Skip to content
Independent perspectives. Global stories.
BREAKING

ਰਾਹੁਲ ਗਾਂਧੀ ਦੀ ਰਾਜਨੀਤੀ

Share this story

ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਆਪਣੇ ਬਿਆਨਾਂ ਨਾਲ ਇਕ ਵਾਰ ਫਿਰ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਕੈਲੇਫੋਰਨੀਆਂ ਦੀ ਇਕ ਯੂਨੀਵਰਸਿਟੀ ਵਿਖੇ ਤਕਰੀਰ ਦੌਰਾਨ ਭਾਰਤੀ ਰਾਜਨੀਤੀ ਦੇ ਕਈ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਕਾਂਗਰਸ ਦੀ ਪ੍ਰਧਾਨਗੀ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਚੁੱਕਣ ਦਾ ਐਲਾਨ ਕੀਤਾ ਹੈ। ਇਸ ਤੋਂ ਸਾਫ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸ਼੍ਰੀ ਰਾਹੁਲ ਗਾਂਧੀ ਦੀ ਸਿਆਸੀ ਭੂਮਿਕਾ ਵਿੱਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਦੌਰਾਨ ਕਈ ਮੁੱਦਿਆਂ ’ਤੇ ਬਹੁਤ ਸਪੱਸ਼ਟ ਬਿਆਨਬਾਜ਼ੀ ਕੀਤੀ ਹੈ। ਇਸ ਗੱਲ ਲਈ ਉਹ ਜਾਣੇ ਵੀ ਜਾਂਦੇ ਹਨ। ਉਨ੍ਹਾਂ ਦੀ ਸਿਆਸੀ ਮਾਸੂਮੀਅਤ ਆਪਣੇ ਆਪ ਵਿੱਚ ਨਿਵੇਕਲੀ ਹੈ। ਕੋਈ ਵੀ ਹੋਰ ਸਿਆਸਤਦਾਨ ਉਨ੍ਹਾਂ ਦੀ ਤਰ੍ਹਾਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਨਹੀਂ ਕਰਦਾ। ਸਾਰੇ ਸਿਆਸਤਦਾਨ ਚਲਾਕ ਅਤੇ ਮਕਾਰ ਹਨ। ਸ਼੍ਰੀ ਰਾਹੁਲ ਗਾਂਧੀ ਦੀ ਇਸ ਪੱਖ ਤੋਂ ਪਹੁੰਚ ਸ਼ਲਾਘਾਯੋਗ ਹੈ। ਉਹ ਸਿੱਧੀ ਤੇ ਸਪੱਸ਼ਟ ਗੱਲ ਕਰਦੇ ਹਨ। ਬੇਸ਼ਕ ਕਈ ਵਾਰ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਗੱਲਾਂ ਪਾਰਟੀ ਲਈ ਭਾਰੀ ਪੈ ਜਾਂਦੀਆਂ ਹਨ। ਭਾਰਤ ਸਿਆਸਤ ਵਿੱਚ ਵੰਸ਼ਵਾਦ ਬਾਰੇ ਵੀ ਉਨ੍ਹਾਂ ਦਾ ਬਿਆਨ ਇਸ ਪੱਖ ਤੋਂ ਕਾਫੀ ਅਹਿਮ ਹੈ। ਉਹ ਆਖਦੇ ਹਨ ਕਿ ਭਾਰਤ ਵਿੱਚ ਰਾਜਨੀਤੀ ਅਤੇ ਵਪਾਰ ਵੰਸ਼ਵਾਦ ਮੁਤਾਬਿਕ ਹੀ ਚਲਾਏ ਜਾ ਰਹੇ ਹਨ। ਉਂਜ ਉਹ ਇਸ ਵਿੱਚ ਕੋਈ ਖਰਾਬੀ ਨਹੀਂ ਦੇਖਦੇ। ਬੇਸ਼ਕ ਇਸ ਬਿਆਨ ਦਾ ਸਿਆਸੀ ਹਲਕਿਆਂ ਵਿੱਚ ਤਿੱਖਾ ਵਿਰੋਧ ਹੋਇਆ ਹੈ ਪ੍ਰੰਤੂ ਉਨ੍ਹਾਂ ਦੀ ਇਹ ਗੱਲ ਕਿਸੇ ਹੱਦ ਤੱਕ ਸਹੀ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵਿੱਚ ਵੰਸ਼ਵਾਦ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ। ਵਪਾਰ, ਫਿਲਮਾਂ ਅਤੇ ਦੂਸਰੇ ਖੇਤਰਾਂ ਵਿੱਚ ਵੀ ਵੰਸ਼ਵਾਦ ਮੁਤਾਬਿਕ ਸਥਾਪਤ ਲੋਕ ਆਪਣੇ ਬੱਚਿਆਂ ਨੂੰ ਮੌਕਾ ਦਿੰਦੇ ਹਨ। ਹਾਂ ਇਹ ਗੱਲ ਠੀਕ ਹੈ ਕਿ ਵੰਸ਼ਵਾਦ ਦੇ ਸਿਧਾਂਤ ਮੁਤਾਬਿਕ ਕਿਸੇ ਵੀ ਯੋਗ ਅਤੇ ਪ੍ਰਤਿਭਾਸ਼ਾਲੀ ਵਿਅਕਤੀ ਨਾਲ ਅਨਿਆਂ ਨਹੀਂ ਹੋਣਾ ਚਾਹੀਦਾ। ਖੁਦ ਰਾਹੁਲ ਗਾਂਧੀ ਨੂੰ ਵੀ ਇਸ ਲਈ ਇਕਰਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਵੰਸ਼ ਦੇ ਆਧਾਰ ਉ¤ਪਰ ਕਿਸੇ ਵੀ ਆਗੂ ਜਾਂ ਵਰਕਰ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ। ਇਥੋਂ ਤੱਕ ਪਾਰਟੀ ਦੀ ਪ੍ਰਧਾਨਗੀ ਅਤੇ ਪ੍ਰਧਾਨ ਮੰਤਰੀ ਪਦ ਦੀ ਉਮੀਦਵਾਰੀ ਹੈ। ਇਸ ਲਈ ਉਨ੍ਹਾਂ ਨੂੰ ਕਿਧਰੋਂ ਵੀ ਕੋਈ ਚੁਣੌਤੀ ਨਹੀਂ ਹੈ। ਸਮੁੱਚੀ ਕਾਂਗਰਸ ਪਾਰਟੀ ਵੀ ਇਸ ਗੱਲ ਲਈ ਮਾਨਸਿਕ ਤੌਰ ’ਤੇ ਤਿਆਰ ਹੋ ਚੁੱਕੀ ਹੈ। ਸ਼੍ਰੀਮਤੀ ਸੋਨੀਆ ਗਾਂਧੀ ਸਰੀਰਕ ਅਸਮਰਥਾ ਅਤੇ ਸਿਹਤ ਕਰਕੇ ਪਾਰਟੀ ਦੀ ਪ੍ਰਧਾਨਗੀ ਦੇ ਕੰਮਕਾਜ ਨੂੰ ਦੇਖਣ ਲਈ ਯੋਗ ਸਮਾਂ ਨਹੀਂ ਕੱਢ ਰਹੇ। ਅਜਿਹੇ ਮੌਕੇ ਉ¤ਪਰ ਕਾਂਗਰਸ ਨੂੰ ਪੂਰਾ ਸਮਾਂ ਪ੍ਰਧਾਨ ਦੀ ਜ਼ਰੂਰਤ ਹੈ, ਇਸ ਲਈ ਸ਼੍ਰੀ ਰਾਹੁਲ ਗਾਂਧੀ ਸਭ ਤੋਂ ਯੋਗ ਅਤੇ ਸਰਪ੍ਰਵਾਨਤ ਆਗੂ ਹਨ। ਪ੍ਰਧਾਨ ਮੰਤਰੀ ਪਦ ਦੀ ਉਮੀਦਵਾਰੀ ਲਈ ਹਾਲੇ ਕੁੱਝ ਸਮਾਂ ਪਿਆ ਹੈ। ਇਸ ਲਈ ਉਨ੍ਹਾਂ ਨੂੰ ਕਾਹਲ ਕਰਨ ਦੀ ਜ਼ਰੂਰਤ ਨਹੀਂ ਹੈ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਸਬੰਧੀ ਆਪਸੀ ਸਹਿਮਤੀ ਨਾਲ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਬਣਾਇਆ ਜਾ ਸਕਦਾ ਹੈ। ਸ਼੍ਰੀ ਰਾਹੁਲ ਗਾਂਧੀ ਨੂੰ ਇਨ੍ਹਾਂ ਦੋਵਾਂ ਜ਼ਿੰਮੇਵਾਰੀਆਂ ਲਈ ਖੁਦ ਨੂੰ ਤਿਆਰ ਕਰਨਾ ਹੋਵੇਗਾ। ਸਿਆਸਤ ਵਿੱਚ ਉਨ੍ਹਾਂ ਦਾ ਤਜ਼ਰਬਾ ਕੋਈ ਘੱਟ ਨਹੀਂ ਹੈ। ਪਰਿਵਾਰਕ ਤੌਰ ’ਤੇ ਵੀ ਉਹ ਰਾਜਨੀਤੀ ਦੀਆਂ ਬਾਰੀਕੀਆਂ ਨੂੰ ਜਾਣਦੇ ਹਨ। ਕਾਂਗਰਸ ਕੋਲ ਉਨ੍ਹਾਂ ਦੀ ਸਹਾਇਤਾ ਕਰਨ ਲਈ ਤਜ਼ਰਬੇਕਾਰ ਆਗੂਆਂ ਦੀ ਕੋਈ ਘਾਟ ਨਹੀਂ ਹੈ।

WRITTEN BY