋਕ ਦੇਸ਼ ਦੇ ਕਰ ਦਾਤਿਆਂ ਦਾ ਅਰਬਾਂ ਰੁਪਿਆ ਪਹਿਲਾਂ ਹੀ ਹੜੱਪਣ ਲਈ ਮਸ਼ਹੂਰ ਸਨ।
ਕਾਰਪੋਰੇਟ ਸੈਕਟਰ ਦੇ ਇ¤ਕ ਧੁਰੰਤਰ ਉਦਯੋਗਪਤੀ ਅਡਾਨੀ ਦੀ ਕੰਪਨੀ ਨੇ ਪਿਛਲੇ ਦਿਨੀਂ 1500 ਕਰੋੜ ਰੁਪਏ ਦਾ ਟੈਕਸ ਬਾਹਰਲੇ ਟੈਕਸ ਚੋਰਾਂ ਦੇ ਸਵਰਗ ਦੇਸ਼ ’ਚ ਭੇਜ ਦਿੱਤਾ, ਜਿਸ ਬਾਰੇ ਬਰਤਾਨਵੀ ਅਖ਼ਬਾਰ ‘ਦਿ ਗਾਰਡੀਅਨ’ ਵਿੱਚ ਰਿਪੋਰਟ ਛਪੀ ਹੈ ਅਤੇ ਇਸ ਟੈਕਸ ਚੋਰੀ ਦਾ ਵੇਰਵਾ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਇ¤ਕ ਰਿਪੋਰਟ ਵਿ¤ਚ ਕੀਤਾ ਹੈ। ਇਹ ਰਿਪੋਰਟ ਕਹਿੰਦੀ ਹੈ ਕਿ ਅਡਾਨੀ ਗਰੁ¤ਪ ਨੇ ਮਹਾਰਾਸ਼ਟਰ ਦੇ ਇ¤ਕ ਬਿਜਲੀ ਪ੍ਰਾਜੈਕਟ ਲਈ ਸਿਫ਼ਰ ਜਾਂ ਬਹੁਤ ਘ¤ਟ ਡਿਊਟੀ ਵਾਲੇ ਸਾਮਾਨ ਦੀ ਦਰਾਮਦ ਕੀਤੀ ਅਤੇ ਉਸ ਦੀ ਕੀਮਤ ਅਸਲ ਕੀਮਤ ਤੋਂ ਕਈ ਗੁਣਾਂ ਵਧਾ ਕੇ ਦਿਖਾਈ, ਤਾਂ ਜੁ ਬੈਂਕਾਂ ਤੋਂ ਕਰਜ਼ੇ ਦੇ ਰੂਪ ਵਿੱਚ ਲਿਆ ਪੈਸਾ ਵਿਦੇਸ਼ ਭੇਜਿਆ ਜਾ ਸਕੇ। ਰਿਪੋਰਟ ਅਨੁਸਾਰ ਅਡਾਨੀ ਗਰੁ¤ਪ ਨੇ ਡੁਬੱਈ ਦੀ ਇ¤ਕ ਜਾਲ੍ਹੀ ਕੰਪਨੀ ਰਾਹੀਂ ਅਰਬਾਂ ਰੁਪਏ ਦਾ ਸਾਮਾਨ ਮਹਾਰਾਸ਼ਟਰ ਦੇ ਇ¤ਕ ਬਿਜਲੀ ਪ੍ਰਾਜੈਕਟ ਲਈ ਮੰਗਵਾਇਆ ਅਤੇ ਮਗਰੋਂ ਕੰਪਨੀ ਨੇ ਉਹੀ ਸਾਮਾਨ ਕਈ ਗੁਣਾਂ ਜ਼ਿਆਦਾ ਕੀਮਤ ’ਤੇ ਅਡਾਨੀ ਗਰੁ¤ਪ ਨੂੰ ਵੇਚ ਦਿੱਤਾ ਅਤੇ ਇਸ ਸਾਮਾਨ ਦੀ ਕੀਮਤ ਬਿੱਲ ’ਚ 4 ਗੁਣਾਂ ਜ਼ਿਆਦਾ ਦਿਖਾਈ। ਇਸੇ ਪੈਸੇ ਨੂੰ ਅਡਾਨੀ ਗਰੁ¤ਪ ਨੇ ਦ¤ਖਣੀ ਕੋਰੀਆ ਅਤੇ ਡੁਬੱਈ ਦੀਆਂ ਕੰਪਨੀਆਂ ਰਾਹੀਂ ਮਾਰੀਸ਼ਸ ਸਥਿਤ ਇ¤ਕ ਟਰ¤ਸਟ ਨੂੰ ਭੇਜਿਆ, ਜਿਸ ’ਤੇ ਅਡਾਨੀ ਗਰੁ¤ਪ ਦੇ ਸੀ ਈ ਓ ਗੌਤਮ ਅਡਾਨੀ ਦੇ ਵ¤ਡੇ ਭਰਾ ਵਿਨੋਦ ਅਡਾਨੀ ਦਾ ਕੰਟਰੋਲ ਹੈ।
