Skip to content
Independent perspectives. Global stories.
BREAKING

6ਵਾਂ ਸਥਾਪਨਾ ਦਿਵਸ 14 ਸਤੰਬਰ 2017 ਨੂੰ

Share this story

‘ਪੰਜਾਬ ਟਾਇਮਜ਼’ ਦੇ ਸਾਰੇ ਸ਼ੁੱਭਚਿੰਤਕਾਂ ਅਤੇ ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਅਪਾਰ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਸਭ ਦੇ ਸਹਿਯੋਗ ਅਤੇ ਆਸ਼ੀਰਵਾਦ ਨਾਲ ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨਦਾਰ ਸੇਵਾ ਕਰ ਰਹੇ ਰੋਜ਼ਾਨਾ ‘ਪੰਜਾਬ ਟਾਇਮਜ਼’ 5 ਸਾਲ ਦਾ ਮਾਣਮੱਤਾ ਸਫਰ ਪੂਰਾ ਕਰਨ ਜਾ ਰਿਹਾ ਹੈ। 14 ਸਤੰਬਰ 2017 ਨੂੰ ਅਖਬਾਰ ਦਾ 6ਵਾਂ ਸਥਾਪਨਾ ਦਿਵਸ ਮਨਾਇਆ ਜਾਵੇਗਾ। ਸਾਡੇ ਸਭ ਲਈ ਇਹ ਬਹੁਤ ਹੀ ਮੁਬਾਰਕ ਸਮਾਂ ਹੈ। ਪੰਜਾਬੀ ਦੇ ਸੰਸਾਰ ਵਿੱਚ ਪਹਿਲੇ 10 ਅਖ਼ਬਾਰਾਂ ’ਚ ਸ਼ਾਮਿਲ ‘ਪੰਜਾਬ ਟਾਇਮਜ਼’ ਨੇ ਪਰਿਵਾਰਕ, ਸੰਤੁਲਿਤ ਅਤੇ ਨਿਰਪੱਖ ਸੋਚ ਨਾਲ ਪੰਜਾਬੀ ਭਾਈਚਾਰੇ ਦੇ ਹਿੱਤਾਂ ਲਈ ਬਹੁਤ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਹੈ ਅਤੇ ਪੱਤਰਕਾਰਤਾ ਦੀਆਂ ਉ¤ਚੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ ਹੈ। ‘ਪੰਜਾਬ ਟਾਇਮਜ਼’ ਦੇ ਪ੍ਰਿੰਟ, ਆਨ-ਲਾਇਨ ਤੇ ਈ-ਪੇਪਰ ਐਡੀਸ਼ਨਾਂ ਨੂੰ ਦੇਸ਼-ਵਿਦੇਸ਼ ਦੇ ਪਾਠਕਾਂ ਤੋਂ ਅਸੀਮ ਪਿਆਰ ਮਿਲ ਰਿਹਾ ਹੈ। 6ਵੇਂ ਸਥਾਪਨਾ ਦਿਵਸ ਮੌਕੇ ਅਦਾਰਾ ‘ਪੰਜਾਬ ਟਾਇਮਜ਼’ ਵੱਲੋਂ ਕੱਢੇ ਜਾ ਰਹੇ ਵਿਸ਼ੇਸ਼ ਅੰਕ ਲਈ ਵੀ ਸਭ ਸ਼ੁੱਭਚਿੰਤਕਾਂ, ਸਰਪ੍ਰਸਤਾਂ ਪੱਤਰਕਾਰਾਂ ਅਤੇ ਇਸ਼ਤਿਹਾਰ ਦਾਤਿਆਂ ਤੋਂ ਭਰਵਾਂ ਸਹਿਯੋਗ ਚਾਹੁੰਦੇ ਹਾਂ। ਸਰਪ੍ਰਸਤੀ ਲਈ ਸਭ ਦਾ ਕੋਟਿ-ਕੋਟਿ ਧੰਨਵਾਦ। -ਸੰਪਾਦਕ

WRITTEN BY