ਮੋਦੀ ਤੇ ਆਬੇ ਨੇ ਪ੍ਰਾਜੈਕਟ ਦਾ ਕੀਤਾ ਉਦਘਾਟਨ
ਅਹਿਮਦਾਬਾਦ, 14 ਸਤੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਅਬੇ ਨੇ ਵੀਰਵਾਰ ਨੂੰ ਅਹਿਮਦਾਬਾਦ ’ਚ ਇਕ ਸ਼ਾਨਦਾਰ ਸਮਾਗਮ ’ਚ ਅਹਿਮਦਾਬਾਦ-ਮੁੰਬਈ ਹਾਈ ਸਪੀਡ ਬੁਲੇਟ ਟਰੇਨ ਦਾ ਨੀਂਹ ਪ¤ਥਰ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾ ਦੋਵਾਂ ਨੇਤਾਵਾਂ ਨੇ ਹਾਈ ਸਪੀਡ ਰੇਲ ਦੇ ਮਾਡਲ ਦਾ ਮੁਆਇਨਾ ਕੀਤਾ। ਇਹ ਬੁਲੇਟ ਟਰੇਨ ਜਾਪਾਨ ਦੀ ਮਦਦ ਨਾਲ ਬਣਾਈ ਜਾ ਰਹੀ ਹੈ। ਜੋ ਭਾਰਤ ਵਿਚ ਪਹਿਲੀ ਬੁਲੇਟ ਟਰੇਨ ਹੋਵੇਗੀ।ਜਾਪਾਨ ਦੇ ਪੀਐਮ ਸ਼ਿੰਜੋ ਆਬੇ ਦਾ ਭਾਰਤ ‘ਚ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਮੰਗਲਵਾਰ ਸ਼ਾਮ ਨੂੰ ਇਸ ਬਾਰੇ ਵਿ¤ਚ ਕਈ ਟਵੀਟ ਕੀਤੇ ਸੀ। ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਜਾਪਾਨ ਦੇ ਨਾਲ ਆਪਸੀ ਸੰਬੰਧ ਨੂੰ ਸਹੀ ਮਹ¤ਤਵ ਦਿੰਦਾ ਹਾਂ। ਦੋਨੇਂ ਦੇਸ਼ ਆਪਣੇ ਸੰਬੰਧਾਂ ਨੂੰ ਅ¤ਗੇ ਵਧਾਉਣ ਲਈ ਤਿਆਰ ਹਨ। 14 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਅਹਿਮਦਾਬਾਦ ‘ਚ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪ¤ਥਰ ਰ¤ਖ ਦਿ¤ਤਾ ਹੈ।ਭਾਰਤ ‘ਚ ਇਹ ਪ੍ਰਾਜੈਕਟ ਜਾਪਾਨ ਦੀ ਮਦਦ ਨਾਲ ਸ਼ੁਰੂ ਹੋ ਰਿਹਾ ਹੈ। ਜਾਪਾਨ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਭਾਰਤ ਨੂੰ 88 ਹਜ਼ਾਰ ਕਰੋੜ ਰੁਪਏ ਦਾ ਸਾਫਟ ਲੋਨ ਦੇਵੇਗਾ, ਜਿਹੜਾ 50 ਸਾਲਾਂ ਤਕ ਲਈ ਹੋਵੇਗਾ। ਇਹ ਟਰੇਨ ਅਹਿਮਦਾਬਾਦ ਅਤੇ ਮੁੰਬਈ ਵਿਚਕਾਰ 508 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਤੋਂ ਬਾਅਦ ਬੁਲੇਟ ਟਰੇਨ ਹੋਰ ਸ਼ਹਿਰਾਂ ‘ਚ ਵੀ ਚਲਾਉਣ ਦੀ ਤਿਆਰੀ ਸ਼ੁਰੂ ਕੀਤੀ ਜਾਵੇਗੀ।ਬੁਲੇਟ ਟਰੇਨ ‘ਚ ਇਕੋ ਵੇਲੇ 750 ਲੋਕ ਇ¤ਕਠੇ ਯਾਤਰਾ ਕਰ ਸਕਣਗੇ ਅਤੇ ਹਰ ਦਿਨ 36,000 ਲੋਕ ਇਸ ‘ਚ ਆਪਣੀ ਯਾਤਰਾ ਪੂਰੀ ਕਰ ਸਕਣਗੇ। ਇਹ ਟਰੇਨ ਸਾਬਰਮਤੀ ਰੇਲਵੇ ਸਟੇਸ਼ਨ ਤੋਂ ਬਾਂਦ੍ਰਾ ਕੁਰਲਾ ਕੰਪਲੈਕਸ ਮੁੰਬਈ ਵਿਚਕਾਰ 508 ਕਿਮੀ. ਦੀ ਦੂਰੀ ਤੈਅ ਕਰੇਗੀ। ਇਸ ਦੌਰਾਨ ਇਹ 4 ਸਟੇਸ਼ਨਾਂ ‘ਤੇ ਰੁਕਦੇ ਹੋਏ 2 ਘੰਟੇ 7 ਮਿੰਟ ‘ਚ ਸਾਰਾ ਸਫਰ ਪੂਰਾ ਕਰ ਲਵੇਗੀ।ਇਸ ਤੋਂ ਇਲਾਵਾ 12 ਸਟੇਸ਼ਨ ਪ੍ਰਸਤਾਵਿਤ ਕੀਤੇ ਗਏ ਹਨ। ਇਨ੍ਹਾਂ ਸਾਰੇ 12 ਸਟੇਸ਼ਨਾਂ ‘ਤੇ ਰੁਕਣ ‘ਤੇ ਵੀ ਪੂਰੀ ਦੂਰੀ 2 ਘੰਟੇ 58 ‘ਚ ਕਵਰ ਹੋ ਜਾਵੇਗੀ। ਰੇਲ ਮੰਤਰੀ ਦਾ ਕਹਿਣਾ ਹੈ ਕਿ ਹੋਰ ਮਾਰਗਾਂ ‘ਤੇ ਬੁਲੇਟ ਟਰੇਨ ਚਲਾਉਣ ਲਈ ਅਹਿਮਦਾਬਾਦ-ਮੁੰਬਈ ਮਾਰਗ ‘ਤੇ ਕੰਮ ਪੂਰਾ ਹੋਣ ਦੀ ਉਡੀਕ ਨਹੀਂ ਕੀਤੀ ਜਾਵੇਗੀ ਸਗੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿ¤ਤਾ ਜਾਵੇਗਾ। ਹੋਰ ਮਾਰਗਾਂ ‘ਚ ਦਿ¤ਲੀ-ਕੋਲਕਾਤਾ, ਦਿ¤ਲੀ-ਮੁੰਬਈ, ਦਿ¤ਲੀ-ਚੰਡੀਗੜ੍ਹ, ਮੁੰਬਈ-ਨਾਗਪੁਰ ਅਤੇ ਦਿ¤ਲੀ-ਨਾਗਪੁਰ ਹਨ।