ਵ¤ਖੋ-ਵ¤ਖ ਧਰਮਾਂ, ਜਾਤਾਂ, ਭਾਸ਼ਾਵਾਂ ਵਾਲਾ ਬਹੁਲਤਾਵਾਦੀ, ਧਰਮ-ਨਿਰਪ¤ਖ ਦੇਸ਼ ਭਾਰਤ ਅੱਜ ਭ੍ਰਿਸ਼ਟਾਚਾਰ ਨਾਲ ਲੱਥਪੱਥ ਹੈ। ਇਸ ਦੇਸ਼ ’ਚ ਨਵੀਂ ਮੋਦੀ ਸਰਕਾਰ ਨੇ ਪਾਰਦਰਸ਼ਤਾ ਲਿਆਉਣ ਦਾ ਜੋ ਢੰਡੋਰਾ ਪਿ¤ਟਿਆ ਸੀ, ਉਹ 2014 ਤੋਂ 2017 ਦੇ ਅ¤ਧ ਦੇ ਬੀਤਣ ਤੋਂ ਬਾਅਦ ਬੇਪਰਦ ਹੋ ਰਿਹਾ ਹੈ। ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਤੇ ਲ¤ਖਾਂ ਨੌਕਰੀਆਂ ਦੇਣ ਦੇ ਵਾਅਦੇ ਮਿ¤ਟੀ ’ਚ ਰੁਲ ਚੁ¤ਕੇ ਹਨ। ਆਮ ਲੋਕਾਂ ਨੂੰ ਤਾਂ ਪਾਰਦਰਸ਼ਤਾ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ, ਉਹਨਾਂ ਨੂੰ ਬਿਨਾਂ ਪੈਨ ਕਾਰਡ, ਆਧਾਰ ਕਾਰਡ ਦੇ ਲੈਣ-ਦੇਣ ਨਾ ਕਰਨ ਦਾ ਉਪਦੇਸ਼-ਆਦੇਸ਼ ਦਿੱਤਾ ਜਾ ਰਿਹਾ ਹੈ, ਤਾਂ ਕਿ ਭ੍ਰਿਸ਼ਟਾਚਾਰ ਵਿਰੁ¤ਧ ਲੜਾਈ ਲੜੀ ਜਾ ਸਕੇ, ਪਰ ਕੀ ਭਾਜਪਾ ਨੇ ਜਾਂ ਮੋਦੀ ਸਰਕਾਰ ਨੇ ਆਪਣੇ ਕੰਮਾਂ-ਕਾਰਾਂ ’ਚ ਪਾਰਦਰਸ਼ਤਾ ਲਿਆਉਣ ਲਈ ਕੋਈ ਉ¤ਦਮ ਕੀਤਾ ਹੈ? ਜਿਹੜੀ ਭਾਜਪਾ ਪਾਰਟੀ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨੂੰ ਆਪਣੀ ਸਭ ਤੋਂ ਵ¤ਡੀ ਪ੍ਰਾਪਤੀ ਮੰਨਦੀ ਹੈ ਅਤੇ ਜਿਸ ਨੇ ਲੋਕਾਂ ਦੇ ਹਰ ਵਿ¤ਤੀ ਲੈਣ-ਦੇਣ ਨੂੰ ਪੈਨ ਅਤੇ ਆਧਾਰ ਕਾਰਡ ਦੇ ਘੇਰੇ ’ਚ ਲੈ ਆਂਦਾ ਹੈ, ਕੀ ਉਹ ਦ¤ਸ ਸਕਦੀ ਹੈ ਕਿ ਉਸ ਨੂੰ ਮਿਲੇ ਚੋਣਾਵੀ ਚੰਦੇ ਦੇ ਸਰੋਤ ਕੀ ਹਨ?
ਐਸੋਸੀਏਸ਼ਨ ਫ਼ਾਰ ਡੈਮੋਕਰੇਟਿਕ ਰਿਫਾਰਮਜ਼ ਨੇ ਪਿਛਲੇ ਤਿੰਨ-ਚਾਰ ਸਾਲਾਂ ਵਿ¤ਚ ਵ¤ਖੋ-ਵ¤ਖਰੀਆਂ ਪਾਰਟੀਆਂ ਨੂੰ ਮਿਲੇ ਚੰਦਿਆਂ ਦੇ ਵੇਰਵੇ ਜਾਰੀ ਕੀਤੇ ਹਨ। ਇਹਨਾਂ ਮੁਤਾਬਕ 2012-13 ਤੋਂ 2015-16 ਤ¤ਕ ਸਾਰੀਆਂ ਰਾਸ਼ਟਰੀ ਪਾਰਟੀਆਂ ਨੂੰ ਲੱਗਭੱਗ 957 ਕਰੋੜ ਰੁਪਿਆਂ ਰੁਪਏ ਦਾ ਚੋਣ ਚੰਦਾ ਮਿਲਿਆ ਹੈ, ਜਿਸ ਵਿ¤ਚ ਸਭ ਤੋਂ ਵ¤ਧ ਭਾਜਪਾ ਨੂੰ 705 ਕਰੋੜ ਰੁਪਏ ਮਿਲੇ ਹਨ। ਇਸ ਚੰਦੇ ’ਚ ਕਾਰਪੋਰੇਟ ਦਾਨ ਦੀ ਹਿ¤ਸੇਦਾਰੀ ਤੇਜ਼ੀ ਨਾਲ ਵਧੀ ਹੈ। ਇਸ 957 ਕਰੋੜ ਦੀ ਦਾਨ ਰਾਸ਼ੀ ਵਿੱਚੋਂ 729 ਕਰੋੜ ਰੁਪਏ ਦੀ ਅਗਿਆਤ ਰਾਸ਼ੀ ਬਿਨਾਂ ਪੈਨ ਅਤੇ ਕਿਸੇ ਪਤੇ ਦੇ ਹੈ; ਭਾਵ ਦਾਨ ਦਾਤਿਆਂ ਦੇ ਬਾਰੇ ਜਾਣਕਾਰੀ ਹੀ ਨਹੀਂ ਹੈ ਕਿ ਇਹ ਪੈਸੇ ਕਿਸ ਨੇ ਦਿੱਤੇ ਹਨ। ਇਸ ਅਗਿਆਤ ਧਨ ਦਾ 99 ਫ਼ੀਸਦੀ ਭਾਜਪਾ ਨੂੰ ਮਿਲਿਆ ਹੈ। ਕਿਸ ਕਿਸਮ ਦੀ ਪਾਰਦਰਸ਼ਤਾ ਹੈ ਇਹ? ਕੀ ਇਹ ‘ਹਾਥੀ ਦੇ ਦੰਦ ਖਾਣ ਨੂੰ ਹੋਰ’ ਅਤੇ ਦਿਖਾਉਣ ਨੂੰ ਹੋਰ ਵਾਲੀ ਗੱਲ ਨਹੀਂ? ਉਂਜ ਚੰਦੇ ਦੇ ਸਰੋਤ ਦੇ ਮਾਮਲੇ ਵਿੱਚ ਬਹੁਤੀਆਂ ਪਾਰਟੀਆਂ ਇੱਕੋ ਥੈਲੀ ਦੇ ਚ¤ਟੇ-ਵੱਟੇ ਜਾਪਦੀਆਂ ਹਨ, ਜਿਨ੍ਹਾਂ ਨੇ ਇਸ ਧਨ ਰਾਸ਼ੀ ਨੂੰ ਸੂਚਨਾ ਦੇ ਅਧਿਕਾਰ ਕਨੂੰਨ ਦੇ ਦਾਇਰੇ ਤੋਂ ਬਾਹਰ ਰ¤ਖਣ ਦੀ ਇ¤ਕਜੁ¤ਟਤਾ ਦਿਖਾਈ ਹੈ।
ਹੈਰਾਨੀ ਦੀ ਗ¤ਲ ਇਹ ਹੈ ਕਿ 20,000 ਰੁਪਏ ਤੋਂ ਵ¤ਧ ਚੰਦੇ ਲਈ ਦਾਨ ਦਾਤੇ ਦਾ ਪੈਨ ਕਾਰਡ ਹੋਣਾ ਜ਼ਰੂਰੀ ਹੈ, ਪਰ ਇਸ ਨਿਯਮ ਨੂੰ ਜਿਸ ਢੰਗ ਨਾਲ ਭੰਨਿਆ-ਤੋੜਿਆ ਜਾਂਦਾ ਹੈ; 20,000 ਰੁਪਏ ਤੋਂ ਘ¤ਟ ਦੀਆਂ ਦਾਨ ਰਸੀਦਾਂ ਵ¤ਖੋ-ਵ¤ਖਰੇ ਨਾਂਵਾਂ ਉ¤ਤੇ ਕ¤ਟ ਕੇ ਜਿਵੇਂ ਖਾਨਾ ਪੂਰਤੀ ਕੀਤੀ ਜਾਂਦੀ ਹੈ, ਇਹ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਹੈ।
ਰਹੀ ਗ¤ਲ ਸਰਕਾਰ ਦੇ ਪਾਰਦਰਸ਼ਤਾ ਦੇ ਦਾਅਵੇ ਦੀ, ਸਰਕਾਰ ਨੇ ਪਿਛਲੇ ਦਿਨੀਂ ਜਿਨ੍ਹਾਂ ਇਲੈਕਟਰਾਨਿਕ ਬਾਂਡਾਂ ਦੀ ਸ਼ੁਰੂਆਤ ਕੀਤੀ ਹੈ, ਉਹ ਵੀ ਗੁੰਮਨਾਮੀ ਨੂੰ ਉਤਸ਼ਾਹਿਤ ਕਰਦੇ ਹਨ। ਜੇਕਰ ਸੱਚਮੁ¤ਚ ਸਰਕਾਰ ਵੱਲੋਂ ਆਮ ਲੋਕਾਂ ਲਈ ਆਧਾਰ, ਪੈਨ ਕਿਸੇ ਵੀ ਵਿ¤ਤੀ ਲੈਣ-ਦੇਣ ਲਈ ਜ਼ਰੂਰੀ ਹੈ, ਤਾਂ ਇਸ ਤੋਂ ਪ੍ਰਹੇਜ਼ ਚੋਣ ਚੰਦੇ ਦੇ ਮਾਮਲੇ ’ਚ ਕਿਉਂ ਕੀਤਾ ਜਾ ਰਿਹਾ ਹੈ? ਲੋਕਾਂ ਵੱਲੋਂ ਚੋਣ ਫ਼ੰਡ ’ਚ ਪਾਰਦਰਸ਼ਤਾ ਦੀ ਮੰਗ ਲਗਾਤਾਰ ਹੁੰਦੀ ਆਈ ਹੈ। ਇਹ ਇਸ ਲਈ ਵੀ ਕਿ, ਤਾਂ ਕਿ ਚੋਣਾਂ ਸੁਤੰਤਰ ਅਤੇ ਨਿਰਪ¤ਖ ਢੰਗ ਨਾਲ ਹੋਣ ਦੀ ਗਾਰੰਟੀ ਹੋ ਸਕੇ। ਇਥੇ ਤਾਂ ਨਾਗਰਿਕਾਂ ਅਤੇ ਸਿਆਸੀ ਪਾਰਟੀਆਂ ਦੇ ਲਈ ਪਾਰਦਰਸ਼ਤਾ ਦੇ ਪੈਮਾਨੇ ਅਲ¤ਗ-ਅਲ¤ਗ ਹਨ। ਅਸਲ ਵਿ¤ਚ ਮੌਜੂਦਾ ਸਰਕਾਰ ’ਤੇ ਕਾਬਜ਼ ਪਾਰਟੀ ਚੋਣਾਂ ਜਿ¤ਤਣ ਲਈ ਕਿਸੇ ਵੀ ਹ¤ਦ ਤ¤ਕ ਜਾਣ ਲਈ ਤਿਆਰ ਖੜੀ ਦਿੱਸਦੀ ਹੈ, ਜਿਸ ਦੀ ਜਦੋ-ਜਹਿਦ ਉਸ ਵੱਲੋਂ ਹੁਣੇ ਹੀ ਨੇਤਾਵਾਂ ਦੀ ਖ਼ਰੀਦੋ-ਫਰੋਖਤ, ਲੋਕ-ਲੁਭਾਊ ਨਾਹਰਿਆਂ, ਸਾਮ-ਦਾਮ-ਦੰਡ ਦੇ ਨੇਮਾਂ ਨੂੰ ਸਾਹਮਣੇ ਰ¤ਖ ਕੇ ਆਰੰਭੀ ਜਾ ਚੁ¤ਕੀ ਹੈ ਅਤੇ ਆਪਣੇ ਨਿਸ਼ਾਨੇ ਕਿ ਉਹ ਦੇਸ਼ ਵਿ¤ਚ 2019 ’ਚ 360 ਸੀਟਾਂ ਉ¤ਤੇ ਜਿ¤ਤ ਪ੍ਰਾਪਤ ਕਰ ਕੇ ਮੁੜ ਰਾਜ ਗ¤ਦੀ ਸੰਭਾਲੇਗੀ, ਉਸ ਨੇ ਪਰਵਾਸੀ ਭਾਰਤੀਆਂ ਨੂੰ ਪ੍ਰਾਕਸੀ ਵੋਟ ਦੇਣ ਦਾ ਅਧਿਕਾਰ ਦੇਣ ਦਾ ਸਿਲਸਿਲਾ ਆਰੰਭ ਕਰ ਕੇ ਇ¤ਕ ਵ¤ਡੀ ਚਾਲ ਵੀ ਚ¤ਲੀ ਹੈ, ਤਾਂ ਕਿ ਉਹਨਾਂ ਲੋਕਾਂ ਤੋਂ ਧਨ, ਸਹਿਯੋਗ ਤੇ ਵੋਟ ਪ੍ਰਾਪਤ ਕੀਤਾ ਜਾ ਸਕੇ। ਸ਼ੀਸ਼ਾ ਝੂਠ ਨਹੀਂ ਬੋਲਦਾ; ਜਦੋਂ ਭਾਜਪਾ ਦਾ ਇ¤ਕ ਸਾਬਕਾ ਨੇਤਾ ਚੰਦਨ ਮਿਤਰਾ ਇਹ ਕਹਿੰਦਾ ਹੈ, ‘ਇ¤ਕ-ਪਾਸੜ ਧਰੁਵੀਕਰਨ ਲੋਕਤੰਤਰ ਲਈ ਹਾਨੀਕਾਰਕ ਹੈ’। ਉਹ ਗ਼ਲਤ ਨਹੀਂ ਕਹਿੰਦਾ। ਸਿਆਸੀ ਪਾਰਟੀ ਭਾਜਪਾ ਤੇ ਕੇਂਦਰ ਦੀ ਮੋਦੀ ਸਰਕਾਰ ਇਸੇ ਰਸਤੇ ਇਸ ਵੇਲੇ ਤੁਰ ਰਹੀ ਹੈ। ਉਹ ਭਾਰਤ ਦੀ ਭਾਸ਼ਾਈ ਅਤੇ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਢਾਹ ਲਾ ਕੇ ‘ਇ¤ਕ ਭਾਸ਼ਾ-ਇ¤ਕ ਸੱਭਿਆਚਾਰ’ ਦੀ ਆਪਣੀ ਨੀਤੀ ਨੂੰ ਦੇਸ਼ ਦੇ ਲੋਕਾਂ ’ਤੇ ਜ਼ਬਰਦਸਤੀ ਥੋਪਣ ਦੇ ਆਰ ਐ¤ਸ ਐ¤ਸ ਦੇ ਏਜੰਡੇ ਨੂੰ ਖੁੱਲ੍ਹੇਆਮ ਲਾਗੂ ਕਰ ਰਹੀ ਹੈ। ਵ¤ਖ-ਵ¤ਖ ਖੇਤਰੀ ਸੱਭਿਆਚਾਰਾਂ ਵਿ¤ਚ ਵਿਚਰਦੇ ਲੋਕਾਂ ਦੇ ਮਨਾਂ ’ਚ ਡਰ ਬਿਠਾਉਣ ਦੀਆਂ ਕਾਰਵਾਈਆਂ ਇਸ ਦਾ ਵ¤ਡਾ ਸਬੂਤ ਹਨ। ਕੀ ਉਹਨਾਂ ਦਾ ਇਹ ਕਹਿਣਾ ਜਾਇਜ਼ ਹੈ, ‘ਜੇਕਰ ਦੇਸ਼ ’ਚ ਰਹਿਣਾ ਹੈ, ਵੰਦੇ ਮਾਤਰਮ ਕਹਿਣਾ ਹੈ’!
ਮੋਦੀ ਸਾਹਬ! ਕਿੱਥੇ ਗਈ ਪਾਰਦਰਸ਼ਤਾ?



